Khalsa News homepage

 

 Share on Facebook

Main News Page

ਧਰਮ ਕਹਿੰਦੇ ਛੁੱਟੀ 'ਤੇ ?
-: ਗੁਰਦੇਵ ਸਿੰਘ ਸੱਧੇਵਾਲੀਆ
27.03.2020

ਵਿਗਿਆਨ ਡਿਊਟੀ ਤੇ ਧਰਮ ਛੁੱਟੀ 'ਤੇ। ਇਹ ਖਬਰ ਨਹੀਂ, ਪਰ ਚਰਚਿਤ ਹੈ।

ਦੂਜੀ ਖਬਰ ਅਫਗਾਨਿਸਤਾਨ ਵਿੱਚ 30 ਸਿੱਖਾਂ ਦਾ ਯੋਯਨਾਬਧ ਕਤਲੇਆਮ ਜਿਸ ਦੀ ਜਿੰਮੇਵਾਰੀ ISIS ਨੇ ਲਈ ਹੈ ਤੇ ਜਿਸ ਨੂੰ ਚਲਾਉਣ ਕਰਨ ਵਿੱਚ RAW - Research and Analysis Wing (Intelligence agency) ਦਾ ਵੀ ਯੋਗਦਾਨ ਹੈ।

ਉਪਰਲੀਆਂ ਦੋਂਹ ਖਬਰਾਂ ਉਪਰ ਤਿੰਨ ਧਿਰਾਂ ਦੀ ਖੱਪ ਐਨ ਰਲਦੀ ਮਿਲਦੀ । ਕਾਮਰੇਡ, ਅਪਗਰੇਡ ਤੇ ਤਰਕਸ਼ੀਲੀਏ!! ਜਿਵੇਂ ਇਕੇ ਫੈਕਟਰੀ ਦੀ ਪ੍ਰੋਡਕਸ਼ਨ ਹੋਵੇ। ਕੋਈ ਮਾੜਾ ਮੋਟਾ ਕਿੱਲ-ਕਾਬਲਾ ਇਧਰ ਉਧਰ ਜਾਂ ਰੰਗ ਦਾ ਪੂੰਝਾ-ਵੂੰਝਾ ਵਧ ਘਟ ਲਗ ਜਾਣਾ ਯਾਣੀ ਥੋੜੇ ਬਾਹਲੇ ਲਫਜਾਂ ਦਾ ਹੇਰ ਫੇਰ ਰਹਿ ਜਾਣਾ ਆਮ ਗਲ ਨਹੀਂ ਤਾਂ ਬੋਲੀ, ਤਾਹਨੇ, ਖੱਪ ਇਨ ਬਿਨ ਰਲਦੀ ਮਿਲਦੀ। ਤਿੰਨੇ ਵੀਰ ਜ਼ੋਰ ਲਾ ਲਾ ਜਿਵੇਂ ਸਿੰਗ ਤਿੱਖੇ ਕੀਤੀ ਫਿਰਦੇ ਹੋਣ, ਪਰ ਇਸ ਗਲੇ ਅਪਗਰੇਡ ਤਾਂ ਸਿੰਗਾਂ ਨਾਲ ਪੂਛਾਂ ਵੀ ਚੁਕੀ ਬੈਠੇ ਨੇ। ਇਕ ਤਾਂ ਇਨਕਲਾਬ ਨਵਾਂ ਨਵਾਂ ਸਿਰ ਨੂੰ ਚੜਿਆ ਦੂਜਾ ਫੌਜਾਂ ਹਾਲੇ ਰੰਗੂਰੂਟ ਨੇ। ਕਾਮਰੇਡ ਤਾਂ ਸਿੰਗ ਸੁੰਗ ਮਾਰ ਕੇ ਕਦ ਦੇ ਖੁੰਡੇ ਕਰਵਾ ਬੈਠੇ ਨੇ, ਪਰ ਇਹ ਨਵੀਆਂ ਉਗੀਆਂ ਸਿੰਗੀਆਂ ਜ਼ਿਆਦਾ ਤਿੱਖੀਆਂ ਨਜ਼ਰ ਆ ਰਹੀਆਂ ਨੇ।

ਨਵੇਂ ਨਵੇਂ ਬਣੇ ਮੁੱਲੇ ਦੇ ਚਿੱਤੜ ਜਿਆਦਾ ਉਤਾਂਹ ਚੁਕ ਕੇ ਬਾਂਗ ਦੇਣ ਤਰਾਂ ਵਿਗਿਆਨ ਦੇ ਚਾਅ ਵਿੱਚ ਬਿਨਾ ਜਾਣੇ ਹੀ ਮੁੜਕੋ ਮੁੜਕੀ ਹੋਏ ਪਏ ਨੇ, ਜਿਵੇਂ ਵਿਗਿਆਨ ਦੇ ਸਿੰਗਾਂ ਨਾਲ ਧਰਮ ਦੀਆਂ ਵਖੀਆਂ ਪਾੜਕੇ ਈ ਸਾਹ ਲੈਣਗੇ।

ਸਾਡੇ ਪਿੰਡ ਵਾਲੇ ਬੀਰੇ ਪਦੋਂ ਜਦ ਜਿਆਦਾ ਪੀ ਲੈਣੀ ਤਾਂ ਉਸ ਦੇ ਬੇਸੁਰੇ ਲਲਕਾਰੇ ਇਓਂ ਕੁ ਹੁੰਦੇ ਸਨ ਜਿਵੇਂ ਉਪਰਲੀਆਂ ਧਿਰਾਂ ਦੇ।

ਇਥੇ ਲੋੜ ਨਹੀਂ ਸਾਬਤ ਕਰਨ ਦੀ ਕਿ ਗੁਰਦੁਆਰਿਆਂ ਦੇ ਲੰਗਰਾਂ ਦੇ ਦਰਵਾਜੇ ਕਿਵੇਂ ਖੁੱਲੇ ਨੇ ਬਿਨਾ ਇਹ ਐਲਾਨ ਕੀਤੇ ਕਿ ਕੇਵਲ ਬਰਾਹਮਣ ਹੀ ਸੰਪਰਕ ਕਰਨ।

ਅਫਗਾਨਿਸਤਾਨ ਦੇ ਸਿੱਖ ਕਤਲੇਆਮ ਨੂੰ ਲੈ ਕੇ ਸਾਬਤ ਹੋ ਚੁਕਾ ਕਿ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਹਮਲਾਵਰਾਂ ਵਿੱਚੋਂ ਮਾਰਿਆ ਜਾ ਚੁੱਕਾ ਇਕ ਬੰਦਾ ਹਿੰਦੋਸਤਾਨ ਨਾਲ ਸਬੰਧਤ ਹੈ, ਇਸ ਗਲ ਦੀ ਪੁਸ਼ਟੀ ਵਾਸ਼ਿੰਗਟਨ ਪੋਸਟ ਵੀ ਕਰ ਚੁਕਾ ਹੋਇਆ ਤੇ ਪਾਕਿਸਤਾਨ ਤੁਰਕੀ ਨੇ ਸਖਤ ਲਫਜਾਂ ਵਿੱਚ ਇਸ ਦੀ ਨਿਖੇਧੀ ਵੀ ਕੀਤੀ ਹੈ, ਪਰ ਵਿਗਿਆਨ ਸਿਓਂ ਹੁਰੀਂ ਕਾਹਨੂੰ ਮੰਨਣ ਲਗੇ ਕਿਓਂਕਿ ਇਹ ਹੁਣ ਕਹਿ ਦੇਣਾ ਹੀ ਚਾਹੀਦਾ ਕਿ ਇਹ ਸਾਰੀਆਂ ਧਿਰਾਂ ਕਾਮਰੇਡਾਂ ਤਰ੍ਹਾਂ ਸਿਸਟਮ ਦੀ ਘੋੜੀ ਬਣ ਚੁਕੀਆਂ ਹੋਈਆਂ ਜਿੰਨਾ ਦਾ ਇੱਕੋ ਇੱਕ ਸ਼ੁਗਲ ਸਿੱਖਾਂ ਨੂੰ ਗਾਹਲਾਂ ਕੱਢਣੀਆਂ ਤੇ ਕੌਮ ਨੂੰ ਜ਼ਲੀਲ ਕਰਨਾ ਰਹਿ ਗਿਆ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top