੨੫-੨੫
ਰੁਪਈਏ ਵਾਲੇ ਚਲੋ ਡਾਲਰਾਂ ਵਾਲੇ ਹੀ ਸਹੀ ਮਰਜੀਵੜੇ ਸੁਣੇ ਕਦੇ? ਕਹਿੰਦੇ ਨਿਊਜੀਲੈਂਡ ਵਾਲਾ
ਬੀਰ੍ਹਾ ਪੱਦੋਂ ਭਰਤੀ ਕਰਨ ਜਾ ਰਿਹਾ? ਪਰ ਖੁਦ ਦੀ ਕੀਮਤ ਇਨੀ ਕਿ ਸੁਣ ਕੇ ਦੰਦ ਜੁੜ ਜਾਣ? ਯਾਣੀ
੨੦੦ ਡਾਲਰ? ਥੋੜਾ ਕਿਤੇ? ਤੇ ਇਨਕਲਾਬ ਵੀ ਤਾਂ ਵੱਡਾ ਕਰਨ ਜਾ ਰਹੇ ਅਗਲੇ ਤਾਂ ੨੦੦ ਡਾਲਰ ਜਿੱਡੀ
ਪੰਡ ਵਰਗੀ ਰਕਮ ਵੀ ਤਾਂ ਬਣਦੀ ਈ ਏ! ਨਹੀਂ?
ਬੰਦੇ ਆਪਣੇ ਵੀ ਕਮਾਲ। ਮੈਂ ਬਥੇਰਾ ਕਿਹਾ ਓ ਭਾਈ ਅਜਿਹੀਆਂ ਹੱਸਣ ਵਾਲੀਆਂ ਪੋਸਟਾਂ ਨਾ ਭੇਜਿਆ
ਕਰੋ ਫਿਰ ਕੋਈ ਗੱਲ ਨਿਕਲ ਜਾਂਦੀ ਵਾਧੂ! ਪਰ ਅਮਰੀਕਾ ਵਾਲਾ ਜੱਗੀ ਬਾਈ ਕਹਿੰਦਾ ਭਾਅਜੀ ਸੁਣ ਕੇ
ਤਾਂ ਦੇਖ ਕਿਵੇਂ ਇਨਕਲਾਬ ਚੋ ਚੋ ਪੈ ਰਿਹਾ!
- ਗੁਰਬਾਣੀ ਵੀ ਪਤਾ ਨਹੀਂ ਗੁਰੂ
ਸਾਹਿਬ ਨੇ ਲਿਖੀ ਕਿ ਨਹੀਂ?
- ਗੁਰੂ ਸਾਹਿਬਾਨ ਵੀ ਗਲਤੀਆਂ ਕਰਦੇ ਰਹੇ!
- ਬਾਬਾ ਦੀਪ ਸਿੰਘ ਕਲਪਤ ਪਾਤਰ?
- ਦਰਬਾਰ ਸਾਹਬ ਦੇਸ ਰਾਜ ਹਿੰਦੂ ਦਾ!...
ਸਿੱਖ 'ਪੈਨਿਕ' Panic ਬੜੀ ਛੇਤੀ ਹੁੰਦੇ! ਅਜਿਹੀਆਂ ਯੱਕੜਾਂ ਤਾਂ
ਕਾਮਰੇਡ ਜਾਂ ਸੋ ਕਾਲ ਤਰਕਸ਼ੀਲੀਏ ਕਦ ਦੇ ਵੱਢ ਚੁੱਕੇ। ਇਹ ਉਨ੍ਹਾਂ ਨਾਲੋ ਕਿਤੇ ਪੱਛੜੇ
ਹੋਏ ਨੇ। ਇਹ ਵੀ ਕਿ ਉਨ੍ਹਾਂ ਜਿੰਨਾ ਇਹ ਕਈ ਜਨਮ ਲਾ ਕੇ ਵੀ ਨਾ ਪੜ ਸਕਣ! ਯਾਣੀ ਉਨ੍ਹਾਂ
ਮੁਕਾਬਲੇ 'ਸ਼ਤੀਰਾਂ ਨਾ ਜੱਫੇ'? ਜੇ ਓਹ ਕਿਥੇ ਤਾਂ ਆਹਾ!
ਪਰ ਚਲੋ ਛੱਡੋ। ਤੁਸੀਂ ਗਿੱਦੜ ਦੇ ਛੱਜ ਬੰਨੇ ਜਾਣ ਵਾਲੀ ਕਹਾਣੀ
ਸੁਣੀ? ਜਦ ਗਿੱਦੜਾਂ ਦੀ ਮੀਟਿੰਗ ਹੋਈ ਤਾਂ ਕਹਿੰਦੇ ਯਾਰ ਇੱਕ ਦੇ ਛੱਜ ਬੰਨ ਦਿੰਨੇ ਹਵੀ
ਨਵੀ ਵੇਲੇ ਖੜਕਾ ਦਿਆ ਕਰੇਗਾ ਪਰ ਬੰਦਾ ਕੋਈ ਨਜਰੀਏ ਵਾਲਾ ਲੱਭੋ! ਉਥੇ ਇੱਕ ਲੋਗੜ ਜਿਹੇ, ਪੋਲੜ
ਜਿਹੇ ਗਿਦੜ ਵੰਨੀ ਦੇਖ ਇੱਕ ਚਲਾਕ ਕਹਿੰਦਾ ਆਹਾ ਠੀਕ ਰਹੂ। ਇਸ ਦਾ ਨਜਰੀਆ ਬੜਾ ਦੂਰ ਅੰਦੇਸ਼ ਏ।
ਇਸ ਵਰਗੀ ਉਚ ਪਾਏ ਦੀ ਸੋਚ ਕਿਸੇ ਦੀ ਨਾ! ਨਾ ਇਸ ਵਰਗੀ ਗੱਲ ਕਰਨ ਦਾ ਢੰਗ ਕਿਸੇ ਨੂੰ! ਇਸ ਦੀ
ਕਹੀ ਮਿਲੀਅਨ ਲੋਕ ਸਕਿੰਟਾਂ ਵਿਚ ਸੁਣਨਗੇ। ਲਾਈਕਾਂ, ਗੂੰਠਿਆਂ ਦਾ ਤਾਂ ਅੰਤ ਨਾ! ਛੱਜ ਵਾਲੇ
ਨਾ ਬਾਅਦ ਹੋਇਆ ਕੀ ਸੀ, ਇਹ ਵੱਖਰੀ ਕਹਾਣੀ ਹੈ ਇਸ ਨਾਲੋਂ, ਪਰ ਗੂੰਠੇ ਦੇਣ ਵਾਲੇ ਲੱਭੇ ਕਿਤੇ
ਨਾ!!!
ਬਾਕੀ ਤਾਂ ਚਲੋ ਖਾਧੀ ਕੜ੍ਹੀ ਪਰ ਸਮਝ ਨਹੀਂ ਆਈ ਵਈ ਮਰਜੀਵੜਿਆਂ ਦੇ
ਝੁੰਡ ਵਿਚ ਇਹ ਮਿਰਜਾ ਕਿਥੋਂ ਆਣ ਵੜਿਆ! ਕਿਤੇ ਇਉਂ ਤਾਂ ਨਹੀਂ ਕਿ ਛੱਜ ਬੰਨਣ ਵਿਚ
ਕਸਰ ਨਾ ਰਹਿ ਜਾਏ ਯਾਣੀ ਮਿਰਜੇ ਵਾਲਾ ਵੀ ਬੰਨ ਦਿਓ ਕਿ ਤਸੱਲੀ ਹੋਣ ਦੀ ਕਸਰ ਰਹੇ ਕੋਈ ਨਾ!
ਟਟਇਓਲੀ ਨੂੰ ਭੁਲੇਖਾ ਹੋ ਗਿਆ ਕਿ ਅਸਮਾਨ ਉਸ ਦੀਆਂ ਟੰਗਾਂ 'ਤੇ
ਹੈ। ਕੁੱਕੜ ਨੂੰ ਜਾਪਿਆ ਪਿੰਡ ਉਸ ਦੀ ਬਾਂਗ ਤੇ ਜਾਗਦਾ, ਕੁੱਤੇ ਨੂੰ ਲੱਗਾ ਗੱਡਾ ਤਾਂ
ਤੁਰ ਰਿਹਾ ਕਿਉਂਕਿ ਉਹ ਇਸ ਹੇਠਾਂ ਤੁਰ ਰਿਹਾ। ਬਅਸ! ਇਸੇ ਭੁਲੇਖੇ
ਨੂੰ ਪੱਦੋਂ ਕਿਆਂ ਇਨਕਲਾਬ ਸਮਝ ਲਿਆ ਤੇ ਛੱਜ ਬੰਨ ਦਿੱਤਾ ਓਸ ਗਰੀਬ ਦੇ ਜਿਸ ਕੋਲੋਂ ਦੌੜਿਆਂ
ਤਾਂ ਕੀ ਜਾਣਾ ਬਲਕਿ ਦੋ ਪੌੜੀਆਂ ਵੀ ਜਿਹੜਾ ਕਿਸੇ ਦਾ ਹੱਥ ਫੜੇ ਬਿਨਾ ਨਹੀਂ ਚ੍ਹੜ ਸਕਦਾ।
ਜਾਂ ਉਸ ਨੂੰ ਵਿਚਾਰੇ ਨੂੰ ਪਤਾ ਨਹੀਂ ਕਿ ਛੱਜ ਬੰਨਿਆ ਜਾ ਰਿਹਾ ਜਾਂ ਉਹ ਬੰਨੇ ਜਾਣ
ਵਿਚ ਖੁਸ਼ ਹੈ ਕਿ ਇਨਾ ਵੱਡਾ?
ਪਰ ਇੱਕ ਗੱਲ ਤਾਂ ਪੱਕੀ ਕਿ ਟਕਸਾਲੀਆਂ ਜਾਂ ਇਨ੍ਹਾਂ 'ਮਰਜੀਵੜਿਆਂ', ਦੋਹਾਂ ਦੀ ਗੁੰਡਾਗਰਦੀ
ਦੀ ਗਰਦ ਵਿਚ ਪੂਰੀ ਕੌਮ ਦੀ ਗਰਦ ਉਡਾਈ ਗਈ ਹੈ! ਪਰ ਆਹਾ 'ਮਰਜੀਵੜਿਆਂ' ਗੈਰਾਂ ਦੀ ਤਰਜ ਤੇ
ਜਿਹੜੀ ਕੌਮ ਦੀ ਗਰਦ ਉਡਾਈ ਦੁਸ਼ਮਣਾ ਨੂੰ ਵੀ ਮਾਤ ਕਰ ਗਈ।
ਹੋਸ਼ੀਆਂ ਤੇ ਫੁਕਰੀਆਂ ਗੱਲਾਂ ਇਨਕਲਾਬ ਨਹੀਂ
ਹੁੰਦੇ ਉਹ ਤਾਂ ਪੰਜਾਬ ਵਾਲੇ ਲੰਡਰ ਜਿਹੇ ਗਾਇਕਾਂ ਦੇ ਮਾਈਕ ਮੂਹਰੇ ਗਾਏ ਜੱਟ ਇਉਂ
ਕਰਦੂ, ਜੱਟ ਇਉਂ ਚੱਕਦੂ ਵਰਗੇ ਸਿਰਜੇ ਸੁਪਨ ਸੰਸਾਰ ਦਾ ਫੁਕਰਾਪਨ ਹੁੰਦਾ ਜਿਸ ਵਿਚ ਰਫਲਾਂ ਫੜ
ਫੜ ਗਾਉਂਣ ਤੇ ਲਲਕਾਰੇ ਮਾਰਨ ਵਾਲੇ ਮਾੜੀ ਮੋਟੀ ਵਾਅ ਆਈ ਤੋਂ ਸਭ ਤੋਂ ਪਹਿਲਾਂ ਛਾਲਾਂ ਮਾਰ
ਜਾਂਦੇ। ਨਾ ਜੱਟ ਲੱਭਦਾ ਹੁੰਦਾ ਨਾਂ ਜੱਟ ਦੀ ਬਦੂੰਕ!
ਮੇਰੀ ਤਾਂ ਰਾਇ ਹੀ ਹੈ ਕਿ ਦੌੜਨ ਭੱਜਣ ਵਲੋਂ ਨਜਰੀਏ ਵਾਲੇ ਬਾਬਿਆਂ
ਦਾ ਹੱਥ ਤੰਗ ਹੀ ਜਾਪਦਾ ਐਵੇਂ ਮੂਰਖਾਂ ਦੀ ਹਵਾ ਵਿਚ ਆ ਕੇ ਕਿਤੇ ਮਿਰਜਾ ਨਾ ਬਣ ਬੈਠਣ
ਸਮਾਂ ਆਉਂਣ 'ਤੇ ਕੋਈ ਨਹੀਂ ਜੇ ਲੱਭਦਾ ਹੁੰਦਾ!