Share on Facebook

Main News Page

ਬ੍ਰੈਂਪਟਨ ਦਾ ਗੁਰੂ ਤੇਗ ਬਹਾਦਰ ਸਕੂਲ ਵਿਵਾਦਾਂ ਦੇ ਘੇਰੇ ਵਿੱਚ !
-
: ਗੁਰਦੇਵ  ਸਿੰਘ ਸੱਧੇਵਾਲੀਆ

(ਟੋਰੰਟੋ, ਬ੍ਰੈਂਪਟਨ, ਗੁਰਦੇਵ  ਸਿੰਘ ਸੱਧੇਵਾਲੀਆ, ਖ਼ਬਰਦਾਰ ਮੈਗਜ਼ੀਨ): ਬ੍ਰੈਂਪਟਨ ਦਾ ਗੁਰੂ ਤੇਗ ਬਹਾਦਰ ਸਕੂਲ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਿਆ, ਜਦ ਇਥੇ ਹਾਇਰ ਹੋਣ ਗਈ ਟੀਚਰ ਨਜਮਾ ਬਖਸ਼ ਨੂੰ ਸਕੂਲ ਦੇ ਮਾਲਕ ਸੰਜੀਵ ਧਵਨ ਨੇ ਸਕਿਉਰਿਟੀ ਵਜੋਂ ਦੋ ਹਜ਼ਾਰ ਡਾਲਰ ਜਮਾਂ ਕਰਾਉਂਣ ਲਈ ਕਿਹਾ ਅਤੇ ਅਧਿਆਪਕਾ ਵਜੋਂ ਦੋ ਮਹੀਨੇ ਵਲੰਟੀਅਰ ਯਾਣੀ ਫਰੀ ਪੜਾਉਂਣ ਦੀ ਸ਼ਰਤ ਰੱਖੀ।

ਕੈਨੇਡਾ ਦੇ ਮੇਨ ਸਟਰੀਮ ਮੀਡੀਏ ਵਿਚ ਫੈਲੀ ਇਸ ਘਟਨਾ ਦੀ ਪੀੜਤ ਨਜ਼ਮਾ ਬਖਸ਼ ਸੀ. ਬੀ.ਸੀ. ਨਿਊਜ਼ ਪ੍ਰੋਡਿਊਸਰ ਦੀ ਧੀ ਹੈ, ਆਖਦੀ ਹੈ ਕਿ ਉਹ ਅਧਿਆਪਕ ਦਾ ਕੋਰਸ ਕਰਨ ਉਪਰੰਤ 2015 ਤੋਂ ਨੌਕਰੀ ਦੀ ਤਲਾਸ਼ ਵਿਚ ਸੀ।

Source: http://www.cbc.ca/news/brampton-private-school-teachers-unpaid-1.3864110

ਕੈਨੇਡਾ ਦੇ ਪੱਤਰਕਾਰਾਂ ਵਲੋਂ ਜਦੋਂ ਬਖਸ਼ ਸਬੰਧੀ ਘਟਨਾ ਦਾ ਸ਼ੱਕ ਜਾਨਣ ਲਈ ਗੁਰੂ ਤੇਗ ਬਹਾਦਰ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਿੰਨ ਅਧਿਆਪਕ ਚੰਗੀ ਤਨਖਾਹ ਮਿਲਣ ਦੇ ਲਾਲਚ ਵਿਚ ਨੌਕਰੀ ਛੱਡ ਚੁੱਕੇ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ ਤੇ ਇਸੇ ਲਈ ਇਹ ਫਾਰਮੂਲਾ ਘੜਿਆ ਗਿਆ ਹੈ। ਅਧਿਆਪਕ ਸਿੱਖਿਆ ਵਿਭਾਗ ਦੇ ਕਾਨੂੰਨ ਨਿਯਮ ਵੀ ਨਹੀਂ ਜਾਣਦੇ ਕਿ ਇਹ ਸਕੂਲ ਇਕ ਵਿਸ਼ੇਸ਼ ਸਕੂਲ ਹੈ ਜਿਸ ਲਈ ਇਸਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਹਜ਼ਾਰਾਂ ਡਾਲਰ ਖਰਚ ਕੇ ਪ੍ਰਾਈਵੇਟ ਕੰਪਨੀ ਤੋਂ ਸਹਿਯੋਗ ਲਿਆ ਜਾਂਦਾ ਹੈ। ਬੀਤੇ 30 ਸਾਲ ਤੋਂ ਅਧਿਆਪਕ ਭਰਤੀ ਕਰਨ ਦਾ ਕੰਮ ਕਰ ਰਹੇ ਬਰੂਸ ਮੈਕਡੋਨਲਡ ਨੇ ਕਿਹਾ ਕਿ ਮੈਂ ਅਜਿਹਾ ਕਦੇ ਨਹੀਂ ਵੇਖਿਆ।

ਨਜ਼ਮਾ ਬਖਸ਼ ਦੱਸਦੀ ਹੈ ਕਿ ਉਸਨੂੰ ਤਿੰਨ ਘੰਟੇ ਦੇ ਟੈਸਟ ਲਈ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ 180 ਸੈਂਡਲਵੁੱਡ ਪਾਰਕਵੇ ਈਸਟ ਬਰੈਂਪਟਨ ਬੁਲਾਇਆ ਗਿਆ, ਜੋ ਕਿ ਉਸ ਦੇ ਘਰ ਤੋਂ ਬਹੁਤਾ ਦੂਰ ਨਹੀਂ ਸੀ, ਜਿੱਥੇ ਇੰਟਰਵਿਊ ਵੀ ਲਈ ਗਈ। ਉਹਨੇ ਦੱਸਿਆ ਕਿ ਟੈਸਟ ਬਹੁਤ ਹੀ ਔਖਾ ਸੀ ਅਤੇ ਤਿੰਨ ਉਮੀਦਵਾਰ ਇਸਨੂੰ ਵਿੱਚੋਂ ਹੀ ਛੱਡ ਕੇ ਚਲੇ ਗਏ।

ਨਜ਼ਮਾ ਬਖਸ਼ ਨੇ ਦੱਸਿਆ ਕਿ ਉਸਨੂੰ ਮੌਕੇ ਤੇ ਹੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਅਤੇ ਬਹੁਤ ਹੀ ਹੈਰਾਨੀਜਨਕ ਸ਼ਰਤਾਂ ਰੱਖੀਆਂ ਗਈਆਂ ਕਿ ਜਾਂ ਤਾਂ 2000 ਡਾਲਰ ਸਕਿਉਰਿਟੀ ਜਮ੍ਹਾਂ ਕਰਵਾਓ ਜਾਂ ਦੋ ਮਹੀਨੇ ਬਿਨਾਂ ਤਨਖਾਹ ਦੇ ਟਰਾਇਲ ਵਜੋਂ ਕੰਮ ਕਰੋ। ਮੈਂ ਹਤਾਸ਼ ਹੋਈ ਖੜੀ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।ਬਿਨਾਂ ਤਨਖਾਹ ਤੋਂ ਪੜ੍ਹਾਉਣ ਦੇ ਮਾਮਲੇ ਤੇ ਸੰਜੀਵ ਧਵਨ ਨੇ ਕਿਹਾ ਕਿ ਜਿਹੜੇ ਉਮੀਦਵਾਰਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਦਾ ਤਜ਼ਰਬਾ ਨਹੀਂ ਹੈ, ਉਹਨਾਂ ਨੂੰ ਟਰੇਨਿੰਗ ਦੀ ਲੋੜ ਹੁੰਦੀ ਹੀ ਹੈ। ਇੰਪਲਾਇਮੈਂਟ ਸਟੈਂਡਰਡ ਐਕਟ ਬਿਨਾਂ ਤਨਖਾਹ ਦੀ ਅਪ੍ਰੈਂਟਸ਼ਿਪ ਦੀ ਇਜ਼ਾਜ਼ਤ ਨਹੀਂ ਦਿੰਦਾ ਜਿੰਨੀ ਦੇਰ ਉਹ ਸਕੂਲ ਕੋਰਸ ਦਾ ਕਰੈਡਿਟ ਨਹੀਂ ਦਿੰਦੇ। ਪਰ ਸ੍ਰੀ ਧਵਨ ਨੇ ਕਿਹਾ ਕਿ ਉਹਨਾਂ ਦੇ ਸਾਰੇ ਇੰਪਲਾਇਜ਼ ਨੇ ਕੌਂਟਰੈਕਟ ਸਾਈਨ ਕੀਤਾ ਹੈ।

ਪਰ ਭਾਵੇਂ ਕਿਸੇ ਇੰਪਲਾਈ ਨੇ ਕੌਂਟਰੈਕਟ ਸਾਈਨ ਕੀਤਾ ਹੈ ਫਿਰ ਵੀ ਮਨਿਸਟਰੀ ਆਫ ਲੇਬਰ ਦੇ ਅਨੁਸਾਰ ਹਰ ਇੰਪਲਾਈ ਨੂੰ ਪ੍ਰਤੀ ਘੰਟਾ ਦੇ ਹਿਸਾਬ ਨਾਲ ਘੱਟੋ ਘੱਟ ਵੇਤਨ ਦੇਣਾ ਹੁੰਦਾ ਹੈ।

ਇੰਪਲਾਇਮੈਂਟ ਸਟੈਂਡਰਡ ਐਕਟ ਸਕਿਉਰਿਟੀ ਰੱਖਣ ਨੂੰ ਨਹੀਂ ਰੋਕਦਾ, ਪਰ ਉਥੇ ਕੰਮ ਦੀ ਤਲਾਸ਼ ਵਾਲੇ ਵਿਦੇਸ਼ੀਆਂ ਲਈ ਵਿਸ਼ੇਸ਼ ਸੁਰੱਖਿਆ ਦਾ ਪ੍ਰਬੰਧ ਹੈ।

ਮਨਿਸਟਰੀ ਆਫ ਐਜੂਕੇਸ਼ਨ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲ ਨੌਨ-ਪ੍ਰੌਫਿਟ ਵਪਾਰ ਹਨ ਅਤੇ ਉਹਨਾਂ ਨੂੰ ਮਨਿਸਟਰੀ ਸਟੈਂਡਰਡਾਂ ਨੂੰ ਮੰਨਣਾ ਹੀ ਹੋਵੇਗਾ।

ਯਾਦ ਰਹੇ ਕਿ ਕੋਈ ਦੋ ਢਾਈ ਸਾਲ ਪਹਿਲੇ ਜਦ ਗੁਰੂ ਤੇਗ ਬਹਾਦਰ ਸਕੂਲ ਖੁਲ੍ਹਣ ਲੱਗਾ ਸੀ ਤਾਂ ਖਬਰਦਾਰ ਦੀ ਟੀਮ ਨੇ ਮਿਸਟਰ ਧਵਨ ਨਾਲ ਉਸ ਦੇ ਦਫਤਰ ਮੁਲਾਕਾਤ ਕੀਤੀ ਸੀ, ਉਸ ਮੁਲਾਕਾਤ ਦਾ ਕਾਰਨ ਮਿਸਟਰ ਧਵਨ ਬਾਰੇ ਪ੍ਰਾਪਤ ਹੋਈ ਜਾਣਕਾਰੀ ਸੀ ਜਿਸ ਤਹਿਤ ਮਿਸਟਰ ਧਵਨ ਦਾ ਪਿਛੋਕੜ ਕਾਫੀ ਵਿਵਾਦਾਂ ਵਿਚ ਰਹਿ ਚੁੱਕਾ ਹੋਇਆ ਸੀ।

ਪਾਠਕਾਂ ਦੀ ਦਿਲਚਸਪੀ ਲਈ ਯਾਦ ਦਵਾਇਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਕੂਲ ਦੇ ਮੇਨ ਸੰਚਾਲਕ ਮਿਸਟਰ ਸੰਜੀਵ ਧਵਨ ਦਾ ਪਿਛੋਕੜ ਉਦੋਂ ਤੋਂ ਹੀ ਸ਼ੱਕ ਦੇ ਘੇਰਿਆਂ ਵਿਚ ਹੈ ਜਦ ਮਿਸਟਰ ਧਵਨ ਨੇ 91ਵੇਂ ਕੁ ਦੇ ਕਰੀਬ ਆਟਵਾ ਏਅਰਪੋਰਟ ਤੇ ਉਤਰਦਿਆਂ ਹੀ ਆਪਣੇ ਨਾਲ ਆਈ ਆਪਣੀ ਪਤਨੀ ਨੂੰ ਡਾਇਵੋਰਸ ਦੇ ਕੇ ਰਿਫੂਇਜੀ ਕੇਸ ਕਰ ਦਿੱਤਾ ਸੀ, ਜਦ ਕਿ ਉਸ ਸਮੇ ਉਸ ਦਾ ਬੇਟਾ ਵੀ ਪਤਨੀ ਦੇ ਨਾਲ ਸੀ। ਅਤੇ ਇਸ ਗੱਲ ਦਾ ਚਿਰ ਬਾਅਦ ਲੋਕਾਂ ਨੂੰ ਪਤਾ ਲੱਗਾ ਸੀ ਜਦ ਮਾਂਨਟਰੀਅਲ ਮਿਸਟਰ ਧਵਨ ਉਸ ਵੇਲੇ ਦੀਆਂ ਸਿੱਖ ਜਥੇਬੰਦੀਆਂ ਵਿਚ ਘੁੱਸਪੈਠ ਕਰਨ ਵਿਚ ਕਾਮਯਾਬ ਹੋ ਚੁੱਕਾ ਹੋਇਆ ਸੀ। ਮਿਸਟਰ ਧਵਨ ਨੇ ਕਨੇਡਾ ਵਿਖੇ ਰਿਫੂਇਜੀ ਕੇਸ ਕੀਤਾ ਹੀ ਇਸ ਬਿਨਾਹ 'ਤੇ ਸੀ ਕਿ ਪੰਜਾਬ ਵਿਚਲੇ ਸਿੱਖਾਂ ਕੋਲੋਂ ਉਸ ਦੀ ਜਾਨ ਨੂੰ ਖਤਰਾ ਹੈ।

ਹੈਰਾਨੀ ਦੀ ਗੱਲ ਇਹ ਸੀ ਕਿ ਜਿਹੜਾ ਸਖਸ਼ ਸਿੱਖਾਂ ਤੋਂ ਖਤਰਾ ਕਹਿ ਕੇ ਰਿਫੂਇਜੀ ਕੇਸ ਕਰ ਰਿਹਾ ਹੈ, ਉਹ ਸਿੱਖਾਂ ਵਿੱਚ ਹੀ ਆ ਕੇ ਘੁੱਸਪੈਠ ਕਰ ਜਾਂਦਾ ਹੈ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਵਿਚ ਵੜ ਕੇ ਸਿੱਖਾਂ ਵਿਚ ਧੜੇ ਬਣਾਉਂਣ ਦਾ ਕਾਰਨ ਬਣਦਾ ਹੈ। ਮਾਂਨਟਰੀਅਲ ਪੁਰਾਣੇ ਰਹਿ ਰਹੇ ਸ੍ਰ. ਚਤਰ ਸਿੰਘ ਸੈਣੀ ਹੁਰਾਂ ਦੱਸਿਆ ਕਿ ਬਹੁਤੇ ਲੋਕਾਂ ਨੂੰ ਮਿਸਟਰ ਧਵਨ ਨੇ ਇਹ ਕਹਿਕੇ ਵਰਗਲਾਇਆ ਕਿ ਉਹ ਉਨਾਂ ਨੂੰ ਪੱਕੇ ਕਰਾਉਂਣ ਵਿਚ ਸਹਾਇਤਾ ਕਰੇਗਾ!

ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਖਾੜਕੂ ਦੌਰ ਵੇਲੇ ਮਿਸਟਰ ਧਵਨ ਦਾ ਭਰਾ ਦੀਪਕ ਧਵਨ ਉਨ੍ਹਾਂ ਕੱਟੜ ਕਾਮਰੇਡਾਂ ਵਿਚੋਂ ਸੀ ਜਿਹੜੇ ਸਟੇਟ ਦੇ ਪਾਲਤੂ ਬਣਕੇ ਖਾੜਕੂਆਂ ਨੂੰ ਭੰਡਣ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦੇ, ਜਿਸ ਕਾਰਨ ਉਸ ਨੂੰ ਖਾੜਕੂਆਂ ਹੱਥੋਂ ਜਾਨ ਤੋਂ ਹੱਥ ਧੋਣੇ ਪਏ। Source: https://en.wikipedia.org/wiki/Deepak_Dhawan

1955 ਵਿਚ ਜੰਮਿਆ ਦੀਪਕ ਧਵਨ ਪੰਜਾਬ ਦੇ ਕਮਇਉਨਿਸਟ (ਮਾਰਕਸੈਸਟ) ਪਾਰਟੀ ਦਾ ਜਰਨਲ ਸੈਕਟਰੀ ਸੀ। ਖਾੜਕੂਆਂ ਦੀ ਸਿੱਧੀ ਵਿਰੋਧਤਾ ਕਾਰਨ 1987 ਵਿਚ ਬਬਰ ਖਾਲਸਾ ਜਥੇਬੰਦੀ ਵਲੋਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਦੀਪਕ ਧਵਨ ਦਾ ਉਸ ਵੇਲੇ ਦਾ ਸਿੱਖ ਖਾੜਕੂਆਂ ਵਿਰੁਧ ਮੋਹਰੀ ਰੋਲ ਦਾ ਇਥੋਂ ਵੀ ਅੰਦਾਜਾ ਲੱਗਦਾ ਹੈ ਜਦ ਤਰਨਤਾਰਨ ਇਲਾਕੇ ਵਿਚ ਮਗਰੋਂ ਕਾਮਰੇਡਾਂ ਦੀਪਕ ਧਵਨ ਦੀਆਂ ਫੋਟੋਆਂ ਵਾਲੇ ਵੱਡੇ ਇਸ਼ਤਿਹਾਰ ਲਾ ਕੇ ਉਪਰ ਲਿਖਿਆ ਹੁੰਦਾ ਸੀ ਕਿ 'ਦੀਪਕ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ'! ਯਾਦ ਰਹੇ ਕਿ ਨਕਲੀ ਕਾਮਰੇਡਾਂ ਸੱਚ ਹੀ ਪੰਜਾਬ ਦੇ ਹਰੇਕ ਵਾਜਬ ਮਸਲੇ ਤੇ ਪੰਜਾਬ ਨਾਲ ਧਰੋਹ ਕਰਕੇ ਇਹ ਸਾਬਤ ਵੀ ਕੀਤਾ ਕਿ ਉਨ੍ਹਾਂ ਵਾਕਿਆ ਹੀ ਅਜਿਹੇ ਸਟੇਟ ਭਗਤ ਕਾਮਰੇਡਾਂ ਦੀ ਸੋਚ ਤੇ ਠੋਕ ਕੇ ਪਹਿਰਾ ਦਿੱਤਾ ਹੈ! ਇਹ ਵੀ ਕਿ ਉਸ ਵੇਲੇ ਦੀ ਖਾੜਕੂ ਲਹਿਰ ਦਾ ਸਿੱਧਾ ਵਿਰੋਧ ਕਰਨ ਵਾਲੇ ਜਾਂ ਖਾੜਕੂਆਂ ਵਲੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ ਸ਼ਹਿ ਤੇ ਛੱਤਰੀ ਦੋਵੇਂ ਮੁਹਈਆ ਕਰਦੀ ਸੀ ਇਸ ਸਦਰੰਭ ਵਿਚ ਦੇਖਿਆਂ ਮਿਸਟਰ ਸੰਜੀਵ ਧਵਨ ਨੂੰ ਕਿਵੇਂ ਵੀ ਸ਼ੱਕ ਦੇ ਘੇਰੇ ਵਿਚ ਆਉਣ ਬਾਰੇ ਸੋਚਿਆ ਜਾ ਸਕਦਾ ਹੈ!

ਕਈ ਚਿਰ ਰਿਫੂਇਜੀ ਦੇ ਤੌਰ ਤੇ ਮਾਂਨਟਰੀਅਲ ਰਹਿ ਚੁੱਕੇ ਮਿਸਟਰ ਧਵਨ ਬਾਰੇ ਜਦ ਖ਼ਬਰਦਾਰ ਵਲੋਂ ਉਥੋਂ ਪਤਾ ਕੀਤਾ ਗਿਆ ਤਾਂ ਬੜੇ ਹੈਰਾਨੀ-ਜਨਕ ਤੱਖ ਸਾਹਮਣੇ ਆਏ ਜਿਸ ਵਿਚ ਮਿਸਟਰ ਦਾ ਧਵਨ ਦਾ ਰਿਫੂਇਜੀ ਕੇਸ ਚਲਦੇ ਸਮੇ ਹਿੰਦੋਸਤਾਨ ਗੇੜਾ ਮਾਰ ਕੇ ਆਉਂਣਾ ਵੀ ਸ਼ਾਮਲ ਹੈ। ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਖੁਲਣ ਸਮੇ ਖਬਰਦਾਰ ਵਲੋਂ ਮਿਸਟਰ ਧਵਨ ਨੂੰ ਸਕੂਲ ਜਾ ਕੇ ਜਦ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਬੜਾ ਨਾ ਮੰਨਣ ਜੋਗ ਜਵਾਬ ਦਿੰਦਿਆ ਕਿਹਾ ਕਿ ਉਹ ਸਰਕਾਰ ਨਾਲ ਲੜਕੇ ਧੱਕੇ ਨਾਲ ਇਹ ਕਹਿਕੇ ਗਏ ਸਨ ਕਿ ਉਥੇ ੳਸ ਦੇ ਪਰਿਵਾਰ ਨੂੰ ਖਤਰਾ ਹੈ। ਯਾਦ ਰਹੇ ਕਿ ਰਿਫੂਇਜੀ ਕੇਸ ਚਲਦੇ ਸਮੇਂ ਕੋਈ ਵੀ ਸਖਸ਼ ਵਾਪਸ ਨਹੀਂ ਪਰਤ ਸਕਦਾ ਜੇ ਪਰਤ ਜਾਂਦਾ ਹੈ ਤਾਂ ਕਨੇਡਾ ਦੀ ਸਰਕਾਰ ਉਸ ਨੂੰ ਵਾਪਸ 'ਐਂਟਰੀ' ਨਹੀਂ ਦਿੰਦੀ। ਇਸ ਗੱਲ ਨੂੰ ਲੈ ਕੇ ਸਿੱਖ ਹਲਕਿਆਂ ਵਿਚ ਉਸ ਸਮੇ ਚਰਚਾ ਰਹੀ ਸੀ ਕਿ ਮਿਸਟਰ ਧਵਨ ਦੇ ਸਰਕਾਰ ਨਾਲ ਕੀ ਸਬੰਧ ਹਨ। ਇਹ ਸ਼ੱਕ ਕੀਤਾ ਜਾਂਦਾ ਰਿਹਾ ਕਿ ਮਿਸਟਰ ਧਵਨ ਉਸ ਸਮੇ ਸ਼ਾਇਦ 'ਡਿਪਲੋਮੈਟਿਕ ਪਾਰਸਪੋਰਟ' ਤੇ ਹਿੰਦੋਸਤਾਨ ਜਾ ਕੇ ਆਏ ਸਨ। ਯਾਦ ਰਹੇ ਕਿ 'ਡਿਪਲੋਮੈਟਿਕ ਪਾਸਪੋਰਟ' ਕੇਵਲ ਤੇ ਕੇਵਲ ਸਰਕਾਰੀ ਬੰਦਿਆਂ ਨੂੰ ਮੁਹਈਆ ਕੀਤਾ ਜਾਂਦਾ ਹੈ ਆਮ ਨੂੰ ਨਹੀਂ! ਪਰ ਮਿਸਟਰ ਧਵਨ ਜੇ 'ਡਿਪਲੋਮੈਟਿਕ' ਪਾਸਪੋਰਟ ਤੇ ਨਹੀਂ ਵੀ ਗਏ ਤਾਂ ਉਹ ਕਿੰਝ ਗਏ ਇਹ ਸਵਾਲ ਉਂਝ ਦਾ ਉਂਝ ਖੜਾ ਹੈ?

ਇਸ ਕਹਾਣੀ ਵਿਚ ਹੋਰ ਦਿਲਚਸਪ ਕਾਂਡ ਹੋਰ ਜੁੜਦਾ ਹੈ ਜਦ 'ਸੁਰ ਸਾਗਰ' ਵਾਲਾ ਮਿਸਟਰ ਰਵਿੰਦਰ ਸਿੰਘ ਪੰਨੂ, ਮਿਸਟਰ ਧਵਨ ਨਾਲ ਉਦੋਂ ਤੋਂ ਖੜੋਤਾ ਨਜਰ ਆਉਂਦਾ, ਜਦ ਮਿਸਟਰ ਧਵਨ ਮਾਂਟਰੀਅਲ ਤੋਂ ਟਰੰਟੋ ਆ ਕੇ ਰਿਫੂਇਜੀਆਂ ਦਾ ਮਸੀਹਾ ਹੋਣ ਦੀ ਕੋਸ਼ਿਸ਼ ਕਰਦਾ ਹੋਇਆ 'ਸੁਰ-ਸਾਗਰ' ਨੂੰ ਪਲੇਟਫਾਰਮ ਤੌਰ 'ਤੇ ਵਰਤਦਾ ਹੈ ਅਤੇ ਮਿਸਟਰ ਪੰਨੂੰ ਮਿਸਟਰ ਧਵਨ ਨੂੰ ਪਲੇਟਫਾਰਮ ਦੇਣ ਤੋਂ ਬਿਨਾ ਮਿਸਟਰ ਧਵਨ ਦਾ ਪਿੱਛੋਕੜ ਜਾਨਣ ਦੇ ਬਾਵਜੂਦ ਉਸ ਦੀ ਪਿੱਠ ਠੋਕਦਾ ਹੈ। ਇਹੀ ਮਿੱਤਰਤਾ ਅਗੇ ਜਾ ਕੇ ਉਦੋਂ ਹੋਰ ਗੂਹੜੀ ਹੁੰਦੀ ਹੈ ਜਦ ਮਿਸਟਰ ਧਵਨ ਅਤੇ ਮਿਸਟਰ ਪੰਨੂੰ ਰਲ ਕੇ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦਾ ਸੰਚਾਲਨ ਕਰਦੇ ਹਨ।

Source: http://gtb.school/meet-our-team/

ਯਾਦ ਰਹੇ ਕਿ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਮੁੱਢਲ਼ੇ ਡਾਇਰੈਕਟਰਾਂ ਵਿਚ ਮਿਸਟਰ ਧਵਨ ਅਤੇ ਰਿਟਾ. ਬ੍ਰਿਗੇਡੀਅਰ ਨਵਾਬ ਸਿੰਘ ਹੀਰ ਤੋਂ ਬਿਨਾ ਮਿਸਟਰ ਰਵਿੰਦਰ ਪੰਨੂੰ ਵੀ ਸ਼ਾਮਲ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top