ਪੰਡੀਏ
ਨੂੰ ਇਸ ਗਲੇ ਤਾਂ ਮੰਨਣਾ ਪਵੇਗਾ ਕਿ ਓਹ ਲੇਲੇ ਦਾ ਕੁੱਤਾ ਬਣਾਓਂਣ ਵਿੱਚ ਐਨ ਮਾਹਰ? ਤੁਸੀਂ
ਕਦੇ ਹੈਰਾਨ ਨਹੀਂ ਹੁੰਦੇ ਕਿ ਓਹ ਅਜ ਦੇ ਜੁਗ ਵਿੱਚ ਵੀ ਬੰਦੇ ਦੇ ਧੜ ਉਪਰ ਹਾਥੀ ਫਿਟ ਕਰਕੇ
ਚੂਹੇ ਤੇ ਚੜਾਈ ਫਿਰਦਾ?
ਚਲੋ ਓਹ ਤਾਂ ਪੁਰਾਣੀਆਂ ਗੱਲਾਂ । ਹੁਣ?
ਹਾਲੇ ਕਲ ਦੀਆਂ? ਕੁਝ ਦਿਨਾ ਦੀਆਂ? ਹੁਣ ਦੀਆਂ? ਉਹ ਕਹਿੰਦਾ ਭਾਂਡੇ ਭੰਨੋ, ਲੋਕਾਂ
ਨਹੀਂ ਭੰਨੇ? ਉਸ ਕਿਹਾ ਹੁਣ ਮੋਮਬੱਤੀਆਂ ਬਾਲੋ। ਬਾਲੀਆਂ ਨਹੀਂ ਲੋਕਾਂ? ਤੁਸੀ ਕਹੋਗੇ
ਅਨਪੜ੍ਹਤਾ । ਨਾਂਅ! ਅਨਪੜ੍ਹਤਾ ਕਿਵੇਂ? ਬਾਹਰ ਦੇ ਸਕੂਲਾਂ
ਯੂਨੀਵਰਸਿਟੀਆਂ ਚੋਂ ਪੜ ਕੇ ਆਏ ਤੁਹਾਡੇ ਐਕਟਰ ਵੈਕਟਰ ਤੇ ਸਭ ਪੜੇ ਲਿਖੇ ਪੂੰਝੇਂ
ਭਿਖਾਰੀਆਂ ਤਰਾਂ ਹਥੀਂ ਥਾਲੀਆਂ ਨਹੀਂ ਫੜੇ ਵੇਖੇ ਤੇ ਹੁਣ ਮੋਮਬੱਤੀਆਂ? ਇਕ ਢੁਕਵਾਂ
ਚੁਟਕਲਾ ਕਿਸੇ ਦਾ ਕਿ ਮੋਦੀ, ਸ਼ਾਹ ਨੂੰ ਕਹਿੰਦਾ ਇਨਾ ਨੂੰ ਥੋੜੇ ਚਿਰ ਨੂੰ ਕੋਠੇ ਤੋਂ ਛਾਲਾਂ
ਮਾਰਨ ਨੂੰ ਨਾ ਕਹੀਏ?
84 ਵਿੱਚ ਸਿੱਖਾਂ ਦੇ ਘਰ ਲੂਹਣ ਵਿੱਚ ਇਕ ਜਿੰਮੇਵਾਰ ਐਕਟਰ ਅਮਿਤਾਬ
ਬੱਚਨ ਦੇ ਮੁੰਡੇ ਦੇ ਵਿਆਹ ਵੇਲੇ ਪੰਡੀਏ ਨੇ ਪਹਿਲਾਂ ਉਸ ਨੂੰ ਬਾਂਦਰ ਤਰ੍ਹਾਂ ਦਰੱਖਤ
ਦੁਆਲੇ ਗੇੜੇ ਦੁਆਏ ਕਿ ਕੁੜੀ ਮੰਗਲੀਕ! ਬਾਅਦ ਅਗ ਦੁਆਲੇ ਘੁਮਾ ਕੇ ਕੁੜੀ ਫੜਾਈ ਕਿ
ਮੰਗਲੀਕ ਗਿਆ ਤੇਰਾ ਆਹ ਫੜ ਕੁੜੀ? ਗਰੀਬ ਨੂੰ ਤਾਂ ਓਹ ਸਿੱਧਾ ਕੁਤੀਆਂ ਦੁਆਲੇ ਈ
ਭੰਵਾਟਣੀਆਂ ਦੇ ਮਾਰਦਾ?
ਕੁਲ ਦੁਨੀਆਂ ਨੇ ਪੂਰੇ ਮੁਲਖ ਦੇ ਬਾਰਾਂ ਵਜੇ ਦੇਖੇ
ਪਰ ਜਿੰਨਾ ਸਿੱਖਾਂ ਦੇ ਹਿੰਦੂ ਹੁਣ ਤਕ ਬਾਰਾਂ ਵਜਾਉਂਦਾ ਰਿਹਾ ਸਭ ਤੋਂ ਜਿਆਦਾ ਰੌਲਾ ਓਨੀ
ਪਾਇਆ ਕਿ ਜਾਹ ਅਸੀਂ ਨਹੀਂ ਕਰਦੇ ਇਹ ਬਾਂਦਰ ਤਮਾਸ਼ੇ? ਉਲਟਾ ਓਹ ਸਗੋਂ ਭੁੱਖਿਆਂ ਲਈ ਲੰਗਰ
ਲਈ ਸੜਕਾਂ 'ਤੇ ਫਿਰਦੇ ਰਹੇ ਕਿ ਮਰਦੇ ਆਂ ਤਾਂ ਮਰੀਏ ਪਰ ਕੋਈ ਗਰੀਬ ਤਾਂ ਨਾ ਭੁੱਖਾ ਮਰੇ!
ਪੰਜਾਬ ਨੂੰ ਛੱਡ ਮੈਨੂੰ ਨਹੀਂ ਲਗਦਾ ਮੁਲਖ ਵਿੱਚੋਂ
ਕੋਈ ਠੋਸ ਅਵਾਜ ਉਠੀ ਕਿ ਨੀਰੋ ਸ਼ਰਮ ਕਰ ਲੋਕ ਮਰ ਰਹੇ ਤੂੰ ਮੋਮਬੱਤੀਆਂ ਦੀ ਬੰਸਰੀ ਤੇ ਰਾਗ
ਗਾ ਰਿਹਾਂ?
ਸ਼ਾਈਨ ਇੰਡੀਆਂ ਦੀਆਂ ਦੁਹਾਈਆਂ ਪਾਉਣ ਵਾਲੇ ਪੰਡੀਏ ਦੇ ਯਾਰ ਵੀ ਕਿਤੇ
ਨਹੀਂ ਰੜਕੇ ਕਿ ਤੁਹਾਡੇ ਕੋਲੇ ਨਾ ਹਸਪਤਾਲ, ਨਾ ਬੈਡ, ਨਾ ਡਾਕਟਰ ਨਾ ਦਵਾਈਆਂ ਪਰ
ਮੋਮਬੱਤੀਆਂ ਨਾਲ ਤੁਹਾਡਾ ਲਗਦਾ ਮੁਲਖ ਇਹ ਸ਼ਾਈਨ ਕਿਵੇਂ ਹੋਜੂ!
ਖਬਰ ਆ ਰਹੀ ਸੀ ਕਿ ਹਿੰਦੂ ਮੰਦਰਾਂ
ਕੋਲੇ ਅੰਬਾਨੀਆ ਅਦਾਨੀਆਂ ਤੋਂ ਵੀ ਪੈਸਾ ਜਿਆਦਾ? ਯਾਣੀ ਕੁਲ ਮੁਲਖ ਦੇ ਅੱਧੇ ਧਨ ਉਪਰ
ਕੁੰਡਲ ਮਾਰੀ ਬੈਠੇ ਪੰਡੀਏ ਕੇ ਪਰ ਮਰ ਰਹੀ ਮਨੁੱਖਤਾ ਖਾਤਰ ਕਿਸੇ ਚੂੰ ਨਹੀਂ ਕੀਤੀ? ਸਾਡੇ
ਵਾਲੇ ਭਾਈ, ਸਾਧ, ਡੇਰੇ, ਬਾਬੇ ਵੀ ਸੱਪ ਬਣੀ ਬੈਠੇ ਪਰ ਸਾਨੂੰ ਇਕ ਤਸੱਲੀ ਤਾਂ ਹੈ ਕਿ
ਦਰਬਾਰ ਸਾਹਬ ਰੋਜਾਨਾ ਲਖ ਬੰਦੇ ਦਾ ਢਿੱਡ ਡਰਦਾ। ਸ਼ਰੋਮਣੀ ਕਮੇਟੀ ਦੀ ਲਾਸ਼ ਵਿੱਚੋਂ ਚਲੋ
ਅਪਣੇ ਹਸਪਤਾਲ ਖੋਹਲ ਦੇਣ ਜੋਗੀ ਅਵਾਜ ਤਾਂ ਆਈ।
ਬਾਹਰ ਵਾਲਿਆਂ ਨਾ ਕਿਸੇ
'ਤੇ ਇਲਜਾਮ ਲਾਏ ਕਿ ਬਿਮਾਰੀ ਕੌਣ ਲੈ ਕੇ ਆਇਆ,
ਨਾ ਥਾਲੀਆਂ ਖੜਕਾਈਆਂ ਨਾਂ ਮੋਮਬੱਤੀਆਂ ਤੇ ਨਾ ਈ ਲੋਕਾਂ ਨੂੰ ਇਹ ਫਿਕਰ ਕਰਨ ਦਿਤਾ ਕਿ
ਲੋਕ ਭੁਖੇ ਮਰ ਜਾਣਗੇ ਤੇ ਓਹ ਇਸ ਗਲ ਦੇ ਵੀ ਨੇੜੇ ਕਿ ਕਰੋਨਾ ਦੀ ਲੜਾਈ ਨੂੰ ਓਹ ਛੇਤੀ
ਫਤਹਿ ਕਰ ਲੈਣਗੇ।
ਪਰ ਇਧਰ ਮੋਦੀ ਉਰਫ ਨੀਰੋ ਕੇ?? ਕਦੇ ਗਾਵਾਂ ਦੀਆਂ ਧਦਾਂ ਲੇਪਣ ਬੈਠ
ਜਾਂਦੇ ਕਦੇ ਮੂਤ ਪੀਣ ਤੇ ਹੁਣ ਭਾਂਡੇ ਭੰਨਣ ਤੇ ਮੋਮਬੱਤੀਆਂ? ਓਹੀ ਗਲ ਕਿ ਕੋਠੇ ਤੋਂ ਛਾਲਾਂ
ਮਾਰਨ ਦੀ ਓ ਈ ਕਸਰ ਰਹਿ ਗਈ!
ਨਹੀਂ?