Share on Facebook

Main News Page

2020 ਦੇ ਰਿਫੈਰੰਡਮ ਦਾ ਸੱਚ
-: ਗੁਰਦੇਵ ਸਿੰਘ ਸੱਧੇਵਾਲੀਆ
06 Aug 2018

ਪਿੱਛੇ ਜਿਹੇ ਜਦ ਮੈਂ 2020 ਦੇ ਰਿਫੈਰੰਡਮ ਦੀ ਗੱਲ ਕੀਤੀ ਸੀ (੨੦੨੦ ਦਾ ਰਿਫਰੈਂਡਮ ਬਨਾਮ ਆਜ਼ਾਦੀ ?) ਤਾਂ ਕੁਝ ਭਰਾਵਾਂ ਨੂੰ ਕਾਫੀ ਗੁੱਸਾ ਲੱਗਾ ਤੇ ਕਈਆਂ ਨੂੰ ਕੁੱਝ ਜਿਆਦਾ ਹੀ ਜਿਹੜਾ ਕਿ ਕੁਦਰਤੀ ਸੀ ਪਰ ਉਨ੍ਹਾਂ ਤੇ ਮੈਨੂੰ ਕੋਈ ਗੁੱਸਾ ਨਹੀਂ। ਆਮ ਲੋਕਾਂ ਦੇ ਮਨ ਅਜਾਦੀ ਦੀ ਪੀੜਾ ਹੈ, ਉਹ ਅਪਣੇ ਵੱਖਰੇ ਰਾਜ ਲਈ ਤਾਂਘਦੇ ਹਨ। ਉਸ ਤਾਂਘ, ਉਸ ਪੀੜਾ ਵਿਚੋਂ ਉਨ੍ਹਾਂ ਦਾ ਗੁੱਸਾ ਬੋਲਦਾ ਹੈ।

ਪਰ ਇਸ ਪੀੜਾ ਵਿਚੋਂ ਤੁਸੀਂ ਇਕੱਲੇ ਨਹੀਂ ਲੰਘ ਰਹੇ ਹੋਂ ਹਰੇਕ ਸਿੱਖ ਲੰਘ ਰਿਹਾ, ਜਿਹੜਾ ਝੂਠੇ ਮੁਕਾਬਲਿਆਂ, ਰੋਹੀਆਂ ਤੇ ਨਹਿਰਾਂ ਦੇ ਕੰਢਿਆਂ 'ਤੇ ਵਿਛੀਆਂ ਲਾਸ਼ਾਂ ਨੂੰ ਅਪਣੀ ਰੂਹ ਵਿਚ ਉਤਾਰ ਚੁੱਕਾ ਹੈ। ਜਿਹੜਾ ਦਿੱਲੀ ਅਤੇ ਹੋਰ ਸ਼ਹਿਰਾ ਵਿਚ ਕੁੱਤਿਆਂ ਵਾਂਗ ਧੂਹੇ ਗਏ ਸਰਦਾਰਾਂ ਦੀ ਪੀੜਾ ਨੂੰ ਦਿੱਲੋਂ ਮਹਿਸੂਸ ਕਰਦਾ ਹੈ ਅਤੇ ਬਲਾਤਕਾਰ ਹੋਈਆਂ ਸਿੱਖ ਔਰਤਾਂ ਦੀ ਬੇਇੱਜਤੀ ਨੂੰ ਆਪਣੇ ਅੰਦਰ ਸਾਭੀਂ ਬੈਠਾ ਹੈ।

ਪਰ ਯਾਦ ਰਹੇ ਕਿ ਤੁਸੀਂ ਉਸ ਜਹਾਜ਼ ਵਿਚ ਕਦੇ ਨਾ ਬੈਠੋਂ, ਜਿਸ ਦਾ ਤੁਹਾਨੂੰ ਅਗਾਊ ਪਤਾ ਲੱਗ ਜਾਏ ਕਿ ਇਹ ਅਗਵਾ ਹੋ ਚੁੱਕਾ ਹੋਇਆ ਹੈ ਜਾਂ ਅੱਗੇ ਜਾ ਕੇ ਹੋਣ ਵਾਲਾ ਹੈ ਜਾਂ ਇਸ ਦੇ ਪਾਇਲਟ ਖੁਦ ਹੀ ਇਸ ਨੂੰ ਅਗਵਾ ਕਰ ਦੇਣ ਵਾਲੇ ਹਨ?

ਮਿਸਟਰ ਪੰਨੂੰ ਐਡ ਪਾਰਟੀ ਦੇ ਝੂਠਾਂ ਦੇ ਖੁਲਾਸੇ ਅਸੀਂ ਤੁਹਾਡੇ ਸਾਹਵੇਂ ਕਰ ਚੁੱਕੇ ਹਾਂ ਕਿ ਕਿਵੇਂ ਉਨ੍ਹੀ ਬਾਦਲ, ਸੋਨੀਆਂ ਅਤੇ ਰਾਜਨਾਥ ਵਰਗਿਆਂ ਨੂੰ ਪੋਲੇ ਕੇਸ ਕਰਕੇ ਬਰੀ ਕਰਵਾਇਆ ਤੇ ਮੁੜ ਉਸ ਨੂੰ 'ਪ੍ਰਾਪੇਗੰਡਾ ਸਟੰਟ' ਕਹਿ ਕੇ ਪੱਲਾ ਝਾੜ ਲਿਆ। ਅਸੀਂ ਉਨ੍ਹਾਂ ਕੇਸਾਂ ਦੀਆਂ ਬਕਾਇਦਾਂ ਜੱਜਮਿੰਟਾਂ' ਵਿਚੋਂ ਤੱਥ ਪੇਸ਼ ਕੀਤੇ ਸਨ ਤਾਂ ਫਿਰ ਅਸੀਂ ਇਨ੍ਹਾ ਦੇ 2020 ਉਪਰ ਵਿਸਵਾਸ਼ ਕਿਉਂ ਕਰੀਏ ਜਾਂ ਕਿ ਫਿਰ ਮੰਨ ਲਈਏ ਕਿ ਇਹ ਵੀ 'ਪ੍ਰਾਪੇਗੰਡਾ ਸਟੰਟ' ਹੀ ਹੈ। ਕੌਮ ਇਹ ਮੱਖੀ ਕਿਵੇਂ ਨਿਗਲੇ ਕਿ ਇਸ ਸੰਸਥਾ ਨੂੰ ਪੰਜਾਬ ਬੈਠਾ ਪੀਰ ਮੁਹੰਮਦ ਚਲਾ ਰਿਹਾ ਹੈ? ਕੌਣ ਹੈ ਪੀਰ ਮੁਹੰਮਦ ਤੇ ਕੌਣ ਨਹੀਂ ਉਸ ਨੂੰ ਜਾਣਦਾ? ਮੈਨੂੰ ਗਾਹਲਾਂ ਕੱਢਣ ਨਾਲ ਕੋਈ ਫਰਕ ਨਹੀਂ ਪੈਣਾ ਮੈਂ ਵੀ 2020 ਦੀ ਅਜਾਦੀ ਦਾ ਨਾਹਰਾ ਮਾਰ ਕੇ ਤੁਹਾਡੀ ਫੋਕੀ ਬੱਲੇ ਬੱਲੇ ਲੈ ਸਕਦਾ ਹਾਂ ਪਰ ਕਿਉਂ? ਜਦ ਕਿ ਇਸ ਲਫਾਫੇ ਵਿਚ ਹੈ ਹੀ ਕੱਖ ਨਹੀਂ! ਕੋਈ ਅਜਿਹਾ ਰੈਫਰੰਡਮ ਹੋਵੇ ਤਾਂ ਜਰੂਰ ਦੱਸਣਾ ਜਿਹੜਾ ਹੋ ਤਾਂ ਕਿਸੇ ਹੋਰ ਖਿੱਤੇ ਲਈ ਰਿਹਾ ਹੋਵੇ ਪਰ ਵੋਟਾਂ ਕਿਤੇ ਬਾਹਰ ਨੈੱਟਾਂ ਤੇ ਹੋਰਨਾ ਮੁਲਖਾਂ ਦੇ ਸਿਟੀਜਨਾ ਦੀਆਂ ਪੈ ਰਹੀਆਂ ਹੋਣ?

ਜਿਥੇ ਤੱਕ ਰਿਫਰੈਂਡਮ ਦੀ ਗੱਲ ਹੈ ਦੁਨੀਆਂ ਦੇ ਇਤਿਹਾਸ ਵਿਚ ਰਿਫਰੈਂਡਮ ਹੋਏ ਹਨ ਪਰ ਕਿਥੇ ਅਤੇ ਕਿੰਨਾ ਹਲਾਤਾਂ ਵਿਚ? ਜੇ ਕੁਝ ਫਿਹਲ ਹੋਏ ਤਾਂ ਕਿਵੇਂ? ਇਨ੍ਹਾਂ ਰਿਫਰੈਂਡਮਾਂ ਦਾ ਇਤਿਹਾਸ ਜਾਣ ਲੈਣਾ ਕੁਥਾਏ ਨਹੀਂ ਹੋਵੇਗਾ ਤੇ ਜੇ ਇਸ ਵਿਚ ਕੁਝ ਤਕਨੀਕੀ ਨੁਕਤਿਆਂ ਤੋਂ ਮੈਂ ਅਨਜਾਣ ਜਾਪਦਾ ਹੋਵਾਂ ਤਾਂ ਠੀਕ ਕਰ ਦੇਣਾ ਜੀ।

ਇਹ ਜਾਨਣ ਤੋਂ ਬਾਅਦ ਜਮਾ-ਘਟਾਉ ਕਰ ਲੈਣ ਵਿਚ ਕੋਈ ਹਰਜ ਨਹੀਂ ਤਾਂ ਕਿ ਸਾਨੂੰ ਬਾਕੀ ਰਿਫਰੈਡਮਾਂ ਅਤੇ ਪੰਜਾਬ ਵਾਲੇ ਰਿਫਰੈਡਮ ਦੇ ਫਰਕ ਦਾ ਪਤਾ ਲੱਗ ਸਕੇ।

- Cremia ਕਰੀਮੀਆ ਯੁਕਰੇਨ ਹੇਠਾਂ ਸੀ ਜਦ ਕਿ ਕੋਈ 20 ਸਾਲ ਪਹਿਲਾਂ ਰਸ਼ੀਆ ਵਿਚੋਂ ਹੀ ਗਿਆ ਸੀ। ਪਰ ਜਦ ਰਸ਼ੀਆ ਦਾ ਜੋਰ ਪਿਆ, ਤਾਂ ਰਸ਼ੀਆਂ ਨੇ ਜਾ ਯੁਕਰੇਨ ਦੀ ਧੌਣ 'ਤੇ ਗੋਡਾ ਰੱਖਿਆ ਤੇ ਕਰੀਮੀਆ ਵਿੱਚ ਰਿਫਰੈਂਡਮ ਕਰਾ ਦਿੱਤਾ। ਕਰੀਮੀਆ ਦੇ ਲੋਕ ਕਿਉਂਕਿ ਰਸ਼ੀਆ ਵਿਚੋਂ ਹੀ ਸਨ, ਉਨ੍ਹਾਂ ਸਭ ਨੇ ਇਸ ਰਿਫਰੈਂਡਮ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਕਰੀਮੀਆਂ ਹੁਣ ਫਿਰ ਤੋਂ ਰਸ਼ੀਆ ਦਾ ਹੈ।

The Crimean peninsula was annexed from Ukraine by the Russian Federation in February–March 2014. Since then, it has been administered as two Russian federal subjects—the Republic of Crimea and the federal city of Sevastopol.
Source: https://en.wikipedia.org/wiki/Annexation_of_Crimea_by_the_Russian_Federation

- Quebec ਕਿਉਬਿਕ ਵਿਚ ਰਿਫਰੈਂਡਮ ਹੋਇਆ। ਰੈਨੇ-ਲੈਵਿਕ ਉਥੇ ਦਾ ਚੀਫ ਮਨਿਸਟਰ ਸੀ ਜਿਸ ਦੇ ਜੋਰ ਨਾਲ ਇਹ ਰਿਫਰੈਡਮ ਕਨੇਡਾ ਦੀ ਸਹਿਮਤੀ ਨਾਲ ਹੋਇਆ। ਫਰਾਂਸ ਵਰਗੀ ਸੁਪਰ ਪਾਵਰ ਉਸ ਦੀ ਪਿੱਠ ਤੇ ਸੀ। ਉਨ੍ਹਾਂ ਲੋਕਾਂ ਵਿਚ ਅਪਣੀ ਬੋਲੀ ਪ੍ਰਤੀ ਤੇ ਅਪਣੇ ਕਲਚਰ ਪ੍ਰਤੀ ਇਨੀ ਦ੍ਰਿੜਤਾ ਹੈ ਕਿ ਉਹ ਛੇਤੀ ਦੇਣੀ ਤੁਹਾਡੇ ਨਾਲ ਅੰਗਰੇਜੀ ਵਿਚ ਗੱਲ ਹੀ ਨਹੀਂ ਕਰਦੇ। ਇੱਕ ਇੱਕ ਬੰਦਾ ਕਮਿਟਿਡ! ਉਹ ਸਾਰੇ ਲੋਕ ਲੈਵਿਕ ਦੀ ਪਿੱਠ ਤੇ ਸਨ। ਕੇਵਲ 49-51 ਦੇ ਫਰਕ ਨਾਲ ਉਹ ਅਪਣਾ ਰਿਫਰੈਂਡਮ ਹਾਰੇ ਕਿਉਂਕਿ ਉਥੇ ਕੁਝ ਲੋਕ ਅੰਗਰੇਜੀ ਮੂਲ ਦੇ ਵੀ ਸਨ।

- Read: https://en.wikipedia.org/wiki/Quebec_referendum,_1995

- Scotland ਸਕਾਟਲੈਂਡ ਦੇ ਵੀ ਖੁਦ ਚੀਫ ਮਨਿਸਟਰ ਨੇ ਅਪਣੇ ਲੋਕਾਂ ਨੂੰ ਭਰੋਸੇ ਵਿਚ ਲੈ ਕੇ ਜੋਰ ਨਾਲ ਰਿਫਰੈਂਡਮ ਕਰਾਇਆ। ਇੰਗਲੈਂਡ ਦੀ ਸਹਿਮਤੀ ਨਾਲ ਹੋਇਆ ਜਦ ਕਿ ਉਹ ਕੋਈ 8 ਤੋਂ 10 ਕੁ ਪ੍ਰਸੈਂਟ ਦੇ ਫਰਕ ਨਾਲ ਹਾਰੇ।

- Venezuela ਬਰਾਜ਼ੀਲ ਵਾਲੇ ਪਾਸੇ ਲੱਗਦਾ 'ਵੈਨਜ਼ਵਿਲਾ'। ਕਮਿਉਨਿਸ਼ਟਾਂ ਹੇਠਾਂ ਆਉਂਦਾ ਸੀ ਉਹ। ਉਥੇ ਅੰਨ੍ਹਾ ਤੇਲ ਨਿਕਲਦਾ। ਅਮਰੀਕਾ ਦੀ ਜੀਭ ਮੂਤਣੀ ਕੁਦਰਤੀ ਸੀ। ਅਮਰੀਕਾ ਨੇ ਡਾਂਗ ਨਾਲ ਕਰਾਇਆ ਉਥੇ ਰਿਫਰੈਂਡਮ। ਜਿਥੇ ਅਮਰੀਕਾ ਖੜ ਗਿਆ ਕਿਸ ਦੀ ਤਾਕਤ ਸੀ ਉਥੇ ਰਿਫਰੈਂਡਮ ਹੋਣ ਨਾ ਦਿੰਦੇ ਤੇ ਉਹ ਜਿੱਤ ਗਏ ਕਿਉਂਕਿ ਕਾਮਰੇਡਾਂ ਹੇਠ ਕੋਈ ਵੀ ਮੁਲਖ ਸੌਖਾ ਨਹੀਂ! ਤੇ ਅੱਜ ਅਸਿੱਧੇ ਤਰੀਕੇ ਅਮਰੀਕਾ ਉਥੇ ਰਾਜ ਕਰਦਾ।

ਹੁਣ ਗੱਲ ਕਰੋ ਪੰਜਾਬ ਦੀ। ਪੰਜਾਬ ਦਾ ਜੋ ਹਾਲ ਹੈ ਉਸ ਨੂੰ ਪਾਸੇ ਵੀ ਕਰ ਦਈਏ ਤੇ ਮੰਨ ਵੀ ਲਈਏ ਪੂਰੀ ਸਿੱਖ ਕੌਮ ਇਸ ਰਿਫਰੈਂਡਮ ਦੇ ਨਾਲ ਖੜੀ ਹੈ ਤਾਂ ਉਥੇ ਕੁੱਲ ਗਿਣਤੀ ਸਿੱਖਾਂ ਦੀ ਪਤਾ ਕਿੰਨੀ? 34 ਪ੍ਰਸੈਂਟ ! 43 ਪ੍ਰਸੈਂਟ ਉਥੇ ਹਿੰਦੂ ਹੈ। ਜੇ ਸਿੱਖ 34 ਫੀਸਦੀ ਹਨ ਤਾਂ ਉਨ੍ਹਾਂ ਵਿਚ ਵੀ ਅਗਾਂਹ ਦਲਿਤ ਹਨ ਜਿਹੜੇ ਜੈ ਭਾਰਤ ਛੱਡ ਨਹੀਂ ਸਕਦੇ! ਕਾਮਰੇਡ ਹਨ ਪੱਕੇ 'ਦੇਸ਼ ਭਗਤ'? ਸਿਸਟਮ ਦੇ ਮੋਹਰੇ! ਬਾਕੀ ਰਾਧਾ ਸੁਆਮੀ ਜਾਂ ਸੌਦੇ ਸਾਧਾਂ ਦੇ ਚੇਲੇ ਤਾਂ ਤੁਸੀਂ ਉਂਝ ਹੀ ਕੱਢ ਛੱਡੋ। ਤੇ ਤੁਹਾਨੂੰ ਜਾਪਦਾ ਨਾਨਕਸਰੀਏ, ਰਾੜੇ, ਰਤਵਾੜੇ, ਮਸਤੂਆਣੇ, ਬੜੂ ਵਾਲੇ, ਪਿਹੋਵੇ, ਧੁੰਮੇ ਤੁਹਾਡੇ ਨਾਲ ਹਨ? ਬਹੁਤੇ ਸਾਧ, ਜਿਹੜੇ ਹਿੰਦੂ ਤੋਂ ਡਰਦੇ ਅਪਣੇ ਡੇਰਿਆਂ ਵਿਚ 'ਰਾਜ ਕਰੇਗਾ ਖਾਲਸਾ' ਨਹੀਂ ਪੜ ਸਕਦੇ ਉਹ ਤੁਹਾਡੇ ਖਾਲਿਸਤਾਨ ਵਿਚ ਸ਼ਾਮਲ ਕਿਵੇਂ ਹੋਣਗੇ। ਸ਼੍ਰੋਮਣੀ ਕਮੇਟੀ ਨੂੰ ਚਲੋ ਪੁੱਛ ਦੇਖੋ। ਮੱਕੜ ਤਾਂ ਗਿਆ ਬਡੂੰਗਰ ਜਾਂ ਜਿਹੜਾ ਹੁਣ ਹੈ, ਨਾਲ ਰਾਇ ਕਰ ਲਓ ਖੜਦਾ ਉਹ ਸਿੱਖਾਂ ਨਾਲ? ਪੰਜਾਬ ਦੇ ਪਿੰਡਾਂ ਵਿਚ ਜਾ ਕੇ ਗੱਲ ਕਰ ਦੇਖੋ! ਭੰਗ ਪੀਣੇ ਤੁਰ ਪੈਣਗੇ ਨਾਲ? ਇਵੇਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਵਿਹਲੀਆਂ ਧਾੜਾਂ ਹਨ ਜਿਹੜੀਆਂ ਕੁੜ ਕੁੜ ਸਿੱਖਾਂ ਦੇ ਕਰਦੀਆਂ ਪਰ ਅੰਡੇ ਦਿੱਲੀ ਦੇ ਦਿੰਦੀਆਂ। ਤੁਹਾਡਾ ਕਿਹੜਾ ਚੀਫ ਮਨਿਸਟਰ ਹੈ ਜਿਸ ਦੀਆਂ ਲੱਤਾਂ ਭਾਰ ਝਲਦੀਆਂ ਕਿ ਉਹ ਪੰਜਾਬ ਵਿਚ ਰਿਫਰੈਂਡਮ ਕਰਾਏ। ਬਾਦਲਕੇ ਕਰਾਉਂਣਗੇ ਜਾਂ ਕੈਪਟਨ?

ਰਿਫਰੈਂਡਮ ਕਰਾ ਕੇ ਜਿਹੜਾ ਗਿਦੜ ਪ੍ਰਵਾਨਾ ਤੁਸੀਂ ਹੁਣ ਲੈਣਾ ਚਾਹੁੰਦੇ (ਮੁਲਖ ਨਹੀਂ), ਉਹ ਕਸ਼ਮੀਰ 70 ਸਾਲਾਂ ਤੋਂ ਖੀਸੇ ਪਾਈ ਫਿਰਦਾ ਉਸ ਕਾਗਜ ਦੇ ਟੁਕੜੇ ਦੀ ਕੋਈ ਵੁਕਤ ਨਹੀਂ। ਉਵੇਂ ਜਿਵੇਂ ਤੁਹਾਡੇ ਹੁਣ ਵਾਲੇ ਸੋ ਕਾਲ ਜਥੇਦਾਰਾਂ ਦੇ ਹੁਕਮਨਾਮਿਆਂ ਦੀ !

ਯੂ. ਐਨ. ਓ. ਕੀ ਹੈ? ਤੁਹਾਨੂੰ ਲੱਗਦਾ ਉਹ ਤੁਹਾਨੂੰ ਮੁਲਖ ਦਵਾ ਦਏਗਾ? ਉਸ ਦੀ ਔਕਾਤ ਪਤਾ ਕੀ ਹੈ? ਜਿਵੇਂ ਹਿੰਦੋਸਤਾਨ ਵਿਚ ਗਿਆਨੀ ਜੈਲ ਸਿੰਘ ਦੀ ਜਾਂ ਅਬਦੁਲ ਕਲਾਮ ਦੀ? ਯਾਣੀ ਵੱਡੀਆਂ ਤਾਕਤਾਂ ਦੀ ਰਖੇਲ! ਰੱਬੜ ਦੀ ਮੋਹਰ! ਇਹ ਗੱਲ ਇਰਾਕ ਦੀ ਜੰਗ ਵੇਲੇ ਸਾਫ ਨਹੀਂ ਹੋ ਚੁੱਕੀ?

ਕਿਹੜੀ ਵੱਡੀ ਤਾਕਤ ਸਾਡੇ ਮਗਰ ਹੈ ? ਅਮਰੀਕਾ, ਫਰਾਂਸ, ਇੰਗਲੈਂਡ, ਰੂਸ, ਚੀਨ? ਤੇ ਕੋਈ ਕਿਉਂ ਖੜੂ? ਬਿਨਾ ਕਿਸੇ ਲਾਲਚ ਕੌਣ ਖੜਦਾ ਕਿਸੇ ਨਾਲ ਤੇ ਸਾਡੇ ਕੋਲੇ ਦੇਣ ਨੂੰ ਹੈ ਕੀ? ਨਾ ਸਾਡੇ ਕੋਲੇ ਤੇਲ, ਨਾ ਸੋਨਾ, ਨਾ ਵੱਡੀ ਮੰਡੀ ਅਸੀਂ। ਝੋਨਾ-ਕਣਕ? ਜਿਹੜਾ ਉਨ੍ਹਾਂ ਖੁਦ ਕੋਲੇ ਬਥੇਰਾ ਹੈ ਜਿਹੜਾ ਉਹ ਆਪ ਦੁਨੀਆਂ ਨੂੰ ਦੇ ਰਿਹੈ। ਟੰਨਾ ਦੇ ਟੰਨ ਸਮੁੰਦਰ ਵਿਚ ਰੋਹੜਦੇ ਕਿ ਕਿਤੇ ਮਾਰਕਿਟ ਨਾ ਡਾਵਾ ਡੋਲ ਹੋ ਜਾਏ!

ਇਨ੍ਹਾਂ ਹਲਾਤਾਂ ਵਿਚ ਅਸੀਂ ਕੌਮ ਦੀ ਐਨਰਜੀ ਅਤੇ ਸਮਾ ਬਰਬਾਦ ਨਹੀਂ ਕਰ ਰਹੇ? ਅਸੀਂ ਤਾਂ ਹਾਲੇ ਅਪਣੀ ਪਹਿਚਾਣ ਹੀ ਨਹੀਂ ਦੱਸ ਸਕੇ ਬਾਹਰ। ਗੋਰੇ ਸਾਨੂੰ ਅਫਗਾਨੀ ਕਹਿ ਕਹਿ ਕੁੱਟੀ ਜਾਂਦੇ। ਅਸੀਂ ਅਪਣੇ ਆਪ ਨੂੰ ਕੌਮ ਯਾਣੀ ਨੇਸ਼ਨ ਦੇ ਤੌਰ 'ਤੇ ਹੀ ਉਭਾਰ ਨਹੀਂ ਪਾਏ ਹਾਲੇ ਤੀਕ ਗੱਲ ਅਸੀਂ ਕਰ ਰਹੇ ਖਾਲਿਸਤਾਨ ਦੀ? ਸਾਡੇ ਵਿਚ ਕੌਮੀਅਤ ਵਾਲੀ ਗੱਲ ਛੱਡੀ ਕਿਹੜੀ ਹਿੰਦੂ ਨੇ? ਰਹਿੰਦੀ ਕਸਰ ਤੁਹਾਡੇ ਪੱਗਾਂ ਵਾਲੇ ਪੰਡੀਏ ਕੱਢੀ ਜਾਂਦੇ ਨਿੱਤ ਥਾਲੀਆਂ ਘੁੰਮਾ ਕੇ। ਸਾਡੇ ਵਿਚੋਂ ਤਾਂ ਕੌਮੀਅਤ ਹੀ ਮਾਰ ਦਿੱਤੀ ਅਗਲਿਆਂ ਪੰਜਾਬੀਅਤ ਵਾਲਾ ਲੋਦਾ ਲਾ ਕੇ ਤੁਸੀਂ ਕਹਿੰਦੇ ਰਿਫਰੈਡੰਮ ਨਾਲ ਮੁਲਖ ਲੈਣਾ? ਜੇ ਅਸੀਂ ਕੌਮ ਹੀ ਨਾ ਰਹੇ ਤਾਂ ਵੱਖਰਾ ਮੁਲਖ ਕਿਸ ਅਧਾਰ ਤੇ ਮੰਗ ਸਕਦੇ? ਹੇਠਾਂ ਨੀਂਹ ਹੀ ਪੋਲੀ ਕਰ ਮਾਰੀ ਉਪਰ ਮਹਿਲ ਪਾਉਂਣ ਦੇ ਸੁਪਨੇ? ਤੁਸੀਂ ਕਹਿੰਨੇ ਵੱਖਰੇ ਹਾਂ ਅਸੀਂ, ਹਿੰਦੂ ਕਹਿੰਦਾ ਵੱਖਰਾ ਕੀ ਹੈ ਤੇਰੇ ਵਿਚ? ਪੱਗਾਂ ਦਾਹੜੀਆਂ ਤਾਂ ਮੇਰੇ ਵਾਲੇ ਪੰਡੀਏ ਛੱਤੀ ਸੌ ਬੰਨੀ ਫਿਰਦੇ!

ਸਾਡੀ ਮੁਸ਼ਕਲ ਪਤਾ ਕੀ ਹੈ ਅਸੀਂ ਜਦ ਸਵਾਲਾਂ ਵਿਚ ਘਿਰ ਜਾਂਨੇ ਤਾਂ ਅਗਲੇ ਦੁਆਲੇ ਹੀ ਡਾਂਗ ਚੁੱਕ ਲੈਂਨੇ ਕਿ ਤੂੰ ਦੱਸ ਫਿਰ ਵੱਡਾ ਸਿਆਣਾ, ਤੂੰ ਲੱਗ ਫਿਰ ਅੱਗੇ, ਤੂੰ ਕੀ ਕੀਤਾ ਤੇ ਹੁਣ ਬਜਾਇ ਖੁਦ ਕੁਝ ਸੋਚਣ ਦੇ ਤੁਸੀਂ ਵੀ ਇਹੀ ਕਹੋਂਗੇ ਕਿਉਂਕਿ ਅਸੀਂ ਖੁਦ ਸੋਚਣਾ ਨਹੀਂ ਚਾਹੁੰਦੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top