 ਨਿਸ਼ਾਨਾ 
		ਸੇਧਣਾ ਹੋਵੇ ਤਾਂ ਤੁਹਾਡਾ ਸਾਹ ਵੀ ਸੁਣੇ। ਇਕਾਗਰ 
		ਹੋਏ ਬਿਨਾ ਨਿਸ਼ਾਨਾ ਵੱਜਦਾ ਹੀ ਨਹੀਂ। ਜਿਸ ਬੰਦੇ ਦਾ 
		ਸਾਹ ਨਾ ਸਾਹ ਹੀ ਨਾ ਰਲੇ, ਉਸ ਦਾ ਨਿਸ਼ਾਨਾ ਕੀ ਠੁੱਕਣਾ। ਵ੍ਹਰਦੀਆਂ ਗੋਲੀਆਂ ਅਤੇ 
		ਤੋਪਾਂ ਦੀ ਗੜਗੜਾਹਟ ਵਿੱਚ ਤਾਂ ਨਿਸ਼ਾਨਾ ਹੋਰ ਵੀ ਔਖਾ। ਬੰਦਾ ਜਾਨ ਬਚਾਵੇ, ਕਿ ਨਿਸ਼ਾਨਾ 
		ਮਾਰੇ। ਪਤਾ ਥੋੜੋਂ ਲੱਗਦਾ ਕਿਸੇ ਕਿਧਰੋਂ ਆ ਗਾਟਾ ਲਾਹੁਣਾ। ਤੇ ਜੇ ਅੱਗੋਂ ਦੁਸ਼ਮਣ ਹੋਰ 
		ਵੀ ਵੱਡੇ ਨਾਮ ਵਾਲਾ ਯਾਣੀ ਦਹਿਸ਼ਤ ਵਾਲਾ ਹੋਵੇ, ਤਾਂ ਉਥੇ ਨਿਸ਼ਾਨੇ ਸੁੱਝਦੇ?

		ਪਰ ਅਬਦਾਲੀ ਦੇ ਨਾਲ ਆਇਆ ਤੇ ਖੁਦ ਮੈਦਾਨ ਵਿਚ ਲੜਦਾ ਰਿਹਾ ਕਾਜੀ ਨੂਰ ਮੁਹੰਮਦ ਅਬਦਾਲੀ 
		ਨਾਲ ਦੋ ਹੱਥ ਕਰਦੇ ਦੇਖ ਸਿੰਘਾਂ ਬਾਰੇ 
		ਆਪਣੇ ਦੀਨ ਭਾਈਆਂ ਨੂੰ ਸੰਬੋਧਨ ਹੋ ਕੇ ਕਹਿੰਦਾ :
		"ਓ ਗਾਜੀਓ ਬਦੂੰਕ ਚਲਾਉਂਣੀ ਸਿੱਖਣੀ ਤਾਂ ਇਨ੍ਹਾਂ ਸੱਗਾਂ ਯਾਣੀ 
		ਕੁੱਤਿਆਂ ਤੋਂ ਸਿੱਖੋ, ਇੱਕ ਵੀ ਗੋਲੀ ਅੰਝਾਈ ਨਹੀਂ ਮਾਰਦੇ ਯਾਣੀ ਸਿੱਧੀ ਹਿੱਕ ਵਿੱਚ!"
		
		ਨਿਸ਼ਾਨਾ ਮਾਰਿਆ ਸੁੱਖੇ ਜਿੰਦੇ। 
		ਐਨ ਤਸੱਲੀ ਨਾਲ, ਨਿੱਠ ਕੇ, ਖੜੋ ਕੇ ਕੋਲੇ, ਉਸ ਨੂੰ ਦੱਸ ਕੇ ਕਿ ਚਲ ਮਿੱਤਰਾ ਦੌੜ ਜਿਧਰ 
		ਦੌੜਨਾ ਤੇ ਵੈਦਿਆ ਨੇ ਪਾਣੀ ਕਿਥੇ ਮੰਗਿਆ।
		
		ਬੇਅੰਤ ਸਤਵੰਤ? ਗੱਲ ਇਹ ਨਹੀਂ 
		ਸੀ ਕਿ ਇੰਦਰਾ ਕੋਲੇ ਵੀ ਤੋਪ ਹੋਣੀ ਚਾਹੀਦੀ ਸੀ। ਕਹਾਣੀ ਇਹ ਕਿ ਗੋਲੀ ਮਾਰਨ ਕਿਸ ਦੇ ਲੱਗੇ? 
		ਥਾਣੇਦਾਰ ਦੇ ਗੋਲੀ ਮਾਰਨੀ ਹੋਵੇ ਬੰਦੇ ਦੀਆਂ ਲੱਤਾਂ ਕੰਬ ਜਾਦੀਆਂ ਤੇ ਪਤਾ ਹੀ ਨਹੀਂ 
		ਲੱਗਦਾ ਕਿ ਨਾਲੀ ਦਾ ਮੂੰਹ ਕਿਧਰ ਨੂੰ ਚੁੱਕ ਹੋ ਗਿਆ। 
		ਪਿੰਡ ਦੇ ਬਦਮਾਸ਼ ਦੇ ਗੋਲੀ ਨਹੀਂ ਵੱਜਦੀ 
		ਜਿਸ ਦੀ ਦਹਿਸ਼ਤ ਹੋਵੇ। ਵੱਡੀਆਂ ਫੜਾਂ ਮਾਰਨ ਵਾਲੇ ਤਾਰੇ ਦੇਖਣ ਲੱਗ ਜਾਂਦੇ ਦਿਨੇ। 
		ਪਰ ਇੰਦਰਾ ਦੇ ਗੋਲੀ? ਸਾਹਵੇਂ ਖੜਕੇ ਗੋਲੀ? ਨਿਸ਼ਾਨੇ ਵੀ ਉਥੇ ਉਥੇ ਮਾਰੇ ਜਿਥੇ ਕਹਿਣ ਨੂੰ 
		ਦਿੱਲ ਨਹੀਂ ਕਰਦਾ। ਐਨ ਮਾਪ ਤੋਲ ਕੇ?
		ਨਿਸ਼ਾਨਾ ਮਾਰਿਆ 
		ਊਧਮ ਸਿੰਘ ਨੇ। ਅਗਲੇ ਦੇ ਘਰ ਜਾ ਕੇ! ਕੋਲੇ ਖੜ ਕੇ! ਦੱਸ ਕੇ! ਮਜਾਲ ਕਿਤੇ ਹੱਥ 
		ਕੰਬਿਆ ਹੋਵੇ। ਤੇ ਮਜਾਲ ਕਿਤੇ ਅਡਵਾਇਰ ਨੇ ਹਾਇ ਪਾਣੀ ਵੀ ਕਿਹਾ ਹੋਵੇ!
		
		ਕਹਿੰਦੇ ਉਂਗਲੀ ਨੂੰ ਲਹੂ 
		ਲਾ ਕੇ ਸ਼ਹੀਦ ਹੋਣ ਵਾਲੇ ਲਾਲੇ ਲਾਜਪਤ ਰਾਇ ਦਾ ਬਦਲਾ 
		ਲੈਣ ਲਈ ਨਿਸ਼ਾਨਾ ਕਾਮਰੇਡ ਭਗਤ ਸਿੰਘ 
		ਨੇ ਵੀ ਮਾਰਿਆ, ਪਰ ਪਤਾ ਅਗਲੇ ਦਿਨ ਅਖਬਾਰਾਂ ਤੋਂ ਲੱਗਾ ਕਿ ਮਰਨ ਵਾਲਾ ਤਾਂ ਉਹ ਬੰਦਾ ਹੀ 
		ਨਹੀਂ ਸੀ ਜਿਸ ਨੂੰ ਮਾਰਨ ਗਏ ਸੀ?