|
ਹੜ੍ਹ ਲਿਆਉਣਾ ਸਰਕਾਰ ਦਾ ਕੰਮ ਆ
ਤੁਹਾਨੂੰ ਬਚਾਉਣਾ ਸਰਕਾਰ ਦਾ ਕੰਮ ਆ
ਜਨਤਾ ਹੈ ਮੱਛੀ ਤੇ ਹਾਕਮ ਮਛੇਰਾ,
ਕੜਾਹੀ 'ਚ ਪਾਉਣਾ ਸਰਕਾਰ ਦਾ ਕੰਮ ਆ
ਚਿੱਟੇ ਨਾਲ ਜਿਸਨੇ ਮੁਕਾਈ ਜਵਾਨੀ,
ਚਿੱਟਾ ਮੁਕਾਉਣਾ ਸਰਕਾਰ ਦਾ ਕੰਮ ਆ
ਬੰਦੇ ਦਾ ਬੰਦਾ ਨਾ ਦਾਰੂ ਰਿਹਾ ਹੁਣ,
ਬੰਦਗੀ ਕਰਾਉਣਾ ਸਰਕਾਰ ਦਾ ਕੰਮ ਆ
ਸਾਡਾ 'ਤੇ ਕੰਮ ਆ ਹੀਂ ਹੀਂ ਹੀਂ ਕਰਨਾ,
ਸੇਵਾ ਕਮਾਉਣਾ ਸਰਕਾਰ ਦਾ ਕੰਮ ਆ
ਆਪਾਂ ਬਣਾਉਣੇ ਪਰਮੇਸ਼ਰ ਦੁਆਰੇ,
ਗੁਰਦੁਆਰੇ ਬਣਾਉਣਾ ਸਰਕਾਰ ਦਾ ਕੰਮ ਆ |
ਢਾਹ ਦੇਣੇ
ਸਾਰੇ ਹਸਪਤਾਲ ਅਪਣੇ,
ਇਲਾਜ ਕਰਾਉਣਾ ਸਰਕਾਰ ਦਾ ਕੰਮ ਆ
ਸਕੂਲਾਂ ਤੇ ਸਿਖੀ ਕਲਾਸਾਂ ਵੀ ਭੁੱਲ ਜੋ,
ਪੜ੍ਹਨਾ ਪੜਾਉਣਾ ਸਰਕਾਰ ਦਾ ਕੰਮ ਆ
ਬਿੱਲੀ ਤੋਂ ਦੁੱਧ ਦੀ ਰਖਵਾਲੀ ਕਰਾਉਣੀ,
ਸਿੱਖ ਨੂੰ ਬਚਾਉਣਾ ਸਰਕਾਰ ਦਾ ਕੰਮ ਆ
ਚਿੜੀਆ ਦੀ ਮੌਤ ਗਵਾਰਾਂ ਦਾ ਹਾਸਾ,
ਚੋਗਾ ਚੁਗਾਉਣਾ ਸਰਕਾਰ ਦਾ ਕੰਮ ਆ
ਓਇ ਸੇਵਾ ਤੇ ਸਿੱਖੀ ਨੂੰ ਕਰਦੇ ਓ ਟਿੱਚਰਾਂ,
ਤੁਹਾਡਾ ਜੰਮਣਾ ਜਮਾਉਣਾ, ਸਰਕਾਰ ਦਾ ਕੰਮ ਆ। |