Khalsa News homepage

 

 Share on Facebook

Main News Page

ਸਿਰਾਂ ਦੀ ਗੱਲ
-: ਗੁਰਦੇਵ ਸਿੰਘ ਸੱਧੇਵਾਲੀਆ
26.12.19

ਗੱਲ ਠੀਕ ਵੀ ਜਾਪਦੀ ਸੀ ਡੱਲੇ ਦੀ। ਕੋਈ ਕਿੱਕਰ ਟਾਹਲੀ, ਕੋਈ ਕਾਂ, ਬਟੇਰਾ, ਕੋਈ ਬਨੇਰਾ! ਬੰਦਾ ਮਾਰਕੇ ਬਦੂੰਕ ਕੌਣ ਪਰਖਦਾ?

ਗੁਰੂ ਕਹਿੰਦੇ ਪਾਸੇ ਹੋ ਤੂੰ ਤੇ ਉਨੀ ਬਿਨਾ ਸਿਰ ਵਰਤਣ ਵਾਲਿਆਂ ਚੋਂ ਇੱਕ ਨੂੰ ਆਵਾਜ਼ ਮਾਰੀ ਤਾਂ??

ਚਮਕੌਰ ਦੀ ਗੜੀ ਦੀ ਹੋਣ ਜਾ ਰਹੀ ਲੜਾਈ ਗੁਰੂ ਸਾਹਿਬ ਨੂੰ ਪਤਾ ਸੀ ਅਸਾਵੀਂ ਹੈ। ਦੂਰ ਦਾ ਵੀ ਮੇਲ ਨਾ। ਪਰ ਉਨ੍ਹਾਂ ਦਾ ਫੈਸਲਾ ਸੀ ਕਿ ਲੜਨੀ ਹੈ ਤਾਂ ਕਿਸੇ ਇੱਕ ਵੀ ਸਿੰਘ ਨੇ ਕਿਹਾ ਹੋਵੇ ਕਿ ਬਾਜਾਂ ਵਾਲਿਆ ਦੌੜ ਚਲਦੇਂ ਫਿਰ ਕਿਤੇ ਬੰਦੇ ਇੱਕਠੇ ਕਰਕੇ ਲੜ ਲਾਂ ਗੇ। ਨਾ ਗੁਰੂ ਦੇ ਪੁੱਤਾਂ ਨੇ ਕਿ ਬਾਪੂ ਯਾਰ ਕਿਉਂ ਨਿਹੱਤੇ ਬੰਦੇ ਮਰਵਾਉਂਣੇ ਹੋਰ ਮੌਕੇ ਥੋੜੇ ਲੜਨ ਦੇ?

ਤੇ ਇਤਿਹਾਸ ਦੀ ਜਿਸ ਟੀਸੀ 'ਤੇ ਕੌਮ ਮੇਰੀ ਖੜੀ ਅੱਜ!

ਬਾਬਾ ਬੋਤਾ ਸਿੰਘ, ਗਰਜਾ ਸਿੰਘ ਕਿਹੜਾ ਨਹੀਂ ਸਨ ਜਾਣਦੇ ਕਿ ਇਹ ਕਿਹੜੀ ਲੜਾਈ ਹੋਈ ਜਿਹੜੀ ਅਸੀਂ ਲੜਨ ਜਾ ਰਹੇ ਹਾਂ। ਦੋ ਬੰਦੇ ਤੇ ਹਕੂਮਤ ਨੂੰ ਸੁਨੇਹਾ ਭੇਜ ਰਹੇ ਕਿ ਲੜ ਸਾਡੇ ਨਾਲ ਆ ਕੇ?

ਰਾਜਪੂਤ ਜਵਾਹਰ ਸਿੰਘ ਦੀ ਮਦਦੇ ਗਏ ਸਿੰਘ ਦਿੱਲੀ ਨੂੰ ਘੇਰਾ ਪਾਈ ਬੈਠੇ ਹਨ ਤੇ ਇੱਕ ਪਾਸੇ ਅਬਦਾਲੀ ਤੋਂ ਪਾਣੀ ਪੱਤ ਦੀ ਲੜਾਈ ਵਿਚ ਕੁੱਟ ਖਾਈ ਬੈਠਾ ਮਰਹੱਟਿਆਂ ਦਾ ਸਿਰ ਕੱਢ ਲੀਡਰ ਮਲਹਾਰ ਰਾਓ ਹੁਲਕਰ। ਨਜੀਬਉਦੁਲਾ ਨੇ ਅਬਦਾਲੀ ਸੱਦ ਭੇਜਿਆ। ਉਸ ਹਾਲੇ ਕਾਬਲੋ ਘੋੜੇ ਤੇ ਕਾਠੀ ਵੀ ਨਹੀਂ ਪਾਈ ਤਾਂ ਰਾਜਪੂਤ ਮਰਹੱਟੇ ਬਿਨਾ ਸਿੰਘਾਂ ਨੂੰ ਦੱਸੇ ਘੇਰਾ ਤੋੜ ਕੇ ਔਹ ਜਾਂਦੇ ਈ! ਪਰ ਜਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਅਬਦਾਲੀ ਦਾ ਨਾਂ ਸੁਣ ਚੜ ਚਾਅ ਗਏ ਕਿ ਚਲੋ ਅਬਦਾਲੀ ਨੂੰ ਪੰਜਾਬ ਚਲ ਕੇ ਵਾਹਣੇ ਪਾਉਂਨੇ ਆਂ?

ਵੱਡੇ ਘੱਲੂਘਾਰੇ ਵਿਚ ਤੀਹ ਹਜਾਰ ਬੰਦਾ ਇੱਕੇ ਦਿਨ ਵਿਚ ਵਢਵਾ ਕੇ ਪੰਜ ਮਹੀਨਿਆਂ ਬਾਅਦ ਅਬਦਾਲੀ ਨੂੰ ਫਿਰ ਵੰਗਾਰ ਰਹੇ ਕਿ ਆ ਕਰੀਏ ਹੁਣ ਦੋ ਹੱਥ ਬੰਦਿਆਂ ਤਰ੍ਹਾਂ!

੮੪ ਵੇਲੇ ਡੇੜ ਸੌ ਬੰਦਾ ਤੇ ਟੈਕਾਂ ਤੋਪਾਂ ਵਾਲੀ ਮਾਈ ਨੂੰ ਕਹਿ ਰਿਹਾ ਕਿ ਆ ਵੱਜ ਕੇ ਦੇਖ ਹਿੱਕ ਵਿਚ ਜੇ ਲੋਹੇ ਦੇ ਚਣੇ ਨਾ ਚਬਾਏ ਤਾਂ ਤੇ ਚਬਾਏ ਵੀ!! 'ਸਿਆਣੇ' ਆਂਹਦੇ ਰਹੇ ਪਾਗਲ ਨੇ ਇਹ?

ਕੋਈ ਨਾ ਰੋਕੇ ਕਿ ਸਿਰ ਨਾ ਵਰਤੇ ਜਾਣ, ਪਰ ਕੋਈ ਵਰਤੇ ਤਾਂ ਸਹੀ। ਪਰ ਯਾਦ ਰਹੇ ਕਿ ਖੂਨੀਆਂ ਬੁੱਚੜਾਂ ਨੂੰ ਸਿਰੋਪੇ ਦੇ ਕੇ ਸਨਮਾਨ ਕਰਕੇ ਸੱਤਾ ਦੇ ਖੰਭਾਂ ਹੇਠ ਅਪਣੇ ਆਪ ਨੂੰ ਬਚਾਈ ਰੱਖਣਾ ਸਿਰ ਵਰਤਣਾ ਨਹੀਂ ਹੁੰਦਾ, ਚਾਪਲੂਸੀਆਂ ਹੁੰਦੀਆਂ, ਓਹ ਚਾਹੇ ਕੋਈ ਧੁੰਮਾ ਕਰ ਲਏ, 'ਬ੍ਰਹਮਗਿਆਨੀ' ਠਾਕੁਰ ਸਿਓਂ ਕਰ ਲਏ ਚਾਹੇ ਢਡਰੀ ਵਾਲਾ! ਪਰ ਸਿਰ ਵਰਤਣ ਦੇ ਨਾਂ 'ਤੇ ਹੰਕਾਰ ਦੀ ਇਸ ਟੀ ਸੀ 'ਤੇ ਵੀ ਨਾ ਜਾਇਆ ਜਾਵੇ ਕਿ ਸਿਰ ਦੇਣ ਵਾਲੇ ਸੂਰਬੀਰ ਜੋਧਿਆਂ ਨੂੰ ਮਰ ਗਏ ਕਹਿ ਕੇ ਪੂਰੀ ਕੌਮ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਜਾਵੇ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top