...ਕਿਉਂਕਿ ਵਿਚਾਰਾਂ ਵਿੱਚ ਦੁਰਗੰਧ 
		ਹੈ। ਜੋ ਅੰਦਰ ਹੋਊ ਉਹੀ ਨਿਕਲੂ। 
		ਮੂੰਹ ਯਾਣੀ ਜੁਬਾਨ ਤਾਂ ਕੇਵਲ ਜਰੀਆ, ਅਸਲ ਵਿਚ ਦੁਰਗੰਧ ਤਾਂ ਵਿਚਾਰਾਂ ਵਿਚੋਂ ਆ ਰਹੀ 
		ਹੈ। ਦੁਰਗੰਧ ਹੁੰਦੀ ਹੀ ਵਿਚਾਰਾਂ ਵਿਚ ਹੈ। ਆਸਾ ਕੀ ਵਾਰ ਵਿਚ ਬਾਬਾ ਜੀ ਅਪਣੇ 
		ਕਹਿੰਦੇ,
		
		ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
		
		 ਮੂੰਹ ਦੀ ਨਿਕਲੀ ਤਾਂ ਹਵਾ (ਵਾਉ) ਹੈ, ਜਿਸ ਨੂੰ ਜ਼ੁਬਾਨ ਅਤੇ ਦੰਦਾ ਨੇ ਰਲਕੇ ਲਫਜਾਂ ਵਿਚ 
		ਘੜਿਆ। ਹਵਾ (ਵਾਉ) ਖੁਦ ਹੀ ਲਫਜ ਥੋੜੋਂ ਘੜਦੀ, ਜ਼ੁਬਾਨ ਤੇ ਦੰਦ ਹਵਾ ਨੂੰ ਆਪੇ ਥੋੜੋਂ 
		ਚਿੱਥ ਕੇ ਲਫਜ ਦਿੰਦੇ। ਪੋਟੇ ਆਪੇ ਥੋੜੋਂ ਚਲ ਪੈਂਦੇ ਅੱਖਰਾਂ ਤੇ। ਪੋਟਿਆਂ ਨੂੰ ਕੋਈ ਚਲਾ 
		ਰਿਹਾ, ਪੋਟਿਆਂ ਨਾਲ ਕੋਈ ਖੇਡ ਰਿਹੈ ਤੇ ਉਹ ਖੇਡਣ ਵਾਲੇ ਨੇ ਵਿਚਾਰ! ਅੱਖਰ ਹਵਾ ਵਿਚੋਂ 
		ਨਹੀਂ ਆਉਂਦੇ ਬੰਦੇ ਦੇ ਧੁਰ ਅੰਦਰੋਂ ਆਉਂਦੇ। ਸਕਰੀਨ ਤਾਂ ਇੱਕ ਜਰੀਆ ਹੈ ਮੂਰਤ ਦੇਖਣ ਦਾ, 
		ਵਿੰਡੋ ਤਾਂ ਘੜੀ ਹੋਈ ਮੂਰਤ ਨੂੰ ਦੇਖਣ ਲਈ ਸਾਧਨ ਹੈ ਅਸਲ ਮੂਰਤਾਂ ਤਾਂ ਪਿੱਛੇ ਪਈਆਂ!
ਮੂੰਹ ਦੀ ਨਿਕਲੀ ਤਾਂ ਹਵਾ (ਵਾਉ) ਹੈ, ਜਿਸ ਨੂੰ ਜ਼ੁਬਾਨ ਅਤੇ ਦੰਦਾ ਨੇ ਰਲਕੇ ਲਫਜਾਂ ਵਿਚ 
		ਘੜਿਆ। ਹਵਾ (ਵਾਉ) ਖੁਦ ਹੀ ਲਫਜ ਥੋੜੋਂ ਘੜਦੀ, ਜ਼ੁਬਾਨ ਤੇ ਦੰਦ ਹਵਾ ਨੂੰ ਆਪੇ ਥੋੜੋਂ 
		ਚਿੱਥ ਕੇ ਲਫਜ ਦਿੰਦੇ। ਪੋਟੇ ਆਪੇ ਥੋੜੋਂ ਚਲ ਪੈਂਦੇ ਅੱਖਰਾਂ ਤੇ। ਪੋਟਿਆਂ ਨੂੰ ਕੋਈ ਚਲਾ 
		ਰਿਹਾ, ਪੋਟਿਆਂ ਨਾਲ ਕੋਈ ਖੇਡ ਰਿਹੈ ਤੇ ਉਹ ਖੇਡਣ ਵਾਲੇ ਨੇ ਵਿਚਾਰ! ਅੱਖਰ ਹਵਾ ਵਿਚੋਂ 
		ਨਹੀਂ ਆਉਂਦੇ ਬੰਦੇ ਦੇ ਧੁਰ ਅੰਦਰੋਂ ਆਉਂਦੇ। ਸਕਰੀਨ ਤਾਂ ਇੱਕ ਜਰੀਆ ਹੈ ਮੂਰਤ ਦੇਖਣ ਦਾ, 
		ਵਿੰਡੋ ਤਾਂ ਘੜੀ ਹੋਈ ਮੂਰਤ ਨੂੰ ਦੇਖਣ ਲਈ ਸਾਧਨ ਹੈ ਅਸਲ ਮੂਰਤਾਂ ਤਾਂ ਪਿੱਛੇ ਪਈਆਂ!
		
		ਵਿਚਾਰਾਂ ਵਿਚਲੀ ਦੁਰਗੰਧ ਜਦ ਅੱਖਰ ਬਣ ਕੇ ਬਾਹਰ ਆਉਂਦੀ ਤਾਂ 
		ਵਾਤਾਵਰਣ ਪ੍ਰਦੂਸ਼ਤ ਤਾਂ ਹੋਏਗਾ ਹੀ ਨਾ। 
		
		ਦੁਰਗੰਧ ਵਾਲੇ ਬਚਨਾ ਤੋਂ ਪਹਿਲਾਂ ਬਾਬਾ ਜੀ ਅਪਣੇ ਇਸ ਪਹਿਰੇ ਵਿਚ ਸਾਕਤ ਤੋਂ ਗੱਲ ਸ਼ੁਰੂ 
		ਕਰਦੇ ਹਨ ਜਿਵੇਂ,
		
		ਬਿਰਥੀ ਸਾਕਤ ਕੀ ਆਰਜਾ ॥
		
		ਸਾਕਤ ਕੇਵਲ ਰੱਬ ਨੂੰ ਨਾ ਮੰਨਣ ਕਾਰਣ ਹੀ ਨਹੀਂ ਹੁੰਦਾ ਦੁਨੀਆਂ 
		ਉਪਰ 'ਧਾਰਮਿਕ' ਸਾਕਤਾਂ ਜਿਹੜਾ ਧਮਾਲ ਪਾਇਆ ਵਿਆ ਕਿਤੇ? ਦੂਜਿਆਂ ਸਾਕਤਾਂ ਦੀ 
		ਦੁਰਗੰਧ ਤਾਂ ਜਿਹੜੀ ਹੈ ਸੋ ਹੈ ਹੀ ਪਰ ਜਿਹੜੀ ਅਪਣੇ ਵਾਲਿਆਂ ਖਲਾਰੀ ਪਈ। ਪਹਿਲਾਂ ਤਾਂ 
		ਦੋਸ਼ ਡੇਰਿਆਂ ਉਪਰ ਸੀ ਕਿ ਅਗਿਆਨਤਾ ਦੀ ਦੁਰਗੰਧ ਖਲਾਰ ਰਹੇ ਨੇ ਪਰ ਗਿਆਨੀ ਹੋ ਚੁੱਕੇ? 
		ਜਾਗ ਚੁੱਕੇ? ਜਾਗਣ ਦਾ ਹੋਕਾ ਦੇਣ ਵਾਲੇ?
		
		ਨਾ ਸਵਾਲ ਕਦੇ ਮੁੱਕੇ ਨਾ ਜਵਾਬ। ਮੁੱਕ ਸਕਦੇ ਹੀ ਨਹੀਂ। 
		ਹਜਾਰਾਂ, ਲੱਖਾਂ, ਕ੍ਰੋੜਾਂ ਸਵਾਲ ਤੇ ਜਵਾਬ ਮਰਦੇ ਤੇ ਜੰਮਦੇ ਬੰਦੇ ਅੰਦਰ! ਤੁਹਾਡੀ ਦੇਹ 
		ਦੇ ਸੈੱਲਾਂ ਤਰ੍ਹਾਂ। ਮਰਨ ਵਾਲੇ ਹਾਲੇ ਮਰ ਹੀ ਰਹੇ ਹੁੰਦੇ ਕਿ ਨਵੇਂ ਜੰਮ ਵੀ ਪੈਂਦੇ। ਇਵੇਂ 
		ਹੀ ਸਵਾਲ ਨੇ ਤੇ ਉਨ੍ਹਾਂ ਦੇ ਜਵਾਬ। ਇਹ ਜੰਮਣ ਤੇ ਮਰਨ ਦਾ ਗੇੜ ਚਲਦਾ ਰਹਿੰਦਾ। ਪਹਿਲਾਂ 
		ਸਵਾਲ ਜੰਮਦੇ ਸਨ ਉਨ੍ਹਾਂ ਦੇ ਦੂਜੇ ਤੱਕ ਪਹੁੰਚਣ ਤੱਕ ਉਈਂ ਮਰ ਜਾਂਦੇ ਸਨ ਪਰ ਹੁਣ ਸਵਾਲ 
		ਉੱਠਿਆ ਨਹੀਂ ਕਿ ਤੁਸੀਂ ਚਾਰ ਉਗਲਾਂ ਮਾਰੀਆਂ ਚਲ ਪੂਰੀ ਦੁਨੀਆਂ ਵਿਚ ਤੇ ਅਗਲੇ ਕੋਲੇ ਵੀ 
		ਉਹੀ ਹਥਿਆਰ ਤਿਆਰ। ਬਾਹਾਂ ਟੰਗੀ ਖੜਾ ਅਗਲਾ ਅਗਲੇ ਜਵਾਬ ਲਈ। ਤੁਹਾਡੇ ਹਾਲੇ ਦੂਜੇ ਸਵਾਲ 
		ਲਈ ਪੋਟਿਆਂ ਵਿਚ ਖੁਰਕ ਹੋ ਹੀ ਰਹੀ ਹੁੰਦੀ ਕਿ ਅਗਲਾ ਜਵਾਬ ਇੱਟ ਤਰ੍ਹਾਂ ਤੁਹਾਡੇ ਮੱਥੇ 
		ਵਿਚ ਮਾਰਦਾ। 
		
		ਇਹ ਸਿਲਸਲਾ ਜਿਉਂ ਜਾਰੀ ਹੁੰਦਾ ਕਿ ਫੇਸਬੁੱਕਾਂ ਉਪਰ ਬਹਿਸਣ 
		ਵਾਲਿਆਂ ਦੀ ਰਾਤਾਂ ਦੀ ਨੀਂਦ ਗਾਇਬ। 
		
		ਵਿਚਾਰਾਂ ਦੇ ਇਸ ਅਥਾਹ ਸਾਗਰ ਵਿਚ ਬੜਾ ਕੁਝ ਚੰਗਾ ਵੀ ਪਿਆ ਪਰ ਮੈਂ ਕਿਹੜਾ ਹੇਠਾਂ ਜਾਣਾ। 
		ਹੇਠਾਂ ਜਾਣ ਲਈ ਸਮਾ ਲੱਗਣਾ ਮੈਂ ਉਪਰੋਂ ਉਪਰੋਂ ਜੋ ਹੱਥ ਆਉਂਦਾ ਚੁੱਕ ਚੁੱਕ ਸੁੱਟੀ ਜਾਂਨਾ 
		ਇੱਕ ਦੂਏ ਵੰਨੀ। ਕਈ ਵਾਰ ਤਾਂ ਇੱਟ ਰੋੜਾ ਵੀ ਜਦ ਹੱਥ ਨਹੀਂ ਲੱਗਦਾ ਤਾਂ ਚਿੱਕੜ ਹੀ ਸਹੀਂ। 
		ਰੇਤਾ ਦਾ ਬੁੱਕ ਹੀ ਸਹੀਂ। ਕੁਝ ਤਾਂ ਜਾਣਾ ਚਾਹੀਦਾ ਅਗਲੇ ਵੰਨੀ। ਹਾਰਨ ਲਈ ਪੈਦਾ ਹੋਇਆ 
		ਮੈਂ? ਇਨੀ ਵੱਡੀ ਜੰਗ ਚਲ ਰਹੀ ਹੋਵੇ ਤਾਂ ਤੁਸੀਂ ਅਗਲੇ ਨੂੰ ਜਵਾਬ ਹੀ ਨਾ ਦੋਵੋ?
		
		ਫਿਰ ਜੋ ਕੁੱਤਾ, ਕੰਜਰਾ, ਹਰਾਮਜਾਦਾ, 
		ਹਰਾਮਜਾਦੇ, ਬੂਝੜ, ਬੂਥਲ ਆਉਂਣ ਦਿਉ ਜੋ ਆਉਂਦਾ! ਪਿੰਡ ਦੀਆਂ ਵਿਹੜੇ ਵਾਲੀਆਂ ਵੀ 
		ਸ਼ਰਮਿੰਦੀਆਂ ਹੋ ਜਾਣ।
		
		ਵਿਚਾਰ ਵਿਚ ਹਾਲੇ ਕੋਈ ਸਾਰਥਕਤਾ ਨਹੀਂ ਸੀ ਆਈ। ਛੋਟੀ ਜਿਹੀ 
		ਟੁੱਬੀ ਵੱਜੀ ਸੀ ਸਾਗਰ ਵਿਚ। ਅੰਦਰ ਉਤਰਦਿਆਂ ਹੀ ਮੈਂ ਬੌਂਦਲ ਗਿਆ। ਮੈਂ ਸੋਚਿਆ 
		ਹੀ ਨਾ ਕਿ ਕਮਲਿਆ ਹੇਠਾਂ ਤਾਂ ਜਾ ਲੈਂਦਾ। ਥੋੜਾ ਉਤਰ ਤਾਂ ਲੈਂਦਾ। ਥੋੜਾ ਗੋਤਾ ਤਾਂ ਖਾ 
		ਲੈਂਦਾ। ਥੋੜਾ ਭਿੱਜ ਤਾਂ ਲੈਂਦਾ। ਪੈਰ ਵੀ ਨਾ ਭਿੱਜੇ ਹਾਲੇ ਤੇ ਤੂੰ ਗਿਆਨ ਦੇ ਅਥਾਹ 
		ਸਾਗਰ ਗੁਰੂ ਨੂੰ ਵੀ ਮਿਣਨ ਲੱਗ ਗਿਆ? ਹੱਥ ਫੀਤਾ ਫੜ ਲਿਆ ਕਿ ਬੱਸ ਇਨਾ ਕੁ ਹੀ ਹੈ। ਆਮ 
		ਜਿਹਾ ਹੀ। ਮੇਰੇ ਕੁ ਵਰਗਾ ਹੀ ਬੱਅਸ? ਆਉ ਇਸ ਨੂੰ ਇਥੇ ਖੜ ਕੇ ਸਮਝੀਏ ਜੇ ਸਮਝਣਾ। ਮੇਰੀ 
		ਵਾਲੀ ਥਾਂ ਤੇ? ਐਵੇਂ ਭੁਲੇਖਾ ਹੀ ਸੀ ਕਿ ਬਹੁਤ ਡੂੰਘਾ ਆਹ ਦੇਖੋ ਮੈਂ ਮਿਣ ਲਿਆ ਜੇ!
		ਇਸ ਹੰਕਾਰ ਨੇ ਕੀ ਕੀਤਾ ਕਿ ਵਿਚਾਰਾਂ 
		ਵਿਚ ਦੁਰਗੰਧ ਭਰ ਗਈ। ਉਹ ਦੁਰਗੰਧ ਲਫਜਾਤ ਬਣਕੇ ਜਦ ਮੂੰਹ ਉਪਰ ਆਈ ਤਾਂ ਵਾਤਾਵਰਣ 
		ਪ੍ਰਦੂਸ਼ਤ ਹੋ ਗਿਆ ਵਾਤਾਵਰਣ ਵਿਚ ਬਦਬੂ ਫੈਲ ਗਈ। ਅੱਖਰਾਂ ਦੀ 
		ਬਦਬੂ, ਲਫਜਾਂ ਦੀ, ਲਲਕਾਰਿਆਂ ਦੀ ਬਦਬੂ, ਕੰਜਰਾ ਕੁੱਤਿਆ ਦੀ ਬਦਬੂ! 
		
		ਉਹ ਵੀ ਛੱਡੋ ਉਧਰ ਦੇਖ ਦੂਜੇ ਗਿਆਨੀਆਂ ਵੀ ਮੌਜੇ ਲਾਹ ਲਏ ਕਿ ਧੂਹੋ ਇਸ ਨੂੰ। ਹੁਣ ਇੱਕ 
		ਸਾਗਰ ਨੂੰ ਮਿਣਨ ਲਈ ਫੀਤਾ ਫੜੀ ਖੜਾ ਜੀਵ ਕਿੱਡਾ ਕੁ ਹੋ ਸਕਦਾ ਜਿਸ ਨੂੰ ਤੁਸੀਂ ਧੂਣ ਤੁਰ 
		ਪਏ। ਤੇ ਕੋਈ ਘੁੱਗੀ ਨੂੰ ਮਾਰਨ ਲਈ ਤੋਪ ਬੀੜੀ ਖੜਾ ਹੋਵੇ, ਉਹ ਕਿੰਨਾ ਕੁ ਸਿਆਣਾ ਹੋਵੇਗਾ! 
		ਤੇ ਦੁਰਗੰਧ ਦਾ ਜਵਾਬ ਦੁਰਗੰਧ ਕਿਵੇਂ ਹੋਈ?