Share on Facebook

Main News Page

ਨਾਨਕ ਸ਼ਾਹ ਫਕੀਰ ਦੇਖਣ ਜੋਗ ਹੈ....?❓?
-: ਗੁਰਦੇਵ ਸਿੰਘ ਸੱਧੇਵਾਲੀਆ
10 Apr 2018

ਸਵਾਲੀਆ ਨਿਸ਼ਾਨ ਪੜ ਲਿਓ ਕਿਤੇ ਦੇਖਣ ਜੋਗ ਪੜ ਕੇ ਹੀ ਗਾਲੀਂ ਨਾ ਡਹਿ ਪਿਆ ਜੇ। 🙂

ਪਰ ਗੱਲ ਇਥੇ ਤੱਕ ਪਹੁੰਚੀ ਕਿਵੇਂ? ਇਨੀ ਲੰਮੀ ਕਹਾਣੀ ਇੱਕ ਦਿਨ ਵਿਚ ਤਾਂ ਲਿਖੀ ਨਹੀਂ ਗਈ। ਇਹ ਕਹਾਣੀ ਬਾਬਿਆਂ ਦੇ ਪ੍ਰਤੱਖ ਪ੍ਰਸ਼ਾਦਿਆਂ ਵਿਚ ਦੀ ਹੁੰਦੀ ਮੂਰਤੀਆਂ ਤੋਂ ਵੀ ਲੰਘ ਕੇ ਪੱਥਰਾਂ ਦੇ ਬੁੱਤਾਂ ਤੱਕ ਤਾਂ ਪਹੁੰਚ ਚੁੱਕੀ। ਅਗਲਾ ਕਦਮ ਤਾਂ ਹੁਣ ਇਹੀ ਹੋਣਾ ਸੀ ਜਿਹੜਾ ਮੈਂ ਨਾਨਕ ਸ਼ਾਹ ਫਕੀਰ ਵਿਚੋਂ ਦੇਖਣਾ ਤੇ ਉਸ ਤੋਂ ਅੱਗੇ?

'ਪੀ ਕੇ' ਫਿਲਮ ਵੇਖੀ ਸੀ ਤੁਸੀਂ? ਡਰਾਮੇ ਦਾ ਪਾਤਰ ਸ਼ਿਵ ਜੀ ਅੱਗੇ ਅੱਗੇ ਤੇ ਘੜੀ ਜਿਹੀ ਲੱਭਦਾ ਫਿਰਨ ਵਾਲਾ ਪਿੱਛੇ ਪਿੱਛੇ। ਕਦੇ ਮੇਜਾਂ ਹੇਠ ਤੇ ਕਦੇ ਟਾਇਲਟਾਂ ਵਿਚ ਲੁੱਕਦਾ ਉਹ ਅਜੀਬ 'ਭਗਵਨ' ਜਾਪ ਰਿਹਾ ਸੀ!

ਅੱਜ ਸ਼ਾਇਦ ਇਹ ਫਿਲਮ ਕਈਆਂ ਨੂੰ ਚੰਗੀ ਲੱਗੇ, ਪਰ ਯਾਦ ਕਰੋ ਉਹ ਦਿਨ ਜਦ ਸ਼ਿਵ ਜੀ ਵਾਂਗ ਫਿਲਮ ਦੇ ਪਾਤਰ ਗੁਰੂ ਨਾਨਕ ਸਾਹਿਬ ਨੂੰ ਅੱਗੇ ਲਾ ਲਾ ਦੁੜਾਇਆ! ਬਰਦਾਸ਼ਤ ਕਰ ਲਓਂਗੇ? ਹੋਣਾ ਨਹੀ ਤੁਹਾਡੇ ਤੋਂ।

ਕਾਮਰੇਡ ਤਾਂ ਪਹਿਲਾਂ ਹੀ ਕਹਿੰਦੇ ਸਿੱਖਾਂ ਮੁਕਾਬਲੇ ਹਿੰਦੂ ਬੜੇ ਸਹਿਣਸ਼ੀਲ ਹਨ। ਵਾਕਿਆ ਹੀ ਸ਼ਹਿਣਸ਼ੀਲ ਹਨ। ਉਨ੍ਹਾਂ ਨੂੰ ਕੋਈ ਫਰਕ ਹੀ ਨਹੀ ਪੈਂਦਾ। ਉਨ੍ਹਾਂ ਦੀ ਸਹਿਣਸ਼ੀਲਤਾ ਦੀ ਵਾਕਿਆ ਹੀ ਦਾਦ ਦੇਣੀ ਬਣਦੀ। ਉਨ੍ਹਾਂ ਦੀ ਤਾਂ ਕੁੜੀ ਚਿੜੀ ਚੁੱਕ ਕੇ ਲੈ ਜਾਏ ਅਬਦਾਲੀ ਨਾਦਰ ਵਰਗਾ ਤਾਂ ਵੀ ਕੋਈ ਫਰਕ ਨਾ! ਵਾਪਸ ਵੀ ਨਹੀ ਲੈਂਦੇ। ਕਹਿੰਦੇ ਉਨੀ ਛੱਡ ਤੀ ਤੁਸੀਂ ਲੈ ਜਾਓ! ਇਨੀ ਸਹਿਣਸ਼ੀਲਤਾ?

ਵੈਸੇ ਏਨੀ ਕੁ ਸਹਿਣਸ਼ੀਲਤਾ ਤਾਂ ਹੁਣ ਪੰਜਾਬ ਦੇ ਕਾਮਰੇਡਾਂ ਵਿਚ ਵੀ ਆ ਗਈ ਹੋਈ। ਉਹ ਕੁੱਤੇ ਖਾਣੀ ਤੇ ਧੀ ਦੀ ਭੈਣ ਦੀ ਕਰਾ ਕੇ ਸਵੇਰੇ ਸੁੱਚੇ ਮੂੰਹ ਪੋਸਟ ਪਤਾ ਕੀ ਪਾਉਂਦੇ? ਆ ਹਾ ਹਾ! ਆ ਤਾਂ ਮਸ਼ਹੂਰ ਹੀ ਬੜੇ ਹੋ ਗਏ ਯਾਰ ਰਾਤੋ ਰਾਤ! ਫੇਸ ਬੁੱਕ ਵਾਲਿਆਂ ਨੂੰ ਕੋਈ ਤਗੜਾ ਚੈੱਕ ਭੇਜਣਾ ਚਾਹੀਦਾ ਹੁਣ!

ਖੈਰ! ਨਾਨਕਸ਼ਾਹ ਫਕੀਰ ਦੇ ਨਾਲ ਨਾਲ ਉਨ੍ਹਾਂ ਦਾ ਡੇਰਿਆਂ ਦਾ ਵੀ ਘਿਰਾਓ ਹੋਣਾ ਚਾਹੀਦਾ ਜਿੰਨਾ ਗੱਪਾਂ ਮਾਰ ਮਾਰ ਮੂਰਤੇ ਸਿੱਖਾਂ ਦੇ ਸਿਰਾਂ ਵਿਚ ਵਾੜੇ ਤੇ ਸਾਰੇ ਇਸ ਦੇ ਵਿਰੁਧ ਬੋਲਣ ਵਾਲਿਆਂ ਨੂੰ ਵੀ ਮੂਰਤੀਆਂ ਘਰਾਂ ਵਿਚੋਂ ਕੱਢ ਕੇ ਹੋਲੀ ਤਾਂ ਜਲਾ ਹੀ ਦੇਣੀ ਬਣਦੀ ਹੀ ਹੈ! ਸ਼ਾਇਦ ਨਾਨਕਸ਼ਾਹ ਫਕੀਰ ਵਾਲਾ ਇਹ ਡਰਾਮਾ ਸਿੱਖਾਂ ਦੇ ਇਸੇ ਕੰਮ ਆ ਜਾਏ! ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top