Share on Facebook

Main News Page

ਗੁਰਿੰਦਰਪਾਲ ਧਨੌਲੇ ਬਾਰੇ 'ਚਾਰਟਰ ਆਫ ਰਾਈਟਸ' ਵਾਲੇ ਚੁੱਪ ਕਿਉਂ ?
-: ਗੁਰਦੇਵ ਸਿੰਘ ਸੱਧੇਵਾਲੀਆ

ਧਨੌਲੇ ਦੀ ਵੀਡੀਓ ਦੇਖ ਕੇ ਆਪਣੀ ਆਦਤ ਅਨੁਸਾਰ ਇੱਕ ਦੂਜੀ ਧਿਰ ਨੇ ਉਸ ਨੂੰ ਮਿਸ਼ਨਰੀਆਂ ਨਾਲ ਨੱਥੀ ਕਰਕੇ ਉਸ ਦਾ ਜਲੂਸ ਕੱਢਣ ਦੀ ਚੰਗੀ ਵਾਹ ਲਾਈ। ਉਹ ਇਸ ਕਰਕੇ ਨਹੀਂ ਕਿ ਉਸ ਕਰਤੂਤ ਮਾੜੀ ਕੀਤੀ ਸੀ, ਬਲਕਿ ਇਸ ਕਰਕੇ ਕਿ ਧਨੌਲਾ ਗੱਲਾਂ ਮਿਸ਼ਨਰੀਆਂ ਵਰਗੀਆਂ ਕਰਨ ਲੱਗ ਪਿਆ ਸੀ।

ਉਂਝ ਕੋਈ ਦੋ ਸਾਲ ਪਹਿਲਾਂ ਜਦ ਸ੍ਰ. ਦਲਜੀਤ ਸਿੰਘ ਹੋਰਾਂ ਇੰਡਿਆਨਾ ਵਿਖੇ ਕਾਨਫਰੰਸ ਕੀਤੀ ਸੀ ਉਸ ਵਿਚ ਧਨੌਲਾ ਵੀ ਸ਼ਾਮਲ ਸੀ ਉਥੇ ਪਹੁੰਚੇ ਹੋਏ ਸੱਜਣਾ, ਸਮੇਤ ਸ੍ਰ. ਦਲਜੀਤ ਸਿੰਘ ਜਿੰਨਾ ਵਿੱਚ ਸਿਆਟਲ ਤੋਂ ਸ੍ਰ. ਪੁਰੇਵਾਲ ਹੁਰੀਂ ਵੀ ਸ਼ਾਮਲ ਸਨ, ਹੁਰਾਂ ਨੂੰ ਇਸ ਬੰਦੇ ਦੇ ਸੁਰਜੀਤ ਬਰਨਾਲੇ ਨਾਲ ਘਣੇ ਸਬੰਧਾਂ ਬਾਰੇ ਅਤੇ ਖਾੜਕੂਵਾਦ ਵੇਲੇ ਟਾਊਟਾਂ ਨੂੰ ਫੂਕੇ ਜਾਣ ਦੀਆਂ ਅਤੇ ਇਸ ਦੇ ਘਰ ਮੂਹਰੇ ਉਸ ਵੇਲੇ ਲੱਗੇ ਪੁਲਿਸ ਫੋਰਸਾਂ ਦੇ ਪਹਿਰਆਂ ਬਾਰੇ ਮੈਂ ਦੱਸ ਦਿੱਤਾ ਸੀ, ਕਿਉਂਕਿ ਇਹ ਗੱਲ ਲੇਟ ਸੀ, ਇਸ ਲਈ ਇਸ ਨੂੰ ਉਥੇ ਬੋਲਣ ਤਾਂ ਦਿੱਤਾ ਗਿਆ, ਪਰ ਉਥੇ ਕਿਸੇ ਸੱਜਣ ਨੇ ਇਸ ਨੂੰ ਬਾਹਲਾ ਮੂੰਹ ਨਹੀਂ ਸੀ ਲਾਇਆ।

ਖਾਲਸਾ ਨਿਊਜ ਵਾਲੇ ਵੀਰ ਅਤੇ ਵੈਨਕੂਵਰ ਵਾਲੇ ਸ੍ਰ. ਹਰਕੀਰਤ ਸਿੰਘ ਹੁਰਾਂ ਨੂੰ ਮੈਂ ਅਗਾਉਂ ਸੂਚਿਤ ਕਰ ਦਿੱਤਾ ਸੀ ਕਿ ਇਹ ਬੰਦਾ ਕਿਵੇਂ ਬਰਨਾਲੇ ਦੀ ਸਰਕਾਰ ਵੇਲੇ ਹਿੱਕ 'ਤੇ ਹੱਥ ਮਾਰ ਕੇ ਬਰਨਾਲੇ ਦਾ ਤੀਜਾ ਜਾਂ ਚੌਥਾ ਪੁੱਤ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਬਰਨਾਲੇ ਦੀ ਸਰਕਾਰ ਵੇਲੇ ਧਨੌਲੇ ਦਾ ਉਸ ਦਾ ਪੁੱਤ ਹੋਣ ਦਾ ਮਾਣ ਕਰਨਾ ਸਮਝਣ ਲਈ ਕਾਫੀ ਹੈ ਕਿ ਧਨੌਲਾ ਕੀ ਰਿਹਾ ਹੋਵੇਗਾ!

ਕੋਈ ਦੋ ਕੁ ਸਾਲ ਪਹਿਲਾਂ ਜਦ ਧਨੌਲਾ ਕਾਫੀ ਤਤੀਆਂ ਗੱਲਾ ਕਰ ਰਿਹਾ ਸੀ, ਮੇਰੇ ਕੁਝ ਮਿੱਤਰਾਂ ਉਸ ਬਾਰੇ ਕਾਫੀ ਜਾਣਕਾਰੀ ਦਿਦਿੰਆਂ ਹੋਰ ਜਾਣਕਾਰੀ ਹਾਸਲ ਕਰਨ ਲਈ ਕੁਝ ਇੱਕ ਹੋਰਾਂ ਨਾਲ ਸੰਪਰਕ ਕਰਾਇਆ ਜਿੰਨਾ ਵਿਚੋਂ ਇੱਕ ਸਖਸ਼, ਜਿਹੜਾ ਇਥੇ ਕੈਨੇਡਾ ਵਿੱਚ ਹੀ ਰਹਿੰਦਾ ਹੈ।

ਧਨੌਲੇ ਦੇ ਘਰ ਮੂਹਰੇ ਲਾਏ ਗਏ ਬਾਡੀਗਾਰਡਾਂ ਵਿਚੋਂ ਇੱਕ ਬੰਦਾ ਇਸ ਦਾ ਪੱਕਾ ਹੀ 'ਬਾਡੀਗਾਰਡ' ਬਣ ਗਿਆ ਸੀ, ਜਿਸ ਦਾ ਇਸ ਨੇ ਕਈ ਚਿਰ ਵਿਆਹ ਨਹੀਂ ਸੀ ਹੋਣ ਦਿੱਤਾ। ਪਰ ਉਸ ਦੇ ਵਿਆਹ ਵਿਚਲੇ ਅੜਿਕੇ ਨੂੰ ਸਮਝਣ ਵਿੱਚ ਹੁਣ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ, ਕਿਉਂਕਿ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਧਨੌਲਾ ਤਾਂ ਬਹੁਤ ਜਿਆਦਾ ਹੀ 'ਪਹੁੰਚਿਆ' ਹੋਇਆ ਹੈ!

ਉਸ ਬੰਦੇ ਤੋਂ ਸਾਲ ਕੁ ਪਹਿਲਾਂ ਜਦ ਮੈਂ ਇਸ ਬਾਰੇ ਪੁੱਛਗਿੱਛ ਕਰਨੀ ਚਾਹੀ, ਤਾਂ ਉਹ ਬਹੁਤਾ ਤਾਂ ਨਹੀਂ ਖੁਲ੍ਹਿਆ ਮੇਰੇ ਨਾਲ, ਪਰ ਉਸ ਇੱਕ ਗੱਲ ਇਹ ਵੀ ਦੱਸੀ ਕਿ ਇਸ ਦੀਆਂ ਹਰਕਤਾਂ ਕਾਰਨ ਸ਼ੇਰ ਸਿੰਘ ਡੂਮਛੇੜੀ ਹੋਰੀਂ ਇਸ ਨੂੰ ਮਾਰਨ ਨੂੰ ਫਿਰਦੇ ਸਨ ਤੇ ਹਰ ਵੇਲੇ ਇਹ ਸਰਕਾਰੀ ਪਹਿਰੇ ਹੇਠ ਰਹਿੰਦਾ ਰਿਹਾ ਹੈ।

ਬਰਨਾਲੇ ਤੋਂ ਬਾਅਦ ਇਹ ਕਾਂਸ਼ੀਰਾਮ ਦੀ ਬਸਪਾ ਵਿੱਚ ਚਲਾ ਗਿਆ, ਜਿੱਥੇ ਬਸਪਾ ਵਲੋਂ ਇਸ ਨੂੰ ਟਿਕਟ ਵੀ ਦਿੱਤੀ ਗਈ ਤੇ ਸੂਤਰਾਂ ਮੁਤਾਬਕ ਕੋਈ ਛੇ ਕੁ ਸੌ ਜਾਂ ਥੋੜੀ ਵੱਧ-ਘੱਟ ਵੋਟ ਇਸ ਨੂੰ ਪਈ ਸੀ।

ਉਪਰੰਤ ਇਹ ਮਾਨ ਦੇ ਗੱਡੇ ਕਾਫੀ ਚਿਰ ਚੜਿਆ ਰਿਹਾ, 'ਉੱਚੇ' ਵਿਹਾਰ ਕਾਰਨ ਕੋਈ 32 ਵੋਟਾਂ ਮਾਨ ਨੂੰ ਉਸ ਦੇ ਇਲਾਕੇ ਵਿਚੋਂ ਪਈਆਂ ਸਨ।

ਮਾਨ ਦੇ ਗੱਡੇ ਵਿਚੋਂ ਛੇਤੀ ਉਤਰ ਕੇ, ਇਹ ਕੈਪਟਨ ਦੇ ਖੇਮੇ ਵਿੱਚ ਭਰਤੀ ਹੋ ਗਿਆ, ਸ਼ਾਇਦ ਆਹ ਸਕੈਂਡਲ ਆਉਂਣ ਤੱਕ ਉਥੇ ਹੀ ਸੀ।

ਕੜਾਹ ਖਾਣੇ ਗੁਰਬਖਸ਼ ਸਿੰਘ ਵੇਲੇ ਤੱਤੇ ਲੇਖ ਲਿਖਕੇ ਇਸ ਨੇ ਦੁਬਾਰਾ ਪੰਥਕ ਧਿਰਾਂ ਵਿਚ ਘੁੱਸਪੈਠ ਕਰਨ ਦੀ ਕੋਸ਼ਿਸ ਕੀਤੀ, ਜਿਸ ਵਿਚ ਇਹ ਕਾਫੀ ਕਾਮਯਾਬ ਵੀ ਰਿਹਾ। ਪਿੱਛਲੇ ਕੁਝ ਕੁ ਸਮੇ ਤੋਂ ਇਹ ਮਿਸ਼ਨਰੀਆਂ ਵਾਲੇ ਪਾਸੇ ਕਾਫੀ ਉਲਾਰ ਰਿਹਾ, ਪਰ ਮੈਨੂੰ ਨਹੀਂ ਜਾਪਦਾ ਕਿ ਮਿਸ਼ਨਰੀਆਂ ਨੇ ਇਸ ਨੂੰ ਘਾਹ ਪਾਇਆ ਹੋਵੇ!

ਭਵਿੱਖ ਵਿੱਚ ਇਸ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਧਨੌਲਾ ਕਿਸੇ ਨਵੇਂ ਰੂਪ ਵਿਚ ਦੁਬਾਰਾ ਇਹ ਕਹਿਕੇ ਸਾਹਵੇਂ ਆਉਂਣ ਦੀ ਕੋਸ਼ਿਸ ਕਰੇ, ਕਿ ਇਹ ਸਭ ਕੁਝ ਮੇਰੇ ਨਾਲ ਰਾਜਸੀ ਕਿੜ ਕਾਰਨ ਜਬਰਦਸਤੀ ਕੀਤਾ ਜਾਂ ਕਰਾਇਆ ਗਿਆ ਸੀ। ਧਨੌਲੇ ਦੇ ਪਿਛੋਕੜ ਤੋਂ ਜਾਪਦਾ ਨਹੀਂ ਕਿ ਇੰਝ ਹੋ ਸਕਦਾ।

ਵਾਪਸ ਵਿਸ਼ੇ ਵੰਨੀ ਚਲਦੇ ਹਾਂ। ਸਵਾਲ ਹੈ ਕਿ ਧਨੌਲਾ ਅੱਜ ਟੀਸੀ ਤੋਂ ਹੇਠਾਂ ਕਿਉਂ ਡਿੱਗਿਆ? ਜਵਾਬ ਸਪੱਸ਼ਟ ਹੈ, ਕਿ ਜਿਹੜੀ ਹਰਕਤ ਉਸ ਦੀ ਸਾਹਵੇਂ ਆਈ ਤੇ ਜਿਸ ਨੂੰ ਉਹ ਅਪਣੀ ਆਦਤ ਕਾਰਨ ਕਈ ਚਿਰ ਤੋਂ ਕਰਦਾ ਆ ਰਿਹਾ ਸੀ, ਨੂੰ ਸਿੱਖ ਤਾਂ ਕੀ ਪੰਜਾਬੀ ਕਲਚਰ ਵਿੱਚ ਵੀ ਘ੍ਰਿਣਾ ਨਾਲ ਦੇਖਿਆ ਜਾਂਦਾ ਹੈ।

ਪਰ ਇੱਕ ਗੱਲ ਜਿਹੜੀ ਮੈਨੂੰ ਖਟਕਦੀ ਹੈ ਕਿ ਕੈਨੇਡਾ ਵਿਖੇ 'ਚਾਰਟਰ ਆਫ ਰਾਈਟ' ਦਾ ਰੌਲਾ ਪਾਉਂਣ ਵਾਲੇ ਸੋ ਕਾਲਡ ਖਾਲਿਸਤਾਨੀ ਅਤੇ ਇਸ ਬਾਰੇ ਵਿੱਚ ਪਾਰਲੀਮੈਂਟ ਵਿਚ ਵੋਟਿੰਗ ਕਰਨ ਵਾਲੇ ਸਿੱਖ ਚੌਧਰੀ ਹੁਣ ਧਨੌਲੇ ਨਾਲ ਕਿਉਂ ਨਹੀਂ ਖੜੇ? ਕੁੱਝ ਇੱਕ ਲਫਜਾਤ ਹੀ ਬੋਲ ਜਾਂਦੇ ਇਹ ਵੀ ਤਾਂ 'ਚਾਰਟਰ ਆਫ ਰਾਈਟ' ਹੇਠਾਂ ਹੀ ਆਉਂਦਾ ਸੀ! ਨਹੀਂ?

ਯਾਦ ਰਹੇ ਕਿ ਕੈਨੇਡਾ ਵਿੱਚ ਜਦ 'ਗੇਆਂ' ਸਬੰਧੀ ਬਿੱਲ ਨੂੰ ਲੈ ਕੇ ਪਾਰਲੀਮੈਂਟ ਵਿਚ ਰੌਲਾ ਪਿਆ ਸੀ ਤਾਂ 'WSO - World Sikh Organization' ਨਾਂ ਦੀ ਸੰਸਥਾਂ ਨੇ ਆਪਣੇ ਕੁੱਝ ਇੱਕ ਐਮ ਪੀਆਂ ਦੀ ਪਿੱਠ ਠੋਕਣ ਖਾਤਰ ਇਸ ਬਿੱਲ ਦੀ ਪ੍ਰੋਰੜਤਾ ਹੀ ਨਹੀਂ ਸੀ ਕੀਤੀ, ਬਲਕਿ ਇਨ੍ਹਾਂ ਦੇ ਓਟਵਾ ਦੇ ਇੱਕ ਲੀਡਰ ਨੇ ਗੁਰਬਾਣੀ ਰਾਹੀਂ ਵੀ ਇਸ ਬਦਫੈਲੀ ਨੂੰ 'ਜਸਟੀਫਾਈ' ਕਰਨ ਦੀ ਕੋਸ਼ਿਸ ਕੀਤੀ ਸੀ।

ਧਨੌਲੇ ਦੀ ਹਰਕਤ ਸਬੰਧੀ ਲੋਕਾਂ ਵਲੋਂ ਮਿਲੀ ਫਿਟ ਲਾਹਨਤ ਤੋਂ ਸਪੱਸ਼ਟ ਹੈ, ਕਿ ਅਜਿਹੀ ਬਦਫੈਲੀ ਅਤੇ ਗੈਰ ਕੁਦਰਤੀਂ ਵਰਤਾਰੇ ਨੂੰ 'ਚਾਰਟਰ ਆਫ ਰਾਈਟ' ਦੇ ਨਾਂ ਹੇਠ ਸਿੱਖਾਂ ਅਤੇ ਪੰਜਾਬੀਆਂ ਵਿੱਚ ਪਰੋਸਿਆ ਨਹੀਂ ਜਾ ਸਕਦਾ, ਤੇ ਜੇ ਜਾ ਸਕਦਾ ਤਾਂ ਉਹ ਲੋਕ ਸਾਹਵੇਂ ਆ ਕੇ ਧਨੌਲੇ ਨਾਲ ਹਮਦਰਦੀ ਕਰਨ, ਜਿਹੜੇ 'ਗੇਅ' ਨਾਂ ਦੀ ਮਾੜੀ ਆਦਤ ਵਰਗੀ ਬਦਫੈਲੀ ਨੂੰ ਗੁਰਬਾਣੀ ਰਾਹੀਂ 'ਜਸਟੀਫਾਈ' ਕਰਨ ਦੀ ਵਾਹ ਲਾਉਂਦੇ ਰਹੇ ਹਨ।

ਧਨੌਲੇ ਦੀ ਵੀਡੀਓ ਦੇਖ ਕੇ ਆਪਣੀ ਆਦਤ ਅਨੁਸਾਰ ਇੱਕ ਦੂਜੀ ਧਿਰ ਨੇ ਉਸ ਨੂੰ ਮਿਸ਼ਨਰੀਆਂ ਨਾਲ ਨੱਥੀ ਕਰਕੇ ਉਸ ਦਾ ਜਲੂਸ ਕੱਢਣ ਦੀ ਚੰਗੀ ਵਾਹ ਲਾਈ।
ਹੁਣ ਅੱਖਾਂ ਖੋਲ ਕੇ ਵੇਖ ਲੈਣ ਉਹ ਲੋਕ ਕਿ ਇਹ ਮਿਸ਼ਨਰੀ ਹੈ ਕਿ ਖ਼ਾਲਿਸਤਾਨੀ ਧਿਰਾਂ ਦਾ !!! ਤਸਵੀਰਾਂ ਸਬੂਤ ਹਨ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top