ਨਜਰੀਏ
ਵਾਲਾ ਬਾਬਾ ਕਹਿੰਦਾ ਸਭ ਮੁਸ਼ਕਲਾਂ ਪੁਜਾਰੀ ਦੀਆਂ। ਪਰ ਮੈ ਕਹਿੰਨਾ ਜਿਸ ਦਾ ਕੁਲ
ਸਿਆਪਾ ਉਸ ਬਾਰੇ ਬੋਲਣ ਦੀਆਂ ਉਸ ਦੀਆਂ ਖੁਦ ਦੀਆਂ ਹੀ ਲੱਤਾਂ ਨਹੀਂ ਹਨ ਤੇ ਓਹ ਹੈ ਇਸ
ਮੁਲਖ ਦਾ ਵਿਗੜਿਆ ਹੋਇਆ ਗੰਦਾ ਸਿਸਟਮ।
ਉਸੇ ਲੁਕਾਈ
ਦੇ ਖੂਨ ਨਾ ਲਿਬੜੇ ਸਿਸਟਮ ਨੂੰ ਕੀ ਖੁਦ ਬਾਬਾ ਡੇਰੇ ਸਦ ਸਦ ਸਨਮਾਨਤ ਨਹੀਂ ਕਰਦਾ?
ਆਸਾ ਰਾਮ, ਰਾਮ ਪਾਲ, ਸੌਦਾ ਸਾਧ,
ਰਾਧਾ ਸੁਆਮੀ ਵਰਗੇ ਵਡੇ ਪੁਜਾਰੀ ਘਰਾਣੇ ਕਿਆ ਧਰਤੀ ਵਿੱਚੋਂ ਉਗੇ ਸਨ? ਸਿਸਟਮ ਦੇ ਪਾਲੇ
ਕਤੂਰੇ ਨਹੀਂ ਸਨ? ਤੇ ਵਡੇ ਹੋ ਕੇ ਇਨਾ ਦੇ ਪੰਜਾਮੇ ਪਾੜਨ ਲਗੇ ਤਾਂ ਦਿਨਾ ਚ ਫੂਕ ਕਢ ਕੇ
ਔਹ ਮਾਰੀ!
ਖੁਦ
ਬਾਬਾ ਸਿਸਟਮ ਦਾ ਨਹੀਂ ਪਾਲਿਆ? ਨਹੀਂ ਓਸ ਤੀਵੀਂ ਨੂੰ ਸਿਰੋਪੇ ਜਿਸ ਦਾ ਮਰਦ ਹਾਲੇ
ਤਾਈਂ ਕਰੋੜਾਂ ਸਿਖਾਂ ਦੀਆਂ ਭਾਵਨਾਵਾਂ ਵਾਲੇ ਕਰਤਾਰਪੁਰ ਸਾਹਿਬ ਖੁਲਣ ਤੇ ਹਾਲੇ ਤਕ ਸਿਆਪੇ
ਪਾਈ ਫਿਰਦਾ।
ਗੁਰਦੁਆਰੇ ਦੇ ਸਿਰੋਪੇ ਤੇ
ਲਿਫਾਫੇ ਦੇਣ ਵਾਲਿਆਂ ਪੁਛਿਆ ਇਸ ਨੂੰ ਬੈਠਾ ਕੇ ਕਿ ਸਿੱਖਾਂ ਨੂੰ ਜਾਂ ਖਾਲਿਸਤਾਨੀਆਂ ਨੂੰ
ਲੰਮੇ ਪਾਓਣ ਦੀਆਂ ਧਮਕੀਆਂ ਦੇਣ ਵਾਲੇ ਖਣਵਾਦੇ ਨੂੰ ਕਾਹਦੇ ਸਿਰੋਪੇ? ਵਡੇ ਵਡੇ ਬੈਨਰ
ਖਾਲਸਾਤਾਨ ਦੇ ਲੋਕਾਂ ਨੂੰ ਮੂਰਖ ਬਣਾਓਂਣ ਲੲਈ? ਜੇ ਕੇ ਪੀ ਗਿਲ ਵਰਗੇ ਕਾਤਲਾਂ ਨੂੰ ਮੁਖ
ਮੰਤਰੀ ਬਣਦੇ ਸਾਰ ਮਿਲਣ ਵਾਲਿਆਂ ਨੂ ਡੇਰੇ ਸਦ ਸਨਮਾਨ, ਅਸ਼ੀਰਵਾਦ, ਕਿਹੜਾ ਨਜਰੀਆ ਇਸ ਬੰਦੇ
ਦਾ ਜਾਂ ਗੁਰਦੁਆਰੇ ਵਾਲਿਆਂ ? ਇਕ ਗੋਲਕ ਭਰਨੀ ਦੂਜੇ ਲਿਫਾਫਾ
ਲੈਣਾ?
ਨਹਿਰਾਂ 'ਤੇ ਵੱਢ ਵੱਢ ਸੁੱਟੇ
ਕਿਧਰ ਗਏ? ਰੋਹੀਆਂ ਭੁੰਨੇ? ਲਾਸ਼ਾਂ ਦਾ ਹਿਸਾਬ ਮੰਗਣ ਵਾਲੇ ਖਾਲੜੇ? ਕਾਤਲ ਕੇ ਪੀ ਗਿਲ?
ਗਿਲ ਦੇ ਗੋਡੀਂ ਹਥ ਲਾਉਣ ਵਾਲਾ ਕੈਪਟਨ? ਤੇ ਉਸ ਦੀ ਔਰਤ ਨੂੰ
ਸਨਮਾਨਤ ਕਰਨ ਵਾਲਾ ਨਜਰੀਆ ਸਿਓਂ? ਤੇ ਅਗਾਂਹ ਉਸ ਨੂੰ ਸਿਰੋਪੇ ਦੇਣ ਵਾਲੇ
ਤੁਹਾਡੇ ਖਟੀਆਂ ਪੱਗਾਂ ਵਾਲੇ? ਗਲ ਗਈ ਕਿਧਰ?
ਕਾਹਦੀ ਹਨੇਰੀ ਚੱਕੀ ਪਈ? ਡਿਕਸੀ ਵਾਲੇ
ਸਪਸ਼ਟ ਕਰਨ ਜਾ ਖੱਟੀਆਂ ਪੱਗਾਂ ਤੇ ਸ਼ੋਸ਼ਿਆਂ ਤੋਂ ਪਾਸੇ ਹਟਣ। ਜਾਂ ਕੌਮ ਨੂੰ ਜਵਾਬ ਦੇਹ
ਹੋਣ ਕਿ ਢਡਰੀ ਵਾਲੇ ਕੋਲੋਂ ਇਨੀ ਜਵਾਬ ਮੰਗਿਆ ਕਿ ਸਿਖ ਕੌਮ ਦੇ ਕਾਤਲਾਂ ਨਾਲ ਇਸ ਦੀ ਕੀ
ਯਾਰੀ?
ਫਿਰ ਪੁਜਾਰੀ ਤੇ ਆਵਾਂ। ਹਰੇਕ
ਹਕੂਮਤ ਨੇ ਪੁਜਾਰੀ ਪਾਲੇ। ਅੰਗਰੇਜਾਂ ਨਹੀਂ ਸਨ ਪਾਲ ਕੇ ਗੁਰਦੁਆਰਿਆਂ ਵਿੱਚ ਵਾੜੇ?
ਪੁਜਾਰੀ
ਪੁਜਾਰੀ ਦੇ ਰੌਲੇ ਵਿੱਚ ਗੰਦੇ ਸਿਸਟਮ ਯਾਣੀ ਰਤ ਪੀਣੇ ਰਾਜਿਆਂ ਵਲੋਂ ਤੁਹਾਡਾ ਧਿਆਨ ਲਾਂਭੇ
ਕਰਕੇ ਖੁਦ ਉਨਾ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਤੇ ਖੁਦ ਲਫਾਫਿਆਂ ਨੂੰ ਝਪਟਾਂ ਮਾਰਦੇ
ਸਲਤਨਤਾਂ ਉਸਾਰੀ ਬੈਠੇ ਪੁਜਾਰੀ ਬਾਕੀ ਦੁਨੀਆਂ ਨੂੰ ਹੀ ਪੁਜਾਰੀ ਕਹੀ ਜਾ ਰਹੇ ਹਨ?
ਇਹ ਨੇ ਨਵੀਆਂ ਪਿਰਤਾਂ?