🔺️ ਮੱਖੀ ਤੇ
ਭੌਰੇ ਵਿਚ ਕੀ ਫਰਕ ਹੈ ?
❌
ਮੱਖੀ
ਦਾ ਮਨ ਨਹੀਂ ਟਿਕਦਾ। ਮੱਖੀ ਮਿੰਟ ਨਹੀਂ ਕਿਤੇ ਟਿਕ ਕੇ ਬੈਠ ਸਕਦੀ ਤੇ ਬੈਠਣ ਲਗੀ
ਚੰਗਾ ਮਾੜਾ ਥਾਂ ਵੀ ਨਹੀਂ ਵਿੰਹਦੀ। ਮਠਿਆਈ 'ਤੇ ਵੀ ਬੈਠ ਜਾਂਦੀ ਤੇ ਗੰਦ ਤੇ ਵੀ!
✔ ਪਰ ਭੌਰਾ ਇੰਝ ਨਹੀਂ ਕਰਦਾ। ਉਹ
ਫੁੱਲ 'ਤੇ ਬੈਠਦਾ ਕੇਵਲ ਫੁੱਲ ਤੇ ਅਤੇ ਬੈਠਾ ਹੀ ਰਹਿੰਦਾ। ਮੁਘਦ ਹੋ ਜਾਂਦਾ, ਇਨਾ ਮੁਘਦ
ਕਿ ਜਾਨ ਤੱਕ ਦੇ ਜਾਂਦਾ। ਕਵੀਆਂ ਲੋਕਾਂ ਭੌਰੇ ਨੂੰ ਬਹੁਤ ਯਾਦ ਕੀਤਾ ਅਪਣੀਆਂ ਕਵਿਤਾਵਾਂ
ਵਿਚ। ਭੌਰੇ ਦੇ ਜ਼ਿਕਰ ਨਾਲ ਕਿਤਾਬਾਂ ਭਰੀਆਂ ਪਈਆਂ।
ਆਸ਼ਕੀ ਦੀ ਗੱਲ ਕਰਨੀ ਹੋਵੇ ਤਾਂ ਭੌਰੇ
ਦਾ ਜ਼ਿਕਰ ਜਰੂਰ ਆਉਂਦਾ। ਕਿਉਂ? ਉਸ ਦੇ ਇਸ਼ਕ ਕਰਕੇ। ਉਸ ਦੀ ਯਾਰੀ ਕਰਕੇ। ਉਹ
ਫੁੱਲ ਨਾਲ ਯਾਰੀ ਪਾਉਂਦਾ ਤੇ ਜਾਨ ਤੱਕ ਦੇ ਦਿੰਦਾ। ਉਹ ਭਟਕਦਾ ਨਹੀਂ ਕਿ ਕਦੇ ਕਿਸੇ ਸਾਧ
ਦੇ ਡੇਰੇ, ਕਦੇ ਕਿਸੇ ਗਰੰਥ ਅਗੇ ਮੱਥਾ! ਕਦੇ ਕਿਸੇ ਕਬਰ ਜਾ ਡਿੱਗਾ।
ਸ੍ਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੰਨੀ ਜਾਣਾ ਤੇ 'ਸ੍ਰੀ ਦਸਮ
ਗਰੰਥ' ਖੜਾ ਕਰਕੇ ਉਸ ਅਗੇ ਵੀ ਆਰਤੀਆਂ ਕਰੀ ਜਾਣੀਆਂ! ਸਰਬ ਲੋਹ ਆ ਗਿਆ ਇਸ ਨੂੰ ਵੀ
ਨਮਸ਼ਕਾਰ! ਕਾਲ ਨੂੰ ਰੱਬ ਮੰਨੀ ਜਾਂਦਾ ਅਕਾਲ ਨੂੰ ਵੀ। ਦੋਵੇ ਆਪਾ ਵਿਰੋਧੀ? ਕੋਈ ਮੇਲ ਨਹੀਂ!
ਕਾਲ ਤੇ ਅਕਾਲ ਦਾ ਕਾਹਦਾ ਮੇਲ? ਕਾਲ, ਅਕਾਲ ਦਾ
ਵਿਰੋਧੀ ਹੈ ਤੇ ਅਕਾਲ, ਕਾਲ ਦਾ! ਦੋਵੇਂ ਈਸਟ-ਵੈਸਟ। ਵਿਚੇ ਮਹਾਂਕਾਲ ਵੀ ਦੱਬੀ ਫਿਰਦਾ ਤੇ
ਵਿਚੇ ਜਗਮਾਤਾ? ਚੰਡੀ ਨਾਲ ਵੀ ਮੁਹੱਬਤਾਂ ਤੇ ਇੰਦਰ ਦੀ ਵੀ ਆਰਤੀ, ਬਿਸ਼ਨੂੰ ਦੀ ਭਗਤੀ ਦੇ
ਫਲ ਵੀ ਤੇ ਰਾਮ ਦੀ ਕਥਾ ਵੀ ਜੁਗ ਜੁਗ ਅਟੱਲ! ਵਿਚੇ ਰਾਖਸ਼ ਕਿਸੇ ਦਾ ਸਿਰ ਵੱਡਣ ਤੁਰ ਪੈਂਦਾ
ਤੇ ਨਾਲ ਹੀ ਭਗਉਤੀ ਧਿਆਈ ਜਾਂਦਾ। ਮੇਰੇ ਅਪਣੇ ਅਰਥ ਦੇਣ ਨਾਲ ਕਾਲ ਨੇ ਅਕਾਲ ਨਹੀਂ ਬਣ
ਜਾਣਾ ਨਾ ਮਹਾਂਕਾਲ ਨੇ ਬਦਲਣਾ ਤੇ ਜਗਮਾਤਾ ਨੇ ਅਪਣੀ ਥਾਵੋਂ ਹਿੱਲਣਾ।
ਭਟਕਨਾ ਇਥੇ ਤੱਕ ਵਧ ਗਈ ਕਿ ਕ੍ਰਿਪਾਨਾਂ ਡੰਡਿਆਂ ਨੂੰ ਵੀ ਮੱਥੇ
ਟੇਕਣੇ ਸ਼ੁਰੂ ਕਰ ਦਿੱਤੇ! ਘੰਟੇ ਖੜਕਾ ਖੜਕਾ, ਅਗਰਬੱਤੀਆਂ ਜਗਾ ਜਗਾ ਉਨ੍ਹਾਂ ਦੀ ਪੂਜਾ
ਸ਼ੁਰੂ ਕਰ ਦਿੱਤੀ! ਅਖੇ ਇਹ ਹਮਾਰੇ ਪੀਰ ਹੈਂ? ਹਥਿਆਰ ਨੂੰ ਮੈਂ ਚਲਾਉਂਦਾ, ਨਾ ਕਿ
ਹਥਿਆਰ ਮੈਨੂੰ ਚਲਾਉਂਦਾ। ਹਥਿਆਰ ਕਦੇ ਅਪਣੇ ਆਪ ਚਲਿਆ? ਜਿਹੜਾ
ਅਪਣੇ ਆਪ ਚਲ ਹੀ ਨਹੀਂ ਸਕਦਾ ਉਹ ਪੀਰ ਕਿਵੇਂ ਹੋ ਗਿਆ?
ਸੂਰਮਾ ਹਥਿਆਰ ਦਾ ਪੀਰ ਹੁੰਦਾ, ਨਾ ਕਿ ਹਥਿਆਰ ਸੂਰਮੇ ਦਾ।
ਹਥਿਆਰ ਦੀ ਘੱਟ ਜਾਂ ਵੱਧ ਅਹਿਮੀਅਤ ਚਲਾਉਂਣ ਵਾਲੇ ਕਰਕੇ ਹੈ। ਹਥਿਆਰ ਪੰਜਾਬ ਕੋਲੇ
ਗੁਰੂ ਸਹਿਬਾਨਾਂ ਤੋਂ ਪਹਿਲਾਂ ਵੀ ਸਨ, ਪਰ ਚਲੇ ਕਦ?
ਕ੍ਰਿਪਾਨ ਤਾਂ ਧੁੰਮਾ ਵੀ ਉਹੀ ਪਾਈ
ਫਿਰਦਾ, ਜਿਹੜੀ ਬਾਬਾ ਜਰਨੈਲ ਸਿੰਘ ਕੋਲੇ ਸੀ। ਧੁੰਮਾ ਵੀ ਬਦੂੰਕਾਂ ਵਾਲੇ ਲਈ ਫਿਰਦਾ, ਪਰ
ਫਰਕ ਕੀ ਹੈ? ਬਦੂੰਕ ਵੀ ਉਹੀ ਗੋਲੀ ਵੀ। ਹਥਿਆਰ ਉਹੀ ਹੁੰਦਾ ਗੀਦੀ ਹੱਥ ਆ ਗਿਆ
ਤਾਂ 'ਪੀਰ' ਨੂੰ ਸੁੱਟ ਕੇ ਭੱਜ ਜਾਂਦਾ। ਇਹੀ ਹਥਿਆਰ ਔਰੰਗੇ ਦੇ, ਹਿਟਲਰ ਦੇ, ਇੰਦਰਾ ਦੇ
ਹੱਥ ਆ ਗਿਆ ਤਾਂ ਕੀ ਹੋਇਆ? ਤਾਂ ਦੱਸੋ ਪੀਰ ਕੌਣ ਹੋਇਆ?
ਚਿਰ ਦੀ ਵੈਨੋਕੋਵਰ ਦੀ ਗੱਲ ਹੈ ਮੇਰਾ ਇਕ ਮਿੱਤਰ ਮੇਰੇ ਨਾਲ ਜਿਦ ਪਿਆ ਕਿ ਸ਼ਾਸਤਰ ਸੂਰਮੇ
ਦੀ ਸ਼ਾਨ ਹੁੰਦੇ ਨੇ। ਸ਼ਾਸਤਰ ਤੋਂ ਬਿਨਾ ਲੜਿਆ ਜਾ ਹੀ ਨਹੀਂ ਸਕਦਾ ਭਵੇਂ ਕਿੱਡਾ ਵੱਡਾ
ਸੂਰਮਾ ਕਿਉਂ ਨਾ ਹੋਵੇ। ਫਿਰ ਸ਼ਾਸਤਰ ਦੀ ਪੂਜਾ ਗਲਤ ਕਿਵੇਂ ਹੋਈ?
ਹਥਿਆਰ ਬੰਦੇ ਲਈ ਹੈ, ਨਾ ਕਿ ਬੰਦਾ ਹਥਿਆਰ ਲਈ। ਬੰਦਾ ਹੈ ਤਾਂ ਹਥਿਆਰ ਹੈ ਨਹੀਂ ਤਾਂ ਨਹੀਂ।
ਇੰਝ ਤਾਂ ਜੰਗਾਂ ਜੁਧਾਂ ਵਿਚ ਘੋੜੇ, ਹਾਥੀ, ਊਠ, ਖੱਚਰਾਂ ਤੱਕ ਕੰਮ ਆਉਂਦੀਆਂ ਸਨ, ਪਰ ਕੀ
ਉਨ੍ਹਾਂ ਦੀ ਹੁਣ ਪੂਜਾ ਕਰਨ ਲਗ ਜਾਣੀ ਚਾਹੀਦੀ? ਲੜਾਈ ਉਨ੍ਹਾਂ ਤੋਂ ਬਿਨਾ ਵੀ ਨਹੀਂ ਸੀ
ਹੋ ਸਕਦੀ। ਸਾਧਨ ਨੂੰ ਹੀ ਰੱਬ ਜਾਂ ਪੀਰ ਮੰਨ ਕੇ ਬੈਠ ਜਾਣਾ?
ਕ੍ਰਿਪਾਨ ਸਦਾ ਬਹਾਰ ਸ਼ਾਸਤਰ ਗੁਰੂ ਨੇ ਮੈਨੂੰ ਬਖਸ਼ਿਆ ਹੈ ਇਕ
ਸਾਧਨ ਵਜੋਂ ਕਿ ਤੂੰ ਅਪਣੀ ਰਖਿਆ ਖੁਦ ਕਰ ਸਕੇਂ, ਪਰ ਮੱਥੇ ਟੇਕਣ ਲਈ ਜਾਂ ਪੂਜਾ ਕਰਨ ਲਈ
ਨਹੀਂ ਕਿ ਪੀਰ ਬਣਾ ਕੇ ਟੱਲੀਆਂ ਖੜਕਾਈ ਜਾਹ !!
ਮੱਖੀ ਬੈਠਣ ਲੱਗੀ ਸੋਚਦੀ ਥੋੜੋਂ। ਇਹੀ
ਫਰਕ ਹੈ ਭੌਰੇ ਤੇ ਮੱਖੀ ਵਿਚ। ਇਹ ਕਾਹਦੀ ਆਸ਼ਕੀ ਹੋਈ ਕਿ ਇਕ ਯਾਰ ਨੂੰ ਛੱਡ ਥਾਂ
ਥਾਂ ਕੋਡੇ ਹੋਈ ਫਿਰਨਾ ! ਮੱਖੀ ਦੀ ਕਦੇ ਕਿਸੇ ਕਵਿਤਾ ਕਹੀ? ਮੱਖੀ ਲਈ ਕਦੇ ਕਿਸੇ ਕਾਵ
ਉਡਾਰੀ ਲਾਈ? ਕਿਉਂਕਿ ਉਹ ਇਕ ਦੀ ਹੋ ਕੇ ਨਹੀਂ ਬਹਿੰਦੀ। ਉਸ ਨੂੰ ਇਕ ਤੇ ਯਕੀਨ ਹੀ ਨਹੀਂ
ਆਉਂਦਾ।
ਆਸ਼ਕੀ ਹੁੰਦੀ ਹੀ ਇਕ ਨਾਲ ਹੈ। ਹਰੇਕ ਨਾਲ ਹੀ ਥੋੜੋਂ
ਹੋਈ ਜਾਂਦੀ। ਆਸ਼ਕੀ ਦਾ ਮੱਤਲਬ ਹੀ ਸਬੰਧ ਦਾ ਇਕ ਨਾਲ ਹੋਣਾ ਹੈ। ਜਿਥੇ ਦੂਜਾ ਆ ਗਿਆ ਆਸ਼ਕੀ
ਨਾ ਰਹੀ। ਦੂਜੇ ਨਾਲ ਆਸ਼ਕੀ ਹੋ ਹੀ ਨਹੀਂ ਸਕਦੀ। 'ਦੂਜੇ ਲਗੇ
ਜਾਇ' ਹੈ ਤਾਂ ਬਾਬਾ ਜੀ ਅਪਣੇ ਸਵਾਲ ਖੜਾ ਕਰਦੇ ਹਨ ਕਿ ਇਹ ਕਾਹਦੀ ਆਸ਼ਕੀ ਹੋਈ ਜਿਹੜੀ ਇਕ
ਨਾਲ ਵੀ ਹੈ ਅਤੇ ਦੂਜੇ ਵੀ! ਜਿਥੇ ਲਫਜ ਦੂਜਾ ਆ ਗਿਆ ਉਸ ਆਸ਼ਕੀ ਉਪਰ ਸਵਾਲ ਉਠੇਗਾ
ਹੀ ਉਠੇਗਾ। ਉਠ ਤਾਂ ਰਹੇ ਨੇ। ਤੁਸੀਂ ਕਿਸੇ ਨੂੰ ਨਾਸਤਿਕ ਕਹਿ ਕੇ ਸਵਾਲ ਨੂੰ ਕਿਵੇਂ ਮਾਰ
ਦਿੳਂਗੇ। ਮੈਨੂੰ ਵੀ ਕਹੀ ਜਾਓ ਪਰ ਦੂਜਾ ਤਾਂ ਦੂਜਾ ਹੀ ਰਹੇਗਾ ਜਿੰਨਾ ਚਿਰ ਤੁਸੀਂ ਛੱਡਦੇ
ਨਹੀਂ। ਜਿੰਨਾ ਜੋਰ ਦੂਜੇ ਨੂੰ ਨਾਸਤਿਕ ਕਹਿਣ ਜਾਂ ਗਾਹਲਾਂ ਕੱਢਣ ਤੇ ਲੱਗਦਾ ਹੈ ਉਦੋਂ
ਕਿਤੇ ਘੱਟ 'ਦੂਜਾ' ਛੱਡਣ ਤੇ ਲੱਗਦਾ ਹੈ। 'ਦੂਜਾ' ਛੱਡ ਕਿਉਂ ਨਹੀਂ ਦਿੰਦਾ ਮੈਂ।
ਅਖੇ ਨਹੀਂ! ਇਕ ਸੰਤ ਬਣਾਉਂਦਾ ਦੂਜਾ ਸਿਪਾਹੀ!! ਯਾਨੀ
ਦੂਜੇ ਬਿਨਾ ਪਹਿਲਾ ਅਧੂਰਾ? ਦੋ ਹੋ ਕੇ ਪੂਰਾ ਹੁੰਦਾ। ਦੂਜਾ ਕੀ ਨਾਲ ਸੀ ਜਦ ਗੁਰੂ ਨੇ
ਪਹਿਲੇ ਨੂੰ ਮੱਥਾ ਟੇਕਿਆ? ਇਹ ਕਿਦਾਂ ਦੀ ਆਸ਼ਕੀ ਹੋਈ। ਸਲਾਮ ਵੀ ਤੇ ਜਵਾਬ ਵੀ? ਸਲਾਮ ਵੀ
ਕਰੀ ਜਾਨਾਂ ਤੇ ਜਵਾਬ ਵੀ ਦਈ ਜਾਨਾਂ ਕਿ ਨਹੀਂ! ਜਵਾਬ ਹੀ ਹੋਇਆ ਨਾ ਕਿ ਨਹੀਂ ਬਾਬਾ ਜੀ
ਤੁਸੀਂ ਦੂਜਾ ਰੱਖਣਾ ਭੁੱਲ ਗਏ ਸੀ ਮੈਂ ਰੱਖ ਦਿੱਤਾ ਨਾ! ਤੁਹਾਡੀ ਇਸ ਭੁੱਲ ਕਾਰਨ ਮੈਂ
ਸਿਪਾਹੀ ਬਣਨੋਂ ਰਹਿ ਚਲਿਆ ਸੀ! ਸਲਾਮ ਨਿੱਤ ਕਰਦਾਂ ਮੈਂ, ਪਰ ਜਵਾਬ ਦੇਖੋ ਕਿੰਨਾ ਵੱਡਾ?
ਇਨਾ ਵੱਡਾ ਜਵਾਬ ਕਿ ਗੁਰੂ ਨੂੰ ਭੁਲਣਹਾਰ ਬਣਾ ਕੇ ਰੱਖ ਦਿੱਤਾ ? ਗੁਰੂ ਭੁਲ ਹੀ ਗਿਆ ਨਾ!
ਜੇ ਗੁਰੂ ਠੀਕ ਸੀ ਤਾਂ ਉਸ ਦੇ ਫੈਸਲੇ ਉਪਰ ਫੈਸਲਾ ਠੋਸਣ ਵਾਲਾ ਮੈਂ ਕੌਣ ਹਾਂ। ਜਾਂ ਤਾਂ
ਬਾਂਹ ਖੜੀ ਕਰਕੇ ਮੈਂ ਕਹਿ ਦਿਆਂ ਕਿ ਨਹੀਂ! ਇਹ ਇਤਿਹਾਸ ਵਿਚ
ਦੋਸ਼ ਹੈ ਦਰਅਸਲ ਉਥੇ 'ਸ੍ਰੀ ਦਸਮ ਗਰੰਥ ਸਾਹਿਬ ਜੀ' ਵੀ ਸਨ??? ਬਿਲਕੁਲ ਉਵੇਂ
ਜਿਵੇਂ ਸਾਡੇ ਡੇਰਿਆਂ ਵਿਚ ਹਨ ਜਾਂ ਕੁਝ ਤਖਤਾਂ ਉਪਰ। ਇਕ ਪਾਸੇ ਇਕ ਤੇ ਦੂਜੇ ਪਾਸੇ ਦੂਜਾ।
ਫਿਰ ਦੋਹਰਾ ਵੀ ਤਾਂ ਬਦਲਨਾ ਪਵੇਗਾ। ਚਲੋ ਉਹ ਵੀ ਬਦਲ ਦਿਆਂਗੇ ਬਥੇਰੇ ਘੈਂਟ ਵਿਦਵਾਨ ਨੇ
ਸਾਡੇ ਪਾਸ। ਪਰ ਬਾਬਾ ਜੀ ਅਪਣਿਆਂ ਫਿਰ ਸਵਾਲ ਖੜਾ ਕਰ ਦੇਣਾ ਕਿ 'ਸਵਾਲ ਜਵਾਬ ਦੋਵੇਂ ਕਰੇ
ਮੁਢੋਂ ਗੁਥਾ ਜਾਇ'॥
ਮੁਢੋਂ ਘੁਥਾ ਜਾਂਦਾ ਜਿਹੜਾ ਸਵਾਲ ਵੀ ਕਰਦਾ ਤੇ ਜਵਾਬ ਵੀ
ਦਿੰਦਾ। ਕੌਮ ਮੇਰੀ ਜਾਈ ਤਾਂ ਜਾਂਦੀ ਮੁਢੋਂ ਘੁੱਥੀ
ਜਿੰਨਾ ਨੂੰ ਇਕ ਆਸ਼ਕੀ ਤੇ ਸਿਦਕ ਹੀ ਨਹੀਂ ਰਿਹਾ। ਜਿਹੜਾ ਉਹ ਲਿਆ ਕੇ ਰਖ ਦਿੰਦੇ
ਉਸੇ ਨੂੰ ਮੱਥਾ ਟੇਕ ਦਿੰਦਾ। ਇਹ ਵੀ ਨਹੀਂ ਵਿੰਹਦਾ ਕਿ ਇਸ ਵਿਚ ਲਿਖਿਆ ਕੀ ਹੈ।
ਲਿਖਿਆ? 'ਹਨੇਰੀਆਂ' ਲਿਆਂਦੀਆਂ
ਪਈਆਂ ਲਿਖਣ ਵਾਲਿਆਂ ਵੀ! ਚੜਦੀਆਂ ਤੋਂ ਚੜਦੀਆਂ ਕਹਾਣੀਆਂ। ਸੌਂਹ ਖਾ ਕੇ ਦੱਸਿਓ ਤੁਸੀਂ
ਅਪਣੇ ਬੱਚੇ ਨੂੰ ਕਦੇ, ਕਦੇ ਵੀ ਇਦਾਂ ਸਿਖ ਮੱਤ ਦਿੱਤੀ ਕਿ ਬੱਚਾ ਬਦਚਲਨ ਔਰਤਾਂ ਤੋਂ ਬਚ
ਰਹਿਣਾ ਤਾਂ ਚਲ ਆ ਤੈਨੂੰ ਇਕ ਕਹਾਣੀ ਸੁਣਾਵਾਂ। ਤੇ
ਫਿਰ ਕਹਾਣੀ ਵੀ ਇਕ ਦੋ ਚਾਰ ਨਹੀਂ ਪੂਰੇ
੪੦੫। ਲੜੀਆਂ ਪਰੋ ਪਰੋ ਮਾਰੀਆਂ। ਮੰਜੇ ਤੇ ਮੰਜਾ ਤੋੜੀ ਆ ਰਿਹੈ ਲਿਖਣ ਵਾਲਾ। ਭੰਗ ਫੀਮ
ਛੱਡੀ ਕੋਈ ਨਹੀਂ ਮਾਂ ਦੇ ਪੁੱਤ ਨੇ। ਨਵੇਂ ਤੋਂ ਨਵੇਂ ਆਸਣ ਕਰ ਕਰ ਦਿੰਦਾ। ਕਦੇ
ਪੁੱਠਾ ਕਦੇ ਸਿੱਧਾ। ਕੰਧਾਂ ਕੋਠੇ ਟਪਾ ਮਾਰੇ। ਘੁੰਡ ਕੱਢ ਕੱਢ ਬੰਦੇ ਨੂੰ ਬੰਦੇ ਤੇ ਪਾਈ
ਤੁਰੀ ਜਾਂਦਾ। ਲਿਖਣ ਵਾਲੇ ਨੂੰ ਜਿਵੇਂ ਔਰਤ ਮਿਲੀ ਨਹੀਂ ਹੁੰਦੀ ਤੇ ਉਹ ਅਪਣੀ ਹਿਰਸ ਇਨਾ
ਕਹਾਣੀਆਂ ਰਾਹੀਂ ਪੂਰੀ ਕਰ ਰਿਹਾ ਹੁੰਦਾ। ਭੰਗ ਤੋਂ ਵੀ ਕੋਈ ਚੱਕਵੀ ਚੀਜ ਪੀ ਕੇ ਲੱਗਾ
ਜਾਪਦਾ। ਤੁਹਾਨੂੰ ਲਗੱਦਾ ਇਹ ਸਿਆਣੇ ਬੰਦੇ ਦੀ ਲਿਖਤ ਹੈ?
ਸਿਆਣੀ ਕਹਾਣੀ ਕੋਈ ਨਹੀਂ ਵਿਚ! ਤੁਸੀਂ ਸਿਆਣਿਆਂ ਬੰਦਿਆਂ ਦੀ ਮਹਿਫਲ ਵਿਚ ਬੈਠੇ ਇਕ ਵੀ
ਕਹਾਣੀ ਇਦਾਂ ਦੀ ਕਹਿ ਕੇ ਦੇਖੋ। ਅਗਲਾ ਕਹੂ ਹਿੱਲ ਗਿਆਂ?
ਦਾਹੜੀ ਮੂੰਹ ਤੇ ਕੋਈ ਹਯਾ ਕਰ!
ਪਰ ਇਧਰ ਲਿਖਣ ਵਾਲਾ? ਤੁਰਿਆ ਹੀ ਜਾਂਦਾ! ਰੁਕਦਾ ਹੀ ਨਹੀਂ!
ਤੇ ਲਫਜਾਤ? ਕੋਈ ਲੁਕਵੇਂ ਨਹੀਂ! ਨੰਗੇ ਲਫਜ? ਚਿੱਟੇ ਨੰਗੇ! ਕੋਈ ਕੱਪੜਾ ਨਹੀਂ ਉਪਰ!
ਕੱਪੜਾ ਪਾਉਂਣਾ ਹੀ ਭੁੱਲ ਗਿਆ ਲਫਜਾਂ ਤੇ! ਸਭ ਲਾਹ ਮਾਰੇ! ਜਿਦ ਜਿਦ ਕਪੱੜੇ ਲਾਹੇ
ਜਿਵੇਂ ਉਸ ਲਫਜ਼ਾਂ ਦੇ। ਜਿਵੇਂ ਉਸ ਦੀ ਕੋਕੇ ਪੰਡਤ ਨਾ ਸ਼ਰਤ ਲੱਗੀ ਹੋਵੇ ਕਿ ਆ ਨਿਕਲ
ਮੈਦਾਨ ਵਿਚ! ਤੈਨੂੰ ਦੱਸਾਂ ਸ਼ਾਸ਼ਤਰ ਕਿਵੇਂ ਲਿਖੀਦੇ ਨੇਂ। ਤੇ ਕੋਕੇ ਨੂੰ ਹਰਾ ਕੇ ਦਮ ਲਿਆ
ਮਾਂ ਦੇ ਪੁੱਤ ਨੇ!! ਮੇਰੇ ਤੇ ਗਿਲਾ ਨਾ ਕਰੋ ਇਕ ਪਾਸੇ ਕੋਕ ਸ਼ਾਸ਼ਤਰ ਰਖ ਲਓ ਦੂਜੇ ਆਹ
ਕਹਾਣੀਆਂ। ਕੋਕ ਸ਼ਾਸ਼ਤਰ ਹਾਰਿਆ ਹੋਇਆ ਦਿੱਸੇਗਾ! ਨਹੀਂ?
ਮੇਰੀ ਆਸ਼ਕੀ ਸ਼ੱਕੀ ਹੋ ਗਈ। ਭੌਰੇ ਵਾਲੀ ਗੱਲ ਨਾ ਰਹੀ ਤੇ ਤਾਂ
ਹੀ ਗੁਰੂ ਜੀ ਮੈਨੂੰ ਸਵਾਲ ਕਰਦੇ ਕਿ ਏਹ ਕਿਹੋ ਜਿਹੀ ਆਸ਼ਕੀ ਕਿ ਤੂੰ ਸਵਾਲ ਵੀ ਕਰੀ ਜਾਂਨਾ
ਤੇ ਅਗੋਂ ਜਵਾਬ ਵੀ ਦਈ ਜਾਨਾਂ? ਤੇ ਜਵਾਬ ਵੀ ਇਨੇ ਵੱਡੇ? ਤੇਰਾ ਤਾਂ ਮੂੰਹ ਹੀ
ਬੜਾ ਛੋਟਾ ਸੀ ਗੁਰੂ ਅਗੇ, ਪਰ ਜਵਾਬ ਦੇਣ ਲਗਿਆਂ ਤੂੰ ਕਹਾਣੀ ਵਾਲੇ ਵਾਂਗ 'ਕਮਾਲ' ਕਰ ਕੇ
ਰੱਖ ਦਿੱਤੀ !!!