ਸੰਗਰੂਰ ਦੇ ਪਿੰਡ ਭੋਤਨਾ ਦੇ
ਗੁਰਦੁਆਰੇ ਵਿੱਚ ਤੀਆਂ ਦਾ ਮੇਲਾ ਚਰਚਾ ਵਿਚ ਹੈ, ਜਿਹੜਾ ਆਰ ਐਸ ਐਸ ਦੇ
ਅਮੇਂਦਰ ਦੱਤ ਵਲੋਂ ਕਰਵਾਇਆ ਗਿਆ ਤੇ ਜਿਸ ਵਿਚ ਕੁਝ ਸਿੱਖ ਚੌਧਰੀ ਵੀ
ਸ਼ਾਮਲ ਸਨ ਤੇ ਜਿਸ ਦਾ ਇੱਕ ਅਫਸਰ ਬੀਬੀ ਨੇ ਬੜੀ ਦਲੇਰੀ ਨਾਲ ਵਿਰੋਧ ਹੀ
ਨਹੀਂ ਕੀਤਾ ਬਲਕਿ ਉਨ੍ਹਾਂ
ਮੇਲਾ ਕਰਾ ਰਹੇ ਚੌਧਰੀਆਂ ਨੂੰ ਲਾਹਨਤਾ ਵੀ ਪਾਈਆਂ ! ਉਸ ਬੀਬੀ ਦੀ ਦਲੇਰੀ ਦੀ ਚਰਚਾ ਅਤੇ
ਮੇਲਿਆਂ ਵਾਲਿਆਂ ਨੂੰ ਆਮ ਲੋਕਾਂ ਵਲੋਂ ਲਾਹਨਤਾਂ ਇਹ ਸਾਬਤ ਕਰਦੀਆਂ ਕਿ ਤੀਆਂ ਦੇ ਮੇਲੇ ਅਤੇ
ਅਜਿਹਾ ਨੱਚਣਾ ਗਾਉਂਣਾ ਗੁਰੂ ਘਰਾਂ ਦਾ ਹਿੱਸਾ
ਨਹੀਂ।
ਪਰ ਇਸ ਚਰਚਾ ਨੂੰ ਦੇਖਦੇ ਮੈਂ ਬੜਾ ਹੈਰਾਨ ਕਿ ਇਸ ਪਿਰਤ ਦੀ ਮੋਹੜੀ ਗੱਡਣ ਵਾਲੇ
ਯਾਣੀ ਝੰਡੇ ਝੁਲਾਉਂਣ ਵਾਲੇ ਸਾਡੇ ਵਾਲੇ ਪ੍ਰਧਾਨਾਂ ਦਾ ਕਿਸੇ ਨਾਂ ਹੀ
ਨਹੀਂ ਲਿਆ? ਪੰਜਾਬ ਵਾਲਿਓ
ਤੁਸੀਂ ਬੜੇ ਲੇਟ ਹੋਂ
ਕੈਨੇਡਾ ਜੇ ਬਾਕੀ ਕੰਮਾਂ ਵਿੱਚ ਤੁਹਾਡੇ ਨਾਲੋਂ ਅੱਗੇ ਹੈ ਤਾਂ ਅਜਿਹੇ
ਕੰਮਾਂ ਵਿੱਚ ਵੀ ਮੂਹਰੇ? ਜਿਸ ਗੱਲੋਂ ਤੁਸੀਂ ਅੱਜ ਦੁਖੀ ਹੋ ਰਹੇਂ ਸਾਡੇ ਵਾਲਿਆਂ ਗੁਰੂ ਘਰਾਂ ਵਿਚ ਤੀਆਂ
ਕਈ ਸਾਲ ਪਹਿਲਾਂ ਹੀ ਨਚਾ ਛੱਡੀਆਂ ਹੋਈਆਂ?
ਯਾਦ ਰਹੇ ਕਿ ਗੁਰਦੁਆਰੇ ਸਿੱਖ ਲਹਿਰ ਦੇ ਪ੍ਰਧਾਨਾਂ ਅਤੇ ਉਨ੍ਹਾਂ ਦਿਆਂ ਯਾਰਾਂ ਇਹੋ ਜਿਹੀਆਂ
ਤੀਆਂ ਦੇ ਮੇਲੇ ਕੋਈ ਕਈ ਸਾਲ ਪਹਿਲਾਂ ਹੀ ਕਰਾ ਛੱਡੇ ਹਨ? ਤੁਸੀਂ ਕਹਿੰਨੇ ਕਿ ਆਰ ਐਸ ਐਸ ਵਰਗੇ
ਲੋਕਾਂ ਦਾ ਅਜਿਹੇ ਮੇਲਿਆਂ ਗੇਲਿਆਂ ਵਿਚ ਸਿੱਧਾ ਰੋਲ ਹੈ, ਪਰ ਪਤਾ
ਨਹੀਂ ਕਿਉਂ ਸਾਡੇ ਵੇਲੇ ਕਿਸੇ
ਅਜਿਹੀ ਚੀਰ-ਫਾੜ ਕਿਉਂ
ਨਹੀਂ ਕੀਤੀ ਕਿ ਉਸ ਸਮੇ ਕਿਸ ਦਾ ਰੋਲ ਸੀ? ਉਲਟਾ ਕ੍ਰਿਪਾਨਾਂ ਗੰਡਾਸਿਆਂ
ਵਾਲੀਆਂ ਫੌਜਾਂ ਕੁਝ ਦਿਨ ਪਹਿਲਾਂ ਕੀਰਤਨ ਹੋਣ
'ਤੇ ਤਾਂ ਲਾਲੋ ਲਾਲ ਹੋਈਆਂ ਫਿਰਨ, ਪਰ ਜਦ ਤੀਆਂ
ਹੋਣ ਲੱਗੀਆਂ ਤਾਂ ਗੁਰੂ ਘਰ ਨੇੜਿਓਂ ਚਿੜੀ ਨਾ ਫੜਕੀ?
ਨਾ ਕ੍ਰਿਪਾਨਾਂ, ਨਾ ਗੰਡਾਸੇ, ਨਾਂ ਫੌਜਾਂ
ਤੇ ਨਾ ਪੰਥ ਨੂੰ ਖਤਰਾ? ਯਾਣੀ ਕੀਰਤਨ ਹਾਰ ਗਿਆ ਤੀਆਂ ਜਿੱਤ ਗਈਆਂ?