ਪਟਿਆਲੇ ਵਾਲੀ ਘਟਨਾ ਦੇ ਤਾਂ ਖੁਲਾਸੇ ਹੁੰਦੇ ਈ ਰਹਿਣੇ ਕੋਈ ਕਿਸੇ ਦੇ
ਹੱਕ ਤੇ ਕੋਈ ਵਿਰੋਧ
। ਕੋਈ ਪੁਲਿਸ ਤੇ ਕੋਈ ਨਿਹੰਗਾਂ ਵੰਨੀ ਬਰਸ਼ਾ ਖਿੱਚੀ ਖੜਾ। ਬਹੁਤੇ ਲੋਕਾਂ
ਵਿੱਚ ਨਿਹੰਗਾਂ
ਦੀ ਛਵੀ ਕੋਈ ਬਾਹਲੀ ਚੰਗੀ
ਨਹੀਂ, ਨਾ ਪੁਲਿਸ ਦੀ। ਪਰ ਪੰਜਾਬ ਦੀਆਂ ਸੜਕਾਂ
'ਤੇ ਪੁਲਿਸ ਨੇ
ਕਰੋਨਾ ਦੇ ਨਾਂ ਤੇ ਜੋ ਗੁੰਡਾਗਰਦੀ ਕੀਤੀ ਤੇ ਲੋਕ ਲੰਮਿਆਂ ਪਾ ਪਾ ਕੁਟੇ ਉਸ ਕਾਰਨ ਪੁਲਿਸ
ਦੇ ਫਿਰੇ ਛਿੱਤਰ ਕਾਰਨ ਬਹੁਤਿਆਂ ਦੀ ਹਮਦਰਦੀ ਨਿਹੰਗਾਂ ਨਾਲ ਹੋ ਗਈ। ਖਾਸ ਕਰ ਓਨਾ ਗਰੀਬਾਂ
ਦੀ ਜਿਹੜੇ ਕਿਸੇ ਕਠਿਨ ਕਾਰਨ ਘਰੋਂ ਨਿਕਲੇ ਸਨ ਤੇ ਹਾਲੇ ਤਕ ਪੁੜਿਆਂ ਨੂੰ ਸੇਕ ਦੇ ਰਹੇ
ਹੋਣਗੇ।
ਲੋਕਾਂ ਨੂੰ ਜਲੀਲ ਕੀਤਿਆਂ ਦੀਆਂ ਪੁਲਿਸ
ਵਲੋਂ ਵੀਡੀਓ ਬਣਾ ਬਣਾ ਵਾਇਰਲ ਕਰਨੀਆਂ ਓਂ ਈ ਸਮਝੋ ਬਾਹਰ?
ਪਰ
ਇੱਕ ਗਲ ਜਿਹੜੀ ਮਸੇਰੇ ਭਰਾਵਾਂ ਦੀ ਹਮੇਸ਼ਾਂ ਸਾਂਝੀਂ ਰਹੀ ਤੇ ਰਹਿੰਦੀ ਓਹ ਇਹ ਕਿ ਅਜਿਹੀ
ਕਿਸੇ ਵੀ ਘਟਨਾ ਤੇ ਪੂਰੀ ਕੌਮ ਦੀ ਛਵੀ ਨੂੰ ਗੁੰਡੇ ਸਾਬਤ ਕਰਨਾ!
ਓਹ ਮਸੇਰੇ ਭਰਾ
ਖਾਕੀ ਨੀਕਰੀਏ, ਕਾਮਰੇਡ, ਤਰਕਸ਼ੀਲੀਏ, ਅਪਗਰੇਡੀਏ ਯਾਣੀ ਪ੍ਰਮੇਸ਼ਰੀਏ
! ਬਾਬਾ
ਅਪਗਰੇਡੀਆ ਤਾਂ
ਚਿੱਥ ਚਿੱਥ ਕੇ ਇਓਂ ਬੋਲ ਰਿਹਾ ਸੀ ਜਿਵੇਂ ਗੁੜਥੜੀ ਵਾਲੇ ਬਾਬੇ ਬੂਟੇ ਦੀ
ਢੋਲਕੀ ਅਜ ਪਾੜ ਕੇ ਈ ਛੱਡਣੀ ਹੋਵੇ ਤੇ ਚਿਮਟੇ ਤੋੜ ਕੇ
!
ਇਨਾ ਦਾ ਪੂਰੀ ਕੌਮ ਨੂੰ ਮਖੌਲ, ਟਿੱਚਰਾਂ, ਟਾਚਾਂ, ਮਸਖਰੀਆਂ ਦੇਖ ਇਓਂ ਜਾਪਦਾ ਹੁੰਦਾ
ਜਿਵੇਂ ਬਾਬੇ ਨਜਰੀਏ ਨੇ ਵਿਗਿਆਨ ਪੜਨ ਲਈ ਮਰਾਸੀ ਦੀ ਦੀਖਸ਼ਾ ਲੈ ਲਈ ਹੋਵੇ?
ਵਿਸ਼ਾ ਕੇਵਲ ਇਹ ਕਿ ਇਨਾ ਸਾਰੇ ਮਸੇਰਿਆਂ ਦੀ ਟੋਨ
ਇੱਕ ਕਿਵੇਂ ਹੋ ਜਾਂਦੀ?