Share on Facebook

Main News Page

ਦੁਸ਼ਮਣ ਨੂੰ ਖੰਗੂਰੇ...?
-: ਗੁਰਦੇਵ ਸਿੰਘ ਸੱਧੇਵਾਲੀਆ
260219

ਕਸ਼ਮੀਰ ਦੇ ਵਿਦਿਆਰਥੀਆਂ ਅਤੇ ਹੋਰ ਫਸੇ ਕਸ਼ਮੀਰੀਆਂ ਨੂੰ ਲੈ ਕੇ ਪੰਜਾਬ ਨੇ ਅਪਣੀ ਆਦਤ ਅਨੁਸਾਰ ਦਿੱਲੀ ਵਾਲਿਆਂ ਨੂੰ ਫਿਰ ਖੰਗੂਰੇ ਮਾਰੇ ਹਨ। ਪੰਜਾਬ ਨਾਲ ਕਿਸੇ ਦੀ ਬਣ ਨਹੀ ਸਕਦੀ। ਪੰਜਾਬ ਦੇ ਸੁਭਾ ਵਿਚ ਹੈ ਕਿ ਉਹ ਖੜੋਂਦਾ ਹੀ 'ਵਿਕਟਮ' Victim ਨਾਲ ਹੈ।

ਦਿੱਲੀ ਅਨੰਦਪੁਰ ਨੂੰ ਕੀ ਕਹਿੰਦੀ ਸੀ, ਪਰ ਅਨੁੰਦਪੁਰ ਵਾਲੇ ਕਸ਼ਮੀਰੀਆਂ ਦੇ ਹੱਕ ਵਿਚ ਜਾ ਖੜੇ ਹੋਏ । ਇਹ ਵੱਖਰੀ ਗੱਲ ਕਿ ਉਸ ਸਮੇ ਕਸ਼ਮੀਰ ਵਿਚ 'ਵਿਕਟਮ' ਬ੍ਰਾਹਮਣ ਸੀ। ਤਾਂ ਦਿੱਲੀ ਵਾਲਿਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ।

ਬਾਬੇ ਕਿਆਂ ਦੀ ਜੋਰ ਵਾਲੇ ਬੰਦੇ ਨਾਲ ਬਣੀ ਨਹੀ। ਜੋਰ ਨਾਲ ਜੁਲਮ ਜਾ ਜੁੜਦਾ ਸੀ ਤਾਂ ਬਾਬੇ ਉਸ ਦੇ ਵਿਰੁਧ? ਇਤਿਹਾਸ ਵਿਚ ਇੱਕ ਵੀ ਮਿਸਾਲ ਕਿ ਬਾਬੇ ਕੇ ਮਜਲੂਮਾਂ ਵਿਰੁਧ ਜੋਰ ਵਾਲੇ ਨਾਲ ਜਾ ਖੜੋਤੇ ਹੋਣ।

ਬ੍ਰਾਹਮਣ ਕਹਿੰਦਾ ਨਾਨਕ ਜੀ ਤੁਸੀਂ ਆਹਾ ਕੀ ਮਰਾਸੀ ਵਰਾਸੀ ਨਾਲ ਲਾਈ ਫਿਰਦੇਂ, ਕਿਉਂ ਪਿਉ ਦਾ ਵੀ ਤੇ ਸਾਡਾ ਵੀ ਜਲੂਸ ਕਢਾਉਂਦੇ। ਪਿੰਡ ਵਿਚ ਪਟਵਾਰੀ ਦਾ ਕਾਕਾ ਮਰਾਸੀ ਨਾਲ? ਨੱਕ ਨਹੀ ਸੀ ਵੱਢ ਹੋ ਜਾਂਦਾ ਪਰ ਬਾਬਾ ਜੀ ਕਹਿੰਦੇ ਕਿਹੜਾ ਮਰਾਸੀ ਕਿਹੜਾ ਛੋਟਾ ਤੇ ਕੌਣ ਵੱਡਾ? ਬਾਬਾ ਜੀ ਦੀ ਹੰਕਾਰੀ ਨਾਲ ਕਿਥੇ ਬਣੇ ਤੇ 'ਉਚਿਆਂ' ਬਾਬਾ ਜੀ ਦੇ ਬਾਪੂ ਨੂੰ ਅਜਿਹੀ ਪਾਨ ਚਾਹੜੀ ਕਿ ਆਖਰ ਬਾਬਾ ਜੀ ਨੂੰ ਭੈਣ ਕੋਲੇ ਜਾ ਕੇ ਸਾਹ ਲੈਣਾ ਪਿਆ!

ਹਿੰਦੂ ਰਾਜੇ ਕਹਿੰਦੇ ਬਾਟਾ ਸਾਡਾ ਅੱਡ ਕਰਨ ਵਿਚ ਹਰਜ? ਇੱਕ ਪੰਗਤ ਔਸ ਪਾਸੇ ਲਾ ਦੇਹ ਸਾਡੀ ਅਸੀਂ ਆਹਾ ਚੂਹੜੇ ਚਪੜਿਆਂ ਨਾਲ ਬੈਠਦੇ ਚੰਗੇ ਲੱਗਦੇ? ਤੇਰੇ ਨਾਲ ਖੜੇ ਹਾਂ ਡੱਟ ਕੇ! ਸ਼ਰਤ ਕਿਹੜੀ ਬਾਹਲੀ ਵੱਡੀ ਸਾਡੀ। ਪਰ ਬਾਬੇ ਕਹਿੰਦੇ ਔਹ ਰਸਤਾ ਦੀਹਦਾ ਡੰਡੀ ਪੈ ਜਾਓ। ਖਬਰਦਾਰ ਕਿਸੇ ਇਨ੍ਹਾਂ ਨੂੰ ਚੂਹੜੇ ਚਪੜੇ ਕਿਹਾ। ਮੈਂ ਇਹੀ ਅਰੰਗੇ ਦੇ ਮੂਹਰੇ ਜਾ ਖੜੇ ਨਾ ਕੀਤੇ ਤਾਂ ਮੈਨੂੰ ਗੋਬਿੰਦ ਸਿੰਘ ਕਿਸ ਕਹਿਣਾ!

ਦੁਸ਼ਮਣ ਨੂੰ ਜਦ ਤੁਸੀਂ ਖਗੂੰਰਾ ਮਾਰੋਂਗੇ ਤਾਂ ਉਹ ਤੁਹਾਡੇ ਸਿੰਗ ਤਾਂ ਚੋਪੜਨੋ ਰਿਹਾ। ਪਰ ਇਹ ਕਰੇ ਕੀ। ਇਸ ਦੇ ਵੱਡਿਆਂ ਤੋਂ ਇਸ ਦੇ ਲਹੂ ਵਿਚ ਹੈ ਕਿ ਇਹ ਮਾੜੇ ਨਾਲ ਖੜੋਂਦਾ। ਹਵਾਵਾਂ ਦੇ ਉਲਟ। ਦੁਸ਼ਮਣ ਚਾਹੇ ਮੂਹਰੇ ਕਿੰਨਾ ਤਗੜਾ ਕਿਉਂ ਨਾ ਹੋਵੇ।

ਪੰਡਤਾਣੀ ਇੱਕ ਤੇ ਜਾ ਕਸੂਰ ਦੀਆਂ ਗੜੀਆਂ ਢਾਹੀਆਂ? ਕਸੂਰ? ਉਸ ਸਮੇ ਕਸੂਰ ਦੀ ਚੜਤ ਸੀ ਤੇ ਕਿਸੇ ਹਮਲਾਵਰ ਹਾਲੇ ਤੱਕ ਉਧਰ ਮੂੰਹ ਨਾ ਕੀਤਾ ਤੇ ਇਹ?

ਨਾਦਰ ਚੰਗਾ ਭਲਾ ਦਿੱਲੀ ਲੁੱਟ ਕੇ ਲਈ ਜਾਂਦਾ। ਹਿੰਦੋਸਤਾਨ ਦੀ ਦੌਲਤ ਤਾਂ ਦੌਲਤ ਕੁੜੀਆਂ ਚਿੜੀਆਂ ਵੀ ਵਿਚਾਰੀਆਂ ਬੰਨ ਲਈਆਂ। ਸਾਰਾ ਮੁਲਖ ਤ੍ਰਹਿ ਤ੍ਰਹਿ ਕਰੇ ਨਾਦਰ ਤੋਂ ਇਨੀ ਉਸ ਨੂੰ ਜਾ ਘੇਰਿਆ? ਉੁਹ ਹੈਰਾਨ ਕਿ ਇਹ ਸ਼ਿਕਾਰੀ ਨੂੰ ਸ਼ਿਕਾਰੀ ਕਿਹੜੇ ਆ ਪਏ?

ਰਾਜਨੀਤੀ ਦੀ ਗੰਦੀ ਇਸ ਖੇਡ ਵਿਚ ਮਾਵਾਂ ਦੇ ਪੁੱਤ ਮੋਦੀ ਨੇ ਬਲੀ ਚਾਹੜ ਦਿੱਤੇ ਤੇ ਲੋਕ ਐਵੇਂ ਹੀ ਭੂਏ। ਸਿਆਣਿਆਂ ਦੀ 'ਕਾਵਾਂ ਨੂੰ ਸੈਨਤਾਂ' ਵਾਲੀ ਕਹਾਵਤ ਇਥੇ ਦੁਹਰਾਈ ਜਾ ਰਹੀ। ਲੋਕਾਂ ਨੂੰ ਖਾਣ ਦੇ ਲਾਲੇ ਪਏ ਵਏ ਨੇ ਪਰ ਉਨ੍ਹਾਂ ਨੂੰ ਭੁੱਲ ਕਿ ਉਹੀ ਲੋਕੀਂ ਮਾਮੇ ਰਾਸ਼ਟਰਵਾਦ ਦੇ ਬਣੇ ਵਏ ਨੇ। ਰਾਸ਼ਟਰਵਾਦ ਦੇ ਇਸ ਬੁਖਾਰ ਵਿਚ ਆਮ ਕਸ਼ਮੀਰੀ ਐਵੇਂ ਹੀ ਕੁੱਟ ਕੱਢੇ! ਪਰ ਸਿੱਖ? ਤੇ ਹੁਣ ਦਿੱਲੀ? ਤੁਹਾਨੂੰ ਲੱਗਦਾ ਦਿੱਲੀ ਤੁਹਾਨੂੰ ਇਸ 'ਘੋਰ ਪਾਪ' ਦਾ ਜਵਾਬ ਨਾ ਦਊ? ਮੋਦੀ ਕਹਿੰਦਾ ਤਾਂ ਹੋਣਾ ਮੈਨੂੰ ਵਿਹਲਾ ਹੋ ਲੈਣ ਦਿਓ ਡਾਂਗ ਨਾ ਵਾਹੀ ਤਾਂ?

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top