Share on Facebook

Main News Page

ਸੋ ਕਾਲਡ ਪੰਥਕ ਧਿਰਾਂ ਨੇ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਵਿੱਚ ਮਾਰਿਆ ਛੁਰਾ ?
-: ਗੁਰਦੇਵ ਸਿੰਘ ਸੱਧੇਵਾਲੀਆ

1984 ਵੇਲੇ ਦੀ ਸਿੱਖ ਨਸਲਘਾਤ ਦਾ ਹਰੇਕ ਸਾਲ ਸਿੱਖਾਂ ਵਲੋਂ ਸੋਗ ਮਨਾਇਆ ਜਾਂਦਾ ਹੈ। ਏਹ ਵੀ ਕਿ ਬਾਹਰਲੇ ਸਿੱਖਾਂ ਨੇ ਜ਼ੋਰ ਲਾ ਕੇ ਪਾਰਲੀਮਾਨੀ ਵਿੱਚ ਇਹ ਮਤਾ ਪਵਾਇਆ ਕਿ ਇਹ ਦੰਗੇ ਨਹੀਂ ਬਲਕਿ ਨਸਲਘਾਤ ਸੀ।

ਪੰਜਾਬ ਦੀਆਂ ਚੋਣਾਂ ਵਿਚ ਦੋ ਬੰਦੇ ਇਸ ਨਸਲਘਾਤ ਦੇ ਪ੍ਰਮੁੱਖ ਲੜਨ ਵਾਲੇ ਵਿਅਕਤੀਆਂ ਵਜੋਂ ਜਾਣੇ ਜਾਂਦੇ ਸਨ। ਸ੍ਰ. ਹਰਵਿੰਦਰ ਸਿੰਘ ਫੂਲਕਾ ਅਤੇ ਜਰਨੈਲ ਸਿੰਘ। ਸ੍ਰ. ਜਰਨੈਲ ਸਿੰਘ ਨੇ ਇਨ੍ਹਾਂ ਜ਼ਖਮਾਂ ਨੂੰ ਆਪਣੇ ਪਿੰਡੇ ਉਪਰ ਵੀ ਹੰਡਾਇਆ ਅਤੇ ਇਸ ਗੱਲ ਦਾ ਜੁੱਤੀ ਮਾਰਕੇ ਰੋਸ ਵੀ ਜ਼ਾਹਰ ਕੀਤਾ।

ਪਰ ਅੱਜ ਇੱਕ ਵੱਡਾ ਸਵਾਲ ਖੜਾ ਹੈ ਸਾਡੇ ਸਾਹਵੇਂ ਕਿ ਸ੍ਰ. ਜਰਨੈਲ ਸਿੰਘ ਅਤੇ ਫੂਲਕਾ ਦਾ ਇਹ ਗੁਨਾਹ ਕੀ ਬਹੁਤ ਵੱਡਾ ਸੀ, ਕਿ ਉਹ ਆਮ ਪਾਰਟੀ ਨਾਲ ਖੜੇ ਹੋ ਗਏ? ਕਿ ਸੋ ਕਾਲਡ ਪੰਥਕ ਧਿਰਾਂ ਨੇ ਉਨ੍ਹਾਂ ਨਾਲੋਂ ਦਰ-ਕਿਨਾਰ ਹੀ ਕਰ ਲਿਆ?

ਜੇ ਏਹ ਕਿਸੇ ਹੋਰ ਜਰਵਾਣਾਂ ਪਾਰਟੀ ਵਲੋਂ ਖੜਦੇ, ਤਾਂ ਇਨ੍ਹਾਂ ਦੀ ਵਿਰੋਧਤਾ ਸਮਝ ਆਉਂਦੀ ਸੀ, ਪਰ ਆਮ ਪਾਰਟੀ ਨੂੰ ਜਰਵਾਣਾ ਕਹਿਣ ਦਾ ਹਾਲੇ ਤੁਹਾਡੇ ਕੋਲ ਕੋਈ 'ਲਾਜਿਕ' ਹੈ ਤਾਂ ਦੱਸੋ?

ਸਿੱਖ ਕਤਲੇਆਮ ਉਪਰ ਆਪਣੀਆਂ ਫੁਲਕੀਆਂ ਸੇਕਣ ਅਤੇ ਸੰਘ ਪਾੜਨ ਵਾਲੇ ਕੀ ਉਸ ਕਤਲੇਆਮ ਨਾਲ ਦਗਾ ਨਹੀਂ ਕਰ ਰਹੇ?

ਦਿਲਗੀਰ ਦੀਆਂ ਹਾਸੋ ਹੀਣੀਆਂ ਗੱਲਾਂ ਤਾਂ ਹੋਰ ਵੀ ਹੈਰਾਨ ਕਰ ਦੇਣ ਵਾਲੀਆਂ ਸਨ। ਉਹ ਇਹ ਤਾਂ ਕਹਿ ਰਿਹਾ ਕਿ ਮੈਂ ਕਾਂਗਰਸ ਦਾ ਵਿਰੋਧੀ ਹਾਂ, ਪਰ ਕੈਪਟਨ ਦਾ ਉਹ ਭੰਡਪੁਣਾ ਕਰਦਾ, ਉਸ ਦੇ ਸੋਹਿਲੇ ਗਾ ਰਿਹਾ ਹੈ, ਕਿ ਉਸ ਨੇ ਕੀ ਕੀ ਕੱਦੂ ਵਿੱਚ ਤੀਰ ਮਾਰੇ! ਪਰ ਇਸੇ ਗੱਲ ਨੂੰ ਉਹ ਇਉਂ ਵੀ ਕਿਉਂ ਨਹੀਂ ਕਹਿ ਸਕਦਾ ਕਿ ਮੇਰਾ ਆਮ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਜਰਨੈਲ ਸਿੰਘ ਅਤੇ ਫੂਲਕਾ ਮਗਰ ਖੜਨਾ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਥਾਪੜਨੀ ਹੈ।

ਉਂਝ ਵੈਸੇ ਜਿਵੇਂ ਦੀਆਂ ਕੱਚੀਆਂ ਜਿਹੀਆਂ ਗੱਲਾਂ ਦਿਲਗੀਰ ਕਰ ਗਿਆ, ਉਹ ਸਕਾਲਰ ਜਾਂ ਇਤਿਹਾਸਕਾਰ ਘੱਟ, ਪਰ ਕਾਂਗਰਸ ਦਾ ਭੰਡ ਜਿਆਦਾ ਲੱਗ ਰਿਹਾ ਸੀ! ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top