ਆਹਾ ਬੰਦੇ ਦੇ ਨਿੱਤ ਦੇ ਚੋਂਚਲੇ ਜਿਹੇ ਦੇਖ ਮੈਨੂੰ ਇੱਕ
ਮਿੱਤਰ ਦੀ ਸੁਣਾਈ ਕਹਾਣੀ ਯਾਦ ਆ ਜਾਂਦੀ।
ਉਸ ਦੇ ਪਿੰਡ ਛਵੀ ਵਾਲਿਆਂ ਦਾ ਟੱਬਰ ਸੀ ਢੇਰੀ ਤਗੜੀ ਸੀ ਜਮੀਨ ਖੁੱਲੀ। ਪਰ ਔਰਤਾਂ ਦੇ
ਮਾਮਲੇ ਬੰਦੇ ਜਾਲਮ ਯਾਣੀ ਔਰਤ ਨੂੰ ਦੱਬ ਕੇ ਰਖੋ ਵਾਲੀ ਬਿਰਤੀ।
ਇਕ ਵਾਰੀ ਬੰਦਾ ਟਰੈਕਟਰ
ਨਾਲ ਜ਼ਮੀਨ ਵਾਹ ਰਿਹਾ ਸੀ
ਕਿ ਰੋਟੀ ਵਾਲੀ ਮਾਈ ਕਿਤੇ ਲੇਟ ਹੋ ਗਈ ਤਾਂ ਬੰਦੇ
ਅੰਦਰਲਾ ਜਾਨਵਰ ਭੜਕ ਪਿਆ। ਰੋਟੀ ਵਾਲੀ ਜੱਦ ਚਾਰ ਕੁ ਕੀਲੇ ਦੂਰ ਰਹਿ ਗਈ, ਉਸ ਤਵੀਆਂ
ਚੱਕੀਆਂ ਪੰਜ ਕੁ ਕੀਲੇ ਹੋਰ ਅੱਗੇ ਜਾ ਵੜਿਆ। ਜਦ ਉਥੇ ਦੋ ਕੁ ਕੀਲੇ ਰਹਿ ਗਈ ਉਹ ਦਸ ਕੀਲੇ
ਹੋਰ ਅਗੇ ਚਲਾ ਗਿਆ ਯਾਣੀ ਕੀਲਿਓਂ ਕੀਲੀ ਕਰਕੇ ਅੱਧਾ ਦਿਨ ਰੋਟੀਆਂ ਵਾਲੀ ਵੱਟੋ ਵੱਟ ਕਰੀ
ਰਖੀ।
ਆਹਾ ਰੰਗ ਬਰੰਗੇ ਜਿਹੇ ਤੋਤੇ ਬਾਬੇ ਵੰਨੀ ਦੇਖ ਤੁਹਾਡਾ ਕਦੇ
ਦਿਲ ਨਹੀਂ ਕਰਦਾ ਕਿ ਇਹ ਰੋਟੀਆਂ ਵਾਲੀ ਮਾਈ ਹੋਵੇ, ਜਿਸ ਨੂੰ ਬੰਦਾ ਸਾਰਾ ਦਿਨ ਵੱਟੋ ਵੱਟ
ਕਰੀ ਰਖੇ ਤੇ ਫਿਰ ਪੁਛੇ ਤੋਤਾ ਕਿਥੇ ਬਹਿੰਦਾ?
ਕੱਲ ਇੱਕ ਪਰਨੇ ਜਿਹੇ ਵਾਲਾ ਬਾਬਾ ਰਾਮਦੇਵ ਭੈਂਗੇ ਨੂੰ ਮੋਟਰਸਾਈਕਲ 'ਤੇ ਬੈਠਾ ਕੇ ਝੂਟੇ
ਮਾਟੇ ਕਰ ਰਿਹਾ ਸੀ ਕਿ ਪਤਾ ਨਹੀਂ ਸ਼ਾਇਦ ਅਪਣੀ ਸਲਤਨਤ ਦਿਖਾ ਰਿਹਾ ਸੀ, ਪਰ ਉਸ ਦੀ ਸਲਤਨਤ
ਵੀ ਤੋਤੇ ਬਾਬੇ ਦੀ ਸਲਤਨਤ ਤਰ੍ਹਾਂ ਹੌਕਾ ਜਿਹਾ ਤਾਂ ਕਢਦੀ ਸੀ ਬੰਦੇ ਦਾ।
ਕੈਮਰੇ ਰਾਹੀਂ ਸਲੋਅ ਮੋਸ਼ਨ ਹੋ ਕੇ ਐਕਟਰ ਬਣਨ ਦੀ ਫੀਲਿੰਗ
ਹਰੇਕ ਸਾਧ ਵਿੱਚ ਪਈ ਹੈ। ਉਸ ਤੋਂ ਵੀ ਵਧ ਆਲੀਸ਼ਾਨ ਡੇਰਾ ਦਿਖਾਓਂਣ ਦਾ ਚਾਅ।
ਰੁੱਖ ਉਗੇ ਛਾਵੇਂ ਬਹਿਣ ਤਰਾਂ ਢੀਠਾਂ ਨੂੰ ਇਨਾ ਵੀ ਪਤਾ ਨਹੀਂ ਲਗਦਾ ਕਿ ਮੈਂ ਤਾਂ ਖੁੱਦ
ਇੱਕ ਇੱਟ ਲਾਉਣ ਦੀ ਔਕਾਤ ਨਹੀਂ ਰੱਖਦਾ, ਲੋਕਾਂ ਦਾ ਲੱਗਾ ਪੈਸਾ ਲੋਕਾਂ ਨੂੰ ਹੀ ਦਿਖਾ ਕੇ
ਦਸਣਾ ਕੀ ਚਾਹੁੰਨਾ ਮੈਂ?
ਬਾਬਿਆਂ ਦੀ ਸਲਤਨਤ ਦੇਖ ਕਿਸ ਦਾ ਦਿਲ
ਨਹੀਂ ਕਰਦਾ ਸਾਧ ਹੋ ਜਾਵੇ, ਪਰ ਪਿਛਲੀ ਯਾਣੀ ਪਿਛਲੇ ਜਨਮ ਦੀ ਕਮਾਈ ਕਿਥੇ ਕਿਸੇ
ਕੋਲੇ। ਸੋ ਭਰਾਵੋ ਤੋਤੇ ਵੀ ਕਮਾਈ ਵਾਲਿਆਂ ਕੋਲੇ ਈ ਬੈਠਦੇ, ਤੁਹਾਡੇ ਆ ਕੇ ਭੁੱਖੇ ਮਰਨਾ?