ਅਜਨਾਲੇ ਦੀ ਭਾਈ ਰਣਜੀਤ ਸਿੰਘ ਦੇ ਸੋ ਕਾਲਡ ਵਿਚਾਰ ਕਰਨ ਦੇ
ਤਰੀਕੇ ਤੋਂ ਮੈਨੂੰ ਟਰੰਟੋ ਵਿਚ ਇੰਦਰ ਸਿੰਘ ਘੱਗਾ ਹੋਰਾਂ ਵੇਲੇ
ਦਾ ਵਿਚਾਰ ਕਰਨਾ ਯਾਦ ਆ ਗਿਆ। 30-40 ਗੁੰਡੇ, ਗੰਡਾਸੇ, ਟਕੂਐ, ਕ੍ਰਿਪਾਨਾ
ਨਾਲ ਲੈਸ ਤੇ ਉਸ ਦੇ ਅਗੇ ਜਾ ਕੇ ਬੈਠ ਗਏ ਕਿ ਕਰ ਵਿਚਾਰ ਸਾਡੇ ਨਾਲ?
ਪੰਡੀਏ
ਦਾ ਬੜਾ ਪੁਰਾਣਾ ਤੇ ਕਾਰਗਰ ਤਰੀਕਾ ਹੈ ਕਿ ਵਿਚਾਰ ਵੀ ਕਰਨ ਜਾਣਾ ਤਾ ਗੁੰਡਾ ਬਣਕੇ ਜਾਓ
ਤਾਂ ਕਿ ਅਗਲਾ ਬੋਲਣ ਗੋਚਰਾ ਰਹੇ ਹੀ ਨਾ।
ਇੱਕ ਗੱਲ ਹੋਰ ਜਦ ਘੱਗੇ ਵੇਲੇ ਏਹ ਲੋਕ
ਨਹੀਂ ਟਲੇ ਅਤੇ ਉਸ ਦੀ ਪੱਗ ਲਾਹੁਣ ਪੈ ਗਏ, ਤਾਂ ਆਸ ਤੋਂ ਉਲਟ ਅਗੋਂ ਨਾਸਾਂ 'ਤੇ ਪੈ ਗਈਆਂ
ਤਾਂ ਟਰੰਟੋ ਵਿਚ ਕਾਫੀ ਚਿਰ ਸੁੱਖ ਸ਼ਾਂਤੀ ਰਹੀ, ਨਹੀਂ ਤਾਂ ਮਰਿਯਾਦਾ ਦੇ ਨਾਂ 'ਤੇ ਹਰੇਕ
ਦੇ ਘਰ ਜਾ ਕੇ ਇਹ ਗੁੰਡਿਆਂ ਵਾਂਗ ਪੈ ਜਾਂਦੇ ਸਨ ਤੇ ਸ੍ਰੀ ਗੁਰੂ ਜੀ ਦਾ ਸਰੂਪ ਚੁੱਕ
ਲਿਆਉਂਦੇ ਸਨ ਲੋਕ ਡਰਦੇ ਪੁਲਿਸ ਕੋਲੇ ਵੀ ਨਹੀਂ ਸਨ ਜਾਂਦੇ।
ਸਰਬਜੀਤ ਸਿੰਘ ਧੂੰਦਾ ਆਇਆ। ਚੁੱਕ ਅਸਮਾਨ ਸਿਰ 'ਤੇ ਲਿਆ, ਪਰ ਜਦ ਪੱਤਾ ਲੱਗਾ ਕਿ
ਅੱਗਿਓਂ ਛਿੱਤਰਾਂ ਦਾ ਪੱਕਾ ਪ੍ਰਬੰਧ ਹੈ, ਕੋਈ ਮਰਿਯਾਦਾ ਭੰਗ ਨਹੀਂ ਹੋਈ!
ਪ੍ਰੋ. ਦਰਸ਼ਨ ਸਿੰਘ ਨੂੰ ਲੈ ਕੇ ਸਿੱਖ ਲਹਿਰ ਵਿੱਚ ਇਨੀ ਗੱਡ ਕੇ ਗੁੰਡਾ ਗਰਦੀ ਕੀਤੀ,
ਢਿੱਡ ਪਾੜੇ, ਕ੍ਰਿਪਾਨਾਂ ਵਾਹੀਆਂ। ਪਰ ਡਰੇ ਹੋਏ ਪ੍ਰਬੰਧਕਾਂ ਉਸੇ ਗੁਰਦੁਆਰੇ ਕੁੱਝ
ਚਿਰ ਬਾਅਦ "ਤੀਆਂ" ਰੱਖ ਲਈਆਂ। ਤੀਆਂ ਕਰਨ ਵਾਲੇ ਵੀ ਬਰਾਬਰ ਦੇ ਸਨ ਕੋਈ ਗੁਰਦੁਆਰੇ ਦੇ
ਨੇੜਿਓਂ ਨਹੀਂ ਲੰਘਿਆ। ਕੀਰਤਨ ਕਰਨ ਤੇ ਮਰਿਯਾਦਾ ਭੰਗ, ਪਰ ਤੀਆਂ ਕਰਨ 'ਤੇ ਕੁੱਝ ਵੀ ਨਹੀਂ?
ਦਰਅਸਲ ਛਿੱਤਰ ਬਰਾਬਰ ਦਾ ਸੀ!
ਧੁੰਮੇ ਦੀ ਛਬੀਲ ਅਤੇ ਅਜਨਾਲੇ ਦੀ ਗੁੰਡਾ ਗਰਦੀ ਤੋਂ ਜਾਪਦਾ
ਕਿ ਗੁੰਡਾ ਬ੍ਰਗੇਡ ਦੇ ਹੌਂਸਲੇ ਬੁਲੰਦ ਨੇ। ਪਰ ਇੱਕ ਗੱਲ ਸਾਨੂੰ ਨਹੀਂ
ਭੁੱਲਣੀ ਚਾਹੀਦੀ ਕਿ ਤੁਸੀਂ ਸੱਚ ਵੀ ਕਹਿਣਾ ਤਾਂ ਡਾਂਗ ਤੋਂ ਬਿਨਾ ਤੁਹਾਨੂੰ ਕਿਸੇ ਨਹੀਂ
ਕਹਿਣ ਦੇਣਾ। ਇਹ ਗੱਲਾਂ ਸਾਨੂੰ ਗੁਰੂ ਸਾਹਿਬਾਨਾਂ ਪ੍ਰਕੈਟੀਕਲ ਕਰਕੇ ਦੱਸੀਆਂ ਹਨ। ਪੰਡੀਆਂ
ਬੋਲਣ ਦਿੰਦਾ ਸੀ ਕਿਸੇ ਨੂੰ? ਪਰ ਜਦ ਪੰਡੀਏ ਦੇਖਿਆ ਕਿ ਬਾਬਿਆਂ
ਤਾਂ ਡਾਂਗ ਚੁੱਕ ਲਈ, ਤਾਂ ਚੱਡਿਆਂ 'ਚ ਪੂਛ ਵਾੜ ਕੇ ਅਰੰਗੇ ਕੋਲੇ ਦੌੜ ਲਿਆ।
ਤੁਸੀਂ ਜਿੰਨਾਂ ਮਰਜ਼ੀ ਅਖੰਡ ਪਾਠ ਛੁਡਾ ਕੇ ਸਹਿਜ ਪਾਠ ਕਰਨ ਲਾਈ ਜਾਵੋਂ, ਕਹੀ ਜਾਵੋਂ ਕੀ
ਅਸੀਂ ਗੁਰਮਤਿ ਪ੍ਰਚਾਰਦੇ ਹਾਂ ਇਨੀ ਤੁਹਾਨੂੰ ਨਹੀਂ ਕਰਨ ਦੇਣਾ। ਘਰਾਂ 'ਚੋਂ ਕੱਢ ਕੱਢ ਇਹ
ਤੁਹਾਡੀ ਧੌੜੀ ਲਾਹੁਣਗੇ ਤੇ ਰਣਜੀਤ ਸਿੰਘ ਤੋਂ ਬਾਅਦ ਇਹ ਹਰੇਕ ਨੂੰ ਪੈਣਗੇ। ਪੰਥਪ੍ਰੀਤ
ਸਿੰਘ ਦੇ ਘਰ ਮੂਹਰੇ ਵੀ ਬੈਠਣਗੇ, ਤੁਹਾਡੇ ਮਿਸ਼ਨਰੀ ਕਾਲਜਾਂ ਦੀ ਵਾਰੀ ਵੀ ਆਵੇਗੀ, ਕਿਉਂਕਿ
ਤੁਸੀਂ ਵਿਚਾਰ ਕਰਨੀ ਕਹਿਕੇ ਲੜਾਈ ਦਾ ਰਾਹ ਪੱਧਰਾ ਕਰਦੇ ਆ ਰਹੇ ਹੋਂ। ਇਹ ਹੁੰਦੇ ਕੌਣ
ਗੁੰਡੇ ਕਿ ਇਨ੍ਹਾਂ ਨਾਲ ਵਿਚਾਰ ਕਰਨ ਬਾਰੇ ਸੋਚਿਆ ਵੀ ਜਾਵੇ? ਕਿਉਂ ਕਰੋ ਤੁਸੀਂ ਇਨ੍ਹਾਂ
ਨਾਲ ਵਿਚਾਰ? ਗੁੰਡੇ ਨਾਲ ਵਿਚਾਰ ਕਾਹਦੀ?
ਇਨਾ ਨਾਲ ਇੱਕੋ ਵਿਚਾਰ ਹੋਣੀ ਚਾਹੀਦੀ ਤੇ ਉਹ ਇਨ੍ਹਾਂ ਦੀ ਹੀ ਵਾਲੀ ਭਾਸ਼ਾ ਵਿੱਚ?
ਮੈਂ ਨਹੀਂ ਕਹਿੰਦਾ ਕੌਮ ਸਿਵਲ ਵਾਰ ਵੰਨੀ ਵੱਧੇ, ਪਰ ਇਹ ਤਾਂ ਵੱਧ ਚੁੱਕੀ ਹੈ।
ਗੁਰੂ ਸਾਹਿਬਾਨਾਂ ਦੀ ਸ਼ੁਧ ਅਤੇ ਅੰਮ੍ਰਿਤ ਵਿਚਾਰਧਾਰਾ ਨੂੰ ਜੇ
ਤੁਸੀਂ ਪੰਡੀਏ ਕੋਲੋਂ ਬਚਾਉਂਣਾ ਹੈ, ਬਰਾਬਰ ਦੇ ਡਾਂਗ ਵਾਲੇ ਹੋਣੇ ਚਾਹੀਦੇ, ਨਹੀਂ ਤਾਂ
ਗੁੰਡਾ ਬ੍ਰਗੇਡ ਤੁਹਾਡੀਆਂ ਇਉਂ ਹੀ ਛਬੀਲਾਂ ਲਾਉਂਦਾ ਅਤੇ ਦਰਵਾਜਿਆਂ ਅੱਗੇ ਖੜਕੇ ਲਲਕਾਰੇ
ਮਾਰਦਾ ਰਹੇਗਾ! ਨਹੀਂ?