ਸਿੱਧੂ
ਮੂਸੇ ਅਤੇ ਗੁਰਦਾਸ ਮਾਨ ਵਾਲੇ ਮਸਲੇ ਤੂਲ ਫੜੀ ਰੱਖਿਆ।
ਮੂਸੇ ਵਾਲੀ ਅੱਧੀ ਕੁ ਭੀੜ ਦਾ ਰੁੱਖ ਤਾਂ
ਨਜਰੀਏ ਵਾਲੇ ਬਾਬੇ ਨੇ ਚੁੰਨੀ ਦਾ ਗੋਟਾ ਜਿਹਾ ਫੇਰ ਕੇ ਇਧਰ ਮੋੜ ਦਿੱਤਾ ਕਿ ,
'ਓਏ ਦੇਖੋ ਇੱਕ ਸੱਪ ਇਧਰ ਵੀ ਜੇ'! ਭਗਵੰਤ ਦੇ ਕਹਿਣ ਤਰ੍ਹਾਂ
ਕਿ ਤੇਰੇ ਕੁੱਤੇ ਤੋਂ ਯਾਰ ਤੇਰਾ ਸੱਚ ਤਾਇਆ ਯਾਦ ਆਇਆ !
ਇਧਰ ਤਾਂ ਹੋਰ ਵੀ ਬੜਾ ਕੁਝ ਸੀ।
ਬਚਿੱਤਰ ਨਾਟਕ ਵਿੱਚ ਬੜਾ ਕੁਝ ਪਿਆ, ਰੌਲਾ ਵੀ ਕਈ ਚਿਰ ਦਾ ਚਲੀ ਜਾਂਦਾ ਪਰ ਇਹ ਸਭ ਪੰਜਾਬ
ਵਿੱਚ ਗਾਇਕਾਂ ਵਲੋਂ ਦਹਾਕਿਆਂ ਤੋਂ ਪਾਏ ਜਾ ਰਹੇ ਗੰਦ ਨੂੰ 'ਜਸਟੀਫਾਈ' ਕਦ ਦਾ ਕਰ ਗਿਆ?
ਓਏ ਛੜਿਓ, ਅਮਲੀਓ, ਆਸ਼ਕੋ!
ਕਿੰਨਾ 'ਆਦਰ' ਸਾਹਵੇਂ ਬੈਠਿਆਂ ਨੂੰ ਦਿੱਤਾ ਗੁਰਦਾਸ ਨੇ ਪਰ ਉਹ ਫਿਰ ਵੀ ਸੀਟੀਆਂ?
ਪੰਜਾਬ ਦੀ ਗੈਰਤ ਨੂੰ ਕਿਸ ਟੀਸੀ ਤੋਂ ਕਿਥੇ ਲਿਆ ਸੁੱਟਿਆ ਇਨ੍ਹਾਂ ਨਚਾਰਾਂ ਕਿ ਉਹ ਖੁਦ ਨੂੰ
ਅਮਲੀ-ਆਸ਼ਕ ਸੁਣ ਕੇ ਵੀ ਬਾਗੋ ਬਾਗ?
ਤੁਸੀਂ
ਕਹਿੰਨੇ ਮਾਨ ਪੰਜਾਬੀ ਬੋਲੀ ਦਾ ਗੱਦਾਰ ਨਿਕਲਿਆ ਪਰ ਤੁਹਾਨੂੰ ਕੌਣ ਦੱਸ ਗਿਆ ਨਚਾਰ ਵਫਾਦਾਰ ਵੀ
ਹੁੰਦਾ? ਕਦੇ ਕੋਠੇ 'ਤੇ ਨੱਚਣ ਵਾਲੀ ਦੀ ਵਫਾਦਾਰੀ ਸੁਣੀ
ਕਿਸੇ ਤੋਂ? ਤਾਂ ਕੀ ਫਰਕ ਪੈਂਦਾ ਕਿ ਕੋਈ ਕੋਠੇ ਤੇ ਨੱਚ ਰਿਹਾ ਜਾਂ ਬਾਹਰ ਅਖਾੜੇ
ਵਿੱਚ? ਉਹ ਕਿਤੇ ਵੀ, ਕਿਸੇ ਵੀ ਮੂਹਰੇ ਨੱਚਣ ਲਈ ਤਿਆਰ। ਤੁਸੀਂ ਬੋਲੀ ਤਾਂ ਲਾਵੋ। ਤੁਸੀਂ ਨੱਚਾ
ਲਵੋ ਖੁਦ ਮੂਹਰੇ। ਨਚਾਉਂਦੇ ਈ ਨੇ ਲੋਕ ਵਿਆਹਾਂ 'ਤੇ!
ਇਹ ਤਾਂ ਸਾਡੀ ਅਗਲੀ ਨਸਲ ਦੀ ਮੁਸ਼ਕਲ ਏ ਨਾ ਕਿ ਇਹ ਸਮਝ ਨਹੀਂ
ਸਕੇ ਕਿ ਨੱਚਣ ਗਾਉਂਣ ਵਾਲੇ 'ਲੋਕ ਨਾਇਕ' ਕਦੇ ਨਹੀਂ ਹੁੰਦੇ। ਪਰ ਲਗਾਤਾਰ ਸਭਿਆਚਾਰ ਦੇ ਮੇਲਿਆਂ
ਹੇਠ ਲੱਗਦੇ ਰਹੇ ਅਖਾੜਿਆਂ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਠੁਸ ਦਿੱਤੀ ਕਿ ਆਹਾ ਹੀਰੋ
ਨੇ!!
ਉਥੇ ਅਤੇ ਬਾਹਰ ਖਾਸ ਕਰ ਪੰਜਾਬੀ
ਮੀਡੀਏ ਵੀ ਚਾਰ ਛਿਲੜਾਂ ਖਾਤਰ ਇਨ੍ਹਾਂ ਨੂੰ ਲੋਕਾਂ ਮੂਹਰੇ ਸ਼ਾਹੀ ਪਨੀਰ ਤਰ੍ਹਾਂ ਪਰੋਸਿਆ
ਤੇ ਅੱਜ ਲੋਕਾਂ ਦੇ ਹਾਜਮੇ? ਸਟੂਡੀਓ ਵਿੱਚ ਬੈਠਾਅ ਬੈਠਾਅ ਮਹਿਫਲਾਂ ਸਜਾਈਆਂ ਪਰ ਸਵਾਲ
ਕੋਈ ਨਾ ਕੀਤਾ ਕਿ ਆਹਾ ਜੋ ਗੰਦ ਪਾਇਆ ਵਿਆ ਤੁਸੀਂ? ਮੈਂ ਪੰਜਾਬ
ਗਾਰਡੀਅਨ ਤਿੰਨ ਸਾਲ ਚਲਾਈ, ਪੰਜ ਸਾਲ ਤੋਂ ਉਪਰ ਖਬਰਦਾਰ ਮੈਗਜ਼ੀਨ ਨੂੰ ਹੋ ਗਏ। ਕਦੇ ਇਨ੍ਹਾਂ
ਦੀ ਐਡ? ਜਾਂ ਕਿਸੇ ਨੂੰ ਫੋਨ ਕਰਕੇ ਕਿਹਾ ਹੀ ਹੋਵੇ ਕਿ? ਲੋੜ ਕੀ ਇਨ੍ਹਾਂ ਦੀ? ਕਿਉਂ
ਪਰੋਸਾਂ ਮੈਂ ਇਨ੍ਹਾਂ ਨੂੰ ਲੋਕਾਂ ਅੱਗੇ ਜਿਹੜੇ ਘਰ ਦੀ ਸ਼ਰਾਬ ਹੋਵੇ ਵਰਗੇ ਗਾਣਿਆਂ ਰਾਹੀਂ
ਪੰਜਾਬ ਨੂੰ ਸ਼ਰਾਬਾਂ ਵਿੱਚ ਨਹਾਉਂਣ ਦੇ ਜਿੰਮੇਵਾਰ ਵੀ ਨੇ? ਜਿੰਨਾ ਨਚਾਰਾਂ ਕਦੇ ਚਿੜੀ ਨਹੀਂ
ਮਾਰੀ ਉਨੀ ਕੈਮਰੇ ਮੂਹਰੇ ਰਫਲਾਂ ਫੜ ਫੜ ਪੰਜਾਬ ਨੂੰ ਗੈਂਗਵਾਦ ਦੇ ਰਾਹੇ ਨਹੀਂ ਤੋਰਿਆ?
ਗੁਰਦਾਸ ਕਹਿ ਰਿਹਾ ਸੀ ਦਾਹੜੀ 'ਚ ਚਿੱਟਾ ਤੇ ਪੰਜਾਬ ਵਿੱਚ ਚਿੱਟਾ
ਨਹੀਂ ਰਹਿਣ ਦੇਣਾ ਪਰ ਉਸ ਦਾ ਲਾਡੀ ਸ਼ਾਹ? ਘਰ ਦੀ ਸ਼ਰਾਬ? ਇਹ ਕੀ ਹੈ? ਪਰ ਇਹ ਸਵਾਲ
ਅੱਜ ਤੁਹਾਡੇ ਦੇਸੀ ਮੀਡੀਏ ਉਪਰ ਉਠਣਾ ਚਾਹੀਦਾ ਕਿ ਉਹ ਅੱਜ ਖਮੋਸ਼ ਕਿਉਂ ਹੈ? ਜਦ ਕਿ ਉਹ ਹਰ ਸਮੇ
ਦਾਅਵਾ ਕਰਦਾ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ?
ਤੁਹਾਨੂੰ ਜਾਪਦਾ ਨਹੀਂ ਕਿ
ਗੁਰਦਾਸ ਮਾਨ ਵਰਗਿਆਂ ਸਾਹਵੇ ਤੁਹਾਡੀਂ ਭੀੜ ਫਾਲਤੂ ਸਮਾ੍ਨ ਵਰਗੀ ਹੈ ਜਿਸ ਦੀ ਹੁਣ
ਲੋੜ ਨਹੀਂ ਉਸ ਨੂੰ ਕਿਉਂਕਿ ਉਸ ਦੀਆਂ ਪਿਆਰ ਪੀਘਾਂ ਹੁਣ ਮੋਦੀਆਂ-ਸ਼ਾਹਾਂ ਨਾਲ ਪੈਣਗੀਆਂ?
ਸਾਡੀ ਮੁਸ਼ਕਲ ਹੀ ਇਹ ਕਿ ਅਸੀਂ ਪੀਂਘ ਪਾਉਂਦੇ, ਬੰਦਾ ਉਪਰ
ਚਾਹੜਦੇਂ, ਬਾਹਾਂ ਦਾ ਜੋਰ ਸਾਡਾ ਹੁੰਦਾ, ਪਰ ਜਦ ਅਗਲਾ ਹਵਾ 'ਚ ਹੋ ਜਾਂਦਾ, ਤਾਂ ਕਹਿੰਦਾ ਜਾਹ
ਛੱਡਦੇ, ਹੱਥ ਛੱਡਦਾਂ ਤਾਂ, ਇਹ ਤਾਂ ਹੁਣ ਇਉਂ ਹੀ ਝੂਲੇਗੀ! ਛੱਡ ਦਿਓ ਹੱਥ ਹੁਣ ਤੁਸੀਂ, ਨਾ
ਜਾਓ ਸ਼ੋਆਂ 'ਤੇ, ਅਗਲੇ ਝੂਟੇ ਅਗਲਿਆਂ ਹੁਣ ਆਪੇ ਦਈ ਜਾਣੇ! ਨਹੀਂ?