ਗੁਰੂ
ਗੋਬਿੰਦ ਸਿੰਘ ਜੀ ਦੇ ਪੁਰਬ ਉਪਰ ਅਤੇ ਪਹਿਲਾਂ ਸ਼ਹੀਦੀ ਹਫਤੇ 'ਤੇ ਇਨ੍ਹਾਂ ਜੋਰ ਤੁਹਾਡਾ
ਨਹੀਂ ਲੱਗਾ ਹੋਣਾ ਜਿੰਨਾ ਇਸ ਵਾਰੀ ਰਾਸ਼ਟਰਵਾਦੀਆਂ ਦਾ ਲੱਗਾ ਹੋਇਆ? ਮੈਂ ਫਿਰ ਕਹਿੰਨਾ ਕਿ
ਬਗਿਆੜ ਦਾ ਲੇਲੇ ਨੂੰ ਲੋੜੋਂ ਵੱਧ ਪਲੋਸਣਾ ਖਤਰੇ ਦੀ ਘੰਟੀ ਹੈ।
ਯਾਦ ਰਹੇ ਕਿ ਗੁਲਾਮ ਅਤੇ ਹਕੂਮਤ ਕਰ ਰਹੀਆਂ ਕੌਮਾਂ ਦਾ ਰਿਸ਼ਤਾ
ਬਗਿਆੜ ਅਤੇ ਲੇਲੇ ਤੋਂ ਵੱਧ ਕੁਝ ਨਹੀਂ ਹੁੰਦਾ ਇਹ ਵੱਖਰੀ ਗੱਲ ਕਿ ਲੇਲੇ ਬਗਿਆੜ ਦੇ ਪੈਰਾਂ
ਵਿਚ ਬੈਠ ਵੀ ਅਪਣੇ ਆਪ ਨੂੰ ਸ਼ੇਰ ਸਮਝੀ ਜਾਣ।
ਅੱਡੀਆਂ ਚੁੱਕ ਚੁੱਕ ਜਦ ਹਿੰਦੋਸਤਾਨ ਦੇ ਰਾਸ਼ਟਰਵਾਦੀਏ ਤੁਹਾਡੀਆਂ
ਸ਼ਹਾਦਤਾਂ ਦੀ ਗੱਲ ਕਰਦੇ ਹਨ, ਮੁੱਲਿਆਂ ਨੂੰ ਅੱਗੇ ਲਾਈ ਫਿਰਨ ਅਤੇ ਉਨ੍ਹਾਂ ਦੇ ਤੰਬੇ
ਭਿਉਂਈ ਫਿਰਨ ਵਾਲੀਆਂ ਕਹਾਣੀਆਂ ਉਪਰ ਮਸਾਲੇ ਲਾਉਂਦੇ ਤਾਂ ਤੁਹਾਨੂੰ ਉਨ੍ਹਾਂ ਦੀ ਬੇਈਮਾਨੀ
ਦਾ ਇਥੇ ਹੀ ਪਤਾ ਲੱਗ ਜਾਣਾ ਚਾਹੀਦਾ ਜਦ ਉਹ ਚੰਦੂ, ਗੰਗੂ, ਸੁੱਚਾ ਨੰਦ, ਪੰਮਾ ਪ੍ਰੋਹਤ,
ਹਿੰਦੂ ਪਹਾੜੀ ਰਾਜਿਆਂ ਦਾ ਜ਼ਿਕਰ ਤੱਕ ਨਹੀਂ ਕਰਦੇ ਜਿੰਹੜੇ ਇਨ੍ਹਾਂ ਲੜਾਈਆਂ ਅਤੇ ਸ਼ਹਾਦਤਾਂ
ਲਈ ਪੁਆੜੇ ਦੀ ਜੜ੍ਹ ਰਹੇ?
੮੪ ਵੇਲੇ ਹਾਲੇ ਕੱਲ ਤੁਹਾਡੇ ਉਪਰ ਟੈਂਕ
ਤੋਪਾਂ ਚਾਹੜਨ ਵਾਲੇ ਅਤੇ ਦਿੱਲੀ ਦੀਆਂ ਗਲੀਆਂ ਵਿਚ ਦੌੜਾ ਦੌੜਾ ਤੁਹਾਨੂੰ ਮਾਰਨ ਵਾਲਿਆਂ
ਨੂੰ ਅਚਾਨਕ ਤੁਹਾਡੀਆਂ ਸ਼ਹਾਦਤਾਂ ਦਾ ਹੇਜ? ਨਹਿਰਾਂ ਰੋਹੀਆਂ ਤੇ ਕੁੱਤਿਆਂ ਤਰ੍ਹਾਂ
ਤੁਹਾਡਾ ਸ਼ਿਕਾਰ ਖੇਡਣ ਵਾਲੇ ਅੱਜ ਤੁਹਾਡੇ ਗੁਰੂ ਦਾ ਪੁਰਬ ਸ਼ਾਨੋ-ਸ਼ੌਕਤ ਨਾਲ ਮਨਾ ਰਹੇ?
ਪਿੱਛਲੇ ਸਾਲ ਕਹਿੰਦੇ ਸਾਰਾ ਪਟਨਾ ਜਗ ਉਠਿਆ? ਤੁਹਾਨੂੰ ਖੁਸ਼ੀ ਕਿ ਤੁਹਾਡਾ ਕਾਤਲ ਹੀ
ਤੁਹਾਡਾ ਮੁਨਸਬ?
ਚਿੰਤਾ ਨਹੀਂ ਹੁੰਦੀ ਤੁਹਾਨੂੰ ਕਿ ਗੁਰੁ ਸਾਹਿਬਾਨਾਂ ਦੀ ਵਿਸ਼ਾਲ
ਸਖਸ਼ੀਅਤ ਅਤੇ ਸਿੱਖ ਸੂਰਬੀਰਾਂ ਦੀਆਂ ਮਨੁੱਖਤਾ, ਮਜਲੂਮਾਂ, ਨਿਮਾਣਿਆਂ ਤੇ ਅਤੇ ਲਿਤਾੜਿਆਂ
ਖਾਤਰ ਸਿਰ ਡਾਹ ਕੇ ਦਿੱਤੀਆਂ ਸ਼ਹਾਦਤਾਂ ਨੂੰ ਇਸ ਸੜੇ ਗਲੇ ਰਾਸ਼ਟਰਵਾਦ ਨਾਲ ਨੱਥੀ ਕਰਕੇ ਉਸ
ਨੂੰ ਫਾਹੇ ਲਾਇਆ ਜਾ ਰਿਹਾ ਹੈ? ਨਾਦਰ ਨੇ, ਅਬਦਾਲੀ ਨੇ ਕਿਹੜੇ ਰਾਸ਼ਟਰਵਾਦ ਉਪਰ ਹਮਲਾ ਕੀਤਾ
ਸੀ? ਅਰੰਗਜੇਬ ਵੇਲੇ ਕਿਹੜਾ ਇਨ੍ਹਾਂ ਦਾ ਰਾਸ਼ਟਰਵਾਦ ਸੀ? ਅਕਬਰ- ਜਹਾਂਗੀਰ ਕਿਹੜੇ ਰਾਸ਼ਟਰ
ਨੂੰ ਮੁਖਾਤਬ ਸੀ? ਗੁਰੂ ਨਾਨਕ ਸਾਹਿਬ ਬਾਬਰ ਅੱਗੇ ਕਿਸੇ ਰਾਸ਼ਟਰ-ਵਾਸ਼ਟਰਵਾਦ ਲਈ ਨਹੀਂ ਸਨ
ਖੜੇ ਬਲਕਿ ਉਨ੍ਹਾਂ ਮਜਲੂਮਾਂ ਖਾਤਰ ਉਸ ਦੇ ਘੋੜੇ ਦੀ ਲਗਾਮ ਖਿੱਚੀ ਜਿੰਨਾ ਬੇਗੁਨਾਹਾ ਦੇ
ਲਹੂ ਵਿਚ ਬਾਬਰ ਦੀ ਤਲਵਾਰ ਨਹਾ ਰਹੀ ਸੀ?
ਮੈਂ ਪਹਿਲਾ ਵੀ ਕਿਹਾ ਸੀ ਕਿ ਅਪਣੇ
ਰਾਗੀਆਂ-ਢਾਡੀਆਂ-ਕਥਾਵਾਚਕਾਂ ਨੂੰ ਬਕਾਇਦਾ ਹਦਾਇਤ ਕਰਨ ਗੁਰਦੁਆਰੇ ਕਿ ਕਿਸੇ ਦੇਸ਼-ਵੇਸ਼ ਦੀ
ਖਾਤਰ ਸਾਡੀਆਂ ਸ਼ਹਾਦਤਾਂ ਨਹੀਂ ਸਨ ਹੋਈਆਂ। ਖ਼ਬਰਦਾਰ ਕਿਸੇ ਦੇਸ਼ ਦੀ ਖਾਤਰ ਕਿਹਾ
ਤਾਂ? ਦੇਸ਼ ਕੱਲ ਨਹੀਂ ਸੀ ਅੱਜ ਹੈ ਕੱਲ ਨਹੀਂ ਰਹੇਗਾ ਤਾਂ ਅਪਣਾ ਇਤਿਹਾਸ ਕਿਥੇ ਫਿੱਟ
ਕਰੋਂਗੇ? ਕੱਲ ਤੱਕ ਤਾਂ ਪਾਕਿਸਤਾਨ ਵੀ ਵਿਚ ਸੀ, ਪਰਸੋਂ ਤੱਕ ਅਸਾਮ, ਕਸ਼ਮੀਰ, ਪੰਜਾਬ,
ਵੈਸਟ ਸਭ ਛਾਂਗਿਆ ਗਿਆ ਤਾਂ ਕਿਹੜਾ ਰਾਸ਼ਟਰਵਾਦ ਚੇਤੇ ਕਰੋਂਗੇ ਜਿਸ ਖਾਤਰ ਤੁਸੀਂ ਸਿਰ
ਦਿੱਤੇ?