Share on Facebook

Main News Page

੨੨ ਕ੍ਰੋੜੀਏ ਪ੍ਰਧਾਨ ?
-: ਗੁਰਦੇਵ ਸਿੰਘ ਸੱਧੇਵਾਲੀਆ
130319

ਡਿਕਸੀ ਗੁਰਦੁਆਰੇ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ। ਐਵੇਂ ਨਾ ਪੰਜਾਬ ਬਦਨਾਮ ਕਰੋ ਕਿ ਲੱਖਾਂ ਖਰਚਕੇ ਸਰਪੰਚ ਬਣਦੇ। ਤੁਸੀਂ ਕਿਹੜੇ ਲੱਖਾਂ ਦੀ ਗੱਲ ਕਰਦੇਂ ਕਨੇਡਾ ਵਿਚ ੨੨-੨੨ ਕ੍ਰੋੜੀਏ ਪ੍ਰਧਾਨ ਵੀ ਰਹਿ ਚੁੱਕੇ ਨੇ? ਪੰਜਾਬ ਵਾਲੇ ਸਰਪੰਚਾਂ ਦੀ ਚਲੋ ਇੱਕ ਤਾਂ ਈਮਾਨਦਾਰੀ ਹੁੰਦੀ ਕਿ ਉਹ ਪੈਸਾ ਅਪਣੀਆਂ ਜੇਬ੍ਹਾਂ ਵਿਚੋਂ ਲਾਉਂਦੇ ਪਰ ੨੨ ਕ੍ਰੋੜੀਏ? ਦੁਨੀਆਂ ਉਪਰ ਇਨੀ ਮਹਿੰਗੀ 'ਸੇਵਾ' ਤੁਸੀਂ ਕਦੇ ਸੁਣੀ ਨਹੀਂ ਹੋਵੇਗੀ। ਵੈਸੇ 'ਗਿਨੀਜ਼ ਬੁੱਕ' ਵਾਲਿਆਂ ਨੂੰ ਪਤਾ ਨਹੀਂ ਲੱਗਾ? ੨੨ ਕ੍ਰੋੜੀਏ ਪ੍ਰਧਾਨਾ ਦਾ ਨਾਂ ਆਉਂਣਾ ਚਾਹੀਦਾ ਸੀ!

ਸਾਧ ਸੰਗਤ ਨੂੰ ਬੇਨਤੀ ਹੈ ਕਿ ਭਾਈ ਅਪਣੀਆਂ ਅਰਦਾਸਾਂ ਵੱਡੀਆਂ ਕਰਾਉਂਣੀਆਂ ਸ਼ੁਰੂ ਕਰੋ ਆਖਰ ਸੇਵਾ ਦੀ ਲੋੜ ਪੈਣੀ ਹੈ! ੧੧, ੨੧ ਜਾਂ ੫੧ ਵਾਲੀ ਪਰਚੀ ਨਾ ਨਹੀਂ ਸਰਨਾ ਘੱਟੋ ਘੱਟ ੧੦੧ ਤੋਂ ਤਾਂ ਸ਼ੁਰੂ ਕਰੋ ਨਾ। ਉਝਂ ਵੀ ਚੋਣਾ ਦੀ 'ਸੇਵਾ ਕੁੰਭ' ਵੇਲੇ ਬਾਬਿਆਂ ਦੇ ਮਾਘ ਦੇ ਮਹੀਨੇ ਵਾਲੇ ਦਾਨ ਤਰ੍ਹਾਂ ੭੦ ਗੁਣਾ ਫਲਦੀ ਸੇਵਾ ਕਰੀ! ਕਿਆ ਪਤਾ ਇਸ ਵਾਰੀ ਵੀ ਮਿੱਟੀ ਵਿਚੋਂ ਵੋਟਾਂ ਨਿਕਲ ਆਉਂਣ ਯਾਣੀ ਮਿੱਟੀ ਵਿਚੋਂ ਸੋਨਾ? ਇਧਰੋਂ ਉਧਰ ਦਲ ਬਦਲ ਕੇ ਗਏ 'ਘਰ ਦੇ ਭੇਤੀ' ਤਾਂ ਹਨ ਹੀ ਤੇ ਇਹ ਵੀ ਕਿਆ ਪਤਾ ਕਿ ਵਿਰੋਧੀਆਂ ਦੀ ਸੋਨੇ ਦੀ ਲੰਕਾਂ ਨੂੰ ਫਿਰ ਤੋਂ ਕੋਰਟ ਵਿਚ ਲੈ ਜਾਣ ਅੱਗ ਲਾਉਂਣ? ਕਿਉਂਕਿ ਉਨ੍ਹਾਂ ਨੂੰ ਪਤਾ ਮਿੱਟੀ ਹੇਠ ਦੱਬੇ ਬੰਦੇ ਕਿਵੇਂ ਕੱਢੀਦੇ?

ਭਾਈ 'ਸੇਵਾ-ਦਾਨ' ਦੀ ਲੋੜ ਤਾਂ ਪੈਣੀ ਹੀ ਹੋਈ! ਵਕੀਲ ਮੁਫਤੇ ਤਾਂ ਆਉਂਣੋ ਰਹੇ, ਉਨ੍ਹਾਂ ਵੀ ਕਾਲੇ ਕੋਟ 'ਡਰਾਈ-ਕਲੀਨ' ਦੇ ਦਿੱਤੇ ਹੋਏ। ਉਨ੍ਹਾਂ ਨੂੰ ਪਤੈ ਸਾਡੀ 'ਸੇਵਾ' ਕੰਮ ਆਉਂਣੀ ਤੇ ਪੈਸਾ ਫੂਕ ਮੁੜ ਇਕੱਠੇ ਬੈਠ ਰੱਸਗੁਲੇ ਛੱਕਣ ਦਾ 'ਪੁੰਨ' ਸਾਨੂੰ ਹੀ ਕਰਨਾ ਪੈਣਾ! ਸੋ ਕਰੋ ਕਿਰਤ ਸਫਲੀ ਇਹਾ ਮੌਕੇ ਕਿਤੇ ਵਾਰ ਵਾਰ ਆਉਂਦੇ ! ਪਾਠ ਈ ਸੁੱਖ ਲਓ। ਅਗਲੇ ਸਾਲ ਵਾਲੀ ਸੁੱਖਣਾ ਇਸ ਵਾਰੀ ਹੀ ਪੂਰੀ ਕਿਉਂ ਨਹੀਂ ਕਰ ਲੈਂਦੇ? ਅਗਲੇ ਸਾਲ ਫਿਰ ਕਰ ਲਿਓ ਬਾਬਾ ਜੀ ਨੇ ਕਿਹੜੀ ਨਾਂਹ ਕਰ ਦੇਣੀ। ਭਾਈ ਜੀ ਨੇ ਵੀ ਨਵਾਂ ਪਰਨਾ ਸੀਣਾ ਦੇ ਦਿੱਤਾ ਹੋਣਾ ਉਸ ਨੇ 'ਸਿੰਘਾ' ਦੀ ਜਿੱਤ ਦੀ ਖੁਸ਼ੀ ਦੀ ਅਰਦਾਸ ਨਹੀਂ ਕਰਨੀ ਕਿ ਸੱਚਾ ਪਾਤਸ਼ਾਹਾ 'ਸਿੰਘਾਂ ਤੇਰਿਆਂ' ਮੈਦਾਨ ਫਤਿਹ ਕੀਤਾ ।

ਸੁਣਿਆ ਪਿੱਛਲੀਆਂ ਚੋਣਾਂ ਦੇ ਮਿੱਟੀ ਘੱਟੇ ਦੀਆਂ ਵੋਟਾਂ ਦੀ ਸੇਵਾ ਵਾਲੇ 'ਗੁਰਮੁੱਖ ਜਨ' ਮਿਲੀਅਨਜ਼ ਡਾਲਰ ਕੋਟਾਂ ਵਿਚ ਫੂਕ ਕੇ ਉਨ੍ਹਾਂ ਨਾਲ ਹੀ ਇਕੱਠੇ ਬੈਠ ਰਸਗੁਲੇ ਛੱਕ ਰਹੇ ਸਨ ਜਿੰਨਾ ਨੂੰ ਕਈ ਸਾਲ ਮਿੱਟੀ ਦੀਆਂ ਵੋਟਾਂ ਹੇਠ ਹੀ ਦੱਬੀ ਰੱਖਿਆ। ਸਿਆਣੇ ਆਂਹਦੇ ਸਨ ਕਿ ਇਹੀ ਰੱਸਗੁਲੇ ਪਹਿਲਾਂ ਛੱਕ ਲੈਂਦੇ ਕੌਮ ਦੇ ਪੈਸੇ ਦੀ ਬਰਬਾਦੀ ਤਾਂ ਹੋਣੋ ਬੱਚ ਜਾਂਦੀ? ਤੁਹਾਨੂੰ ਪਤੈ ਇਨ੍ਹਾਂ ਰੱਸਗੁਲਿਆਂ ਤੱਕ ਪਹੁੰਚਣ ਲਈ ੪੫ ਲੱਖ ਡਾਲਰ ਲੱਗਾ । ਯਾਣੀ ੨੨ ਕਰੋੜ ਰੁਪਈਆ? ਇਹ ਤਾਂ ਭਲਾ ਹੋਵੇ ਭਾਈ ਪਥੰਪ੍ਰੀਤ ਸਿੰਘ ਦਾ ਕਿ ਉਹ ਇਸ ਯੁੱਧ ਨੂੰ ਰੋਕ ਗਿਆ ਨਹੀਂ ਤਾਂ ਹੋ ਸਕਦਾ ਤੁਹਾਨੂੰ ੫੦ ਕ੍ਰੋੜੀਆ ਪ੍ਰਧਾਨ ਕਹਿਣਾ ਪੈ ਜਾਂਦਾ ।

ਹੁਣ ਕਹਿੰਦੇ ਨਵੀਂ ਸਫਬੰਦੀ ਹੋਣੀ ਸ਼ੁਰੂ ਹੋਈ ਹੈ। ਭਰੋਸੇ ਜੋਗ ਸੂਤਰਾਂ ਤੋਂ ਪਤਾ ਲੱਗਾ ਕਿ ਹਕੁਮਤ ਕਰ ਰਹੇ 'ਗੁਰਮੁੱਖਾਂ' ਨਾਲ ਵਾਲਿਆਂ ਦੀਆਂ ਮੁਰਾਦਾਂ ਪੂਰੀਆਂ ਨਹੀਂ ਸਨ ਕੀਤੀਆਂ ਯਾਣੀ ਵਾਅਦਿਓਂ ਮੁੱਕਰ ਗਏ ਸਨ ਕਿ ਅੱਧਾ ਅੱਧਾ ਸਮਾ ਮਾਈਕ ਅੱਗੇ ਖੰਗਣ ਦੀ 'ਸੇਵਾ' ਸਮਝੌਤੇ ਵਾਲੀਆਂ ਪਾਰਟੀਆਂ ਰਲ ਕੇ ਕਰਨਗੀਆਂ! ਜਿਸ ਕਾਰਨ ਵੀ ਚਿਰਾਂ ਦੀ 'ਸੀਤ ਜੰਗ' ਨੇ ਇਸ ਵਾਰੀ ਨਵੀ ਸਫਬੰਦੀ ਕਰ ਲਈ ਹੈ! ਉਨ੍ਹਾਂ ਵਿਚੋਂ ਪਿੱਛਲੀ ਵਾਰੀ ਬਦੂੰਕ ਹੇਠ ਮੋਢਾ ਦੇ ਕੇ ਖੜਨ ਵਾਲੇ ਹੁਣ ਉਨ੍ਹਾਂ ਵਿਰੋਧੀਆਂ ਨਾਲ ਦਲ ਬਣਾਈ ਖੜੇ ਹਨ ਜਿੰਨਾ ਨੂੰ ਪਿਛਲੀ ਵਾਰੀ ਵਾਹਣੋ ਵਾਹਣੀ ਕਰਨ ਲਈ ਖੁਦ ਮੁੜਕੋ ਮੁੜਕੀ ਹੋਈ ਰਹੇ? ਯਾਣੀ 'ਘਰ ਵਾਪਸੀ' ਦੋਨੋ ਪਾਸੀਂ? ਯਾਣੀ ਇਧਰਲਾ 'ਪੰਥ' ਉਧਰ ਤੇ ਉਧਰਲਾ 'ਪੰਥ' ਇਧਰ। ਇੱਕ ਦੂਏ ਨੂੰ ਦੇਖ ਘੁਰ ਘੁਰ ਕਰਨ ਵਾਲੇ ਜੱਫੀਆਂ ਪਾਈ ਖੜੇ ਤੇ ਜੱਫੀਆਂ ਵਾਲੇ ਘੁਰ ਘੁਰ।

ਬ੍ਰਾਹਮਣ ਦੇ ਪੁਰਾਣਾ ਦਾ ਇੱਕ ਮਿਥਿਹਾਸਕ ਪਾਤਰ ਸੀ ਰਾਖਸ਼ ਰਕਤ ਬੀਜ, ਉਸ ਦਾ ਕਹਿੰਦੇ ਜਿਥੇ ਵੀ ਖੁਨ ਦਾ ਕਤਰਾ ਡੁੱਲਦਾ ਸੀ ਉਥੇ ਹੋਰ ਰਕਤ ਬੀਜ ਪੈਦਾ ਹੋ ਜਾਂਦੇ ਸਨ ਤੇ ਉੱਠਕੇ ਲੜਨ ਲੱਗ ਜਾਂਦੇ ਸਨ। ਕਦੇ ਤੁਹਾਨੂੰ ਇੰਝ ਨਹੀਂ ਜਾਪਦਾ ਪੰਜਾਬ ਵਾਲੇ ਬਾਦਲਾਂ ਦੇ ਖੂਨ ਦੇ ਕਤਰੇ ਕੁਝ ਇੱਕ ਨੂੰ ਛੱਡ ਪੂਰੀ ਦੁਨੀਆਂ ਦੇ ਗੁਰਦੁਆਰਿਆਂ ਵਿਚ ਡੁੱਲ੍ਹ ਚੁੱਕੇ ਹੋਏ ਨੇ ਤੇ ਹਰੇਕ ਥਾਂ ਛੋਟੋ ਛੋਟੇ, ਨਿੱਕੇ ਨਿੱਕੇ ਬਾਦਲ ਪੈਦਾ ਹੋ ਰਹੇ ਹਨ ਤੇ ਜਿਹੜੇ ਨਿੱਕੇ ਨਿੱਕੇ, ਛੋਟੇ ਛੋਟੇ ਅਹੁਦਿਆਂ ਲਈ, ਪ੍ਰਧਾਨਗੀਆਂ ਸਕੱਤਰੀਆਂ ਲਈ ਲੜ ਰਹੇ ਨੇ ਉਲਝ ਰਹੇ ਨੇ ਤੇ ਪੂਰੀ ਦੁਨੀਆਂ ਤੇ ਕੌਮ ਦਾ ਸਰਮਾਇਆ ਕੋਟਾਂ ਕਚਹਿਰੀਆਂ ਵਿਚ ਦਰਿਆ ਦੇ ਹੜ੍ਹ ਤਰ੍ਹਾਂ ਵਹਾ ਰਹੇ ਨੇ! ਨਹੀਂ ?

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top