Share on Facebook

Main News Page

ਸੱਜਣ ਨੂੰ ਸਜ਼ਾ ?
-: ਗੁਰਦੇਵ ਸਿੰਘ ਸੱਧੇਵਾਲੀਆ
201218

ਸਾਡੇ ਪਿੰਡ ਮਜ੍ਹਬੀ ਸਿੰਘਾ ਦਾ ੧੨-੧੪ ਕੁ ਸਾਲ ਦਾ ਨਿਆਣਾ ਜੱਟ ਦਾ ਸੀਰ ਕਰਦਿਆਂ ਪੱਠਿਆ ਵਾਲੇ ਟੋਕੇ ਵਿਚ ਆ ਗਿਆ। ਉਹ ਇਨ੍ਹਾਂ ਕੁਤਰਿਆ ਗਿਆ ਕਿ ਕੁਝ ਚਿਰ ਹਸਪਤਾਲ ਵਿਚ ਤੜਫ ਕੇ ਦਮ ਤੋੜ ਗਿਆ। ੪ ਲੱਖ ਉਸ ਦੀ ਕੀਮਤ ਪਈ ਜਿਹੜੀ ਸਮਾ ਪਾ ਕੇ ਘੱਟਦੀ ਘੱਟਦੀ ਲੱਖ ਤੱਕ ਆ ਗਈ ਤੇ ਆਖਰ ੫੦ ਹਜਾਰ ਤੇ ਜਾ ਕੇ ਨਿਬੜੀ? ਉਸ ਦੀ ਜਾਨ ਦੀ ਕੀਮਤ ੫੦ ਹਜਾਰ? ਕਿਉਂ ਭਲਾ? ਕਿਉਂਕਿ ਉਹ ਗਰੀਬ, ਬੰਦਿਆਂ ਵਿਚ ਥੋੜੋਂ ਆਉਂਦਾ ਸੀ। ੫੦ ਹਜਾਰ ਵੀ ਪਿੰਡ ਵਿਚ ਰੌਲਾ ਵਧਣ ਕਾਰਨੋਂ ਨਹੀ ਤਾਂ ਉਸ ਦੀ ਕੀਮਤ ੫੦ ਹਜਾਰ ਵੀ ਕਿਵੇਂ ਸੀ? ਇਹ ਧੱਕਾ ਸੀ ਜਿੰਮੀਦਾਰ ਵਿਚਾਰੇ ਨਾਲ?

ਸੱਜਣ ਨੂੰ ਕਹਿੰਦੇ ਸਜ਼ਾ ਹੋ ਗਈ। ਉਸ ਨੂੰ ਸਜ਼ਾ ਕਹਿੰਣਾ ਹੀ ਸਜ਼ਾ ਦਾ ਮਖੌਲ ਹੈ। ਜੇ ਉਹ ਸਜ਼ਾ ਹੈ ਤਾਂ ਫਿਰ ਤੁਸੀਂ ਜਿੰਨੇ ਮਰਜੀ ਕਤਲ ਕਰ ਸਕਦੇ ਹੋਂ। ਖੁਲ੍ਹ ਹੈ ਤੁਹਾਨੂੰ। ਪਰ ਕਤਲ ਕਰਦੇ ਸਮੇਂ ਯਾਦ ਰੱਖਣਾ ਕਿ ਕਤਲ ਹੋਣ ਵਾਲੇ ਕੋਈ ਸਿੱਖਾਂ, ਮੁਸਲਮਾਨਾਂ, ਦਲਿਤਾਂ ਜਾਂ ਈਸਾਈਆਂ ਵਰਗੇ ਕੋਈ 'ਚੌਥੇ ਪੌੜੇ' ਵਾਲੇ ਹੋਣੇ ਚਾਹੀਦੇ ਨਾ ਕਿ ਸ਼ੁੱਧ ਹਿੰਦੂ। ਉੱਚ ਜਾਤੀਆ ਤਾਂ ਬਿਲਕੁਲ ਹੀ ਨਹੀ।

ਮੋਦੀ ਕਹਿੰਦਾ ਸੱਜਣ ਨੂੰ ਸਜ਼ਾ ਦਵਾਉਂਣ ਵਿਚ ਮੇਰੀ ਮਹਾਨਤਾ ਨੂੰ ਘਟਾਇਆ ਨਹੀਂ ਜਾਣਾ ਚਾਹੀਦਾ। ਪਰ ਹੁਣ ਰਾਣੀਏ ਅੱਗਾ ਢੱਕਣ ਤਰ੍ਹਾਂ ਮੋਦੀ ਨੂੰ ਕੌਣ ਕਹੇ ਕਿ ਮੋਦੀ ਸਿਆਂ ਖੁਦ ਦੇ ਖੂਨੀ ਜੁਬਾੜੇ ਤਾਂ ਪੂੰਝ ਲੈਂਦਾ ਗੱਲ ਕਰਨ ਲੱਗਾ! ਸੱਜਣ ਬਾਰੇ ਮਜੀਠੀਏ ਦਾ ਕਦੇ ਔਸ ਟਾਹਣੀ ਕਦੇ ਔਸ ਟਾਹਣੀ ਜਾਣਾ ਦੇਖਕੇ ਵੀ ਮੋਦੀ ਵਾਂਗ ਹੀ ਜਾਪ ਰਿਹਾ ਸੀ ਕਿ ਬਗਿਆੜ ਹੀ ਬਗਿਆੜ ਨੂੰ ਬਗਿਆੜ ਕਹਿ ਰਿਹਾ?

ਚਿਰਾਂ ਦੀ ਗੱਲ ਹੈ ਇੱਕ ਫਰਜੀ ਜਿਹੇ ਨਾਮ ਵਾਲਾ ਦਾਰਾ ਸਿੰਘ ਨੇ ਈਸਾਈ ਪ੍ਰਚਾਰਕ ਅਤੇ ਉਸ ਦੇ ਨਿਆਣੇ ਜਿਉਂਦੇ ਹੀ ਸਾੜ ਸੁੱਟੇ ਪਰ ਉਸ ਨੂੰ ਸਜਾ? ਇਹੋ ਜਿਹਾ 'ਬਹਾਦਰੀ' ਵਾਲਾ ਕਾਰਨਾਮਾ ਕਰਨ ਵਾਲੇ ਨੂੰ ਜੇ ਜੇਹਲ ਜਾਣਾ ਵੀ ਪਵੇ ਤਾ ਜੇਹਲ ਵਿਚ ਵੀ ਉਸ ਨੂੰ ਜਵਾਈਆਂ ਤਰਾਂ ਰੱਖਿਆ ਜਾਂਦਾ ਅਤੇ ਬਾਕੀ ਵਾਲੇ ਉਸ ਵੰਨੀ ਦੇਖ ਹਉਕਾ ਜਿਹਾ ਲੈਂਦੇ ਕਿ ਕਾਸ਼ ਅਜਿਹਾ ਕਾਰਨਾਮਾ ਕਰਕੇ ਕਿਤੇ ਅਸੀਂ ਆਏ ਹੁੰਦੇ?

ਤੁਹਾਡੇ ਘਰ ਵਿਚ ਚੂਹੇ, ਕਾਕਰੇਚ ਆਣ ਵੜਨ ਤਾਂ ਮਾਰੋਂਗੇ ਨਹੀ ਉਨ੍ਹਾਂ ਨੂੰ? ਤੁਹਾਡੇ ਘਰ ਦੀ ਬਰਬਾਦੀ ਕਰ ਰਹੇ ਨੇ। ਕਾਹਦੀ ਸਜਾ ਉਨ੍ਹਾਂ ਨੂੰ ਮਾਰਨ ਦੀ? ਦਲਿਤ, ਸਿੱਖ, ਮੁਸਲਮਾਨ, ਈਸਾਈ ਕੰਧ ਤੇ ਟੰਗਿਆ ਪੜ ਲੈਣ ਕੇ ਤੁਹਾਨੂੰ ਮਾਰਨ ਦੀ ਕੋਈ ਸਜ਼ਾ ਨਹੀਂ। ਇਹ ਗੱਲ ਮੈਂ ਨਹੀਂ ਸੱਜਣ ਵਾਲੀ ੩੫ ਸਾਲਾ ਬਾਅਦ ਵਾਲੀ ਹਾਸੋ ਹੀਣੀ ਸਜ਼ਾ ਨੇ ਸਾਬਤ ਕੀਤਾ ਕਿ ਸੱਜਣ ਨੇ ਕੋਈ ਬੰਦੇ ਥੋੜੋਂ ਮਾਰੇ ਸਨ! ਕਿ ਮਾਰੇ ਸਨ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top