 ਅਜਨਾਲਾ, 
		ਸੜਕ ਛਾਪ ਜਿਹਾ ਗੁੰਡਾ... 5-7-10 ਕੁ ਗੁੰਡੇ ਲੈ ਕੇ 
		ਢੱਡਰੀ ਵਾਲੇ ਦੇ ਡੇਰੇ ਮੂਹਰੇ ਜਾ ਕੇ ਕਈ ਦਿਨ ਲਲਕਾਰੇ ਮਾਰਦਾ ਰਹਿੰਦਾ ਹੈ ਕਿ ਨਿਕਲ 
		ਬਾਹਰ !!! ਪਰ ਬਾਬਾ ਜੀ ਬੜੀ 'ਦੂਰ-ਅੰਦੇਸ਼ੀ' ਨਾਲ 
		ਬਾਹਰ ਦੂਰ ਬੈਠੇ ਹੀ 'ਭੂੰਡ-ਪਟਾਕੇ' ਜਿਹੇ ਛੱਡੀ ਜਾਂਦੇ ਹਨ, ਕਿ ਅਸੀਂ ਲੜਨਾ ਨਹੀਂ ਯਾਣੀ 
		ਸ਼ਾਂਤੀ! ਤੇ ਉਨ੍ਹਾਂ ਦੇ ਯਾਰ ਬੇਲੀ ਕਹਿੰਦੇ ਹਨ ਇਹ ਬੜੀ ਦੂਰ ਅੰਦੇਸ਼ੀ ਦਾ ਕੰਮ 
		ਹੈ ਭਾਈ ਸਾਹਬ ਦਾ! ਸ਼ਾਇਦ ਇਵੇਂ ਹੋਵੇ।
		ਦੂਰ-ਅੰਦੇਸ਼ੀ ਸਾਬਤ ਕਰਨ ਲਈ ਉਸ ਦੇ ਇੱਕ 
		ਨਿਊਜ਼ੀਲੈਂਡ ਵਾਲੇ ਭਗਤ ਦਾ ਕੁਝ ਜਿਆਦਾ ਹੀ ਜ਼ੋਰ ਲੱਗਦਾ ਹੈ।
		ਪਤਾ ਕਿਉਂ? ਕਿਉਂਕਿ ਅਜਿਹੀ 
		'ਦੂਰ ਅੰਦੇਸ਼ੀ' ਉਹ ਕੈਲੇਫੋਰਨੀਆਂ ਤੋਂ ਉਚੇਚਾ ਚਲ ਕੇ ਆਏ ਇੱਕ ਲੰਡਰ ਜਿਹੇ ਬੰਦੇ ਵੇਲੇ 
		ਖੁਦ ਦਿਖਾ ਚੁੱਕਾ ਹੋਇਆ!
ਅਜਨਾਲਾ, 
		ਸੜਕ ਛਾਪ ਜਿਹਾ ਗੁੰਡਾ... 5-7-10 ਕੁ ਗੁੰਡੇ ਲੈ ਕੇ 
		ਢੱਡਰੀ ਵਾਲੇ ਦੇ ਡੇਰੇ ਮੂਹਰੇ ਜਾ ਕੇ ਕਈ ਦਿਨ ਲਲਕਾਰੇ ਮਾਰਦਾ ਰਹਿੰਦਾ ਹੈ ਕਿ ਨਿਕਲ 
		ਬਾਹਰ !!! ਪਰ ਬਾਬਾ ਜੀ ਬੜੀ 'ਦੂਰ-ਅੰਦੇਸ਼ੀ' ਨਾਲ 
		ਬਾਹਰ ਦੂਰ ਬੈਠੇ ਹੀ 'ਭੂੰਡ-ਪਟਾਕੇ' ਜਿਹੇ ਛੱਡੀ ਜਾਂਦੇ ਹਨ, ਕਿ ਅਸੀਂ ਲੜਨਾ ਨਹੀਂ ਯਾਣੀ 
		ਸ਼ਾਂਤੀ! ਤੇ ਉਨ੍ਹਾਂ ਦੇ ਯਾਰ ਬੇਲੀ ਕਹਿੰਦੇ ਹਨ ਇਹ ਬੜੀ ਦੂਰ ਅੰਦੇਸ਼ੀ ਦਾ ਕੰਮ 
		ਹੈ ਭਾਈ ਸਾਹਬ ਦਾ! ਸ਼ਾਇਦ ਇਵੇਂ ਹੋਵੇ।
		ਦੂਰ-ਅੰਦੇਸ਼ੀ ਸਾਬਤ ਕਰਨ ਲਈ ਉਸ ਦੇ ਇੱਕ 
		ਨਿਊਜ਼ੀਲੈਂਡ ਵਾਲੇ ਭਗਤ ਦਾ ਕੁਝ ਜਿਆਦਾ ਹੀ ਜ਼ੋਰ ਲੱਗਦਾ ਹੈ।
		ਪਤਾ ਕਿਉਂ? ਕਿਉਂਕਿ ਅਜਿਹੀ 
		'ਦੂਰ ਅੰਦੇਸ਼ੀ' ਉਹ ਕੈਲੇਫੋਰਨੀਆਂ ਤੋਂ ਉਚੇਚਾ ਚਲ ਕੇ ਆਏ ਇੱਕ ਲੰਡਰ ਜਿਹੇ ਬੰਦੇ ਵੇਲੇ 
		ਖੁਦ ਦਿਖਾ ਚੁੱਕਾ ਹੋਇਆ!
		
		ਬਾਦਲਾਂ ਦਾ ਵੇਟਰ ਧੁੰਮਾ! ਸ਼ਰੇਆਮ ਬੰਦਾ ਠੋਕ ਜਾਂਦਾ 
		ਸ਼ਬੀਲ ਲਾ ਕੇ, ਪਰ ਬਾਬਾ ਜੀ ਫਿਰ ਦੂਰ-ਅੰਦੇਸ਼ੀ... ਸ਼ਾਤੀਂ? ਲੜਨਾ ਨਹੀਂ! ਭਰਾ 
		ਮਾਰੂ ਜੰਗ ਨਹੀਂ! ਸਾਧ ਸੰਗਤ ਜੀ ਚੁੱਪ!
		
		ਅੰਮ੍ਰਿਤਸਰ ਪ੍ਰਰੋਗਰਾਮ ਰੱਖਿਆ, ਉਨ੍ਹੀ ਇੱਕੋ ਗਿਦੜ 
		ਭਬਕੀ ਜਿਹੀ ਮਾਰੀ, ਚਲ ਫਿਰ ਦੂਰ-ਅੰਦੇਸ਼ੀ !!!
		
		ਇਸ ਵਾਰੀ ਬਾਬਿਆਂ ਮਾਰੀ ਸੀ ਸ਼ੇਰ ਵਾਲੀ ਭਬਕ ਕਿ ਉਸ ਵੇਲੇ ਤਾਂ 
		ਗੁਰੂ ਨਗਰੀ ਕਰਕੇ ਲਿਹਾਜ ਕੀਤਾ ਸੀ ਤੁਹਾਡਾ। ਸਾਨੂੰ 
		ਜਾਪਿਆ ਕਿ ਲਓ ਬਈ ਐਤਕੀਂ ਲੱਗ ਗਿਆ ਡੌਲਿਆਂ ਨੂੰ ਤੇਲ ਪਰ..?
		
		ਲੜਾਈ ਕੌਣ ਕਹਿੰਦਾ ਚੰਗੀ? ਲੜਨਾ ਮਾੜਾ 
		ਹੀ ਮਾੜਾ, ਉਹ ਵੀ ਆਪਸ ਵਿਚੀਂ। ਪਰ ਚਾਰ ਕੁ ਧੁੰਮੇ, 
		ਅਜਨਾਲੇ ਜਾਂ ਬੰਤਾ ਸਿਉਂ ਵਰਗੇ ਲੰਡਰ ਜਿਹੇ ਇਕੱਠੇ ਹੋ ਕੇ ਕਹਿੰਦੇ ਬੋਲ ਕੇ ਦਿਖਾਅ? ਬਾਬਾ 
		ਜੀ ਫਿਰ ਦੂਰ-ਅੰਦੇਸ਼ੀ ਦੀ ਪੂਛ ਫੜਕੇ ਸ਼ਾਂਤੀ ਦੀ ਵੈਤਰਨੀ ਨਦੀ ਵਿਚ ਠਿੱਲ ਪੈਂਦੇ ਪਾਰ 
		ਲੱਗਣ ਲਈ? ਭਗਤ ਪਤਾ ਕੀ ਕਹਿੰਦੇ? ਬਾਬਾ ਜੀ ਦੀ ਤਾਕਤ ਵਧੀ ਇਸ ਨਾਲ?
		ਬੰਦਾ ਪੁੱਛੇ ਕਿਹੜੀ ਤਾਕਤ? ਇਹ ਕਿਹੋ ਜਿਹੀ ਮਰਦਾਨਾ ਤਾਕਤ ਸੀ 
		ਜਿਹੜੀ ਇਨ੍ਹਾ ਗੁੰਡਿਆਂ ਅੱਗੇ ਵਾਹਣੋ ਵਾਹਣੀ ਹੋਣ ਨਾਲ ਵੱਧੀ?
		
		ਜਿਹੜੇ ਬੰਦੇ ਇੱਕ ਪਾਸੇ ਕਹਿੰਦੇ 'ਖੂਨ ਕੀਆਂ ਨਦੀਆਂ ਵਹਿ ਜਾਏਗੀਂ' ਤੇ ਦੂਜੇ ਡੀ.ਸੀ ਦੇ 
		ਦਫਤਰ ਜਾ ਕੇ ਲਿਲੜੀਆਂ ਕੱਢਦੇ ਫਿਰਦੇ ਕਿ ਇਸ ਨੂੰ ਬੋਲਣ ਨਾ ਦਿੱਤਾ ਜਾਏ, ਤੁਸੀਂ ਸੋਚ 
		ਸਕਦੇਂ ਕਿ ਉਹ ਕਿੱਡੇ ਕੁ ਸੁੱਚੇ ਸੂਰਮੇ ਹੋਣਗੇ ਜਿਹੜੇ ਰੋਕਣ ਆਉਂਣ ਲੱਗੇ ਸਨ?
		ਰੋਕਣ ਵਾਲੇ ਤਰਲੇ ਥੋੜੋਂ ਕਰਦੇ ਕਿ ਰੋਕੋ ਨਹੀਂ ਤਾਂ....?
		
		ਇੱਕ ਦੋ ਕੁ ਵਾਰ ਤਾਂ ਬੰਦਾ ਸੋਚਦਾ ਕਿ ਬਾਬਾ ਜੀ ਠੀਕ ਹੀ ਤਾਂ ਕਹਿ ਰਹੇ ਭਰਾ ਮਾਰੂ ਜੰਗ 
		ਚੰਗੀ ਨਹੀਂ, ਪਰ ਇਥੇ ਤਾਂ ਹਰ ਵਾਰੀ ਦੂਰ-ਅੰਦੇਸ਼ੀ? ਯਾਣੀ 
		ਸਿੱਧਾ ਸੱਦਾ ਪੱਤਰ ਕਿ ਸਾਡੇ ਘਰ ਆ ਕੇ ਸਾਡੇ ਪਟਾ ਫੇਰੋ?
		ਕਈ ਸਾਲ ਪਹਿਲੇ 
		ਟਰੰਟੋ ਸ੍ਰ ਇੰਦਰ ਸਿੰਘ ਘੱਗਾ ਹੁਰੀਂ ਆਏ। ਉਹੀ ਗੱਲ, ਚੱਕ ਲਓ ਗੰਡਾਸੇ ਕਬਜਾ 
		ਲੈਣਾ ਵਾਲੀ! ਗੁਰਦੁਆਰੇ ਲੜਾਈ ਹੋ ਪਈ। ਚੁੱਕ ਚੁੱਕ ਮਾਰੇ ਗੋਲਕਾਂ 'ਤੇ ਅਗਲਿਆਂ! ਪਤਾ ਨਾ 
		ਲੱਗੇ ਕਿਹਦੀ ਪੱਗ ਕਿਧਰ? ਸਿਮਰਨ ਸਾਰਾ ਭੁੱਲ ਗਿਆ ਜਿਹੜਾ ਗੁੰਡਾ ਗਰਦੀ ਕਰਨ ਲਈ ਛੋਹਿਆ 
		ਹੋਇਆ ਸੀ। ਨਹਾਇਤ ਮਾੜੀ ਗੱਲ ਸੀ, ਇਹ ਪਰ ਤੁਸੀਂ ਕਰੋਂਗੇ ਕੀ? 
		ਕਿਹੜੀ ਦੂਰ-ਅੰਦੇਸ਼ੀ ਚਲੇਗੀ ਇਥੇ?
		ਟਰੰਟੋ ਐਨ ਭੱਖ 
		ਪਿਆ ਉਨ੍ਹੀ ਦਿਨੀ। ਉਨ੍ਹਾਂ ਦੇ ਸਪੋਟਰਾਂ ਘੱਗਾ ਸਾਹਬ ਨੂੰ ਪੁੱਛਿਆ ਕਿ ਕਿਵੇਂ ਕਰਨੀ?
		ਉਹ ਪਤਾ ਕੀ ਕਹਿੰਦੇ?
		
		ਤੁਸੀਂ ਜਿਥੇ ਬੈਠਾ ਦਿਓਂਗੇ ਉਥੇ ਹੀ ਬੋਲਾਂਗਾ ਪ੍ਰਵਾਹ ਕੋਈ 
		ਨਹੀਂ!! ਇਹ ਹੁੰਦੀ ਮਰਦਾਂ ਵਾਲੀ ਗੱਲ! ਇਵੇਂ ਰਸਤੇ 
		ਬਣਾਏ ਜਾਂਦੇ ਲਹਿਰਾਂ ਦੇ !
		
		ਅਸੀਂ ਆਸਵੰਦ ਸਾਂ ਕਿ ਬਾਬੇ ਡੇਰਿਆਂ ਵਲੋਂ 'ਯੂ-ਟਰਨ' ਮਾਰ ਕੇ 
		ਆਏ ਕੁਝ ਹੋਊ ਹੁਣ ਜੱਗੋਂ ਤੇਰਵੀਂ! ਪਰ?
		
		ਪਰ ਭਰਾਵੋ ਇਥੇ ਬਾਬਾ ਜਰਨੈਲ ਸਿੰਘ ਨਹੀਂ ਹਰ ਮਾਂ ਨੇ ਜੰਮ ਦੇਣਾ। ਨਹੀਂ?