02
ਅਪ੍ਰੈਲ 2010 ਸਿੱਖ ਲਹਿਰ ਗੁਰਦੁਆਰੇ ਦੀ ਹੋਈ ਲੜਾਈ ਤੋਂ ਬਾਅਦ ਮੇਰੇ ਵਲੋਂ ਗਵਾਹੀ ਨਾ
ਦੇਣ ਦੇ ਮਾਮਲੇ ਬਾਰੇ ਫੇਸਬੁਕ 'ਤੇ ਕਾਫੀ ਦੇਰ ਦੀ ਖੁਸਰ ਫੁਸਰ ਹੋ ਰਹੀ। ਅਜਿਹਾ ਕਰਨ
ਵਾਲਿਆਂ ਨੂੰ ਜਵਾਬ ਦੇ ਕੇ ਸਮਾ ਬਰਬਾਦ ਕਰਨ ਦੀ ਲੋੜ ਨਹੀਂ ਹੁੰਦੀ
ਪਰ ਕਈ ਅਪਣੇ ਹੀ ਸੱਜਣਾਂ ਮਿਤਰਾਂ ਬੜੀ ਵਾਰੀ ਪੁਛਿਆ ਸੀ ਕਿ
ਇਹ ਮੁੱਕਰ ਜਾਣ ਵਾਲੀ ਆਖਰ ਕਹਾਣੀ ਕੀ ਹੈ?
ਲੜਾਈ ਤੋਂ ਲੈਕੇ ਕਿਰਪਾਨਾਂ ਨਾ ਢਿੱਡ ਪਾੜਨ ਤੇ ਉਸ ਤੋਂ ਵੀ ਹੋਰ ਪਿਛੇ ਲੰਮੀ ਕਹਾਣੀ ਹੈ
ਪਰ ਇਥੇ ਲੋੜ ਨਹੀਂ ਗੜੇ ਮੁਰਦੇ ਉਖਾੜਨ ਦੀ ਨਾ ਵਿਸਥਾਰ ਦੀ।
ਪਰ ਗਵਾਹੀ ਨਾ ਦੇਣ ਤਕ ਦੀ ਕਹਾਣੀ ਇਨੀ ਕਿ ਬਾਬੇ
ਵਿਗਿਆਨ ਸਿਓਂ ਤਰਾਂ ਸਾਡੇ ਵਾਲੇ ਜਰਨੈਲ ਨੂੰ ਸ਼ਾਇਦ ਧੁੰਮੇ ਤਰਾਂ ਚੋਲਾ ਤੇ ਗੋਲ ਪਗ ਦਿਸ
ਪਈ ਸੀ ਤੇ ਉਸ ਕੇਸ ਕਰਨ ਵੇਲੇ ਬਦੀ ਦੀ ਜੜ ਵਾਲੇ ਲੀਡਰ ਵਿੱਚੋਂ ਛਾਂਗ ਦਿਤੇ ਸਨ। ਇਸ
ਦਲੀਲ ਤੇ ਕਿ ਇਹ ਰਾਜਨੀਤੀ ਹੈ ਕਿ ਓਹ ਆਪਸ ਵਿੱਚੀਂ ਲੜਨ? ਇਸ ਗਲ ਤੇ ਮੇਰੇ ਨਾਲ ਤਿਖੀ
ਬਹਿਸ ਹੋਈ ਸੀ। ਬਾਅਦ ਉਨੀ ਵਿੱਚ ਰਖੇ ਜਾਂ ਨਹੀਂ ਮੈਨੂੰ ਕੋਈ ਇਲਮ ਨਾ।
ਸਭ ਤੋਂ ਅਹਿਮ ਕਾਰਨ ਕਿ ਜਿਥੋਂ ਸਾਡੀ ਆਪਸੀਂ ਜਿਆਦਾ ਖੜਕੀ ਗੁਰਦੁਆਰੇ ਵਿੱਚ ਤੀਆਂ ਦਾ
ਮੇਲਾ?
ਮੈਂ ਤਾਂ ਕਹਿਨਾ ਕਿ ਸਹੀ ਸਮਾਂ ਆਹਾ ਸੀ ਡਾਂਗ ਖੜਕਾਓਂਣ ਦਾ ਟਕਸਾਲੀਆਂ ਤੇ ਬਾਕੀਆਂ ਲਈ,
ਪਰ ਤੁਸੀਂ ਹੈਰਾਨ ਹੋਵੋਗੇ ਕਿ ਉਸ ਸਮੇਂ ਕਰੋਨਾ ਤਰਾਂ ਕੋਈ ਖੁੱਡ ਚੋਂ ਬਾਹਰ ਹੀ ਨਹੀਂ
ਆਇਆ ਜਦ ਕਿ ਕੀਰਤਨ ਸਮੇਂ ਗੰਡਾਸੇ ਚੁਕੀ ਫਿਰ ਰਹੇ ਸਨ?
ਬਾਕੀ ਲੜਾਈ 'ਚ ਹੁੰਦਾ ਹੀ ਹੈ ਕਿ ਬਹੁਤੇ ਥੋੜਿਆਂ ਨੂੰ ਕੁੱਟ ਜਾਂਦੇ, ਸੋ ਓਹ ਬਹੁਤੇ ਸਨ
ਕੁੱਟ ਗਏ, ਪਰ ਕੁੱਟ ਅਸੀਂ ਅੰਦਰੀਂ ਵੜਕੇ ਯਾਣੀ ਜਿੰਦੇ ਮਾਰ ਕੇ ਨਹੀਂ ਖਾਧੀ। ਇਸ ਗਲੇ
ਜਰਨੈਲ ਸਾਡਾ ਤਗੜਾ ਰਿਹਾ ਕਿ ਬਾਹਰ ਨਿਕਲ ਕੇ ਪੂਰੀ ਟੌਹਰ ਨਾਲ ਖਾਧੀ । ਡੇੜ ਦੋ ਸੌ ਬੰਦਾ
ਗੰਡਾਸਿਆਂ, ਕਿਰਪਾਨਾਂ ਤੇ ਟਕੂਆਂ ਨਾਲ ਲੈਸ ਬਾਹਰ ਖੜਾ ਸੀ, ਪਰ ਜਰਨੈਲ ਸਾਡਾ ਕਹਿ ਰਿਹਾ
ਸੀ ਖੋਹਲ ਦਿਓ ਦਰਵਾਜੇ? ਬਈ ਦਸ ਓਹ ਅਗਿਓਂ ਚੌਲ ਵੰਡਣ ਆਏ ਸਨ?
ਪਹਿਲੀ ਕੁੱਟ ਦੀ ਕਿਸ਼ਤ ਵੇਲੇ ਅਸੀਂ ਤਿੰਨ ਬੰਦੇ ਬਾਹਰ ਨਿਕਲੇ ਯਾਣੀ ਸੱਧੇਵਾਲੀਆ, ਜਸਕਰਨ
ਸਿੰਘ ਸਿਧੂ ਅਤੇ ਸਾਡਾ ਲੀਡਰ। ਪੈਂਦੇ ਸਾਰ ਲੀਡਰ ਓਨੀ ਇਓਂ ਮਰੋੜਿਆ ਜਿਵੇਂ ਵਾੜ
ਟਪਕੇ ਬਿੱਲਾ, ਮੁਰਗਾ ਮਰੋੜਦਾ।
ਹੁਣ ਜੇ ਤੁਸੀਂ ਪੁਛੋਂ ਫਿਰ ਕੀ ਹੋਇਆ? ਇਹ ਤਾਂ ਫਿਰ ਸਵਾਦ ਲੈਣ ਵਾਲੀ ਗਲ ਹੋਈ ਨਾ?
ਪਰ ਮੇਰੇ ਗਵਾਹੀ ਨਾ ਦੇਣ ਦੇ ਕਾਰਣ ਬੜੇ
ਸਪਸ਼ਟ ਹਨ।
ਡਰਦੇ ਵਰਦੇ ਵਾਲੀ ਕੋਈ ਗਲ ਨਹੀਂ, ਨਾ ਮੈਂ ਕਹਿੰਨਾ ਮੈ ਬੜਾ ਜਿਓਣਾ ਮੌੜ ਆਂ ਪਰ ਗੁਰੂ ਘਰਾਂ
ਵਿੱਚ, ਨਗਰ ਕੀਰਤਨਾ ਜਾਂ ਕਿਤੇ ਸਾਂਝੇ ਪ੍ਰੋਗਰਾਮਾਂ ਵਿੱਚ ਸਾਰੇ ਈ ਤੁਰੇ ਫਿਰਦੇ ਹੁੰਦੇ।
ਕਈ ਘਰੇਲੂ ਫੰਕਸ਼ਨਾ ਵਿੱਚ ਮੈ ਟਕਸਾਲੀਆਂ ਕੀਰਤਨੀਆ ਨਾਨਕਸਰੀਆਂ ਦੇ ਗੁਰਦੁਆਰੇ ਵੀ ਗਿਆਂ
ਕਿਸੇ ਮੈਨੂੰ ਮੂੰਹ 'ਚ ਨਹੀਂ ਪਾਇਆ। ਨਾਲੇ ਮੈਨੂੰ ਕਿਹੜੇ ਬਾਬੇ ਵਿਗਿਆਨੇ ਤਰਾਂ ਕੈਪਟਨ
ਨੇ ਸਕਿਓਰਟੀ ਭੇਜੀ ਹੋਈ ਕਿ ਨਾਲ ਲਈ ਫਿਰਾਂ ਇਕੱਲਾ ਈ ਹੁੰਦਾ ਜਦ ਆ ਈ ਲਗੀ ਓਹ ਤਾਂ ਘਰ
ਬੈਠਿਆਂ ਵੀ ਚਕ ਲੳ ਚਕ ਲੳ ਹੋ ਜਾਣੀ।
ਤੇ ਮੈਨੂੰ ਲੋੜ ਨਹੀਂ ਸੀ ਕਿ ਗੁਰੂ ਘਰ ਤੀਆਂ ਨਚਾਓਣ ਵਾਲਿਆਂ ਦੇ ਵਜੇ ਛਿਤਰਾਂ ਦੇ ਇਨਸਾਫ
ਲਈ ਮੈਂ ਗਵਾਹੀਆ ਦਿੰਦਾ ਫਿਰਾਂ ! ਕਿਉਂ ਫਿਰਾਂ ?