ਜਦ ਹੋਸ਼ੇ ਅਤੇ ਹੌਲੇ ਬੰਦੇ ਕੋਲੇ ਨਵਾਂ
ਨਵਾਂ ਚੁੱਲੀ ਕੁ ਪੈਸਾ ਆਉਂਦਾ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਪਤਾ ਕੀ ਹੁੰਦਾ?
... ਰੱਬ ਹੈਗਾ? ਸਜ਼ਾ
ਦਿੰਦਾ?
ਜਦ ਇਵੇਂ ਦੇ ਹੀ ਬੰਦੇ ਕੋਲੇ ਲੱਪ ਕੁ ਗਿਆਨ ਦੀ ਆਉਂਦੀ ਉਸ ਦਾ ਵੀ
ਸਵਾਲ ਹੁੰਦਾ ਕਿ ਰੱਬ ਹੈਗਾ?
ਅਜਿਹੇ ਬੰਦੇ ਸਭ ਤੋਂ ਪਹਿਲਾਂ ਢਾਂਗੀ
ਲੈ ਕੇ ਰਾਮ ਤੋਰੀਆਂ ਤਰ੍ਹਾਂ ਰੱਬ ਨੂੰ ਹੇਠਾਂ ਲਾਹੁਣ ਤੁਰਦੇ। ਭਰਿਆ ਕਦੇ ਖੜਕਦਾ
ਦੇਖਿਆ? ਖਾਲੀ ਉਪਰ ਜਿਵੇਂ ਮਰਜੀ ਠੁਮਰੀਆਂ ਲਾਈ ਚਲੋ, ਜਿਹੜਾ ਮਰਜੀ ਤਾਲ ਵਜਾ ਲਓ। ਜਿਹੜਾ
ਜਿੰਨਾ ਖੜਕੇਗਾ ਸਮਝ ਲੈਣਾ ਉਨਾ ਖਾਲੀ। ਤੇ ਅਜਿਹਾ ਕਦੇ ਸੁਰ ਵਿਚ ਨਹੀਂ ਖੜਕਦਾ। ਹਮੇਸ਼ਾਂ
ਬੇਸੁਰਾ।
ਪੈਸਾ! ਦੁਨੀਆਂ ਅਮੀਰ ਤੋਂ ਅਮੀਰ।
ਅਗਾਂਹ ਤੋਂ ਅਗਾਂਹ। ਪਰ੍ਹੇ ਤੋਂ ਪਰ੍ਹੇ! ਮੈਂ ਤਾਂ ਹਾਲੇ ਚੁਲੀ ਹੀ ਭਰੀ ਸੀ, ਹਾਲੇ ਕੁਝ
ਸਿਫਰਾਂ ਹੀ ਲੱਗੀਆਂ ਸਨ ਪਰ ਰੱਬ ਦੁਆਲੇ ਡਾਂਗ ਕੱਢ ਵੀ ਲਈ ! ਗਿਆਨ ਦੀ ਤਾਂ ਹਾਲੇ ਚੁੰਝ
ਵੀ ਨਾ ਭਰੀ ਸੀ, ਹਾਲੇ ਤਾਂ ਮਾੜੀ ਜਿਹੀ ਲਿਸ਼ਕ ਹੀ ਵੱਜੀ ਸੀ ਤੇ ਅੰਨਾ ਹੋ ਕੇ ਪੁੱਛੀ
ਜਾਂਦਾ ਕਿਥੇ ਰੱਬ? ਉਹ ਤਾਂ ਪੁਜਾਰੀ ਦਾ ਰੱਬ ਸੀ ! ਉਹ ਤਾਂ ਲੋਟੂ ਰੱਬ ਸੀ !
ਹੋਣਾ, ਹੋ ਸਕਦਾ ਪਰ ਪੁਜਾਰੀ ਜਾਂ ਲੋਟੂ
ਦਾ ਰੱਬ ਰੱਦਣ ਲਈ ਖੁਦ ਦਾ ਕੱਦ ਵੀ ਤਾਂ ਚਾਹੀਦਾ! ਪੁਜਾਰੀ ਦੇ ਰੱਬ ਦੀਆਂ ਲੱਤਾਂ
ਭੰਨਣ ਲਈ ਖੁਦ ਦੀਆਂ ਲੱਤਾਂ ਵੀ ਤਾਂ ਚਾਹੀਦੀਆਂ! ਖੁਦ ਹਾਲੇ 'ਵੀਲ-ਚੇਅਰ' ਤੇ ਬੈਠਾ ਬੰਦਾ
ਲਲਕਾਰੇ ਮਾਰ ਰਿਹਾ ਕਿ ਫੜ ਲਓ ਜਾਵੇ ਨਾ ਰੱਬ? ਹਾਲੇ ਤਾਂ
ਮੇਰੀਆਂ ਆਪਦੀਆਂ ਹੀ ਲੱਤਾਂ ਧਰਤੀ 'ਤੇ ਨਹੀਂ, ਲੰਡਰ ਜਿਹੇ ਬੰਦੇ ਦੇ ਦਬਕਾ ਮਾਰੇ ਤੇ
ਕੰਬਣ ਲੱਗ ਜਾਦੀਆਂ ਪਰ ਲੱਤਾਂ ਤੋੜਨ ਚਲਿਆਂ ਪੁਜਾਰੀ ਦੇ ਰੱਬ ਦੀਆਂ?
ਪਿੰਡ 'ਚ ਮੁਨਾਦੀ ਹੋਈ। ਫਲਾਂ ਸਿਓਂ ਦੀ ਬੱਕਰੀ ਚੋਰੀ ਹੋ ਗਈ। ਢੋਲ
ਵਾਲਾ ਸੰਘ ਪਾੜ ਰਿਹਾ ਸੀ। ਬੰਦੇ ਬਣਕੇ ਬੱਕਰੀ ਮੋੜ ਦਿਓ ਨਹੀਂ ਤਾਂ ਬੁਰੀ ਹੋਊ! ਲਾਗੋਂ
ਹੀ ਇੱਕ ਕਹਿੰਦਾ ਭਲਵਾਨ ਬੱਕਰੀ ਤਾਂ ਤੇਰੇ ਹੀ ਘਰੇ ਮਿਆਂਕਦੀ ਸੁਣੀਂ ਰਾਤੀਂ?
ਪੁਜਾਰੀ ਹੀ ਕਹਿ ਰਿਹਾ ਪੁਜਾਰੀ ਦਾ ਰੱਬ
ਲੋਟੂ !!! ਨਵਾਂ ਨਵਾਂ ਆਇਆ ਪੈਸਾ ਤੇ ਗਿਆਨ ਹਜ਼ਮ ਕਰਨਾ ਕਿਤੇ ਸੌਖਾ?