Share on Facebook

Main News Page

ਚਿੱਟਾ ਰੰਗ
-: ਗੁਰਦੇਵ ਸਿੰਘ ਸੱਧੇਵਾਲੀਆ 

ਇਹ ਸਵਾਲ ਸ਼ਾਇਦ ਮੇਰੇ ਮਨ ਨਾ ਉੱਠਦਾ, ਜੇ ਇੱਕ ਦੋ ਦਿਨ ਤੋਂ ਸਟੋਰਾਂ ਵਿੱਚ ਫਿਰਨ ਦੀ 'ਸਜ਼ਾ' ਮੈਨੂੰ ਨਾ ਭੁੱਗਤਣੀ ਪੈਂਦੀ। ਦਰਅਸਲ ਮੇਰੇ ਮਾਮਾ ਜੀ ਨੇ, ਬਜ਼ੁਰਗ ਨੇ। ਕੋਈ ੮੬ ਕੁ ਦੇ ਨੇੜੇ। ਸਿਆਲ ਆਉਂਣ ਵੇਲੇ ਉਹ ਪੰਜਾਬ ਚਲੇ ਜਾਂਦੇ, ਗਰਮੀਆਂ ਵਿੱਚ ਮੇਰੇ ਕੋਲੇ। ਉਨ੍ਹੀ ਪੰਜਾਬ ਆਪਣੇ ਦੋਂਹ ਜਵਾਈਆਂ ਵਾਸਤੇ ਜੈਕਟਾਂ ਲਿਜਾਣੀਆਂ ਸਨ। ਜੈਕਟਾਂ ਚਾਹਦੀਆਂ ਸਨ ਚਿੱਟੀਆਂ! ਐਨ ਚਿੱਟੀਆਂ! ਯਾਣੀ ਪੂਰੀਆਂ ਚਿੱਟੀਆਂ! ਕਰੀਮ ਜਾਂ ਹੋਰ ਕੋਈ ਵੀ ਇਧਰ ਉਧਰ ਨਹੀਂ।

ਉਹ ਜੇਠੂਵਾਲੀਏ ਕਿਸੇ 'ਨੇਹਕਲੰਕ' ਦੇ ਚੇਲੇ ਨੇ ਤੇ, ਉਥੇ ਉਨ੍ਹਾਂ ਦੇ ਸਤਸੰਗ ਵਿੱਚ ਤੁਸੀਂ ਚਿੱਟੇ ਕਪੱੜੇ ਪਾਏ ਬਿਨਾ ਬੈਠ ਨਹੀਂ ਸਕਦੇ। ਉਹ ਚੁੱਕ ਕੇ ਬਾਹਰ ਕੱਢ ਦਿੰਦੇ ਜੇ ਤੁਸੀਂ ਚਿੱਟੇ ਕੱਪੜਿਆਂ ਵਿੱਚ ਨਹੀਂ।

ਅੱਜ ਸ਼ਾਮੀਂ ਜਦ ਅਸੀਂ ਕਈ ਸਟੋਰਾਂ ਵਿਚ ਛਿੱਤਰ-ਘਸਾਈ ਕਰਕੇ ਨਿਕਲੇ, ਤਾਂ ਪਤਨੀ ਮੇਰੀ ਮੈਨੂੰ ਪੁੱਛਦੀ ਕਿ ਕਪੱੜੇ ਚਿੱਟੇ ਹੀ ਕਿਉਂ?

ਮੈਂ ਕਿਹਾ ਕਿਉਂਕਿ ਇਨ੍ਹਾਂ ਦਾ ਵੀ ਹਿੰਦੂਕਰਨ ਹੋ ਚੁੱਕਾ, ਪਰ ਫਿਰ ਵੀ ਸਪਸ਼ਟ ਜਵਾਬ ਮੇਰੇ ਕੋਲੇ ਨਹੀਂ ! ਪਰ ਤੇਰੇ ਸਵਾਲ ਵਿਚੋਂ ਇੱਕ ਹੋਰ ਸਵਾਲ ਜ਼ਰੂਰ ਪੈਦਾ ਹੋਇਆ ਕਿ ਜਿੰਨੇ ਡੇਰੇ, ਸਾਧ, ਸੰਤ, ਸੰਸਥਾਵਾਂ ਜਿੰਨਾ ਦਾ ਹਿੰਦੂਕਰਨ ਹੋ ਚੁੱਕਾ, ਸਭ ਚਿੱਟੇ? ਤੁਸੀਂ ਨਾਨਕਸਰੀਆਂ ਤੋਂ ਸ਼ੁਰੂ ਹੋ ਜਾਓ, ਰਾੜੇ ਵਾਲੇ, ਰਤਵਾੜੇ ਵਾਲੇ, ਮਸਤੂਵਾਣੇ, ਬੜੂ ਵਾਲੇ, ਨਾਮਧਾਰੀਏ, ਨਰਕਧਾਰੀਏ, ਰਾਧਾ ਸੁਆਮੀ, ਬੁਲੰਦਪੁਰੀਏ... ਸਭ ਚਿੱਟੇ !!!

ਗੱਲ ਇਹ ਨਹੀਂ ਕਿ ਰੰਗ ਕੋਈ ਚੰਗਾ-ਮਾੜਾ ਜਾਂ ਆਮ ਜਾਂ ਖਾਸ। ਪਰ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਰੰਗਾਂ ਦੀ ਭਾਸ਼ਾ ਨਹੀਂ। ਇਹ ਵੀ ਕਿ ਕੌਮਾਂ, ਮੁਲਕਾਂ, ਕਬੀਲਿਆਂ ਦੇ ਆਪਣੇ ਕੋਈ ਮਾਣ ਕਰਨ ਜੋਗ ਖਾਸ ਰੰਗ ਵੀ ਹੁੰਦੇ ਨੇ।

ਸਿੱਖਾਂ ਵਿੱਚ ਦੂਰ ਤੱਕ ਫੈਲੇ ਇਸ " ਚਿੱਟੇ ਰੰਗ " ਨੇ ਮੇਰੇ ਅੰਦਰ ਕਈ ਸਵਾਲ ਖੜੇ ਕਰ ਦਿੱਤੇ ਕਿ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਉਪਰਲੇ ਡੇਰਿਆਂ ਦਾ ਹਿੰਦੂਕਰਨ ਕਦ ਦਾ ਹੋ ਚੁੱਕਾ, ਪਰ ਚਿੱਟੇ ਰੰਗ ਦਾ ਹਿੰਦੂ ਨਾਲ ਕੀ ਵਾਸਤਾ ?

ਇਸ ਗੱਲ ਦਾ ਜ਼ਿਕਰ ਜਦ ਮੈਂ ਭਾਈ ਤੇਜਿੰਦਰ ਸਿੰਘ ਹੋਰਾਂ ਕੋਲੇ ਕੀਤਾ, ਤਾਂ ਉਨ੍ਹਾਂ ਦੇ ਜਵਾਬ ਵਿਚੋਂ ਮੈਂ ਹੋਰ ਸਪੱਸ਼ਟ ਹੋ ਸਕਿਆ ਕਿ ਉਪਰ ਵਾਲਿਆਂ ਦਾ ਹਿੰਦੂ ਕਰਨ ਹੋ ਚੁੱਕਾ ਹੋਇਆ।

ਹਿੰਦੋਸਤਾਨ ਦੇ ਤਰੰਗੇ ਝੰਡੇ ਵਿਚ ਤਿੰਨ ਰੰਗ ਨੇ। ਉਪਰ ਸਿੱਖਾਂ ਦਾ ਹੈ ਕੇਸਰੀ?? ਹੇਠਾਂ ਮੁਸਲਮਾਨਾ ਦਾ ਹਰਾ ਤੇ ਵਿਚਾਲੇ ਹਿੰਦੂਆਂ ਦਾ ਚਿੱਟਾ!!!

ਜੇ ਮੈਂ ਹਾਲੇ ਵੀ ਸਪੱਸ਼ਟ ਨਹੀਂ, ਤਾਂ ਕ੍ਰਿਪਾ ਕਰਕੇ ਹੋਰ ਜਾਣਕਾਰੀ ਹੋਵੇ ਤਾਂ ਦਸਣਾ ਜੀ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top