 👿 
		ਤਾਪ ਹਿੰਦੂ ਨੂੰ ਚੜਿਆ ਹੁੰਦਾ... ਹੂੰਗ ਪੰਜਾਬ ਦੇ 
		ਕਾਮਰੇਡ ਜਾਂ ਅਪਗਰੇਡ ਰਹੇ ਹੁੰਦੇ।
👿 
		ਤਾਪ ਹਿੰਦੂ ਨੂੰ ਚੜਿਆ ਹੁੰਦਾ... ਹੂੰਗ ਪੰਜਾਬ ਦੇ 
		ਕਾਮਰੇਡ ਜਾਂ ਅਪਗਰੇਡ ਰਹੇ ਹੁੰਦੇ। 
		👳 ਖਾਲਸਾ ਏਡ ਦੀ ਮਿਸਾਲ ਸਾਹਵੇਂ ਹੈ। ਇਸ ਵਾਰੀ 
		ਕਾਮਰੇਡਾਂ ਦਾ ਸਿਰ ਦਿੱਲੀ ਦੀ ਪੰਜਾਲੀ ਹੇਠ ਫਸਾਇਆ ਪੰਜਾਬ ਵਾਲਿਆਂ ਨਹੀਂ ਤਾਂ ਹੜਾਂ ਵੇਲੇ 
		ਇਨਾ ਦੇ ਹੂੰਗੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਸਨ। 
		ਉਧਰ ਬਾਬੇ 🐦ਤੋਤੇ ਕਿਆਂ ਨੂੰ ਉਲਟੀਆਂ ਨਹੀਂ ਸਨ ਆਉਣੋ 
		ਹੱਟ ਰਹੀਆਂ ਤੇ ਉਹ ਬੌਂਦਲੇ ਹੋਏ 8-10 ਟੱਬ ਖੀਰ ਦੇ ਈ ਬਣਾਈ ਫਿਰਦੇ ਸਨ। ਇਹ 
		ਤਾਂ ਫਿਰ ਬਾਅਦ ਦੀਆਂ ਗਲਾਂ ਕਿ ਜੋ ਖੀਰ ਫਿਰ ਲੋਕਾਂ ਬਦਾਮ ਪਾ ਪਾ ਬਾਬੇ ਦੀ ਬਣਾਈ।
		👉 ਪਰ ਇਕ ਟੋਨ, ਇੱਕ ਸੋਚ, ਇੱਕ ਫਿਲਾਸਫੀ ਵਾਲੀ ਗਲ ਤਾਂ 
		ਤਿੰਨਾ ਧਿਰਾਂ ਦੀ ਮੰਨਣੀ ਪਊ। ਨਹੀਂ?
		👁️ ਤੁਸੀਂ ਗਲ ਅਬਦਾਲੀ ਦੀ ਕਰੋ, ਤੁਸੀਂ ਇਤਿਹਾਸ ਦੀ ਕਰੋ, 
		ਤੁਸੀਂ ਗਲ ਛੁਡਾਈਆਂ ਡੱਕਾਂ ਦੀ ਕਰੋ, ਪਰ ਪੀੜਤ ਵਿਚਾਰੇ ਤਿੰਨੋ ਇਕੇ ਜਿੰਨਾ ਹੁੰਦੇ। ਸਾਡਾ 
		ਤਾਂ ਇਤਿਹਾਸ ਹੈ, ਪਰ ਇਨਾ ਲਈ ਜਿਵੇਂ ਇਹ ਮਿਹਣਾ ਹੋਵੇ ਤੇ ਤਿੰਨੋ ਦੀ ਹਿੱਕ ਚੀਰ ਗਿਆ 
		ਹੋਵੇ।
		🐵ਕਾਮਰੇਡਾਂ ਦਾ ਪਤਾ ਨਹੀਂ ਅਤੇ ਬਾਬਾ ਤੋਤਾ ਸ਼ਾਇਦ ਬੋਲਿਆ 
		ਨਹੀਂ, ਪਰ ਬਾਬੇ ਤੋਤੇ ਕਿਆਂ ਦਾ ਵੱਢਿਆ ਪਿਆ "ਮਿਰਜ਼ਾ" ਕਿਸਾਨੀ ਮੋਰਚੇ ਉਪਰ ਡਟੇ 
		ਖੜੇ ਖਾਲਸਾ ਏਡ ਵਾਲਿਆਂ ਉਪਰ ਚੋਖਾ ਕੂੜਾ ਕਚਰਾ ਸੁੱਟ ਹੱਟਿਆ। ਉਸ ਮਿਰਜ਼ੇ ਦੀ ਬੇਲਗਾਮ 
		ਬੱਕੀ ਯਾਣੀ ਜ਼ੁਬਾਨ ਕਾਫੀ ਮਿੱਟੀ ਘੱਟਾ ਉਡਾ ਹਟੀ।
		👴ਉਂਝ ਪੰਡੀਏ ਕਿਆਂ ਦੀ 'ਜੀ ਨਿਊਜ਼' ਵਾਲਿਆਂ ਨਫਰਤ ਦੀ 
		ਝੱਗ ਸੁੱਟਕੇ ਕੁੱਝ ਚੰਗਾ ਵੀ ਕੀਤਾ ਕਿ ਜਿਸ ਨੂੰ ਨਾ ਵੀ ਪਤਾ ਸੀ, ਉਸ ਨੂੰ ਵੀ 
		ਦਸ ਦਿਤਾ ਕਿ ਖਾਲਸਾ ਏਡ ਵਾਲੇ ਕੌਣ ਨੇ ਜਿਵੇਂ ਕਾਮਰੇਡਾਂ ਦੇ ਸੜਕਨਾਮੇ ਨੇ ਮਹਾਰਾਜਾ 
		ਰਣਜੀਤ ਸਿੰਘ ਬਾਰੇ ਮਿੱਟੀ ਉਡਾ ਕੇ ਸਾਡੀ ਨਸਲਾਂ ਤੱਕ ਇਹ ਗਲ ਉਪੜਾ ਦਿਤੀ ਸੀ ਕਿ ਮਹਾਰਾਜਾ 
		ਰਣਜੀਤ ਸਿੰਘ ਕੌਣ ਹੈ।
		👳ਖਾਲਸਾ ਏਡ ਵਾਲੇ ਰਵੀ ਸਿੰਘ ਹੁਰੀਂ ਵੈਸੇ ਸਿਆਣੇ ਨੇ, 
		ਪਰ ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਖੁਦ ਇਹੋ ਜਿਹੇ ਲੰਡਰਾਂ ਦਾ ਜਵਾਬ ਦੇਣਾ ਚਾਹੀਦਾ। 
		ਉਨ੍ਹਾਂ ਦੀ ਆਵਾਜ਼ ਹੁਣ ਲੋਕ ਨੇ। ਉਨ੍ਹਾਂ ਦੀ ਪਹਿਚਾਣ ਹੁਣ ਲੋਕ ਨੇ ਤੇ ਉਹ ਪੂਰੀ ਕੌਮ ਦੀ 
		ਪਹਿਚਾਣ ਨੇ। ਉਨ੍ਹਾਂ ਦੇ ਕੰਮ ਹੀ ਇਨੇ ਵਡੇ ਹਨ ਕਿ ਉਹ ਕੰਮ ਖੁਦ ਹੀ ਜਵਾਬ ਨੇ!
		ਨਹੀਂ ?⁉️