 ਦੁਸ਼ਮਣ ਜਦ ਤੁਹਾਨੂੰ ਖੰਗੂਰਾਂ ਮਾਰ ਕੇ ਲੰਘੇ ਤਾਂ ਫਿਕਰ 
		ਵਾਲੀ ਗੱਲ ਨਹੀਂ ਹੁੰਦੀ, ਪਰ ਦੁਸ਼ਮਣ ਜਦ ਮੁਸਕਰਾ 
		ਕੇ ਲੰਘੇ ਤਾਂ ਚਿੰਤਾਂ ਕਰਨੀ ਬਣਦੀ ਹੈ। ਦੁਸ਼ਮਣ ਦੇ ਸਾਹਵੇਂ ਖੜੇ ਦੀ ਚਿੰਤਾ ਨਾਲੋਂ 
		ਜਦ ਉਹ ਤੁਹਾਡੀਆਂ ਸਿਫਤਾਂ ਦੇ ਪੁਲ ਬੰਨੇ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ।
ਦੁਸ਼ਮਣ ਜਦ ਤੁਹਾਨੂੰ ਖੰਗੂਰਾਂ ਮਾਰ ਕੇ ਲੰਘੇ ਤਾਂ ਫਿਕਰ 
		ਵਾਲੀ ਗੱਲ ਨਹੀਂ ਹੁੰਦੀ, ਪਰ ਦੁਸ਼ਮਣ ਜਦ ਮੁਸਕਰਾ 
		ਕੇ ਲੰਘੇ ਤਾਂ ਚਿੰਤਾਂ ਕਰਨੀ ਬਣਦੀ ਹੈ। ਦੁਸ਼ਮਣ ਦੇ ਸਾਹਵੇਂ ਖੜੇ ਦੀ ਚਿੰਤਾ ਨਾਲੋਂ 
		ਜਦ ਉਹ ਤੁਹਾਡੀਆਂ ਸਿਫਤਾਂ ਦੇ ਪੁਲ ਬੰਨੇ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ।
		
		ਬਹੁਤੇ ਪਾਠਕਾਂ ਨੂੰ ਪਤਾ ਹੋਵੇਗਾ ਕਿ ਸਾਹਿਬੇ ਕਾਮਲ ਗੁਰੁ ਗੋਬਿੰਦ ਸਿੰਘ ਲਿਖਣ 
		ਵਾਲਾ ਲਾਲਾ ਦੌਲਤ ਰਾਇ ਸਿੱਖਾਂ ਬੜਾ ਪਸੰਦ ਕੀਤਾ ਸੀ ਬਿਨਾ ਇਹ ਗੱਲ ਸਮਝੇ ਕਿ ਉਹ ਸਾਡੀਆਂ 
		ਸਿਫਤਾਂ ਦੀ ਸਰਿੰਜ ਵਿਚ ਟੀਕਾ ਰਾਸ਼ਟਰਵਾਦ ਦਾ ਭਰੀ ਫਿਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ 
		ਦੀ ਵਿਸ਼ਾਲ ਸਖਸ਼ੀਅਤ ਨੂੰ ਰਾਸ਼ਟਰਵਾਦ ਦੀਆਂ ਨੀਹਾਂ ਵਿੱਚ ਚਿਣ ਗਿਆ?
		
		ਮੁਗਲਾਂ ਦੀਆਂ ਕੰਧਾਂ ਤਾਂ ਦਿੱਸਦੀਆਂ ਪਰ ਜਿਹੜੀਆਂ ਕੰਧਾਂ ਵਿਚ ਪੂਰੀ ਕੌਮ ਨੂੰ ਹੀ 
		ਪੰਡੀਆਂ ਚਿਣ ਗਿਆ? 
		
		ਸੋਸ਼ਲ ਮੀਡੀਏ ਉਪਰ ਬੜੀਆਂ ਪੋਸਟਾਂ ਘੁੰਮ ਰਹੀਆਂ। 
		ਮਾਅਰ ਕਿਲ੍ਹ ਕਿਲ੍ਹ ਕੇ ਗੁਰੂ ਦੇ ਪੁੱਤਰਾਂ ਅਤੇ ਗੁਰੂ ਸਾਹਿਬ ਦੇ ਸੋਹਿਲੇ ਗਾਏ ਜਾ ਰਹੇ। 
		ਇਹੋ ਜਿਹਾ ਰੰਗ ਤੁਹਾਡੇ ਢਾਡੀ ਵੀ ਬੰਨ ਸਕਣ ਜਿਹੜਾ ਉਹ ਬੰਨੀ ਜਾਂਦੇ ਪਰ ਤੇ ਅਸੀਂ ਖੁਸ਼? 
		ਯਾਦ ਰਹੇ ਕਿ ਦੁਸ਼ਮਣ ਦੇ ਲਲਕਾਰਨ ਨਾਲੋਂ ਉਸ ਦਾ ਸਲਾਹੁਣਾ ਅੱਤ ਖਤਰਨਾਕ? ਹਾਲੇ ਕੱਲ 
		ਤੁਹਾਡਾ ਨਰ-ਸੰਗਾਰ ਕਰਨ ਵਾਲਿਆਂ ਨੂੰ ਕਿਥੋਂ ਤੁਹਾਡਾ ਹੇਜ ਜਾਗ ਗਿਆ? ਹਾਲੇ ਕੱਲ ਤੁਹਾਡੇ 
		ਸਿੱਧੀਆਂ ਗੋਲੀਆਂ ਠੋਕਣ ਵਾਲਿਆਂ ਨੂੰ ਅੱਜ ਤੁਹਾਡੇ ਇਤਿਹਾਸ ਨਾਲ ਪਿਆਰ?
		
		ਭੋਲੇ ਨਾਥ ਕਹਿਕੇ ਤਾਂ ਉਨਾਂ ਸਿਵ ਜੀ ਪਹਾੜੋਂ ਲਾਹ ਲਿਆ ਸੀ, ੧੧ਵਾਂ ਅਵਤਾਰ ਕਹਿਕੇ ਤਾਂ 
		ਉਨ੍ਹਾਂ ਬੁੱਧ ਦੀ ਜਹੀ ਤਹੀ ਫੇਰ ਮਾਰੀ ਤੇ ਲੱਭੋ ਅੱਜ ਬੁੱਧ? ਤੇ ਤੁਸੀਂ?
		
		ਉਨ੍ਹਾਂ ਦੀ ਛੱਡੋ ਤੁਹਾਡੇ ਖੁਦ ਦੇ ਗਵਈਏ ਵੀ ਉਸੇ ਰਾਹੇ? ਜਿਹੜਾ ਉੱਠਦਾ ਦੇਸ਼ ਦੀ ਖਾਤਰ? 
		ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰੋ ਦੇਸ਼ ਦੀ ਖਾਤਰ? ਗੁਰੁ ਗੋਬਿੰਦ 
		ਸਿੰਘ ਸਾਹਿਬ ਦੀ ਤਾਂ ਦੇਸ਼ ਦੀ ਖਾਤਰ? ਇਤਿਹਾਸ ਦੇ ਕਿਸੇ ਪੰਨੇ ਦੀ ਤਾਂ ਦੇਸ਼ ਦੀ ਖਾਤਰ? 
		ਜੇ ਕਹਿਣੋ ਬਚ ਜਾਂਦਾ ਤਾਂ ਗਊ ਗਰੀਬ ਦੀ ਖਾਤਰ? ਗਰੀਬ ਜਾਂ ਨਿਤਾਣਾ ਤਾਂ ਸਮਝ ਆਉਂਦਾ ਵਿਚ 
		ਗਊ ਵੀ ਘਸੀਟ ਲਿਆਂਦੀ?
		
		ਪਰ ਇਹ ਸਵਾਲ ਉਵੇਂ ਦਾ ਉਵੇਂ ਕਿ ਕਿਹੜੇ ਦੇਸ਼ ਦੀ ਖਾਤਰ? 
		ਕਿਹੜਾ ਸੀ ਦੇਸ਼ ਉਸ ਵੇਲੇ? ੨੨ ਰਾਜਾਂ ਵਿਚ ਤਾਂ ਪਹਾੜੀ ਇਲਾਕਾ ਹੀ ਵੰਡਿਆਂ ਪਿਆ ਸੀ ਜਿਸ 
		ਨੂੰ ਤੁਸੀਂ ਬਾਈ ਧਾਰ ਦੇ ਰਾਜੇ ਕਹਿੰਨੇ ਤਾਂ ਕਿਹੜਾ ਦੇਸ਼ ਸੀ ਉਸ ਸਮੇ ਜਿਸ ਦੀ ਖਾਤਰ ਸਿਰ 
		ਲੁਹਾਉਂਦੇ ਰਹੇ ਤੁਸੀਂ?
		
		ਯਾਦ ਰਹੇ ਬੱਕਰੇ ਨੂੰ ਨੁਹਾਇਆ ਧੁਆਇਆ ਅਤੇ ਉਸ ਦੇ ਸਿੰਗ ਤਾਂ ਨਹੀਂ ਚੋਪੜੇ ਜਾਂਦੇ ਕਿ 
		ਚੋਪੜਨ ਵਾਲੇ ਨੂੰ ਉਸ ਨਾਲ ਪਿਆਰ ਬਹੁਤ। ਪਰ ਅਸੀਂ ਹਰ ਵੇਲੇ ਬਲੀ ਦੇ ਬੱਕਰੇ ਹੀ ਕਿਉਂ 
		ਬਣਨ ਬਾਰੇ ਸੋਚਦੇ ਤੇ ਬਲੀ ਦੇ ਕੇ ਮਾਣ ਕਿਉਂ ਮਹਿਸੂਸ ਕਰਦੇਂ।
		
		ਸ਼ਹਾਦਤਾਂ ਦੇ ਇਨ੍ਹਾਂ ਦਿਨਾ ਦੀ ਸਾਡੀ ਵੱਡੀ ਪ੍ਰਾਪਤੀ ਹੋਵੇਗੀ ਕਿ ਅਸੀਂ ਗੁਰੁ ਗੋਬਿੰਦ 
		ਸਿੰਘ ਸਾਹਿਬ ਜੀ ਦੀ ਸਮੁੱਚੀ ਕਾਇਨਾਤ ਵਰਗੀ ਵਿਸ਼ਾਲ ਸਖਸ਼ੀਅਤ ਨੂੰ ਰਾਸ਼ਟਰਵਾਦ ਦੀ ਗਲੀ ਸੜੀ 
		ਭੀੜੀ ਗਲੀ ਵਿਚ 'ਮਰਜ' ਹੋਣੋਂ ਬਚਾ ਸਕੀਏ ਅਤੇ ਹਾਲ ਦੀ ਘੜੀ ਇਨਾ ਹੀ ਕਰ ਲਈਏ ਕਿ ਅਪਣੇ 
		ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸਾਵਧਾਨ ਕਰੀਏ ਕਿ ਬਾਕੀ ਤਾਂ ਖਾਧੀ ਕੜ੍ਹੀ ਕੇਵਲ ਅਪਣੀਆਂ 
		ਸਟੇਜਾਂ ਤੋਂ ਪ੍ਰਚਾਰਕਾਂ ਨੂੰ 'ਦੇਸ਼ ਦੀ ਖਾਤਰ' ਵਰਗੀ ਘਟੀਆ ਭਾਸ਼ਾ ਹੀ ਬੋਲਣੋ ਰੋਕ ਦੇਣ 
		ਤਾਂ ਕਿ ਸਿੱਖ ਇਤਿਹਾਸ ਦੀਆਂ ਅਣਮੁੱਲੀਆਂ ਸ਼ਹਾਦਤਾਂ ਅਜਿਹੇ ਕੁਰਪੱਟ ਰਾਸ਼ਟਰਵਾਦ ਦੇ ਖਾਤੇ 
		ਪੈਣੋਂ ਬੱਚ ਰਹਿਣ! ਨਹੀਂ ?