ਮੈਂ ਪਹਿਲਾਂ ਵੀ
ਕਿਹਾ ਸੀ ਕਿ ਗਿਆਨ ਹਰੇਕ ਨੂੰ ਪੱਚਦਾ ਨਹੀਂ । ਹੁਣ
ਗਿਆਨ ਤਾਂ ਗੁਰੂ ਨਾਨਕ ਸਾਹਬ ਜੀ ਕੋਲੇ ਵੀ ਸੀ, ਤੇ ਪੰਡੀਏ ਕੋਲੇ ਵੀ,
ਪਰ ਫਰਕ ਕੀ ਸੀ?
ਪੰਡਿਤ ਗੱਡੇ ਲੱਦੀ ਪਿੰਡੋ ਪਿੰਡ ਫਿਰਦਾ
ਸੀ, ਕਿ ਆਓ ਕੋਈ ਮਾਈ ਦਾ ਲਾਲ ਕਰੋ ਬਹਿਸ?
ਆਓ ਰੇਡੀਓ 'ਤੇ ਦੇਖਦੇ ਆਂ ਤੁਹਾਨੂੰ! ਕਰੋ ਬਹਿਸ! ਤੇ
ਫਿਰ ਆਪੇ ਹੀ ਰਾੜੇ ਵਾਲੇ ਦੇ ਨਕਲੀ ਜਿੰਨ ਵਾਂਗ-- ਹਾ ਹਾ ਹਾ ਹਾ
ਤਾਜ਼ੀਆਂ
ਪੜੀਆਂ ਕਿਤਾਬਾਂ ਦਾ ਗਿਆਨ ਹਜ਼ਮ ਨਹੀਂ ਹੋ ਰਿਹਾ, ਉਲਟੀਆਂ ਕਰੀ ਜਾ ਰਹੇ ਨੇ।
ਜਿਹੜੇ ਲੋਕ ਹਾਲੇ ਤੱਕ ਦਿਉਰ ਭਾਬੀ ਹੀ ਖੇਡੀ ਜਾਂਦੇ ਅਤੇ
ਕੰਜਰੋ, ਕੁੱਤਿਓ, ਹਰਾਮਜਾਦਿਓ, ਹਰਾਮਦਿਓ, ਬੂਝੜ ਤੋਂ ਹੀ ਹੇਠਾਂ ਨਹੀਂ ਉਤਰੇ,
ਉਨ੍ਹਾਂ ਦੀ ਮੰਦਬੁੱਧੀ ਦੇ ਵਿਕਾਸ ਬਾਰੇ ਕਿਸੇ ਦੀਆਂ ਦੋ ਰਾਵਾਂ ਕਿਵੇਂ ਹੋ ਸਕਦੀਆਂ!
ਸੁਣਿਆ ਨਿਊਜੀਲੈਂਡ ਵਾਲੇ ਪਾਸੇ ਤਾਂ ਗਿਆਨ ਇਉਂ ਚੋਅ
ਰਿਹੈ, ਜਿਵੇਂ 'ਬਾਬਿਆਂ' ਦੀਆਂ ਚਾਨਣੀਆਂ ਵਿਚੋਂ ਕਹਿੰਦੇ ਅੰਮ੍ਰਿਤ ਚੋਂਦਾ ਹੁੰਦਾ ਸੀ!!
ਹਜ਼ਮ ਹੋਣ ਤੋਂ ਗੱਲ ਯਾਦ ਆਈ। ਕਹਿੰਦੇ ਮਾਹਤੜ ਮਾਈ ਸੀ ਇੱਕ, ਵਿਚਾਰੀ ਭੁੱਖ ਨੰਗ ਨਾਲ
ਘੁਲਦੀ। ਸਿਆਲੀ ਦਿਨ ਸਨ ਰੋਟੀ ਦਾ ਕੋਈ ਜੁਗਾੜ ਨਾ ਸੀ ਉਪਰ ਮੂੰਹ ਕਰ ਕਰ ਰੱਬ ਤੋਂ ਮੰਗੇ
ਪਰ ਰੋਟੀ ਕਿਥੇ। ਵਿਸਾਖ ਆਇਆ, ਕਣਕਾ ਪੱਕੀਆਂ, ਦਾਣੇ ਆਏ ਤਾਂ ਇੱਕ ਦਿਨ ਟੋਕਰਾ ਰੋਟੀਆਂ
ਦਾ ਪਕਾ ਕੇ ਰੱਖ ਕੇ ਬਹਿ ਗਈ ਤੇ ਰੋਟੀਆਂ ਫੜੇ ਉਪਰ ਨੂੰ ਸੁੱਟ ਦਏ ਨਾਲੇ ਕਰੀ ਜਾਏ,
ਰੱਬਾ ਘੜੱਬਾ ਤੂੰ ਅੱਧੀ ਨਹੀਂ ਸੀ ਦਿੰਦਾ ਆਹ ਚੱਕ ਥੱਬਾ!!
ਗਿਆਨ ਦਾ ਟੋਕਰਾ ਮੂਹਰੇ ਰੱਖ ਕਿ ਇਹ ਨਿਊਜੀਲੈਂਡ ਵਾਲੇ ਹੁਣ ਰੱਬ ਨੂੰ ਵੀ ਘੜੱਬ ਦੱਸ ਰਹੇ
ਹਨ। ਗੁਰੂ ਨੂੰ ਉਮਰਾਂ ਦੀਆਂ ਤੱਕੜੀਆਂ ਨਾਲ ਤੋਲਣ ਲੱਗ ਪਏ ਨੇ।
ਯਾਦ ਰਹੇ ਕਿ ਛੋਟੇ ਸਾਹਿਬਜ਼ਾਦੇ...
ਉਮਰ ੭ ਤੇ ੯ ਸਾਲ। ਸੂਬੇ ਸਾਹਵੇਂ ਜਦ ਗਏ ਜਵਾਬ ਕੀ ਸਨ?
ਪਰ ਤੱਕੜੀਆਂ ਫੜੀ ਫਿਰਨ ਵਾਲੇ?
ਕੈਲੇਫੋਰਨੀਆਂ ਤੋਂ ਇੱਕ ਚੁਟਕਲੇ ਜਿਹੇ ਵਰਗਾ ਬੰਦਾ ਆਇਆ
ਗੁਰਦੁਆਰੇ ਦੀ ਕੰਧ ਉਪਰੋਂ ਦੀ ਲਲਕਾਰੇ ਮਾਰ ਕੇ ਚਲਾ ਗਿਆ ਪਰ....?
ਮੈਂ ਸ਼ਾਮ ਨੂੰ ਸੈਰ ਕਰਨ ਜਾਂਦਾ ਸਾਂ। ਰਸਤੇ ਵਿਚ ਜੰਗਲ ਜਿਹਾ ਪੈਂਦਾ ਤੇ ਮੁੜਨ ਲੱਗੇ
ਹਨੇਰਾ ਹੋ ਜਾਇਆ ਕਰਨਾ। ਮੈਨੂੰ ਮਿੱਤਰ ਇੱਕ ਨੇ ਸਲਾਹ ਦਿੱਤੀ ਕਿ ਦੂਜੇ ਰਾਹ ਆਇਆ ਕਰ ਇਹ
ਸਮਾ ਜਾਨਵਰਾਂ ਦੇ ਨਿਕਲਣ ਦਾ ਹੁੰਦਾ ਖਾਸ ਕਰ 'ਕਿਉਟੀਆਂ'! (ਲੱਕੜ ਬੱਗੇ ਜਿਹੇ) ਇੱਕ ਦੂਜਾ
ਮਿੱਤਰ ਕਹਿੰਦਾ ਲੈ ਉਹ ਕੋਈ ਜਾਨਵਰ ਨੇ ਡਰੂ ਜੇ, ਕੁੱਤੀਆਂ ਵਰਗੇ, ਉਨ੍ਹਾਂ ਤੋਂ ਕਾਹਦਾ
ਡਰਨਾ? ਮੈਂ ਉਸ ਨੂੰ ਕਿਹਾ ਭਾਈ ਸਲਾਹ ਠੀਕ ਲੱਗੀ ਮੈਨੂੰ, ਕੁੱਤੀਆਂ ਜਿਹੀਆਂ ਤੋਂ ਲੱਤਾਂ
ਪੜਵਾਉਂਣ ਵਿਚ ਕਾਹਦੀ ਬਹਾਦਰੀ ਮੈਂਨੂੰ ਰਾਹ ਬਦਲ ਹੀ ਲੈਣਾ ਚਾਹੀਦਾ??
ਫੇਸਬੁੱਕ ਉਪਰ ਕਾਮਰੇਡਾਂ ਦੀ ਵੀ ਕਈ ਤਰ੍ਹਾਂ ਦੀ ਕਤੀੜ ਲੱਤਾਂ ਨੂੰ ਪਈ ਜਾਂਦੀ, ਸਿਆਣਿਆਂ
ਅਪਣੇ ਰਾਹ ਬਦਲ ਲਏ ਇਉਂ ਇੱਕ ਅੱਧਾ ਹੋਰ ਉਸ ਵਿਚ ਸ਼ਾਮਲ ਕਰਕੇ ਅਪਣਾ ਰਾਹ ਬਦਲੋ...
ਪਰ ਭਾਈ ਉਤਰਾਖੰਡ ਵਾਂਗ ਇਕ ਗੱਲ ਜਰੂਰ ਸਪੱਸ਼ਟ ਕਰਦੇ ਜਾਓ ਕਿ
ਭਾਈ ਅਜਿਹੀ ਲੱਤਾਂ ਪਾੜੂ ਕਤੀੜ ਨਾਲ ਸਾਡਾ ਕੋਈ ਸਬੰਧ ਨਹੀਂ !
ਖਾਸ ਕਰ ਉਹ ਪ੍ਰਚਾਰਕ ਜਿੰਨਾ ਇਹ ਪਾਲੀ!