ਜੋ ਕਲ ਨਹੀਂ ਸੀ ਉਹ ਅੱਜ ਨਹੀਂ, ਤੇ ਜੋ ਅਜ ਹੈ ਉਹ
ਕਲ ਨਹੀਂ ਰਹੇਗਾ, ਇਹ ਗਲ ਪੱਕੀ ਹੈ।
ਆਟਿਆਂ
ਦਾਲਾਂ ਨਾਲ ਰੇਹੜੀਆਂ ਭਰਨ ਲਈ ਧੱਕੇ ਮੁੱਕੀ ਦੀਆਂ ਖਬਰਾਂ ਤੋਂ ਜਾਪਦਾ ਕਿ ਬੰਦਾ ਬਹੁਤ
ਜਿਆਦਾ ਨਿਰਾਸਾਜਨਕ ਜਿਓਂ ਰਿਹਾ ਹੈ। ਉਹ ਆਸਵੰਦ ਰਿਹਾ ਹੀ ਨਹੀਂ ਕਿ ਮੈਂ ਜਿਓਂ ਵੀ
ਪਾਵਾਂਗਾ ਕਲ ਤੱਕ।
ਇਸ ਨਿਰਾਸ਼ਾ ਦੇ ਆਲਮ ਵਿੱਚ ਧਕਣ ਵਾਲਾ ਸਭ ਤੋਂ ਵਧ ਮੀਡੀਆ ਹੈ,
ਜਿਹੜਾ ਕਰੋਨਾ ਦੇ ਸਾਖਯਾਤ ਦਰਸ਼ਨ ਕਰਾ ਕੇ ਬੰਦੇ ਦੇ ਸਰ੍ਹਾਣੇ ਲਿਆ ਖੜਾ ਕਰਦਾ ਹੈ ਤੇ
ਕਰੋਨਾ ਜੀ ਮਹਾਰਾਜ ਬੰਦੇ ਨੂੰ ਫਿਰ ਪੁਛਦੇ ਮੰਗ ਕੀ ਮੰਗਦਾ ਤੇ ਬੰਦਾ ਅਗਿਓਂ ਦਾਲਾਂ ਤੇ
ਪੰਜ ਸੱਤ ਆਟੇ ਦੇ ਬੋਰੇ ਮੰਗ ਖੜਦਾ?
ਆਪਣੀ ਹਿਫਾਜਤ ਰਖਣਾ, ਸਾਫ ਸਫਾਈ ਨਾਲ ਰਹਿਣਾ, ਬੇਲੋੜੇ ਕੰਮਾਂ
ਲੲਈ ਦੌੜਨਾ ਬੰਦ ਕਰਨਾ ਚੰਗੀ ਗਲ ਹੈ ਪਰ ਸਭ ਤੋਂ ਭੈੜੀ ਬਿਮਾਰੀ ਯਾਣੀ ਨਿਰਾਸ਼ਤਾ ਲਾ ਬੈਠਣੀ
ਕਰੋਨਾ ਤੋਂ ਕਿਤੇ ਖਤਰਨਾਕ!
ਕਰੋਨਾ ਤਾਂ ਚਲੇ ਜਾਏਗੀ ਇਹ 10-15 ਦਿਨ ਦਾ ਰੌਲਾ ਗੌਲਾ ਹੈ, ਪਰ
ਮੁਸ਼ਕਲ ਸਮੇਂ ਨਿਰਾਸ਼ਤਾ ਵਰਗੀ ਬਿਮਾਰੀ ਪਕਾ ਥਾਂ ਬਣਾ ਲੈਂਦੀ ਇਹ ਨਾ ਗਈ ਮੁੜ।
ਸਾਡੇ ਕੋਲੇ ਕਾਫੀ ਦਿਨਾ ਤੋਂ ਗਰੌਸਰੀ ਨਾ ਲਿਆਂਦੀ ਕਾਰਨ ਆਟੇ ਦਾ ਅੱਧਾ
ਬੋਰਾ ਬਚਿਆ ਸੀ। ਐਤਵਾਰ ਮੈਂ ਤੇ ਪਤਨੀ ਮੇਰੀ ਸਵਖਤੇ ਨਿਕਲ ਤੁਰੇ ਕਿ ਚਲੋ ਇਕ ਅੱਧਾ ਤੇ
ਲੈ ਹੀ ਆਓਂਣਾ ਚਾਹੀਦਾ ਪਰ ਦੇਸੀ ਸਟੋਰ ਰਬ ਜਿਡੀ ਲਾਈਨ ਵੇਖ ਅਸੀਂ ਬਾਹਰੋਂ ਮੁੜ ਆਏ ਤੇ
ਪਤਨੀ ਕਹਿਣ ਲਗੀ ਦਫਾ ਕਰੋ ਅੱਧਾ ਬੋਰਾ ਹੈ ਆਟੇ ਦਾ ਇਕ ਚੌਲਾਂ ਦਾ ਪਿਆ, ਨੂਡਲਾਂ ਪਾਸਤਾ
ਪਹਿਲਾਂ ਦੇ ਹੀ ਪੲਏ ਨੇ ਪੰਦਰਾਂ ਦਿਨ ਲੰਘ ਜਾਣੇ ਇਨਾ ਕੁ ਹੀ ਰੌਲਾ ਹੁੰਦਾ। ਮੈਂ ਕਿਹਾ
ਚਲ ਮੋੜ ਗੱਡੀ ਤੇ ਵਾਲ ਮਾਰਟ ਚੋਂ ਜਰੂਰੀ ਦੋ ਚਾਰ ਚੀਜਾਂ ਲੈ ਕਾਫੀ ਪੀ ਘਰੇ ਆ ਗੲਏ! ਮੈਨੂੰ
ਪਕਾ ਯਕੀਨ ਕਿ ਅਸੀਂ ਅਪਣੇ ਅੱਧੇ ਬੋਰੇ ਆਟੇ ਵਿੱਚ ਸੁੰਡੀਆਂ ਨਹੀਂ ਚੱਲਣ ਦੇਣ ਲਗੇ।
ਤੁਸੀਂ ਜਿੰਨੀਆਂ ਜਿਆਦਾ ਖਬਰਾਂ 'ਤੇ
ਨਿਰਭਰ ਹੋ ਉਨੇ ਜਿਆਦਾ ਨੈਗਟਿਵ। ਖਾਸਕਰ ਜਿਹੜਾ ਬੰਦਾ
ਹਿੰਦੀ ਖਬਰਾਂ ਦੇਖਦਾ ਓਹ ਬਿਨਾ ਕਰੋਨਾ ਤੋਂ ਹੀ ਧਰਤੀ ਛਡ ਜਾਏਗਾ । ਜਿੰਦਗੀ ਵਿਚ
ਜੇ ਤੁਸੀਂ ਪਾਜਟਿਵ ਯਾਣੀ ਆਸਵੰਦ ਰਹਿਣਾ ਸਿਖਣਾਂ ਤਾਂ ਇੰਡੀਆ ਵਾਲਿਆਂ ਦੀਆਂ ਖਬਰਾਂ,
ਮੂਵੀਆਂ ਤੇ ਡਰਾਮੇ ਪੱਕੇ ਬੰਦ ਕਰ ਦਿਓ। ਐਨ ਤਾਲਾ।
ਇਹ ਕਰੋਨਾ ਤੋਂ ਕਿਤੇ ਵਧ ਖਤਰਨਾਕ ਬਿਮਾਰੀ!