 ਕਈ 
		ਭਰਾ ਚਿੰਤਤ ਨੇ ਕਿ ਕੌਮ ਵਿੱਚ ਕੋਈ ਨਾ ਕੋਈ ਵਿਵਾਦ ਪੈਦਾ ਹੁੰਦਾ ਰਹਿੰਦਾ, ਜਦ ਕਿ 
		ਹਿੰਦੂਆਂ ਵਿਚ ਕੋਈ ਵਿਵਾਦ ਨਹੀਂ।
ਕਈ 
		ਭਰਾ ਚਿੰਤਤ ਨੇ ਕਿ ਕੌਮ ਵਿੱਚ ਕੋਈ ਨਾ ਕੋਈ ਵਿਵਾਦ ਪੈਦਾ ਹੁੰਦਾ ਰਹਿੰਦਾ, ਜਦ ਕਿ 
		ਹਿੰਦੂਆਂ ਵਿਚ ਕੋਈ ਵਿਵਾਦ ਨਹੀਂ।
		
		ਵਿਵਾਦ ਦਾ ਪੈਦਾ ਹੋਣਾ ਦੱਸਦਾ ਕਿ ਇਹ ਕੌਮ ਹਾਲੇ ਜਿਉਂਦੀ ਹੈ।
		ਮੁਰਦਾ ਕਦੇ ਤੁਸੀਂ ਵਿਵਾਦ ਕਰਦਾ ਦੇਖਿਆ? ਕਬਰਾਂ 
		ਵਿੱਚ ਕਦੇ ਤੁਸੀਂ ਰੌਲਾ ਸੁਣਿਆ? 
		ਵਿਵਾਦ ਹੋਣ ਦਿਓ ! 
		ਇਨ੍ਹਾਂ ਵਿਵਾਦਾਂ ਵਿੱਚਲੀ ਮੁੱਠਭੇੜ ਵਿਚੋਂ ਤੁਹਾਨੂੰ ਜਾਪਦਾ 
		ਨਹੀਂ, ਕਿ ਪੰਡੀਏ ਦੇ ਲਾਏ ਜਾਲੇ ਅਤੇ ਮਿੱਟੀ ਘੱਟਾ ਝੜ ਰਿਹਾ ਹੈ! ਗੱਪਾਂ ਉਧੜ ਰਹੀਆਂ ਹਨ।
		
		ਸਭ ਭਗਵਾਨ ਅਤੇ ਹੰਨੂਮਾਨ ਦੇ ਕਛਹਿਰੇ ਧੋਤੇ ਜਾ ਰਹੇ ਨੇ। ਬ੍ਰਹਮਗਿਆਨਤਾ ਸਪੱਸ਼ਟ ਹੋ ਰਹੀ 
		ਹੈ। ਕੂੜਾ ਕਚਰਾ ਬਾਹਰ ਰਿਹਾ ਹੈ। ਵਿਵਾਦਾਂ ਤੋਂ ਡਰਨ ਵਾਲੀਆਂ ਕੌਮਾਂ ਕਦੇ ਵਿਕਾਸ ਨਹੀਂ 
		ਕਰ ਸਕਦੀਆਂ। ਜਿਹੜੇ ਲੋਕ ਸਵਾਲਾਂ ਦੇ ਸਨਮੁੱਖ ਹੋਣ ਤੋਂ ਡਰਦੇ ਨੇ, ਉਹ ਭੋਰਿਆਂ 
		ਗੋਚਰੇ ਹੀ ਰਹਿ ਜਾਂਦੇ ਨੇ, ਜਿਵੇਂ 'ਆਪਣੇ' ਸੋ ਕਾਲ ਸੰਤ ਜਾਂ ਬ੍ਰਹਮਗਿਆਨੀ!
		
		ਸਭ ਕੁਝ ਸਪੱਸ਼ਟ ਹੈ ਇਨ੍ਹਾਂ ਸਪੱਸ਼ਟ ਕਿ ਰਾਤ ਦੇ ਹਨੇਰੇ ਵਿਚ ਵੀ ਦਿੱਸ ਪਏ ਕਿ 
		ਬਾਬਾ ਜੀ ਆਪਣਿਆਂ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਕੇ ਗੱਲ ਨਿਬੇੜ ਦਿੱਤੀ ਸੀ, ਪਰ ਪੰਡੀਆ 
		ਬਜ਼ਿਦ ਹੈ ਕਿ ਦੂਜਾ ਤੇ ਫਿਰ ਤੀਜਾ ਤੇ ਸ਼ਾਇਦ ਕੋਈ ਚੌਥਾ ਵੀ ਹੋਵੇ ਉਸ ਕੋਲੇ। ਵਿਵਾਦ ਤਾਂ 
		ਹੋਵੇਗਾ ਹੀ? 
		
		ਸਾਰਥਿਕ ਵਿਵਾਦ ਅਤੇ ਬਹਿਸਾਂ ਜਿਉਂਦੀਆਂ ਕੌਮਾਂ ਵਿਚ 
		ਹੋਣੀਆਂ ਚਾਹੀਦੀਆਂ, ਇਹ ਸਾਨੂੰ ਆਪਣੀ ਪਛਾਣ ਬਣਾਈ ਰੱਖਣ ਲਈ ਜ਼ਰੂਰੀ ਹਨ। ਜਦ 
		ਕੋਈ ਤੁਹਾਡੇ ਉਪਰ ਟਕੂਏ, ਗੰਡਾਸੇ, ਕ੍ਰਿਪਾਨਾਂ ਲੈ ਕੇ ਆਉਂਦਾ ਹੈ ਅਤੇ ਗਾਹਲਾਂ ਕਢਦਾ 
		ਹੈ, ਇਸ ਦਾ ਮਤਲਬ ਤੁਸੀਂ ਕੁੱਝ ਅਜਿਹਾ ਕਹਿ ਰਹੇ ਹੋਂ, ਜਿਹੜਾ ਪੰਡੀਏ ਨੂੰ ਹਜ਼ਮ ਨਹੀਂ 
		ਹੋ ਰਿਹਾ ਤੇ ਉਸ ਨੂੰ ਹਜ਼ਮ ਕੀ ਨਹੀਂ ਹੁੰਦਾ ... ਸੱਚ
		!