Share on Facebook

Main News Page

'ਸੱਚਖੰਡ' ਵਾਲੀ ਗੱਡੀ ਖਾਲੀ ?
-: ਗੁਰਦੇਵ ਸਿੰਘ ਸੱਧੇਵਾਲੀਆ
180918

ਕੋਈ ਵੀ ਨਹੀਂ ਚੜਨਾ ਚਾਹੁੰਦਾ। ਮੰਜੇ 'ਤੇ ਹੂੰਗ ਰਿਹਾ ਵੀ! ਆਖਰੀ ਸਾਹਾਂ 'ਤੇ ਪਿਆ ਵੀ ਗੋਲੀਆਂ ਚੱਬੀ ਜਾਂਦਾ ਕਿ ਚਾਰ ਸਾਹ ਹੋਰ ਲੈ ਲਵਾਂ। ਕੋਈ ਟੀਕਾ ਛੀਕਾ ਹੀ ਲਵਾ ਦਓ, ਕੋਈ ਡਾਕਟਰ ਦੇ ਹੀ ਲੈ ਚਲੋ, ਕੋਈ ਦੇਸੀ ਓਹੜ-ਪੋਹੜ ਹੀ ਸਹੀਂ, ਕੋਈ ਫਾਂਡੇ ਛਾਂਡੇ ਵਾਲਾ, ਕੋਈ ਬਾਬਾ ਜੀ ਪਰ ਧਰਤੀ ਛੱਡ ਸੱਚਖੰਡ ਕੋਈ ਨਾ ਜਾਣਾ ਚਾਹਵੇ! ਆਖਰ ਤੱਕ ਬੰਦਾ ਗੋਡੇ ਪਵਾਉਂਣ ਵਰਗੀ ਅੱਤ ਪੀੜਾ ਵਿਚੋਂ ਲੰਘਦਾ ਕਿ ਧਰਤੀ ਉਪਰ ਚਾਰ ਪੈਰ ਹੋਰ ਤੁਰ ਲਵਾਂ। ਹੋਰ ਜੀਓ ਲਵਾਂ, ਹੋਰ ਸਾਹ ਲੈ ਲਵਾਂ। ਇਨੀ ਪਿਆਰੀ ਧਰਤੀ, ਇਨਾ ਵੱਡਾ ਸੱਚਖੰਡ ਕਿ ਬੰਦਾ ਮਰਨ ਵੇਲੇ ਤੱਕ ਡਾਕਟਰਾਂ ਦੇ ਛੁਰੀਆਂ ਕਾਂਟਿਆਂ ਮੂਹਰੇ ਅਪਣੇ ਆਮ ਨੂੰ ਸੁੱਟ ਦਿੰਦਾ ਕਿ ਲੈ ਭਰਾਵਾ ਕੱਢ ਲੈ ਬੋਟੀਆਂ ਜਿੰਨੀਆਂ ਕੱਢਣੀਆਂ ਪਰ ਚਾਰ ਦਿਨ ਹੋਰ....?

ਤੁਹਾਨੂੰ ਨਿੱਤ ਸੱਚਖੰਡ ਦੇ ਸੁਪਨੇ ਦਿਖਾਉਂਣ ਵਾਲੇ ਖੁਦ ਬਾਬਿਆਂ ਨੂੰ ਪੁੱਛ ਦੇਖੋ ਉਹ ਜਾਣਾ ਚਾਹੁੰਦੇ? ਉਹ ਖੁਦ ਮਰੇ ਪੂਹਲੇ ਵਰਗਾ ਢਿੱਡ ਕਢੱਕੇ ਡਾਟਕਰਾਂ ਮੂਹਰੇ ਜਾ ਲੰਮਿਆਂ ਪੈਂਦੇ! ਡਾਕਟਰ ਵਿਚਾਰੇ ਨੂੰ ਪਤਾ ਨਹੀਂ ਕਿੰਨੀਆਂ ਤਹਿਆਂ ਚੀਰ ਕੇ ਅੰਦਰਲੇ ਸਮ੍ਹਾਨ ਤੱਕ ਜਾਣਾ ਪੈਂਦਾ! ਮੰਜੇ ਕੁਰਸੀਆਂ ਮਾਂਜ ਕੇ ਬੈਠਣ ਵਾਲੇ, ਭਾਂਡਿਆਂ ਦੀ ਐਸੀ ਤੈਸੀ ਫੇਰਨ ਵਾਲੇ, ਕਿਸੇ ਦੀ ਹਵਾ ਨਾ ਕੋਲੋਂ ਲੰਘਣ ਦੇਣ ਵਾਲੇ, ਅੰਮ੍ਰਿਤਧਾਰੀ ਤੋਂ ਬਿਨਾ ਕਿਸੇ ਹੱਥੋਂ ਖਾਣ ਨਾ ਵਾਲੇ, ਸੋਧਾਂ ਕਰਨ ਵਾਲੇ ਸੋਧੀਏ ਡਾਕਟਰ ਮੂਹਰੇ ਝੱਗਾ ਚੁਕਣ ਵੇਲੇ ਵਿੰਹਦੇ ਹੀ ਨਹੀਂ ਡਾਕਟਰ ਨੇ ਅੰਮ੍ਰਿਤ ਛਕਿਆ ਜਾਂ ਨਹੀਂ ਜਾਂ ਕਿਹੜੇ ਜੱਥੇ ਤੋਂ ਛੱਕਿਆ, ਜਾਂ ਹੱਥ ਧੋਤੇ ਜਾਂ ਨਹੀਂ, ਟੀਕਾ ਧੋ ਕੇ ਲਾਇਆ ਜਾਂ ਨਹੀਂ!

ਧਰਤੀ ਉਪਰਲਾ ਸੱਚਖੰਡ ਇਨਾ ਪਿਆਰਾ ਕਿ ਇਸ ਉਪਰ ਚਾਰ ਦਿਨ ਹੋਰ ਰਹਿਣ ਖਾਤਰ ਸਭ ਮਰਿਯਾਦਾਵਾਂ ਗਾਇਬ? ਸਭ ਅਸੂਲ ਖਤਮ! ਇਸ ਦਾ ਮੱਤਲਬ ਧਰਤੀ ਵਾਲਾ ਸੱਚਖੰਡ ਬਾਜੀ ਮਾਰ ਗਿਆ। ਧਰਤੀ ਵਾਲਾ ਸੱਚਖੰਡ ਮਨਮੋਹਣਾ!

ਆਤਮਹੱਤਿਆ ਤਰ੍ਹਾਂ ਬਾਬਿਆਂ ਵਾਲਾ ਸੱਚਖੰਡ ਬੰਦੇ ਦਾ ਆਖਰੀ ਰਸਤਾ! ਯਾਣੀ ਸੱਚਖੰਡ ਜਾਣ ਦਾ ਮੱਤਲਬ ਆਤਮਹੱਤਿਆ? ਕਿ ਹੁਣ ਕੋਈ ਚਾਰਾ ਨਹੀਂ ਮੌਤ ਤੋਂ ਛੁੱਟਣ ਦਾ ਚਲੋ ਸੱਚਖੰਡ ਹੀ ਸਹੀਂ? ਤੇ ਜਿਹੜੇ ਸੱਚਖੰਡ ਬਾਬਿਆਂ ਵਸਾਏ ਧਰਤੀ ਉਪਰ ਉਨ੍ਹਾਂ ਨੂੰ ਤਾਂ ਬਿੱਲਕੁਲ ਹੀ ਆਤਮਹੱਤਿਆ ਉਪਰਲਾ ਸੱਚਖੰਡ। ਹੁਣ ਕੌਣ ਕਰੇ ਆਤਮਹੱਤਿਆ? ਕੌਣ ਛੱਡੇ ਧਰਤੀ ਨੂੰ?

ਤਾਂ ਫਿਰ ਕਿਉਂ ਨਾ ਮੈਂ ਇਸੇ ਧਰਤੀ ਨੂੰ ਹੀ ਸੱਚ ਨਾਲ ਜੁੜ ਕੇ ਸੱਚਖੰਡ ਬਣਾਉਂਣ ਦੀ ਕੋਸ਼ਿਸ਼ ਕਰਾਂ ਤਾਂ ਕਿ ਅਣਦਿੱਸਦੇ ਸੱਚਖੰਡ ਦੀ ਹੋੜ ਵਿਚ ਧਰਤੀ ਉਪਰਲਾ ਸੱਚਖੰਡ ਝੂਠ ਨਾ ਬਣ ਕੇ ਰਹਿ ਜਾਏ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top