ਬਾਂਦਰ
ਦਾ ਫੀਲੇ ਵਿਚ ਹੱਥ ਫਸਾਉਂਣਾ, ਜਾਂ ਕਿਸੇ ਦਾ ਜਾਣ ਬੁੱਝ ਕੇ ਦਰਵਾਜੇ ਦੀ ਚੂਥੀ ਵਿਚ ਹੱਥ
ਦੇਣਾ, ਜਾਂ ਤੁਰੇ ਜਾਂਦੇ ਐਵੇਂ ਈ ਪਏ ਰੋੜੇ ਦੇ ਠੁੱਡਾ ਮਾਰ ਕੇ ਲੰਘਣਾ ਸੁਣਿਆ?
ਪੰਜਾਬ ਵਿਚ ਹੜਾਂ ਦੇ ਮਾਮਲੇ 'ਤੇ ਮੈਂ
ਸੋਚਦਾ ਸੀ ਨਜ਼ਰੀਏ ਵਾਲੇ 'ਮਹਾਂਪੁਰਖ' ਠੀਕ ਠਾਕ ਹੋਣ ਸਹੀ।
ਉਨ੍ਹਾਂ ਦੀ ਲਾਲ ਸੈਨਾ ਤਾਂ ਮੁੜਕੋ ਮੁੜਕੀ ਪਰ ਇਧਰ ਬੀਰ੍ਹੇ
ਪੱਦੋ ਹੋਰੀਂ ਵੀ ਚੁੱਪ? ਕਿਸੇ ਦੇ ਡੌਲੇ ਨਹੀਂ ਫੜਕੇ? ਨਾ ਕੋਈ ਨਜਰੀਆ! ਨਾ ਢਿੱਡ ਵਿਚ
ਕੋਈ ਗੜੂੰਅ ਗੜਬੜ!
ਹੰਕਾਰ ਜਦ ਬੰਦੇ ਦੇ ਸਿਰ ਨੂੰ ਚ੍ਹੜਦਾ
ਤਾਂ ਉਸ ਨੂੰ 'ਬਾਵਲਾ' ਕਰ ਦਿੰਦਾ, ਉਸ ਵਿਚੋਂ ਈਰਖਾਲੂ ਬੋਲਾਂ ਦੀ ਸੜਿਆਂਦ ਸਪੱਸ਼ਟ ਝਲਕਦੀ
ਹੈ। 'ਮਹਾਂਪਰੁਖਾਂ' ਦੇ ਬੋਲਾਂ ਵਿਚ ਇਨਾ ਹੰਕਾਰ ਹੋਵੇਗਾ, ਸੋਚਣ ਵੰਨੀ ਧਿਆਨ ਹੀ ਨਾ ਗਿਆ
ਸੀ।
ਮੇਰੇ ਲਈ ਕਿੰਨਾ ਕੁ ਔਖਾ!
ਦੋ ਕੜਾਹੇ ਖੀਰ ਦੇ, ਪੰਜਾਹ ਕਿੱਲੋ ਦੁੱਧ, ਸਾਡੇ ਮੁੰਡੇ!!
ਕਸ਼ਮੀਰ ਵਾਲੇ ੧੦ ਟਰੱਕ ਰਾਸ਼ਨ ਦੇ! ਚਲੋ ਸੈਲਫੀਆਂ ਤਾਂ ਸੁਣਿਆਂ
ਬੰਦ ਕਰ ਦਿੱਤੀਆਂ!
ਸਾਰੇ ਉਨ੍ਹਾਂ ਕਿਰਤੀ ਲੋਕਾਂ ਨਾਲ ਮਖੌਲ
ਜਿਹੜੇ ਆਪਣੇ ਡੁੱਬਦੇ ਭਰਾਵਾਂ ਨੂੰ ਬਚਾਉਂਣ ਖੁਦ ਦੇ ਨਿਆਣਿਆਂ ਮੂੰਹੋਂ ਖੋਹ ਕੇ ਡੁੱਬ ਰਹੇ
ਦੇ ਨਿਆਣਿਆਂ ਦੇ ਮੂੰਹ ਬੁਰਕੀ ਪਾਉਂਣ ਖੁਦ ਡੁੱਬਣ ਤੱਕ ਦਾ ਰਿਸਕ ਲੈਣ ਪਹੁੰਚੇ?
ਮੈਂ ਕਹਿੰਨਾ ਵਰ੍ਹਦੇ ਬੰਬਾ ਵਿਚ, ਡੁੱਬਦੇ ਹੜਾਂ ਵਿਚ ਸੈਲਫੀਆਂ ਵਾਲੇ ਨਹੀਂ ਜਾਂਦੇ।
ਤੁਹਾਡੇ ਪੈਰਾਂ ਵਿਚ ਬੰਬ ਡਿੱਗ ਰਹੇ ਹੋਣ ਤੇ ਤੁਸੀਂ ਭੁੱਖੇ ਢਿਡ ਅੰਨ ਦਾ ਦਾਣਾ ਪਾ ਰਹੇ
ਹੋਵੋਂ, ਪਿਆਸੇ ਬੁੱਲੀਂ ਪਾਣੀ ਦੀ ਘੁੱਟ ਲਾ ਰਹੇ ਹੋਵੋਂ ਤਾਂ ਤੁਹਾਡਾ ਦਿੱਲ ਨਹੀਂ ਕਰਦਾ
ਅਜਿਹੇ ਲੋਕਾਂ ਤੋਂ ਕੁਰਬਾਨ ਹੋਣ ਨੂੰ? ਗੱਲਾਂ ਦਾ ਕੜਾਹ ਸ਼ਾਂਮ
ਤੱਕ ਕਰੀ ਜਾਂਓ, ਮੈਂ ਕਰੀ ਜਾਂਨਾ, ਤੁਸੀਂ ਕਰੀ ਜਾਓਂ। ਕਿਸਾਨ ਲਈ ਕਣਕ ਦੀ ਬੋਰੀ
ਕੱਢਣੀ ਔਖੀ ਹੁੰਦੀ ਘਰੋਂ ਪਰ ਅਗਲੇ ਅਪਣੇ ਭਰਾਵਾਂ ਲਈ ਟਰਾਲੀਆਂ ਲੱਦੀ ਫਿਰਦੇ, ਪਰ ਮੈਂ
ਟਿੱਚਰਾਂ ਕਰ ਰਿਹਾਂ?
ਬਾਬਿਓ ! ਤੁਹਾਡੇ ਲਈ ਵਾਕਿਆ ਹੀ ਔਖਾ ਨਹੀਂ ਕੜਾਹੇ ਖੀਰ ਦੇ।
ਨਾ ਤੁਸੀਂ ਮੱਝ ਚੋਣੀ, ਨਾ ਉਸ ਨੂੰ ਪੱਠੇ ਪਾਏ, ਪੰਜਾਹ ਕਿੱਲੋ ਦੁੱਧ? ਲੋਕਾਂ ਦੇ ਹੱਥ
ਫੜਕੇ ਪੌੜੀਆਂ ਚੜ੍ਹਨ ਵਾਲਾ ਬੰਦਾ ਪੰਜ ਕਿੱਲੋ ਧਾਰ ਤਾਂ ਕੱਢੇ! ਫਿਰ ਪੁੱਛੇ ਕਿੰਨੇ
ਚਾਹੀਦੇ ਮੱਝ ਹੇਠੋਂ ਉਠਾਉਣ ਲਈ!
ਟਿੱਚਰਾਂ ਤਾਂ ਇਹ ਮਹਿਕਮਾਂ ਪੂਰੀ ਕੌਮ ਨੂੰ ਕਰਦਾ ਆ ਈ ਰਿਹਾ,
ਪਰ ਘੱਟੋ ਘੱਟ ਉਸ ਸਮੇ ਤਾਂ ਨਾ ਜਦ ਮੈਂ ਡੁੱਬ ਰਿਹਾ ਸਾਂ, ਜਦ ਮੇਰੇ ਨਿਆਣੇ
ਮੇਰੀਆਂ ਅੱਖਾਂ ਸਾਹਵੇਂ ਵਿਲਕ ਰਹੇ ਸਨ, ਜਦ ਮੇਰਾ ਬੁੱਢਾ ਬਾਪ ਤੇ ਮਾਂ ਕੋਠਿਆਂ ਉਮਰ ਰਾਤਾਂ
ਗੁਜਾਰ ਰਹੇ ਸਨ, ਜਦ ਹਕੂਮਤਾਂ ਮੈਨੂੰ ਡੋਬਣ ਤੁਰੀਆਂ ਹੋਈਆਂ ਸਨ ਉਸ ਸਮੇ ਤਾਂ ਨਾ!!!!