ਸਿਰਲੱਥਾਂ
ਦਾ ਪੰਥ ਤਾਂ ਸੁਣਿਆਂ ਸੀ, ਪਰ ਜੂੜਾ ਲੱਥਾਂ ਦਾ ਪੰਥ
ਨਵਾਂ ਈ ਪੈਦਾ ਹੋ ਗਿਆ, ਜਿਹੜਾ ਅਕਾਸ਼ਾਂ ਵਿੱਚ ਉਡਣ ਵਾਲੇ ਬਾਜਾਂ ਦੀਆਂ ਉਡਾਰੀਆਂ
ਤੋਂ ਡਿੱਗ ਕੇ ਪਿੰਜਰੇ ਵਿੱਚ ਪਾਏ ਚੂਰੀਆਂ ਖਾਣੇ ਤੋਤਿਆਂ ਦਾ ਯਾਰ ਬਣ ਕੇ ਰਹਿ ਗਿਆ।
ਕਵਿਤਾ ਮਾਮਲੇ ਵਿੱਚ ਮੇਰਾ ਹਥ ਤੰਗ ਏ, ਨਹੀਂ ਤਾਂ ਪੰਗਾ ਤਾਂ ਮੈਂ ਲੈ ਲੈਂਦਾ, ਕੋਈ ਵਾਰ
ਸ਼ਾਰ ਬਣਾਉਣ ਦਾ ਕਿ ਤੋਤਾ ਪੰਥ ਦੇ ਜਰਨੈਲ ਨੇ ਮਲ ਕੇ ਮੂੰਹ
'ਤੇ ਕਰੀਮਾਂ ਲਾ ਕੇ ਚੁੰਝ 'ਤੇ ਲਿਪਸਟਿਕ ਜਦ ਵਿਗਿਆਨ ਦੇ ਤੀਰ ਚਾਹੜੇ ਤਰਕਸ਼ ਤੇ ਤਾਂ ਜੋਸ਼
ਵਿੱਚ ਆਏ ਤੋਤਾ ਪੰਥੀਆਂ ਦੇ ਸੇਵਕਾਂ ਲਾਹ ਕੇ ਜੂੜਾ ਨਿਆਣਿਆਂ ਦਾ ਔਹ ਮਾਰਿਆ ਈ ਨਾਈ ਦੇ
ਪੈਰਾਂ ਵਿੱਚ???
ਤੋਤੇ ਬਾਬੇ ਦੇ ਸਿਰਮੌਰ ਕਵੀ ਦੀ ਖਬਰ
ਸੁਣਕੇ ਬਾਬਾ ਫੌਜਾ ਸਿੰਘ ਦੀਆਂ ਵੱਖੀਆਂ ਦੁੱਖਣ ਆਈਆਂ ਪਈਆਂ ਕਿ ਰੱਬ ਸੱਚਾ ਕਿਵੇਂ
ਕਿਵੇਂ ਦੀਆਂ ਨਸਲਾਂ ਪੈਦਾ ਕਰਕੇ ਤਮਾਸ਼ੇ ਦੇਖਦਾ ਰਹਿੰਦਾ। ਕਈਆਂ ਦੇ ਰੁੱਖ ਈ ਅਜਿਹੀ ਥਾਂ
ਲਾ ਦਿੰਦਾ ਕਿ ਉਹ ਖੁਦ ਦੀ ਛਾਵੇਂ ਬੈਠਣ ਵਿੱਚ ਹੀ ਮਾਣ ਮਹਿਸੂਸ ਕਰਨ ਦਾ ਲੁਤਫ ਲੈਣ ਲਗ
ਜਾਂਦੇ।
ਇਨਾਂ ਦੇ ਜੂੜੇ ਦਾਹੜੀਆਂ ਦੇ ਸਿਰ 'ਤੇ ਬਾਜਾਂ ਵਾਲੇ ਦਾ ਪੰਥ ਕਾਹਨੂੰ ਖੜਾ ਸੀ, ਪਰ ਦੁੱਖ
ਇਸ ਗੱਲ ਦਾ ਹੁੰਦਾ ਜਦ ਸ਼ਰੀਕਾਂ ਦਾ ਹਾਸਾ ਰੂਸ ਦੀਆਂ ਕੰਧਾਂ ਤੱਕ ਜਾ ਕੇ ਗੂੰਜਦਾ।
ਵੈਸੇ ਤੋਤਾ ਪੰਥੀਆਂ ਦੀਆਂ ਜੂੜਾ ਲਥਾਂ ਨੂੰ ਮੁਬਾਰਕਾਂ ਤੇ
ਵਧਾਈਆਂ ਦੀ ਉਤਸੁਕਤਾ ਦੇਖ ਰਕਸ਼ਿਆਂ ਦੇ ਭਾਨੇ ਦੀ ਗਲ ਯਾਦ ਆ ਗਈ। .... ਘਰ ਪਾਇਆ
ਘੜਾ ਜਦ ਦੋ ਪੁਲਿਸ ਵਾਲਿਆਂ ਆ ਕੇ ਪੁੱਟਿਆ ਤਾਂ ਭਾਨੇ ਨੂੰ ਲੱਗਾ ਗਰੀਬ ਮਾਰ ਹੋ ਗਈ।
ਕੰਧਾਲੇ ਵਰਗੇ ਭਾਨੇ ਦੇ ਹੱਥ ਸਨ ਉਸ ਦੋਨੋ ਪੁਲਸੀਏ ਰੂੜੀ 'ਤੇ ਈ ਢਾਹ ਲਏ। ਰੂੜੀ 'ਚ
ਗਹਿਗੱਚ ਗਏ ਪੁਲਸੀਆਂ ਥਾਣੇ ਜਾ ਦਸਿਆ ਤਾਂ ਅਗਲੇ ਦਿਨ ਹੋਰ ਗਾਰਦ ਆਉਂਦੀ ਦੇਖ ਭਾਨੇ ਦੀ
ਘਰਵਾਲੀ ਕਹਿੰਦੀ ਵੇ ਮਰ ਜੇਂ ਭਾਨਿਆ ਗਾਰਦ ਆਉਂਦੀ ਊ ਦੌੜ ਲਾ। ਭਾਨਾ ਕਹਿੰਦਾ ਕਰਮਾਵਾਲੀਏ
ਕਲ ਵਾਲੇ ਗਏ ਤਾਂ ਨਹੀਂ ਆਉਂਦੇ ਨਵੇ ਹੋਣ ਤਾਂ ਦੌੜ ਲੈਨੇ ਆਂ।
ਬਾਬਾ ਫੌਜਾ ਸਿੰਘ ਸੋਚਦਾ ਸੀ ਤੋਤੇ ਬਾਬੇ ਦੇ ਵਿਗਿਆਨ ਦੀ ਚੋਰੀ 'ਤੇ ਲਾਏ ਤੋਤੇ ਹੁਣ
ਵਾਪਸ ਨਾ ਆਏ ਸਗੋਂ ਫਿਕਰ ਦੀ ਥਾਂ ਕਾਮਨਾ ਕਰੋ ਕਿ ਇਕ ਪਾਸੇ ਲਗ ਜਾਣ ਕਾਮਰੇਡਾਂ ਤਰਾਂ
ਯੱਬ ਨਿਬੜੇ। ਸਗੋਂ ਬਾਬੇ ਤੋਤੇ ਦੀ ਵੀ ਟਿੰਡ ਕਰੋ, ਸੁਰਖੀ
ਬਿੰਦੀ ਲਈ ਥਾਂ ਜਿਆਦਾ ਹੋਵੇ! ਨਹੀਂ?