ਦਰਬਾਰ
ਵਿੱਚ ਜਦ ਮਾਤਾਵਾਂ ਦਾਖਲ ਹੁੰਦੀਆਂ ਹਨ ਤਾਂ ਸਨਾਟਾ ਹੈ। ਇਸ ਗੱਲ ਦਾ ਕਿ ਬਾਬਾ ਜੀ ਅਪਣੇ
ਹੁਣ ਜਵਾਬ ਭਲਾ ਕੀ ਦਿੰਦੇ ਹਨ ਜਾਂ ਦਿੰਦੇ ਵੀ ਨੇ ਜਾਂ ਦੇ ਵੀ ਸਕਦੇ!
ਪੰਡਾਲ ਵਿਚ ਬੈਠੇ ਸਿੰਘ ਸੋਚਦੇ ਸਨ ਕਿ ਇੱਕ ਹੀ ਬਚਾ ਲਿਆਉਂਦੇ। ਚਾਰੇ ਦੇ ਚਾਰੇ ਹੀ ? ਜਦ
ਕਿ ਚਮਕੌਰ ਵਿਚੋਂ ਬਚਾ ਸਕਦੇ ਸਨ। ਦੋ ਨਹੀਂ ਤਾਂ ਇੱਕ ਹੀ?। ਜੇ ਤਿੰਨਾਂ ਹੋਰਾਂ ਸਿੰਘਾਂ
ਨੂੰ ਨਾਲ ਲੈ ਕੇ ਨਿਕਲ ਸਕਦੇ ਸਨ, ਤਾਂ ਆਪਣਾ ਇੱਕ ਵੀ ਨਾ? ਦਇਆ ਸਿੰਘ ਹਾੜੇ ਪਾਏ ਕਿ ਬਾਜਾਂ
ਵਾਲਿਆਂ ਛੋਟੇ ਦੋਹਾਂ ਦਾ ਤਾਂ ਪਤਾ ਕੋਈ ਨਹੀਂ, ਆਹ ਤਾਂ ਬਚਾ ਲੈ। ਇਕ ਹੀ ਸਹੀ!
ਮਾਤਾਵਾਂ ਦੇਖ ਰਹੀਆਂ ਹਨ। ਕੋਈ ਪੁੱਤਰ ਵੀ ਨਹੀਂ ਦਿੱਸਦਾ।
ਇੱਕ ਵੀ ਨਹੀਂ! ਪਿਉ ਦੀ ਨਿਗਰਾਨੀ ਹੇਠ ਜਦ ਮਾਂ ਦਾ ਕੋਈ ਵੀ ਪੁਤਰ ਨਾ ਦਿਸੇ ਤਾਂ?
ਸਾਰੇ ਸਾਹ ਰੋਕੀ ਬੈਠੇ ਹਨ। ਇਹ
ਸੁਣਨ ਲਈ ਕਿ ਬਾਜਾਂ ਵਾਲਾ ਜਵਾਬ ਕੀ ਦਿੰਦਾ । ਦੇ ਵੀ ਸਕਦਾ ਹੈ। ਜਵਾਬ ਹੈ ਵੀ? ਕੀ ਜਵਾਬ
ਹੋ ਸਕਦਾ? ਕਿਵੇਂ ਦੇਵੇਗਾ ਜਵਾਬ।
ਤੇ
ਜਦ ਮਾਤਾਵਾਂ ਨੇ ਪੁੱਛਿਆ ਕਿ ਬੇਟੇ? ਉਹ ਪਲ, ਉਹ ਘੜੀ, ਉਹ ਲਮਹਾ! ਧਾਹਾਂ ਨਹੀਂ
ਨਿਕਲ ਜਾਂਦੀਆਂ ਬੰਦੇ ਦੀਆਂ। ਜਵਾਬ? ਪਰ ਜਵਾਬ ਬੜਾ ਹੈਰਾਨ ਕਰਨ ਵਾਲਾ। ਗੁਰੂ ਕਹਿਣ ਲੱਗੇ
ਆਹ ਕੌਣ ਨੇ? ਆਹ ਹਜ਼ਾਰਾਂ ਅਜੀਤ ਤੇ ਝੁਜਾਰ ਕਿਸ ਦੇ ਨੇ? ਚਾਰ ਦੇ ਕੇ ਮੈਂ ਕਿੰਨੇ ਲਏ ਨੇ?
ਇਨਾ ਸਸਤਾ ਸੌਦਾ?
ਤੇ ਯਾਦ ਰਹੇ
ਕਿ ਜਿਹੜੇ ਲਏ ਸਨ ਉਹ ਮੁੱਕੇ ਹੀ ਕਦ! ਪਾਲਾਂ ਬੰਨ ਬੰਨ ਆਉਂਦੇ ਰਹੇ ਤੇ ਸਰਹੰਦ ਨੂੰ ਕਚੀ
ਨੂੰ ਕਿਹੜਾ ਨਾ ਚੱਬ ਗਏ।
ਸਮੇਂ ਦੀ ਲੰਮੀ ਧੂੜ ਨੇ ਬੇਸ਼ਕ
ਬੜਾ ਕੁੱਝ ਲੁਕਾ ਦਿੱਤਾ, ਪਰ ਪੰਜਾਬ ਅੱਜ ਵੀ ਬਾਜਾਂ ਵਾਲੇ ਦੇ ਨਾਂ 'ਤੇ ਮੱਚ ਉੱਠਦਾ ਹੈ!
ਨਹੀਂ?