ਪੁੱਛ
ਪਤਾ ਕੌਣ ਰਿਹਾ? ਜਿਹੜਾ ਕਹਿੰਦਾ ਰੱਬ ਹੈ ਹੀ ਨਹੀਂ!
ਜਿਹੜਾ ਹੈ ਹੀ ਨਹੀਂ ਸੀ, ਉਹ ਮਰ ਕਿਵੇਂ
ਗਿਆ? ਤੁਹਾਨੂੰ ਜਾਪਦਾ ਨਹੀਂ ਗੰਜਾ ਕੰਘੀ ਪੁਛ ਰਿਹਾ,
ਖੁਸਰਾ ਨਿਆਣੇ ਪਾਲਣਾ ਤੇ ਛੜਾ ਸਾਧ ਘਰ ਵਸਾਓਂਣਾ?
ਕਰੋਨਾ ਕੀ ਆਈ ਲਾਲ ਲੀਰਾਂ ਰੱਬ ਦੇ ਗਲ ਰੱਸਾ ਪਾ ਮਾਰਿਆ।
ਹੜ ਆ ਜਾਣ ਲਿਆਓ ਰੱਬ? ਬਿਮਾਰੀ ਫੈਲ ਜਾਏ ਕੱਢੋ ਰੱਬ? ਬਲਾਤਕਾਰ ਹੋ ਜਾਣ ਕਿੱਥੇ ਰੱਬ?
ਨਾ ਹੜ, ਬਲਾਤਕਾਰ ਨਾ ਬਿਮਾਰੀ, ਰੱਬ ਦਾ
ਕੀ ਸਬੰਧ ਇਸ ਨਾਲ? ਗੰਦ ਮੈਂ ਪਾਵਾਂ ਧਰਤੀ 'ਤੇ, ਬਲਾਤਕਾਰ ਮੈਂ ਕਰਾਂ, ਰੁੱਖ ਵੱਢ ਵੱਢ
ਕੁਦਰਤ ਨਾਲ ਛੇੜ ਛਾੜ ਮੇਰੀ ਤੇ ਮੁੜ ਕੱਢੋ ਰੱਬ?
ਭਵਿੱਖ ਵਿੱਚ ਪਾਗਲਖਾਨਿਆਂ ਦੀ ਲੋੜ ਬਹੁਤ ਪੈਣ ਵਾਲੀ ਕਿਉਂਕਿ ਬੰਦਾ ਅਕਲ ਦੇ ਨਾਂ 'ਤੇ ਹੀ
ਬੇਅਕਲਾ ਹੋਣ ਵੰਨੀ ਤੁਰ ਪਿਆ ਹੋਇਆ। ਇਸ ਤੋਂ ਵਧੇਰੇ ਬੇਅਕਲੀ ਕੀ ਹੋਵੇ ਕੀ ਬੰਦਾ ਜਿਸ ਦੀ
ਹੋਂਦ ਨੂੰ ਹੀ ਨਹੀਂ ਮੰਨਦਾ ਉਸੇ ਨੂੰ ਹੀ ਅਵਾਜਾਂ ਮਾਰੀ ਜਾਵੇ? ਕੋਈ ਉਪਰੋਂ ਜਾਂ ਅੰਦਰੋਂ
ਮੰਨਣ ਵਾਲਾ ਤਾਂ ਕਹੇ ਕਿ ਯਾਰ ਬਤੀਆਂ ਧੂਪਾਂ ਬਾਲ ਬਾਲ ਮੈਂ ਤਾਂ ਖੁਦ ਦਾ ਨੱਕ ਬੰਦ ਕਰ
ਲਿਆ, ਹੁਣ ਕਿਥੇਂ ਆਂ ਬਹੁੜ। ਪਰ ਉਸ ਨਾਲੋਂ ਜਿਆਦਾ ਖਪ ਉਸਦੀ ਜੋ ਕਹਿੰਦਾ ਰੱਬ ਵਾਲਾ ਯਬ
ਹੀ ਨਿਬੇੜ ਤਾ? ਜਦ ਨਿਬੇੜ ਹੀ ਦਿੱਤਾ ਤਾਂ ਕੋਈ ਹੋਰ ਕੰਮ ਕਰ ਲੈ । ਕਰੋਨਾ ਕਾਰਨ ਜੇ
ਵਿਹਲਾ ਹੋ ਈ ਗਿਆਂ ਨਿਆਣੇ ਵਹੁਟੀ ਨਾਲ ਹੀ ਬੈਠ ਲਾ, ਰੱਬ ਦੁਆਲੇ ਕਾਹਤੋਂ ਡਾਂਗ ਚੁੱਕੀ
ਫਿਰਦਾਂ? ਇਸ ਨੂੰ ਕਹਿੰਦੇ ਹਵਾ 'ਚ ਡਾਗਾਂ।
ਸੋ ਕਾਲਡ ਕਾਮਰੇਡਾਂ, ਤਰਕਸ਼ੀਲੀਆਂ, ਪਰਮੇਸ਼ਰ ਦਵਾਰੀਆਂ ਦੀ
ਹਾਲਤ ਉਸ ਮਾੜੀ ਤੇ ਕਮਜੋਰ ਜਨਾਨੀ ਵਰਗੀ ਜਿਹੜੀ ਖਸਮ ਤੋਂ ਹਡ ਭੰਨਵਾ ਨਿਆਣੇ ਈ ਝੰਬ
ਸੁੱਟਦੀ, ਜੇ ਨਿਆਣੇ ਨਾ ਘਰੇ ਹੋਣ ਪਰਾਂ ਖੁਰਲੀ ਨਾ ਬੱਧੇ ਕੱਟੇ ਦੇ ਪੁੜੇ ਸੇਕ ਆਉਂਦੀ।
ਗੁੱਸਾ ਤਾਂ ਕੱਢਣਾ ਹੋਇਆ ਨਾ ਕਿਸੇ 'ਤੇ ਹੀ ਸਹੀਂ।
ਪੰਜਾਬ ਦੇ ਕਾਮਰੇਡਾਂ ਦੀ ਹਾਲਤ ਪਤਾ ਈ ਏ ਕਿਸੇ ਨੂੰ ਗਾਹਲ ਕੱਢਣੀ ਹੋਵੇ ਤਾਂ ਕਾਮਰੇਡ ਕਹਿ
ਦਿੰਦੇ। ਇਸ ਤੋਂ ਬਚਣ ਲਈ ਇਨੀ ਤਰਕਸ਼ੀਲ ਦੀ ਖੁੱਡ ਵਿੱਚ ਸਿਰੀ ਦੇ ਲਈ, ਕੁੱਝ ਚਿਰ ਤਾਂ
ਭੂਤ ਵੂਤ ਲੋਕਾਂ ਦੇ ਭਜਾਏ ਪਰ ਸਹਿਜੇ ਸਹਿਜੇ ਲੋਕਾਂ ਨੂੰ ਪਤਾ ਚਲ ਗਿਆ ਕਿ ਇਹ ਤਾਂ ਉਹੀ
ਨੇ?
ਹੁਣ ਇਨਾ ਦੋਹਾਂ ਧਿਰਾਂ ਦਾ ਕੰਮ ਫੇਸਬੁਕ ਤੇ ਢੱਡਰੀ ਪੰਥ ਨੂੰ ਫੂਕ ਛਕਾਓਂਣੀ ਤੇ ਚੜ੍ਹ
ਜਾਹ ਬਚਾ ਸੂਲੀ ਰਹਿ ਗਿਆ ਜਾਂ ਕਿਸੇ ਆਫਤ ਸਮੇਂ ਰੱਬ ਦੀ ਜਹੀ ਤਹੀ ਫੇਰਨੀ। ਓਧਰ ਪਰਮੇਸ਼ਰੀ
ਪੰਥ ਦੇ ਸਿਰ ਨੂੰ ਨਵਾ ਨਵਾਂ ਇਨਕਲਾਬ ਚੜਿਆ ਓਹ ਟਟਿਓਲੀ ਤਰ੍ਹਾਂ ਲੱਤਾਂ ਉਤਾਂਹ ਚੁਕੀ
ਕਾਮਰੇਡਾਂ ਦੀ ਤਰਜ 'ਤੇ ਰੱਬ ਨੂੰ ਹੇਠਾਂ ਲਾਹੁਣ ਲੲਈ ਚਾਦਰੇ ੜੁੰਗੀ ਫਿਰਦੇ ਨੇ!
ਸਾਹਵੇਂ ਬੈਠਾ ਰਿੱਛ ਜਿਹਾ ਧੁੰਮਾਂ ਤਾਂ
ਲੱਥਾ ਨਹੀਂ, ਉਸ ਕੋਲੋਂ ਜੁੱਤੜ ਖਾ ਕੇ ਕੇਸ ਵਿੱਚ ਨਾਮ ਲੈਣ ਦੀ ਵੀ ਹਿੰਮਤ ਨਹੀਂ ਪਈ,
ਪਰ ਲਗਦਾ ਰੱਬ ਨੂੰ ਸ਼ਾਇਦ ਲਾਹ ਲੈਣ? ਉਧਰ ਕਾਮਰੇਡਾਂ ਜਾਂ ਤਰਕਸ਼ੀਲੀਆਂ ਵਿੱਚ ਚਲੋ ਇੱਕ
ਈਮਾਨਦਾਰੀ ਤਾਂ ਹੈ ਕਿ ਉਹ ਸਿੱਧਾ ਤਾਂ ਕਹਿੰਦੇ ਕਿ ਰੱਬ ਯੱਬ ਹੈ, ਪਰ ਪਰਮੇਸ਼ਰੀ ਪੰਥ ਦੀਆਂ
ਤਾਂ ਲੱਤਾਂ ਇਨਾ ਵੀ ਭਾਰ ਨਹੀਂ ਨਾ ਝਲਦੀਆਂ। ਉਹ ਪੁੱਠੇ ਪਾਸਿਓਂ ਕੰਨ ਫੜਦੇ ਜਦ ਵਿੱਚ
ਪੁਜਾਰੀ ਵਾਲਾ ਰੱਬ ਘਸੋੜ ਦਿੰਦੇ? ਜਦ ਢਾਂਗੀ ਫੜ ਹੀ ਲਈ ਕਿ
ਰੱਬ ਹੇਠਾਂ ਲਾਹੁਣਾ ਤਾਂ ਪੁਜਾਰੀ ਵਜਾਰੀ ਬੰਦਾ ਛੱਡੇ ਸਿੱਧਾ ਵਜੇ ਰੱਬ ਦੇ ਮੱਥੇ ਜਾਂ
ਰੱਬ ਹੈ ਨੀ ਜਾਂ ਮੱਥਾ??