 ਕਹਿੰਦੇ 
		ਗਿਦੜ ਸ਼ੇਰ ਕੋਲੇ ਜਾ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਸ ਵਾਰੀ ਆਪਾਂ ਜੰਗਲ ਦੀਆਂ ਚੋਣਾਂ 
		ਨਾ ਲੜ ਲਈਏ? ਵੋਟਾਂ ਡਰਦਿਆਂ ਈ ਪਾ ਜਾਣੀਆਂ ਲੋਕਾਂ!
ਕਹਿੰਦੇ 
		ਗਿਦੜ ਸ਼ੇਰ ਕੋਲੇ ਜਾ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਸ ਵਾਰੀ ਆਪਾਂ ਜੰਗਲ ਦੀਆਂ ਚੋਣਾਂ 
		ਨਾ ਲੜ ਲਈਏ? ਵੋਟਾਂ ਡਰਦਿਆਂ ਈ ਪਾ ਜਾਣੀਆਂ ਲੋਕਾਂ!
		ਗੱਲ ਤਾਂ ਠੀਕ ਪਰ ਵੋਟਾਂ ਪਾਉਂਣ ਵਾਲੇ ਹੀ ਤਾਂ 
		ਖਾਣੇ, ਖਾਵਾਂਗੇ ਕੀ?
		ਗਿਦੜ ਕਹਿੰਦਾ ਇਹ ਤੁਸੀਂ ਮੇਰੇ 'ਤੇ ਛੱਡ ਦਿਓ।
		ਬੱਕਰੀ ਕੋਲੇ ਗਏ। ਬੱਕਰੀ ਭੈਣ 
		ਵੋਟ ਚਾਹੀਦੀ! ਸ਼ੇਰ ਜੀ ਮਹਰਾਜ ਜੰਗਲ ਦੀਆਂ ਚੋਣਾਂ ਵਿਚ ਖੜੇ ਹਨ।
		ਬੱਕਰੀ ਭੈਣ? ਮੈਂ ਕਦ ਤੋਂ ਭੈਣ ਹੋਈ ਹਾਲੇ ਤਾਂ ਕੱਲ ਤਾਂ ਇਸ ਮੇਰਾ 
		ਘਰਵਾਲਾ ਯਾਣੀ ਬੱਕਰਾ ਪਾੜਿਆ!
		ਗਿਦੜ ਕਹਿੰਦਾ ਬੱਕਰੀ ਭੈਣ ਸ਼ੇਰ ਜੀ ਤਾਂ 
		ਕਦ ਦੇ ਵੈਸ਼ਨੂ ਹੋ ਗਏ ਹਨ। ਘਾਹ ਤੋਂ ਬਿਨਾ ਖਾਂਦੇ ਹੀ ਕੱਖ ਨਹੀਂ? ਜਮਾ ਈ ਬੈਰਾਗੀ!
		
		ਚਲੋ ਕਹਾਵਤ ਬਣਾ ਲੈਂਨੇ ਕਿ ਜਿਸ ਸ਼ੇਰ 
		ਨੂੰ ਤੁਸੀਂ ਘਾਹ ਖਵਾਉਂਣ ਹੋਵੇ ਉਸ ਨੂੰ ਚੋਣਾਂ ਵਿਚ ਖੜੇ ਕਰ ਦਿਓ।
		ਵੈਨਕੋਵਰ ਦੀ ਗੱਲ ਹੈ ਮੇਰਾ ਅਗਾਂਹ ਮਿੱਤਰ ਦਾ ਮਿੱਤਰ ਸੀ। ਸੀ ਉਹ 
		ਮਾਰਖੋਰਾ। ਹਰੇਕ ਨਾਲ ਪੰਗਾ। ਉਸ ਨੂੰ ਜਦ ਸਰੀ ਵਾਲੇ ਗੁਰਦੁਆਰੇ ਦੀਆਂ ਚੋਣਾਂ ਵਿਚ ਖੜਾ 
		ਕੀਤਾ ਗਿਆ ਤਾਂ ਉਸ ਦਾ ਮਿੱਤਰ ਕਹਿੰਦਾ ਹੁਣ ਤੇਰੇ ਵਿਚ ਗੁਰਸਿੱਖਾਂ ਵਾਲੇ ਗੁਣ ਆ ਜਾਣਗੇ?
		ਉਹ ਕਿਵੇਂ?
		ਕਿਵੇਂ ਕੀ ਹੁਣ ਵੋਟਾਂ ਨਹੀਂ ਮੰਗਣ ਜਾਣਾ ਹਰੇਕ ਦੇ ਦਰਵਾਜੇ!!
		ਚਲੋ ਇਹ ਤਾਂ ਕਹਿਣ ਵਾਲੇ ਦੀ ਮੁਸ਼ਕਲ ਸੀ ਕਿ ਉਹ ਵੋਟਾਂ ਮੰਗਣ ਜਾਣ 
		ਨੂੰ ਸਿੱਖ ਬਣਨਾ ਸਮਝੀ ਜਾਂਦਾ ਸੀ ਪਰ ਉਝਂ ਇੱਕ ਕਹਾਵਤ ਹੋਰ ਵੀ ਹੈ ਕਿ ਜਿਸ ਕੋਲੋਂ ਤੁਸੀਂ 
		ਕੋਈ ਬਦਲਾ ਲੈਣਾ ਹੋਵੇ ਉਸ ਨੂੰ ਚੋਣਾ ਵਿਚ ਖੜੇ ਕਰ ਦਿਓ ਉਹ ਕਈ ਰਿਸ਼ਤੇਦਾਰੀਆਂ ਧੱਕੇ ਨਾਲ 
		ਕੱਢ ਬਹਿੰਦਾ ਹੈ। ਕਈ ਰੁਸੇ-ਗੁੱਸੇ ਵੀ ਮਨਾਉਂਣੇ ਪੈਂਦੇ। 
		ਰਾਜਨੀਤੀ ਲੁਕਮਾਨ ਹਕੀਮ ਦੀ ਇੱਕ ਅਜਿਹੀ ਦਵਾ ਹੈ ਕਿ ਬੰਦੇ 
		ਅੰਦਰ ਜਾਦਿਆਂ ਹੀ ਉਸ ਦੀ ਤਸੀਰ ਬਦਲ ਦਿੰਦੀ ਯਾਣੀ ਸ਼ੇਰ ਨੂੰ ਵੈਸ਼ਨੂੰ ਕਰ ਦਿੰਦੀ ਹੈ! 
		ਨਹੀਂ?