Khalsa News homepage

 

 Share on Facebook

Main News Page

ਅਸੀਂ ਨਵੀਆਂ ਪਿਰਤਾਂ ਪਾਵਾਂਗੇ !!!
-: ਗੁਰਦੇਵ ਸਿੰਘ ਸੱਧੇਵਾਲੀਆ
23.02.2020

ਪਾਈਆਂ ਨਹੀਂ? ਪਾ ਤਾਂ ਦਿਤੀਆਂ! ਬੜਾ ਬਚਨ ਦਾ ਬਲੀ ਬਈ ਬਾਬਾ! ਜੋ ਕਹਿੰਦਾ ਸੀ ਕਰਤਾ ਸ਼ੇਰ ਨੇ! ਯਾਣੀ ਨਵੀਆਂ ਪਿਰਤਾਂ!! ਅਸਮਾਨੀ ਹੱਥ ਲਾਓਂਦੀਆਂ ਵੱਡੀਆਂ ਗੱਲਾਂ ਕਰਣ ਵਾਲਾ ਪਹਿਲਾ ਬੰਦਾ ਦੇਖਿਆ ਜਿਹੜਾ ਇੰਨੀਆਂ ਭੀੜਾਂ ਹੋਣ 'ਤੇ ਵੀ ਅਜਨਾਲੇ ਜਿਹੇ ਸੜਕਛਾਪ ਦੇ ਦਬਕੇ ਤੋਂ ਡਰ ਕੇ ਕਹਿੰਦਾ ਸਟੇਜਾਂ ਛੱਡੀਆਂ ਯਾਣੀ ਹੁਣ ਪਿੰਜਰੇ 'ਚ ਬੈਠ ਚੁੰਜਾਂ ਮਾਰਿਆਂ ਕਰਾਂਗਾ!!

ਵਾਰ ਵਾਰ ਪ੍ਰੋਗਰਾਮ ਛੱਡ ਕੇ ਦੌੜਨ ਵੇਲੇ ਜਦ ਕੁੱਝ ਚਿਰ ਪਹਿਲਾਂ ਮੈਂ ਕਿਹਾ ਸੀ ਕਿ ਅਜਨਾਲੇ ਦੇ ਚਾਰ ਗੁੰਡਿਆਂ ਤੋਂ ਡਰ ਕੇ ਦੌੜਨਾ ਗਲਤ ਪਿਰਤ ਹੈ ਤਾਂ ਚੇਲੇ ਕਹਿੰਦੇ ਇਹ ਦੂਰਅੰਦੇਸ਼ੀ ਹੈ ਭਾਈ ਸ਼ਾਬ ਦੀ... ਸੱਧੇਵਾਲੀਆ ਅੱਗ ਲਾਉਂਦਾ।

ਅੱਜ ਮਹਾਂਪੁਰਖ ਕਹਿ ਰਹੇ ਕਿ ਮੈਂ ਦੀਵਾਨ ਛੱਡੇ! ਚੇਲੇ ਵਿਚਾਰੇ ਨਵੀਂ ਵੀਡੀਓ ਦੀ ਉਡੀਕ ਵਿਚ ਸਾਹ ਦਸਵੇਂ ਦੁਆਰ ਚਾਹੜੀ ਬੈਠੇ ਰਹੇ ਕਿ ਬਾਬਿਆਂ ਹੁਣ ਪ੍ਰਮਾਣੂ ਛਡਿਆ ਕਿ ਛਡਿਆ ਤੇ ਵਿਰੋਧੀ ਜੇ ਨਾ ਧੂੰਏ ਨਾਲ ਸੁਤੇ ਈ ਸੌਂ ਗਏ ਤਾਂ ਸਾਡਾ ਅਪਗਰੇਡ ਹੋਣਾ ਈ ਲਾਹਨਤ?? ਪਰ ਬਾਬਿਆਂ ਦੇ ਸਾਹੋ ਸਾਹੀ ਹੋ ਕੇ ਖੋਦੇ ਪਹਾੜ ਵਿਚੋਂ ਨਿਕਲਿਆ ਕੀ? ਚੂਹਾ? ਜਿਹੜਾ ਹੁਣ ਅਪਣੀ ਹੀ ਖੁੱਡ ਵਿਚੋਂ ਨਜਰੀਏ ਦਿਆ ਕਰੇਗਾ।

ਜਦ ਪੁੱਛੋ ਅੱਖਾਂ ਵਿੱਚ ਅੱਖਾਂ ਤਾਂ ਚੇਲੇ ਕਹਿੰਦੇ ਕੁੱਝ ਚਿਰ ਸਮਾਧੀ ਵਿੱਚ ਨੇ ਇਓਂ ਕਿਵੇਂ ਖੁਲ ਜਾਣ!!

ਬਾਬੇ ਵਿਚਾਰੇ ਬਾਜ ਦੀ ਚੁੰਝ ਤੋੜਦੇ ਤੋੜਦੇ ਮੇਕਅੱਪ ਕੀਤੀ ਤੋਤੇ ਵਰਗੀ ਖੁਦ ਦੀ ਹੀ ਚੁੰਝ ਤੁੜਵਾ ਬਹਿਣ ਲਗੇ ਸਨ ।

ਵੈਸੇ ਚੁੰਝ ਵਾਲਾ ਰੌਲਾ ਨਿੰਦਕਾਂ ਨਾਜਾਇਜ ਹੀ ਚੁਕੀ ਰਖਿਆ ਜੇ ਕੁੱਤੇ ਦੀ ਪੂਛ ਸਿਧੀ ਹੋ ਸਕਦੀ ਤਾਂ ਬਾਜ ਦੀ ਚੁੰਝ ਕਿਉਂ ਨਹੀਂ ਨਵੀਂ ਉਗ ਸਕਦੀ? ਇਸ ਦੀ ਮਿਸਾਲ ਖੁਦ ਬਾਬਿਆਂ ਦਾ ਹੀ ਕੁੱਤਾ ਹੈ ਜਿਸ ਨੇ ਗੁੱਸੇ ਵਿਚ ਆ ਕੇ ਕੰਧਾਂ 'ਚ ਮਾਰ ਮਾਰ ਪੂਛ ਤੋੜ ਲਈ ਪਰ ਜਦ ਨਵੀਂ ਉਗੀ ਤਾਂ ਤੁਕ ਸਿਧੀ??

ਕੁਲ ਪਾ ਕੇ ਇਹ ਨਵੀਂ ਹੀ ਪਿਰਤ ਹੈ ਕਿ ਦਾਬਿਆਂ ਤੋਂ ਡਰ ਕੇ ਅਪਣਾ ਅੱਖ 'ਚ ਅੱਖ ਪਾ ਕੇ ਆਖੇ ਜਾਂਦੇ ਸੱਚ ਦਾ ਦਾਅਵਾ ਕਰਨ ਵਾਲਾ ਬੰਦਾ ਭੋਰੇ 'ਚ ਬੈਠਾ ਹੀ ਚੁੰਜਾਂ ਚਲਾਈ ਜਾ ਰਿਹਾ ਹੈ!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top