ਖਬਰ
ਇਹ ਨਹੀਂ ਹੁੰਦੀ ਕਿ ਕੁੱਤੇ ਨੇ ਬੰਦੇ ਨੂੰ ਵੱਢ ਲਿਆ, ਖਬਰ ਓਦੋਂ
ਬਣਦੀ ਜਦ ਬੰਦਾ ਕੁੱਤੇ ਨੂੰ ਵੱਢ ਲਏ!
ਹੈਰਾਨੀ ਉਦੋਂ ਕੋਈ ਨਾ ਜਦ ਆਮ ਲੋਕ ਵੱਡਭਾਗੀਆਂ, ਰਾਧਾਸੁਆਮੀਆਂ, ਡੇਰਿਆਂ ਜਾਂ ਟੂਣਿਆਂ
ਵਾਲਿਆਂ ਦੇ ਤੁਰੇ ਫਿਰਨ, ਹੈਰਾਨੀ ਉਦੋਂ
ਹੁੰਦੀ, ਸੋਚਣਾ ਉਦੋਂ ਬਣਦਾ ਜਦ ਕਿਤਾਬਾਂ ਦੀਆਂ ਪੰਡਾਂ ਸਿਰ 'ਤੇ ਚੁੱਕੀ ਰਖਣ ਵਾਲੇ ਯਾਣੀ
ਲਿਖ ਮਾਰਨ ਤੇ ਪੜ ਸੁਟਣ ਵਾਲੇ ਬਾਬੇ ਤੋਤੇ ਵਰਗੇ ਦੀਆਂ ਗੱਲਾਂ ਨੂੰ ਸੁਕਰਾਤ ਦੀ ਫਿਲਾਸਫੀ
ਸਮਝਣ ਲਗ ਜਾਣ ਅਤੇ ਬੇਲਗਾਮੇ ਅਤੇ ਸਿਰੇ ਦੇ ਉਜੱਡ ਨਿਊਜ਼ੀਲੈਂਡ ਵਾਲੇ ਨੇਕੀ ਵਰਗੇ ਦੀਆਂ
ਗਾਹਲਾਂ ਅਗੇ ਵੀ ਵਡਭਾਗੀਆਂ ਦੇ ਚਿਮਟਿਆਂ ਮੂਹਰੇ ਬੈਠੀਆਂ ਮਾਈਆਂ ਤਰਾਂ ਸਿਰ ਮਾਰਨ ਲਗ
ਜਾਣ ਕਿ ਵਾਹ! ਕਿਆ ਬਾਤਾਂ ਕਹੀਆਂ ਬੰਦੇ ਨੇ!
ਇਹ ਖੁਦ ਉਪਰ ਬੇਵਿਸ਼ਵਾਸੀ ਅਤੇ ਆਤਮਕ ਗਿਲਾਨੀ ਦੀ ਨਿਸ਼ਾਨੀ
ਹੁੰਦੀ ਕਿ ਮੈਂ ਇਨਾ ਬੌਣਾ ਕਿਵੇਂ ਰਹਿ ਗਿਆ
?
ਸਾਰੀ ਉਮਰ ਡੇਰਿਆਂ ਦਾ ਪਿੱਟ ਸਿਆਪਾ ਕਰਨ ਵਾਲੇ ਅਤੇ ਉਮਰ
ਵਿਹਾ ਚੁਕੇ ਬੰਦਿਆਂ ਦੇ ਉਪਰੋਂ ਵੀ ਇਹ ਗਲ ਕਿਵੇਂ ਲੰਘ ਗਈ ਕਿ ਬਾਬੇ ਤੋਤੇ ਕਿਆਂ ਅਤੇ
ਬਾਕੀ ਡੇਰਿਆਂ ਵਿੱਚ ਫਰਕ ਕਿਥੇ ਸੀ? ਡੇਰਿਆਂ ਯਾਣੀ ਸੰਤਾਂ ਦੇ ਕੌਤਕ ਦਸਣ ਵਾਲਿਆਂ
ਨੂੰ ਬਾਬੇ ਤੋਤੇ ਕਿਆਂ ਦੀਆਂ ਰਿਝਦੀਆਂ ਤੌੜੀਆਂ ਜਾਂ ਕੁੱਕੜ ਦੇ ਮੋਹੜੀਆਂ ਤੇ ਤੁਰਨ ਤਰਾਂ
ਡੇਰੇ ਵਿੱਚ ਹੁੰਦੀਆਂ ਸੈਰਾਂ ਦੇ ਸਲੋਅ ਮੋਸ਼ਨ ਵਾਲੇ ਚੋਜ ਕਿਵੇਂ ਅਣਗੌਲੇ ਰਹਿ ਗਏ?
ਸੌਦੇ ਸਾਧ ਤੋਂ ਦੂਜੇ ਨੰਬਰ ਦਾ ਕੌਤਕੀ ਬੰਦਾ ਪੁਜਾਰੀ ਜਾਪਿਆ
ਈ ਨਹੀਂ?
ਹਿੰਸਾ ਤਾਂ ਘਰ ਤੋਂ ਲੈ ਕੇ ਬਾਹਰ ਤੱਕ ਵੀ ਮਾੜੀ ਹੀ ਮਾੜੀ, ਪਰ ਸਿਆਪੇ ਤੇ ਲਿਆਂਦੀਆਂ
ਮੁਲ ਦੀਆਂ ਮਾਈਆਂ ਤਰਾਂ ਵੈਣ ਪਾਉਣ ਵਾਲਿਆਂ ਨੂੰ ਬੇਲੀ ਆਪਣੇ ਨੂੰ ਇਹ ਵੀ ਤਾਂ ਅਕਲ ਦੇਣੀ
ਬਣਦੀ ਸੀ ਕਿ ਭਾਈ ਜ਼ੁਬਾਨ ਦਾ ਘੋੜਾ ਐਨਾ
ਅੱਥਰਾ ਨਹੀਂ ਛਡੀਦਾ ਕਿ ਮੁੜ ਅਗਲੇ ਲੱਤਾਂ ਚੁੱਕ ਕੇ ਪੱਕਾ ਈ ਨੂੜ ਪਾ ਦੇਣ।
ਬੰਦੇ ਹਾਲੇ ਫੜੇ ਨਹੀਂ ਗਏ, ਨਾ ਪਤਾ ਲਗਾ ਹਮਲਾਵਰ ਕੌਣ ਸਨ।
ਮੈਂ ਨਹੀਂ ਕਹਿੰਦਾ ਹੋਇਆ
ਪਰ ਹੋ ਵੀ ਸਕਦਾ ਕਿ ਪੰਜਾਬ ਵਿਚਲੀ ਲਹਿਰ ਵੰਨਿਓਂ ਧਿਆਨ
ਹਟਾਓਂਣ ਖਾਤਰ ਇਸ ਬਕਰੇ ਦੀ ਬਲੀ ਮੋਦੀ ਕੇ ਵਰਗਿਆਂ ਈ ਦੇ ਦਿਤੀ ਹੋਵੇ ਪਹਿਲਾਂ ਵੀ ਤਾਰੇ
ਜਾਂ ਇੰਗਲੈਂਡ ਵਾਲੇ ਤਰਸੇਮ ਵਰਗਿਆਂ ਨਾਲ ਇਓਂ ਹੋ ਚੁੱਕਾ ਹੋਇਆ। ਉਨ੍ਹਾਂ ਦੇ ਹਮਲਾਵਰ
ਬੰਦਿਆਂ ਦਾ ਹਾਲੇ ਤੱਕ ਖੋਜ ਖੁਰਾ ਨਹੀਂ ਲਭਾ।
ਸੋ ਭਾਈ ਪੁਠੇ ਪਾਸੇ ਵੰਨੀ ਵੈਣ ਪਾਓਂਣ ਵਾਲੇ ਹਾਲੇ ਥੋੜਾ
ਸਬਰ ਰਖ ਲਓ ਮੁੜ ਐਵੇਂ ਵੈਣਾਂ ਦੀ ਯੂ-ਟਰਨ ਮਾਰਨੀ ਔਖੀ ਹੋਊ!
ਨਹੀਂ?