ਮਿਰਜ਼ਾ ਵੱਢਿਆ ਪਿਆ, ਪਰ ਸਾਹਿਬਾਂ ਨਾਨਕਸਰ ਸੀਂਘੜੇ ਤੁਰੀ ਫਿਰ
ਰਹੀ ਏ... ਯਾਣੀ ਭਰਾਵਾਂ ਦਾ ਪਤਾ ਲੈਣ?
ਮਿਰਜ਼ਾ ਵਿਚਾਰਾ ਮਰ ਗਿਆ ਸੰਘ ਪਾੜ ਪਾੜ ਕੇ ਆਹਾ ਵੇਖੋ ਗਲ ਆਹਾ ਹੁੰਦੀ, ਗਲ ਇਓਂ ਹੁੰਦੀ।
ਇਸ ਨੂੰ ਕਹਿੰਦੇ ਇਨਕਲਾਬ ਜਿਹੜਾ ਭਾਈ ਸਾਹਬ ਦਸ ਕੇ ਹਟੇ। ਭਾਈ ਸਾਹਬ ਦੀਆਂ ਫੁਲਝੜੀਆਂ ਦੇ
ਬਰੂਦ ਬਣਾ ਬਣਾ ਉਸ ਬਾਬੇ ਤੋਤੇ ਦੇ ਨਾਂ
ਦਾ ਧੂੰਆਂ ਕਰ ਛੱਡਿਆ ਸੰਸਾਰ ਤੇ ਪਰ ਦੋ ਲਫਜ ਵੀ ਨਾ?
ਇਥੇ ਤਾਂ ਮਿਰਜ਼ੇ ਨਾਲ ਹਮਦਰਦੀ ਜਿਹੀ ਹੋਣ ਲਗਦੀ ਜਿਹੜਾ ਇਸ਼ਕ ਦੀ ਨਦੀ ਪਾਰ ਕਰਦਾ ਕਰਦਾ
ਗੋਡੇ-ਗਿੱਟੇ ਛਿਲਵਾ ਬੈਠਾ ਵਿਚਾਰਾ।
ਉਹ ਤਾਂ ਗਰੀਬ ਤੋੜੀਆਂ ਜਾਂਦੀਆਂ ਗਲਗਲਾਂ ਨੂੰ ਇਨਕਲਾਬ ਦੇ ਬੰਬ ਬਣਾ ਬਣਾ ਪੇਸ਼ ਕਰਦਾ ਰਿਹਾ
ਅਤੇ ਦਾਲ ਵਾਲੀਆਂ ਤੌੜੀਆਂ ਵਿੱਚ ਵੀ ਬਰੂਦ ਰਿਝਦੇ ਦਿਖਾਉਂਦਾ ਰਿਹਾ, ਪਰ
ਇਨਕਲਾਬ ਸਾਹਬ ਹੁਰਾਂ ਤੋਂ ਮਿਰਜੇ ਯਾਰ ਲਈ ਦੋ ਅਥਰੂ ਵੀ ਨਾ
ਸਰੇ? ਗੋਲ਼ ਮੋਲ਼ ਕਰਕੇ ਈ ਸਾਰ ਦਿਤਾ? ਓ ਭਾਈ ਬਾਕੀ ਮਿਰਜ਼ੇ ਵੀ ਸੋਚ ਲਓ ਬਾਬੇ ਤੋਤੇ
ਤੋਂ ਚਾਰ ਅੱਥਰੂ ਨਹੀਂ ਸਰਨੇ।
ਸੱਚੀਆਂ ਮੁਹੱਬਤਾਂ ਨੂੰ ਕਹਿੰਦੇ ਡਰ ਨਹੀਂ ਹੁੰਦੇ,
ਕੁੱਦ ਜਾਂਦੇ ਨੇ ਮੁਹੱਬਤਾਂ ਵਾਲੇ, ਪਰ ਬਾਬਾ ਤੋਤਾ ਤਾਂ ਝਨਾਂ
ਵਹਿੰਦੀ ਵੇਖ ਸਿੱਧਾ ਈ U-turn ਮਾਰ, ਵੱਢਿਆ ਮਿਰਜ਼ਾ ਵਿਚਾਲੇ ਛੱਡ ਅਪਣੇ
ਪੁਰਾਣੇ ਯਾਰਾਂ ਕੋਲੇ ਜਾ ਵੜਿਆ ਅਤੇ ਸਾਹਿਬਾਂ ਤਰ੍ਹਾਂ ਇਸ਼ਕ ਨੂੰ ਕਲੰਕਤ ਕਰ ਗਿਆ!
ਨਹੀਂ ?