Share on Facebook

Main News Page

ਧੰਨ ਗੁਰੂ ਕੇ ਸਿੱਖ ਮਰਿਖ ਸਮ ਖੌਰੂ ਪਾਵੈ....?
-: ਗੁਰਦੇਵ ਸਿੰਘ ਸੱਧੇਵਾਲੀਆ
13 Jun 2018

ਮਰਿਖ ਯਾਣੀ ਝੋਟਾ।

ਬਾਬਾ ਫੌਜਾ ਸਿੰਘ ਦੇ ਪਿੰਡ ਜਲਾਲੀਆਂ ਤੇ ਬੋਲਿਆਂ ਦੇ ਝੋਟੇ ਹੁੰਦੇ ਸਨ। ਪੱਠਿਆਂ ਦੇ ਰਿਹੜੇ ਅੱਗੇ ਜੋਤੇ ਉਹ ਜਦ ਵੀ ਆਹਵੇਂ ਸਾਹਵੇਂ ਹੋ ਜਾਣੇ ਤਾਂ ਨੱਥਾਂ ਨੁੱਥਾਂ ਤੁੜਾ ਕੇ ਉਨੀ ਹਅਟ ਜੋ, ਬਅਚ ਜੋ, ਕਰਦਿਆਂ ਸਮੇਤ ਰਿਹੜਿਆਂ ਜਾ ਟੱਕਰਾਂ ਮਾਰਨੀਆਂ! ਉਨ੍ਹਾਂ ਦੇ ਫਸੇ ਸਿੰਗਾ ਦਾ ਤਮਾਸ਼ਾ ਪਿੰਡ ਬੜੇ ਚਾਅ ਨਾਲ ਦੇਖਣ ਆਉਂਦਾ। ਰਿਹੜੇ ਤੇ ਬੈਠੇ ਬੰਦਿਆਂ ਮਾਰ ਛਾਲਾਂ ਜਾਣੀਆਂ ਉਥੇ ਫਿਰ ਕਿਹੜੇ ਰਿਹੜੇ ਤੇ ਕਿਹੜੇ ਪੱਠੇ। ਉਪਰੋਂ ਵਰ੍ਹਦੀ ਡਾਂਗ ਦੀ ਵੀ ਪ੍ਰਵਾਹ ਕੀਹਨੂੰ। ਤਾਂ ਹੀ ਸ਼ਾਇਦ ਕਹਾਵਤ ਬਣੀ ਹੋਵੇ ਕਿ,

'ਜੱਟ ਮੈਹਾਂ ਸੰਸਾਰ ਕਬੀਲਾ ਗਾਲਦੇ'
ਬਾਬਾ ਫੌਜਾ ਸਿੰਘ ਨੂੰ ਕਿਸੇ ਖ਼ਬਰ ਸੁਣਾਈ ਕਿ ਡਿਕਸੀ ਗੁਰਦੁਆਰੇ ਪੁਲਿਸ ਫੋਰਸਾਂ ਬੜੀਆਂ ਅੱਜ ਕੱਲ। ਬਾਬਾ ਕਹਿੰਦਾ ਬਾਬੇ ਰਣਜੀਤ ਸਿੰਘ ਨੇ ਆਉਂਣਾ ਸੀ ਭਿੜਨ ਵਾਲੇ ਝੋਟੇ ਹਮੇਸ਼ਾਂ ਦੀ ਤਰ੍ਹਾਂ ਸਿੰਗ ਚੋਪੜੀ ਫਿਰਦੇ ਹੋਣੇ।

ਟਰੰਟੋ ਤਾਂ ਸਿੰਗ ਫਸਣੋਂ ਬਚ ਗਏ ਕਿਉਂਕਿ ਸਿੰਗਾਂ ਵਾਲੇ ਇਨੇ ਕੁ ਤਾਂ ਸਿਆਣੇ ਹੈਨ ਹੀ ਕਿ ਸਿੰਗ ਟੁੱਟਣ ਦਾ ਖਤਰਾ ਕਿਥੇ ਹੈ ਪਰ ਉਨੀ ਕੈਲਗਰੀ ਜਾ ਫਸਾਏ! ਯਾਣੀ 20-20 ਫੁੱਟੇ ਸ਼ਹੀਦ ਕੈਲਗਰੀ ਜਾ ਪ੍ਰਗਟ ਹੋਏ! ਉਧਰ ਅੱਗ ਲਾਉਂਣ ਵਾਲਾ ਅਲਾਰਮ ਕੈਲੀਫੋਰਨੀਆਂ ਖੜਕੀ ਜਾ ਰਿਹੈ ਕਿ ਦੁਹਾਈ ਰੱਬ ਦੀ ਬੰਦਾ ਨਿਕਲ ਚਲਿਆ ਜੇ ਮਚਾ ਦਿਓ ਭਾਂਬੜ?

ਮਸਲਾ ਢੱਡਰੀਆਂਵਾਲੇ ਦੇ ਬੋਲਣ ਜਾਂ ਨਾ ਬੋਲਣ ਦਾ ਨਹੀਂ, ਦਰਅਸਲ ਢੁੱਡਾਂ ਵਾਲਿਆਂ ਨੂੰ 'ਲਾਲ ਕੱਪੜਾ' ਕਿਤੋਂ ਹੋਰ ਦਿਖਾਇਆ ਜਾਂਦਾ ਤੇ ਉਹ ਜਿਉਂ ਦੌੜਦੇ ਵੱਖੀਆਂ ਪਾੜਨ ਲੋਕਾਂ ਦੀਆਂ। ਨਹੀਂ ਤਾਂ ਪੰਥ ਨੂੰ ਖਤਰਾ ਜਿੰਨਾ ਅੱਜ ਟਕਸਾਲ ਤੋਂ ਹੈ ਕਿਤੋਂ ਵੀ ਨਹੀਂ! ਧੁੰਮੇ ਵਰਗਾ ਝੋਟਾ ਇਕੱਲਾ ਹੀ ਬਹੁਤ ਪੂਰੇ ਪੰਥ ਦੀਆਂ ਵੱਖੀਆਂ ਪਾੜਨ ਲਈ। ਇਹ ਵੀ ਕਿ ਜਿੰਨੀਆਂ ਲਹਿਰ ਦੀਆਂ ਵੱਖੀਆਂ ਬਾਬੇ ਠਾਕੁਰ ਸਿਓਂ ਦੇ 22 ਸਾਲਾ ਦੇ ਝੂਠਾਂ ਨੇ ਪਾੜੀਆਂ ਸ਼ਾਇਦ ਕੋਈ ਵੀ ਨਾ ਪਾੜ ਸਕੇ। ਤੇ ਤੁਹਾਡੇ ਆਹ ਸੋ ਕਾਲ ਜਥੇਦਾਰ? ਬਾਦਲਕੇ? ਜਿੰਨਾ ਦੀਆਂ ਚੋਣਾ ਜਿਤਾਉਂਣ ਸਾਰਾ ਡੇਰੇਦਾਰ ਦਿੱਲੀ ਡੇਰੇ ਲਾਈ ਬੈਠਾ ਰਿਹਾ ਤੇ ਉਹੀ ਡੇਰੇਦਾਰ ਹਰੇਕ ਗਰਮੀਆਂ ਸੂਰਾਂ ਦੇ ਭਰੇ ਟਰੱਕਾਂ ਤਰ੍ਹਾਂ ਜਹਾਜ ਭਰਕੇ ਆਉਂਦੇ ਤੇ ਇਨ੍ਹਾਂ ਲਾਲੋ ਲਾਲ ਹੋਈ ਫਿਰਦੇ ਸਿੰਗਾਂ ਵਾਲਿਆਂ ਦੇ ਰੱਸਗੁਲਿਆਂ ਨਾਲ ਲਿਹੜ ਕੇ ਜਾਂਦੇ, ਲਫਾਫੇ ਲੈ ਕੇ ਜਾਂਦੇ ਤੇ ਨਾਲੇ ਦਰਗਾਹਾਂ ਦੇ ਸਰਟੀਫਿਕੇਟ ਵੰਡ ਕੇ ਜਾਂਦੇ?

ਬਾਬਾ ਫੌਜਾ ਸਿੰਘ ਨੂੰ ਯਾਦ ਹੈ ਕਿ ਟਰੰਟੋ ਸਿੱਖ ਲਹਿਰ ਗੁਰਦੁਆਰੇ ਇਨ੍ਹਾਂ ਦੇ ਤਿੱਖੇ ਸਿੰਗਾਂ ਚੰਗੀਆਂ ਵੱਖੀਆਂ ਪਾੜੀਆਂ ਲੋਕਾਂ ਦੀਆਂ ਪਰ ਉਹੀ ਸਿੰਗ ਪਤਾ ਹੀ ਨਹੀਂ ਲੱਗਾ ਗੱਧੇ ਦੇ ਸਿੰਗਾਂ ਤਰ੍ਹਾਂ ਕਿਥੇ ਅਲੋਪ ਹੋ ਗਏ ਜਦ ਮਹੀਨੇ ਕੁ ਬਾਅਦ ਉਸੇ ਗੁਰਦੁਆਰੇ ਤੀਆਂ ਦੇ ਗਿੱਧੇ ਪੈਣ ਲੱਗ ਪਏ? ਨਾ ਪੰਥ ਨੂੰ ਖਤਰਾ, ਨਾ ਕੌਮ ਦਾ ਫਿਕਰ ਨਾ ਕਿਸੇ ਮਰਿਯਾਦਾ ਦੀ ਉਲੰਘਣਾ? ਤੁਹਾਨੂੰ ਜਾਪਦਾ ਨਹੀਂ ਕਿ ਪੰਥ ਦੇ ਨਾਂ ਤੇ ਏਜੰਡਾ ਕੋਈ ਹੋਰ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top