ਫੇਸਬੁੱਕ
ਪਿੰਡ ਵਿੱਚ ਕੁੱਝ ਇੱਕ ਖਬਰਾਂ ਦੇਖ ਮੈਨੂੰ ਅਪਣੇ ਪਿੰਡ ਵਾਲਾ ਬੀਰ੍ਹਾ ਪੱਦੋਂ ਦੁਬਾਰਾ
ਚੇਤੇ ਆ ਗਿਆ। ਜਦ ਕੋਈ ਹਰਕਤ ਦੇਖਦਾਂ ਤਾਂ ਪੱਦੋਂ ਮੇਰੇ ਚੇਤਿਆਂ ਵਿੱਚ ਉਕਰ
ਆਉਂਦਾ ਹੈ। ਮੈਂ ਯਾਦ ਕਰਨਾ ਨਹੀਂ ਚਾਹੁੰਦਾ ਹੁੰਦਾ ਪਰ ਫੇਸਬੁੱਕ ਪਿੰਡ ਬੜਾ ਛੋਟਾ
ਜਿਹਾ ਕਿ ਦੂਸਰੀ ਪੱਤੀ ਵਿੱਚ ਹੋਈ ਗੱਲ ਵੀ ਸੁਣ ਜਾਂਦੀ!
ਬੀਰ੍ਹੇ ਪੱਦੋਂ
ਦਾ ਚੇਤੇ ਵਿੱਚ ਆਉਂਣ ਦਾ ਕਾਰਨ ਸੀ ਕਿ ਮੇਰੀ ਪੱਤੀ ਵਿੱਚ ਕੁੱਝ ਲੋਕ ਅਜਿਹੇ
ਦੇਖੇ ਗਏ ਜਿਹੜੇ ਭਗਵੰਤ ਮਾਨ ਦੇ ਚੁਟਕਲੇ ਤਰ੍ਹਾਂ ਜਦ ਸ਼ਾਮ ਜਿਹੀ ਨੂੰ ਮੱਘਰ ਸਿੰਘ
ਨੂੰ ਸ਼ਰਾਬ ਦੇ ਕੀੜੇ ਲੜਨੇ ਤਾਂ ਕੀੜਿਆਂ ਮੱਘਰ ਸਿੰਘ ਜਿੰਦਾਬਾਦ. ਜਿੰਦਾਬਾਦ ਅਜਿਹੀ
ਕਰਨੀ ਕਿ ਮੱਘਰ ਵਿਚਾਰੇ ਘਰਵਾਲੀ ਦੇ ਵੇਲਣੇ ਛੇਲਣੇ ਖਾ ਕੇ ਵੀ ਜਾ ਠੇਕੇ ਡੇਰੇ ਲਾਉਣੇ
ਯਾਣੀ ਉਹ ਜਿੰਦਾਬਾਦੀਆਂ ਤੋਂ ਗੱਲ ਛਿੜ ਪਈ ਨਹੀਂ ਤਾਂ ਵਾਹਣਾਂ ਵਿੱਚੋਂ ਨਿਕਲਣ ਦਾ
ਅੱਜ ਕੱਲ ਸਮਾ ਮੇਰੇ ਕੋਲੇ ਘੱਟ ਹੁੰਦਾ!
ਬੀਰ੍ਹੇ ਪੱਦੋਂ
ਨੂੰ ਜਦ ਖੁਰਕ ਜਿਹੀ ਹੋਣੀ ਤਾਂ ਉਸ ਅਪਣੀ ਜੁੰਡਲੀ ਇਕੱਠੀ ਕਰਕੇ ਲਾ ਸ਼ਹਿਬਰਾਂ ਦੇਣੀਆਂ।
ਪੱਦੋਂ ਦਾ ਪੱਲਿਓਂ ਪਿਆ ਕੇ ਇੱਕੋ ਗੱਲ ਕਹਾਉਂਣ ਦਾ ਮੱਕਸਦ ਹੁੰਦਾ ਕਿ ਬੱਅਲਾ ਬਈ
ਬੱਅਲਾ ਬੀਰਾ ਸਿਓਂ ਜੱਟ ਦੀ ਤੜੀ ਕਿਤੇ ਪਿੰਡ ਵਿੱਚ !
ਨੇਰੀਆਂ ਲਿਆਂ ਦਾਂਗੇ ਭਾਊ ਤੇਰੇ ਪਿੱਛੇ ਦੱਸ ਕਿਹੜਾ ਬੰਦਾ
ਵੱਢਣਾ!! ਤੇ ਇਸੇ ਤੜੀ ਵਿੱਚ ਜਦ ਪੱਦੋਂ ਦੇ ਪੈਰ ਚੁੱਕੇ ਜਾਂਣੇ ਤਾਂ ਉਸ ਐਵੇਂ
ਕਿਸੇ ਜੱਟ ਦੇ ਘਰ ਮੂਹਰੇ ਜਾ ਕੇ ਕਰ ਦੇਣਾ…ਡੁਅਰਰਰਰਰਰਰਆ!!!!! ਪਰ ਜਿੰਨੀ ਵਾਰੀ
ਪਿੰਡ ਨੇ ਦੇਖਿਆ ਬੀਰ੍ਹਾ ਇੱਕਲਾ ਹੀ ਡਾਂਗਾ ਹੇਠ ਹੁੰਦਾ ਸੀ ਨ੍ਹੇਰੀਆਂ ਵਾਲੇ ਤਾਂ
ਪਹਿਲੀ ਨ੍ਹੇਰੀ ਨਾਲ ਹੀ ਨ੍ਹੇਰੀ ਹੋ ਜਾਂਦੇ!!
ਇੱਕ ਕਹਾਣੀ
ਵੈਨਕੋਵਰ ਦੀ। ਉਥੇ ਵੀ ਇੱਕ ਪੱਦੋਂ ਵਰਗਾ ਅਖਬਾਰ ਚਲਾਉਂਦਾ ਬੰਦਾ ਕਾਮਰੇਡਾਂ
ਦੀ ਰਹਿੰਦ ਖੁਹੰਦ ਜਿਹੀ ਦੀ ਚੁੱਕ ਵਿੱਚ ਆਇਆ ਲੋਕਾਂ ਦੇ ਬੈਡਰੂਮਾਂ ਤੱਕ ਜਾ ਵੜਿਆ।
ਕਾਮਰੇਡਾਂ ਵੀ ਕਹਿਣਾ ਬੱਅਲਾ ਭਾਊ ਤੇਰੇ ਵਰਗਾ ਮੌੜ ਕੀਹਨੇ ਜੰਮਣਾ! ਤੇ ਇੱਕ ਛਲਾਰੂ
ਜਿਹਾ ਮੁੰਡਾ ਸੀ ਟਰੰਟੋ ਬੈਠਾ ਪਿਓ ਹੀ ਕਹਿੰਦਾ ਚੜ੍ਹ ਜਾਹ ਬੱਚਾ ਸੂਲੀ ਰਾਮ ਭਲੀ ਕਰੂ
ਤੇ ਉਸ ਨੇ ਉਸ ਦੇ ਗੋਲੀਆਂ ਮਾਰ ਕੇ ਵੀਲ ਚੇਅਰ ਤੇ ਪੱਕਾ ਹੀ 'ਮੌੜ' ਬਣਾ ਕੱਢਿਆ!!
ਪਰ ਚੁੱਕਣ ਵਾਲੇ ਕਾਹਨੂੰ ਜੀਣ
ਦਿੰਦੇ ਜਦ ਥੋੜਾ ਜਿਹਾ ਸਾਹ ਆਇਆ ਤਾਂ ਉਹ ਫਿਰ ਆਣ ਮਗਰ ਖੜੇ ਹੋਏ ਕਿ ਭਾਊ ਪ੍ਰਵਾਹ
ਨਾ ਕਰ ਸੱਚ ਬੋਲਣ ਵਾਲਿਆਂ ਦੇ ਵੱਜਦੀਆਂ ਈ ਹੁੰਦੀਆਂ ਦੇਖ ਅਸੀਂ ਤੇਰੇ ਮਗਰ ਖੜੇ ਆਂ
ਗਾਡਰ ਆਂਗੂੰ? ਉਹ ਕੁਰਸੀ ਤੇ ਬੈਠਾ ਹੀ ਨ੍ਹੇਰੀਆਂ ਲਿਆਈ ਗਿਆ ਤੇ ਜਦ ਨ੍ਹੇਰੀ
ਜਿਆਦਾ ਈ ਲਿਆ ਬੈਠਾ ਤਾਂ ਪਾਲਣ ਹਾਰਿਆਂ ਖੁਦ ਹੀ ਨ੍ਹੇਰੀ ਕਰ ਦਿੱਤਾ? ਹਾਲੇ ਤੱਕ
ਕੋਈ ਸੁਰਾਗ ਨਾਂ।
ਇੱਕ ਨ੍ਹੇਰੀ
ਨਿਊਜੀਲੈਂਡ ਤੋਂ ਬੀਰ੍ਹੇ ਪੱਦੋਂ ਚਲਾਈ ਤੇ ਹਵਾ ਵਾਲੇ ਕਹਿੰਦੇ ਚੱਕ ਦੇ ਭਾਊ ਤੇਰੇ
ਨਾਲ? ਪਰ ਚੱਕ ਦੇ ਵਾਲੇ ਮੜੀਆਂ ਤੱਕ ਬੰਦਾ ਵੀ ਫੂਕਣ ਨਹੀਂ ਤੁਰਦੇ ਨਾਲ। ਇਹ
ਵੀ ਕਿ ਐਨ ਸਿਰੇ ਉਪਰ ਪਹੁੰਚੇ ਪੱਦੋਂ ਵਰਗੇ ਨੂੰ ਚੁੱਕਣ ਵਾਲੇ ਖੁਦ ਹੀ ਚੁੱਕ ਦਿੰਦੇ
ਤੇ ਪਿੱਛੇ ਸੁਰਾਗ ਵੀ ਕੋਈ ਨਹੀਂ ਛੱਡਦੇ। ਕੌਮਾਂ ਨੂੰ ਮਾਰਾਂ ਹਮੇਸ਼ਾਂ ਫੁਕਰਿਆਂ
ਕਾਰਨ ਵੱਜਦੀਆਂ ਕਿਉਂਕਿ ਮਗਰਲੀ ਮੰਡੀਰ ਕਾਮਰੇਡਾਂ ਤਰ੍ਹਾਂ
'ਪੱਦੋਂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ'
ਕਰਨੋਂ ਬਾਜ ਨਹੀਂ ਆਉਂਦੇ?
ਯਾਦ ਰਹੇ ਕਿ ਵਾਜੇ ਉਪਰਲੀਆਂ ਕਾਲਾਂ ਤੇ
ਸ਼ੋਸ਼ਲ ਮੀਡੀਏ ਦੀ ਚੱਕ ਦੇਹ, ਹਵਾ ਵਿੱਚ ਕੀਤੀਆਂ ਬਾਤਾਂ ਹੁੰਦੀਆਂ ਜਿਹੜੀਆਂ ਮੁੜ ਹਵਾ
ਈ ਹੋ ਜਾਦੀਆਂ ਤੇ ਹਵਾ ਵਿੱਚੋਂ ਕੁੱਝ ਨਹੀਂ ਲੱਭਦਾ। ਖੁਦ ਬੰਦਾ ਵੀ ਨਾ!!
ਤੇ ਰੱਬ ਕਰੇ ਅਜਿਹਾ ਕੁੱਝ ਨਾ ਹੋਵੇ!
ਬੀਰ੍ਹੇ ਪੱਦੋਂ ਦੀ ਮਾਂ ਨੇ ਜਦ ਰੋਕਣਾ ਕਿ
ਲਹਿ ਜਣਿਆਂ ਕਿਉਂ ਛਿੱਤਰ ਖਾਨਾ ਲੋਕਾਂ ਦੇ ਲਲਕਾਰੇ ਮਾਰ ਕੇ ਤਾਂ ਉਸ ਮਾਂ ਨੂੰ ਹੀ
ਸਿੱਧਾ ਹੋ ਲੈਣਾ ਕਿ ਪਹਿਲਾਂ ਤੂੰ ਹੀ ਦੱਸ ਮੇਰਾ ਪਿਓ
ਕੌਣ ਤੇ ਕਿਥੇ?
ਸਵਾਲ ਬੜੇ ਨੇ। ਬੰਦਾ ਸਵਾਲਾਂ ਨਾਲ ਲਬਾ
ਲਬ ਭਰਿਆ ਪਿਆ। ਸਵਾਲਾਂ ਦਾ ਕੀ ਏ ਸ਼ਾਮ ਤੱਕ ਬੰਦਾ ਢੇਰ ਲਾ ਦਏ ਦੁਆਲੇ ਸਵਾਲਾਂ ਦੇ।
ਪਰ ਸਿਆਣੇ ਲੋਕ ਉਹ ਹੁੰਦੇ ਜਿਹੜੇ ਖੁਦ ਉਪਰ ਸਵਾਲ ਕਰਕੇ ਖੁਦ ਦੇ ਅੰਦਰੋਂ ਜਵਾਬ
ਖੋਜਦੇ ਨਾ ਕਿ ਖੋਜੇ ਹੋਇਆਂ ਉਪਰ ਹੀ ਸਵਾਲ ਕਰਨ ਜਾਂਦੇ। ਜਿਵੇਂ ਖੁਦ ਨੂੰ ਦੇਖਣਾ ਔਖਾ
ਇਉਂ ਖੁਦ ਉਪਰ ਸਵਾਲ ਕਰਨਾ ਸੌਖਾ ਨਹੀਂ। ਸਾਹਵੇਂ ਵਾਲੇ ਦੇ ਮੂੰਹ ਉਪਰਲਾ ਤਾਂ ਵਾਲ
ਵਾਲ ਦਿੱਸ ਜਾਂਦਾ ਪਰ ਖੁਦ ਦਾ………?? ਤੇ ਭਾਈ ਬਅਲਾ ਬਅਲਾ
ਵਾਲਿਆਂ ਤੋਂ ਬੱਚ ਕੇ!!!