Share on Facebook

Main News Page

ਹਿੰਦੋਸਤਾਨ ਜੰਗਲ ਹੈ ਘੱਟ ਗਿਣਤੀਆਂ ਲਈ ?
-: ਗੁਰਦੇਵ ਸਿੰਘ ਸੱਧੇਵਾਲੀਆ 
08.04.19

ਜੰਗਲ ਦੀ ਜਿੰਦਗੀ ਦਾ ਇੱਕੋ ਅਸੂਲ ਹੈ, 'ਸਰਵਾਈਵ-ਸਰਵਾਈਵ ਅਤੇ ਸਰਵਾਈਵ'!!!

ਤਗੜਾ ਬਚ ਜਾਊ, ਮਾੜਾ ਮਾਰਿਆ ਜਾਊ। ਕੋਈ ਦੌੜਨ ਵਿੱਚ ਤੇਜ ਕੋਈ ਦੌੜ ਕੇ ਫੜਨ ਵਿੱਚ। ਬਚਣ ਵਾਲਾ ਤੇਜ ਦੌੜ ਜਾਏ ਚਾਹੇ ਫੜਨ ਵਾਲਾ ਜਿਹੜਾ ਜੋਰ ਅਤੇ ਦੌੜਨ ਵਿੱਚ ਤੇਜ ਹੋਇਆ ਉਹ ਬਚ ਗਿਆ ਬਾਕੀ ਦੂਜੇ ਦੇ ਢਿੱਡ ਵਿੱਚ ਜਾਂ ਭੁੱਖਾ ਮਰ ਜਾਊ। ਪਰ ਜੇ ਦੌੜਨ ਵਾਲਾ ਦੌੜਨ ਵਿੱਚ ਤੇਜ ਨਹੀਂ ਤਾਂ ਉਸ ਨੂੰ ਅੜਨ ਤੇ ਭਿੜਨ ਵਿੱਚ ਫਾਇਦਾ ਸ਼ਾਇਦ ਬਚ ਜਾਏ ਨਹੀਂ ਤਾਂ ਗਿਆ!

ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਲਈ ਦੌੜਨ ਲਈ ਕੋਈ ਥਾਂ ਨਹੀਂ। ਚੀਨ ਪਾਕਿਸਤਾਨ ਤਾਂ ਵੜਨ ਹੀ ਦੇਣੋਂ ਰਿਹਾ ਤਾਂ ਫਿਰ ਅੜਨਾ ਤਾਂ ਭਿੜਨਾ ਹੀ ਬਚਿਆ! ਯਾਦ ਰਹੇ ਹਿੰਦੋਸਤਾਨ ਇਸ ਸਮੇ ਘੱਟਗਿਣਤੀਆਂ, ਦਲਿਤਾਂ, ਸਿੱਖਾਂ, ਮੁਸਲਮਾਨਾ ਜਾਂ ਈਸਾਈਆਂ ਲਈ ਉਹ ਜੰਗਲ ਹੈ ਜਿਸ ਵਿੱਚ ਜਿਹੜੀ ਕੌਮ ਤਗੜੀ ਹੋਈ ਬਚ ਜਾਊ ਦੂਜੀ ਦਾ ਹਾਲ ਬੋਧੀ ਜੈਨੀ ਵਾਲਾ? ਬੋਧੀ-ਜੈਨੀਆਂ ਦੀਆਂ ਸ਼ਿਕਾਰੀ ਹੱਡੀਆਂ ਵੀ ਚੱਬ ਗਏ ਕੋਈ ਨਿਸ਼ਾਨ ਹੀ ਨਾ ਰਹਿਣ ਦਿੱਤਾ। ਪੁਰਾਣੇ ਖੰਡਰ ਹੀ ਲੱਭਦੇ ਧਰਤੀ ਹੇਠੋਂ ਬਾਕੀ ਬੱਅਸ! ਸ਼ਿਕਾਰ ਹੋਣ ਵਾਲੀਆਂ ਕੌਮਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ਼ਿਕਾਰੀ ਪਹਿਲਾਂ ਸ਼ਿਕਾਰ ਅਪਣੇ ਨੂੰ ਝੁੰਡ ਵਿੱਚੋਂ ਪਾੜਦਾ ਤੇ ਫਿਰ ਮਾਰਦਾ। ਸਾਰੇ ਹਿੰਦੋਸਤਾਨ ਵਿੱਚ ਕੀ ਇਹੀ ਵਰਤਾਰਾ ਨਹੀਂ? ਦਲਿਤ, ਸਿੱਖ, ਮੁਸਲਮਾਨ ਸਭ ਪਾੜੇ ਪਏ। ਜਦ ਦਲਿਤ ਪਾੜਿਆ ਜਾ ਰਿਹਾ ਹੁੰਦਾ ਸਿੱਖ ਨਹੀਂ ਬੋਲਦਾ ਜਦ ਸਿੱਖ ਮਰਦਾ ਮੁਸਲਮਾਨ ਨਹੀਂ ਤੇ ਮੁਸਲਮਾਨ ਤਾਂ ਇਸਾਈ ਨਹੀਂ!

ਬ੍ਰਾਹਮਣ ਦਾ ਹਾਜਮਾ ਤਗੜਾ ਤੇ ਢਿੱਡ ਵੱਡਾ ਇਸ ਵਿੱਚ ਚਾਹੇ ਤੁਸੀਂ ਜਿੰਨੀਆਂ ਮਰਜੀ ਕੌਮਾ ਪਾ ਦਿਓ ਇਹ ਖਾਲੀ। ਚਾਹੇ ਪੂਰਾ ਸੰਸਾਰ ਹੀ? ਇਹ ਬੜਾ ਸਹਿਜੇ ਨਿਗਲਦਾ ਤੇ ਵਲ ਮਾਰ ਕੇ ਨਿਗਲਦਾ। ਕੋਈ ਕਾਹਲੀ ਨਹੀਂ ਇਸ ਨੂੰ।

ਅਜਗਰ ਸ਼ਿਕਾਰ ਕਰਦਾ ਦੇਖਿਆ ਤੁਸੀਂ? ਉਸ ਕੋਲੋਂ ਬਚਣ ਦਾ ਇੱਕੋ ਤਰੀਕਾ ਕੇ ਉਸ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਉਸ ਦੀ ਜੱਫੀ ਵਿੱਚ ਪਿਆਰ ਨਹੀਂ ਹੁੰਦਾ ਕਿ ਉਹ ਤੁਹਾਨੂੰ ਲਾਡੀਆਂ ਕਰਨ ਤੁਹਾਡੇ ਕੋਲੇ ਆਉਂਦਾ!

ਇੰਗਲੈਂਡ ਕਹਿੰਦੇ ਜਿਨਾਹ ਨੇ ਰੋਕਿਆ ਸਿੱਖਾਂ ਨੂੰ ਕਿ ਬਾਅਦ ਚਲੇ ਜਾਇਓ ਜਹਾਜ ਕਿਹੜਾ ਮੁੜ ਨਹੀਂ ਆਉਂਣਾ ਪਰ ਨਹਿਰੂ ਦੀ ਸਾਡੇ ਲੀਡਰਾਂ ਨੂੰ ਪਾਈ ਜੱਫੀ ਨੇ ਛੱਡਿਆ ਕਿਥੇ ਕਾਸੇ ਗੋਚਰਾ ਪੂਰੀ ਕੌਮ ਨੂੰ? ਇਸ ਨੂੰ ਕਹਿੰਦੇ ਜੱਫੀ ਵਿੱਚ ਘੁੱਟ ਕੇ ਮਾਰਨਾ। ਕਲਾਵੇ ਵਿੱਚ ਲੈ ਕੇ ਘੁੱਟ ਸੁੱਟਣਾ! ਉਦੋਂ ਦੇ ਘੁੱਟੇ, ਸਾਹ ਕੱਢਣ ਗੋਚਰੇ ਛੱਡੇ ਕਿਥੇ ਸਿੱਖ। ਮੁਸਲਮਾਨ ਫੁਰਤੀਲੇ ਸਨ ਜੱਫੀ ਵਿੱਚ ਨਹੀਂ ਆਏ ਉਹ ਦੌੜ ਨਿਕਲੇ। ਬਚ ਨਿਕਲਣ ਦੀ ਉਮੀਦ ਹੋ ਸਕਦੀ ਸੀ ਜੇ ਉਸ ਸਮੇ, ਸਿਰ ਡਾਕਟਰ ਅੰਬੇਦਕਰ ਦਾ ਹੁੰਦਾ ਬਾਹਾਂ ਪੰਜਾਬ ਦੀਆਂ? ਗਾਂਧੀ ਨੇ ਸਿਰ ਅਲੱਗ ਕਰ ਦਿਤਾ ਬਾਹਾਂ ਅੱਡ?

ਹਿੰਦੋਸਤਾਨ ਵਿੱਚ ੮੪ ਵੇਲੇ ਜਦ ਸਿੱਖਾਂ ਦੇ ਕੁੱਟ ਪਈ ਤਾਂ ਉਨੀ ਸੋਚਿਆ ਕਿ ਚਲੋ ਪੰਜਾਬ ਵਿੱਚ ਹੀ ਸਿਰ ਲੁਕਾਈ ਕਰ ਲਾਂ ਗੇ। ਪਰ ਹੁਣ ਪੰਜਾਬ? ਪੰਜਾਬ ਵਿੱਚ ਹੀ ਉਹ ਛਿੱਤਰ ਫੇਰਨ ਲੱਗ ਗਏ? ਬਾਂਦਰ ਸੈਨਾ ਨੇ ਨਿੱਤ ਕਿਸੇ ਸਿੱਖ ਦੀ ਪੱਗ ਚੁਰਾਹੇ ਖਲਾਰੀ ਪਈ ਹੁੰਦੀ। ਉਹ ਕਹਿੰਦੇ ਮਾਰਨੇ ਨਹੀਂ ਡਰਾਉਂਣੇ ਯਾਣੀ ਡਰਾ ਕੇ ਰੱਖੋ ਬੰਦੇ ਬਣੇ ਰਹਿਣ ਯਾਣੀ ਵਾਪਸ ਟੱਲੀਆਂ ਖੜਕਾਉਂਣ ਲੱਗ ਜਾਣ! ਖੜਕਾਈ ਤਾਂ ਜਾਂਦੇ ਮਾੜਾ ਜਿਹਾ ਕਿਤੇ ਪਟਾਕਾ ਪੈਂਦਾ ਸਿੱਖ ਲੀਡਰਾਂ ਦੀ ਸੂਈ ਦਾ ਰਿਕਾਡ ਆਪੇ ਦੇਸ਼ ਭਗਤੀ ਦੇ ਗਾਣੇ ਗਾਉਣ ਲੱਗ ਜਾਂਦਾ ਕਿ ਹਿੰਦੂ ਸਾਡੇ ਭਰਾ, ਦੇਸ਼ ਦੀ ਏਕਤਾ-ਅਖੰਡਤਾ ਨੂੰ ਆਂਚ ਨਹੀਂ ਆਉਣ ਦੇਵਾਂਗੇ? ਮੋਦੀ ਦੇ ਪਾਕਿਸਤਾਨ ਉਪਰ ਹਵਾਈ ਫਾਇਰਾਂ ਵੇਲੇ ਪੰਜਾਬ ਵਾਲੇ ਕੈਪਟਨ ਦੀ ਐਵੇਂ ਪੈਂਟ ਢਿੱਲੀ ਹੋਈ ਜਾਂਦੀ ਸੀ ਕਿ ਪਾਕਿ ਵਾਲੇ ਪੰਜਾਬ ਆ ਕੇ ਵਿਖਾਉਂਣ?

ਫਿਰ ਸਿੱਖ ਬਾਹਰ ਵੰਨੀ ਦੌੜੇ। ਕਨੇਡਾ ਆ ਕੇ ਸਿਰ ਲੁਕਾ ਲਿਆ ਕਿ ਚਲੋ ਕਿਤੇ ਹੀ ਸਹੀਂ। ਪਰ ਕਾਰ ਸੇਵਾ ਵਾਲੇ ਬਾਬਿਆਂ ਦੇ ਹਥੌੜਿਆਂ ਤਰ੍ਹਾਂ ਦਿੱਲੀ ਦੀ ਮਾਰ ਦੂਰ ਤੱਕ? ਉਥੇ ਦੀ ਰਾਜਨੀਤੀ ਇਥੇ ਰੰਗ ਦਿਖਾਉਂਣ ਲੱਗੀ। ਉਹ ਪਿੱਛੋਂ ਆ ਕੇ ਇਥੇ ਦੀ ਰਾਜਨੀਤੀ ਵਿੱਚ ਘੁੱਸਪੈਠ ਕਰਨ ਲੱਗੇ ਇਹ ਗੱਲ ਪਿਛੱਲੀਆਂ ਚੋਣਾਂ ਵਿੱਚ ਸਾਬਤ ਹੋਈ ਕਿ ਚੰਡੀਗੜੋਂ ਭਾਜਪਾ ਤੇ ਆਰ ਐਸ ਐਸ ਪਿਛੋਕੜ ਵਾਲਿਆਂ ਕਿਵੇਂ ਦਖਲ ਦਿੱਤਾ ਇਥੇ? ਪਿੱਛੇ ਜਿਹੇ ਹੈਮਲਿੰਟਨ ਦੀਆਂ ਪੀ ਸੀ ਪਾਰਟੀ ਦੀਆਂ ਨਾਮੀਨੇਸ਼ਨ ਚੋਣਾਂ ਵੇਲੇ ਹੋਇਆ ਸੁਣਿਆ ਪੜਿਆ ਨਹੀਂ ਕਿਸੇ? ਸ਼ਰੇਆਮ ਹੋਈ ਧਾਂਦਲੀ ਤੇ ਮੋਦੀ ਨੂੰ ਰੋਲ ਮਾਡਲ ਮੰਨਣ ਵਾਲਾ ਪੈਟਰਿਕ ਬਰਾਊਨ ਕਹਿ ਰਿਹਾ ਸੀ ਸਾਨੂੰ ਪਿੱਛੋਂ ਪ੍ਰੈਸ਼ਰ? ਇਹ ਕਿਹੜਾ ਪਿੱਛਾ ਸੀ ਜਿਥੋਂ ਪ੍ਰੈਸ਼ਰ ਆ ਰਿਹਾ ਸੀ ਉਸ ਨੂੰ? ਅੰਗਰੇਜੀ ਮੀਡੀਆ ਤਾਂ ਦੁਹਾਈਆਂ ਪਾਉਂਦਾ ਰਿਹਾ ਇਨ੍ਹਾਂ ਧਾਂਦਲੀਆਂ ਦੀ ਪਰ ਸਾਡੇ ਵਾਲਿਆਂ ਨੂੰ ਹੀਰ ਰਾਝਿਆਂ ਤੋਂ ਹੀ ਵਿਹਲ ਕਿਥੇ? ਉਨ੍ਹਾਂ ਦਾ ਸਾਰਾ ਜੋਰ ਤਾਂ ਮਿਰਜਾ ਵੱਢਣ ਤੇ ਲੱਗਾ ਰਹਿੰਦਾ?

ਤੁਹਾਡੇ ਸ਼ਹਿਰ ਦੀ ਬੀਬੀ ਇੱਕ 'ਸਮਝੌਤਾ ਐਕਸਪ੍ਰੈਸ' ਰਾਹੀਂ ਸਿੱਧੀ ਹੋਰ ਹੀ ਸ਼ਹਿਰ ਵਿੱਚ ਉਤਾਰ ਮਾਰੀ ਕਿਉਂਕਿ ਤੁਹਾਡੇ ਇਲਾਕੇ ਵਿੱਚੋਂ ਉਨ੍ਹੀ ਕੋਈ ਹਰ ਹਰ ਮੋਦੀ ਭਗਤ ਜਿਤਾਉਂਣਾ ਸੀ?

ਯਾਦ ਰਹੇ ਕਿ ਦੌੜਨ ਵਾਲੇ ਜੀਵ ਨੂੰ ਸ਼ਿਕਾਰੀ ਜਾਨਵਰ ਕਦੇ ਛੱਡਦਾ ਨਹੀਂ ਜੇ ਪੂਰੀ ਤਰ੍ਹਾਂ ਦੌੜ ਨਾ ਸਕਦਾ ਹੋਵੇ। ਬਲਕਿ ਉਹ ਸ਼ਿਕਾਰ ਹੀ ਦੌੜਾ ਕੇ ਕਰਦਾ ਹੈ ਉਸ ਦੀ ਸੌਖ ਹੀ ਦੌੜਾ ਕੇ ਸ਼ਿਕਾਰ ਕਰਨ ਵਿੱਚ ਹੈ। ਦੌੜੇ ਨੂੰ ਤਾਂ ਕੁੱਤਾ ਹੀ ਮਾਣ ਨਹੀਂ ਉਹ ਵੀ ਪੰਜਾਮਾ ਪਾੜ ਸੁੱਟਦਾ। ਸ਼ਿਕਾਰੀ ਅਗੇ ਹੁਣ ਦੌੜਨ ਨਹੀਂ ਅੜਨ ਤੇ ਭਿੜਨ ਦਾ ਸਮਾ ਹੈ ਤੇ ਉਹ ਵੀ ਇਕੱਠੇ ਹੋ ਕੇ ਕਿਉਂਕਿ ਦੌੜਨ ਵਾਲਾ ਸਾਡੇ ਤੁਹਾਡੇ ਨਾਲੋਂ ਕਿਤੇ ਤੇਜ ਹੈ। ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top