Khalsa News homepage

 

 Share on Facebook

Main News Page

ਬਘਿਆੜ ਅਤੇ ਲੇਲੇ ਦੀ ਦੋਸਤੀ ?
-: ਗੁਰਦੇਵ ਸਿੰਘ ਸੱਧੇਵਾਲੀਆ  24.09.2020
#KhalsaNews #GurdevSinghSadhewalia #HarpalPannu

ਕਹਿੰਦੇ ਬਗਿਆੜ ਬੁੱਢਾ ਹੋ ਗਿਆ ਦੌੜ ਕੇ ਸ਼ਿਕਾਰ ਹੁੰਦਾ ਨਾ ਸੀ ਤੇ ਇੱਕ ਦਿਨ ਬਘਿਆੜ ਤੇ ਲੇਲਾ ਘਾਟ 'ਤੇ ਪਾਣੀ ਪੀਣ ਇੱਕਠੇ ਹੋਏ ਤਾਂ ਬਘਿਆੜ ਲੇਲੇ ਦੀਆਂ ਜਿਓਂ ਲਗਾ ਸਿਫਤਾਂ ਦੇ ਪੁਲ ਬੰਨਣ 'ਤੇ ਮੁਹੱਬਤਾਂ ਦੇ ਗੀਤ ਗਾਉਣ। ਲੇਲਾ ਹਰਪਾਲ ਸਿੰਘ ਪੰਨੂ ਵਰਗਾ ਹਵਾਖੋਰਾ ਨਿਕਲਿਆ ਤੇ ਪਿਆਰ ਲੈਣ ਜਿਉਂ ਹੀ ਬਘਿਆੜ ਅਗੇ ਸਿਰ ਕੀਤਾ ਤਾਂ ਉਸ ਮਰੋੜ ਮੁੰਡੀ ਸਟੀ?

ਹਰਪਾਲ ਸਿੰਘ ਪੰਨੂੰ ਬਾਰੇ ਸ੍ਰ. ਗੁਰਤੇਜ ਸਿੰਘ ਅਤੇ ਡਾ ਗੁਰਦਰਸ਼ਨ ਸਿੰਘ ਢਿਲੋਂ ਹੋਰਾਂ ਉਪਰ ਕੀਤੇ ਕੇਸ ਨੂੰ ਲੈ ਕੇ ਨਵੀਂ ਛਿੜੀ ਬਹਿਸ ਤੋਂ ਪਹਿਲਾਂ ਜੇ ਆਪਾਂ ਹਰਪਾਲ ਸਿਂਘ ਪੰਨੂ ਹੋਰਾਂ ਦਾ ਬਾਬੇ ਵਿਰਸਾ ਸਿਓਂ ਜਾਂ ਆਰ.ਐਸ.ਐਸ. ਕੋਲੋਂ ਪਿਆਰ ਲੈਣ ਤੱਕ ਨਾ ਵੀ ਜਾਈਏ ਤਾਂ ਸਰਦਾਰ ਅਜਮੇਰ ਸਿੰਘ ਦੀਆਂ ਕਿਤਾਬਾਂ ਉਪਰ ਹੋਈ ਬਹਿਸ ਉਤੇ ਮਿਸਟਰ ਪੰਨੂੰ ਦੀਆਂ ਲਿਖਤਾਂ ਜਾਂ ਟਿੱਪਣੀਆਂ ਹੀ ਪੜ ਲਈਏ ਤਾਂ ਮਿਸਟਰ ਪੰਨੂੰ ਦੀ ਸਨਾਤਨੀ ਸੋਚ ਤੇ ਵਫਾਦਾਰੀ ਦੀ ਸਮਝ ਸੌਖਿਆਂ ਆ ਜਾਂਦੀ ਹੈ ਕਿ ਪੰਨੂੰ ਹੋਰੀਂ ਕਿਵੇਂ ਵਿਚਾਰੇ ਅਜਮੇਰ ਸਿੰਘ ਦੀ ਲੰਕਾ ਫੂਕਣ ਲਈ ਪੂਛ ਨੂੰ ਅੱਗ ਬੰਨੀ ਫਿਰਦੇ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਅਜਮੇਰ ਸਿੰਘ ਦੇ ਰਾਵਣ ਨੇ ਕਿਤਾਬਾਂ ਰਾਹੀਂ ਰਾਮ ਦੀ ਸੀਤਾ ਚੁਕ ਲਿਆਂਦੀ ਹੈ ਜਿਸ ਨੂੰ ਛੁਡਾਓਂਣਾ ਉਨਾ ਦਾ ਧਰਮ ਹੈ।

ਯਾਦ ਰਹੇ ਮੁਸਲਮਾਨਾਂ ਵਿੱਚ ਜੇ ਸ਼ੇਰ ਮਹੁੰਮਦ ਨੇ ਸਾਹਿਬਜਾਦਿਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਤਾਂ ਖਾਲਸਾ ਕੌਮ ਅੱਜ ਵੀ ਉਸ ਦਾ ਧੰਨਵਾਦ ਕਰਦਾ, ਚਾਹੇ ਉਹ ਬਾਕੀ ਲੜਾਈਆਂ ਵਿੱਚ ਮੋਹਰੀ ਹੀ ਰਿਹਾ। ਇਓਂ ਜਿਹੜੇ ਹਿੰਦੂ ਨੇ ਸਿੱਖ ਕੌਮ ਨਾਲ ਹਮਦਰਦੀ ਜਿਤਾਈ। ਸਿੱਖ ਉਸ ਮੂਹਰੇ ਵੀ ਸਿਰ ਝੁਕਾਉਂਦਾ ਚਾਹੇ ਉਹ ਟੋਡਰ ਮਲ ਜਾਂ ਦੀਵਾਨ ਕੌੜਾ ਮਲ ਵਰਗੇ ਹੋਣ।

ਪਰ ਮਿਸਟਰ ਪੰਨੂੰ ਦੀਆਂ ਲਿਖਤਾਂ ਤੋਂ ਜਾਪਦਾ ਜਿਵੇਂ ਸਰਦਾਰ ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿਲੋਂ ਜਾਂ ਅਜਮੇਰ ਸਿੰਘ ਜਾਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਰੱਖਣ ਵਾਲੇ ਸਿੱਖ ਹਿੰਦੂਆਂ ਪ੍ਰਤੀ ਨਫਰਤ ਨਾਲ ਹੀ ਭਰੇ ਪਏ ਹੋਣ?

ਮਿਸਟਰ ਪਨੂੰ ਸਨਾਤਨਤਾ ਦੀ ਧੁੰਨ ਵਿੱਚ 84 ਵੇਲੇ ਦੇ ਪੰਜਾਬ ਦੇ ਹਿੰਦੂਆਂ ਦੇ ਰੋਲ ਨੂੰ ਵੀ ਭੁਲ ਜਾਂਦਾ ਅਤੇ ਨਾ ਹੀ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਰਾਜੀਵ ਗਾਂਧੀ ਦੀ ਇਤਿਹਾਸਕ ਜਿੱਤ ਨੂੰ ਹੀ ਚੇਤੇ ਰਖਦਾ?

ਮਿਸਟਰ ਪੰਨੂੰ ਇਸ ਗਲੇ ਚਿੜਦਾ ਕਿ ਤੁਸੀਂ ਕਿਰਪਾ ਸਿੰਘ ਬਣੇ ਕਿਰਪਾ ਰਾਮ ਨੂੰ ਚੇਤੇ ਕਿਓਂ ਨਹੀਂ ਰਖਦੇ ਪਰ ਮੈਂ ਕਹਿੰਨਾ ਉਹ ਤਾਂ ਰਾਮ ਰਿਹਾ ਹੀ ਨਾ ਉਹ ਤਾਂ ਕਿਰਪਾ ਸਿੰਘ ਬਣਕੇ ਚਮਕੌਰ ਦੀ ਗੜੀ ਵਿੱਚ ਹਿੱਕ ਡਾਹ ਕੇ ਸੂਰਮਿਆਂ ਤਰਾਂ ਸ਼ਹੀਦ ਹੋਇਆ ਤੇ ਉਨ੍ਹਾਂ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਕੌਣ ਯਾਦ ਨਹੀਂ ਰਖਦਾ? ਪਰ ਕਹਿੰਨਾ ਕਿ ਮਿਸਟਰ ਪੰਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਪਹਾੜੀ ਹਿੰਦੂ ਰਾਜਿਆਂ ਦੀਆਂ ਗੱਦਾਰੀਆਂ 'ਤੇ ਮੁੜ ਅਬਦਾਲੀਆਂ ਵੇਲੇ ਤੱਕ ਹਿੰਦੂ ਦੀਆਂ ਚੁਗਲਖੋਰੀਆਂ ਅਤੇ ਟਾਊਟੀਆਂ ਦੀ ਗਲ ਕਿਉਂ ਨਹੀਂ ਕਰਦਾ?

ਹਿੰਦੂ ਇਤਿਹਾਸਕਾਰਾਂ ਦੀ ਸੁਰ ਸਿੱਖਾਂ ਪ੍ਰਤੀ ਹਮਦਰਾਨਾ ਹੈ ਬਾਵਜੂਦ ਇਸ ਗਲ ਦੇ ਕਿ ਉਹ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਅਤੇ ਗੁਰਬਾਣੀ ਨੂੰ ਵੇਦਾਂ-ਉਪਨਿਸ਼ਦਾਂ ਦਾ ਸਾਰ ਦਸਦੇ ਹਨ ਪਰ ਮੈਨੂੰ ਫਖਰ ਹੈ ਇਸ ਗਲ ਤੇ ਕਿ ਮੇਰੇ ਕੋਲੇ ਕੋਈ ਖਜਾਨਾ ਹੈ ਜਿਸ ਨੂੰ ਹਿੰਦੂ ਅਪਣਾ ਸਮਝ ਰਿਹਾ ਹੈ?

ਇਹ ਕਹਿਣਾ ਹੈ ਮਿਸਟਰ ਪੰਨੂ ਹੋਰਾਂ ਦਾ। ਉਹ ਗਲ ਹੋਈ ਅਖੇ ਉਹ ਫਿਰੇ ਨੱਥ ਘੜਾਓਂਣ ਨੂੰ ਤੇ ਅਗਲਾ ਨੱਕ ਹੀ ਵੱਢਣ ਫਿਰਦਾ, ਪਰ ਨੱਕ ਵਢਾਉਣ ਤੇ ਫਖਰ ਤਾਂ ਕੋਈ ਫੁਕਰਾ ਹੀ ਕਰ ਸਕਦਾ ਸਮਝਦਾਰ ਬੰਦਾ ਨਹੀਂ।

ਇੱਕ ਗਲ ਤਾਂ ਪਕੀ ਕਿ ਹਰ ਸਮੇਂ ਕਿਤਾਬਾਂ ਵਿੱਚ ਸਿਰ ਫਸਾਈ ਰੱਖਣ ਵਾਲਾ ਮਿਸਟਰ ਪੰਨੂੰ ਇਨਾ ਕਮਲਾ ਤਾਂ ਹੈ ਨਹੀਂ ਕਿ ਉਸ ਨੂੰ ਪਤਾ ਨਹੀਂ ਕਿ ਹਿੰਦੂ ਅੱਜ ਕਲ ਅੱਡੀਆਂ ਚੁਕ ਚੁਕ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਕਿਉਂ ਸੁਣਾ ਰਿਹਾ ਹੁੰਦਾ। ਪਰ ਹੁਣ ਲੇਲੇ ਨੂੰ ਕੌਣ ਸਮਝਾਏ ਕਿ ਭਾਈ ਬਘਿਆੜ ਦੀ ਕੀਤੀ ਜਾ ਰਹੀ ਸਿਫਤ ਅਤੇ ਪਿਆਰ ਤੋਂ ਬਚ ਕੇ ਰਹਿ ਮਰੋੜਿਆ ਜਾਏਂਗਾ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top