Share on Facebook

Main News Page

ਬਿਹੰਗਮ ਬਨਾਮ ਛੜਿਆਂ ਦੇ ਡੇਰੇ ?
-: ਗੁਰਦੇਵ ਸਿੰਘ ਸੱਧੇਵਾਲੀਆ

ਜੇ ਛੜੇ ਰਹਿਣ ਨੂੰ ਹੀ ਬਿਹੰਗਮ ਕਿਹਾ ਜਾਂਦਾ ਹੈ ਤਾਂ ਗੁਰਬਾਣੀ ਇਸ ਬਾਰੇ ਬੜੀ ਸਪੱਸ਼ਟ ਹੈ ਕਿ :
ਬਿੰਦੁ ਰਾਖਿ ਜੌ ਤਰੀਐ ਭਾਈ ਖੁਸਰੈ ਕਿਉ ਨ ਪਰਮ ਗਤਿ ਪਾਈ

ਖੁਸਰਾ ਤਾਂ ਫਿਰ ਵੱਡਾ ਬਿਹੰਗਮ ਕਿਉਂ ਨਾ ਹੋਇਆ !!! ਕੁਝ ਇੰਝ ਦੇ ਬਿਹੰਗਮ ਸੌਦੇ ਸਾਧ ਨੇ ਵੀ ਪੈਦਾ ਕੀਤੇ ਸਨ, ਜਿਹੜੇ ਚਰਚਾ ਵਿਚ ਰਹੇ। ਉਸ ਰਿਖੀਆਂ ਦੇ ਸਰਾਪ ਦੇ ਕੇ ਸ਼ਿਵਲਿੰਗ ਦਾ ਫਸਤਾ ਵੱਢਣ ਵਾਂਗ ਖੱਸੀ ਕਰਕੇ ਪੱਕੇ ਹੀ 'ਬਿਹੰਗਮ' ਬਣਾ ਛੱਡੇ!

ਉਂਝ ਇਨ੍ਹਾਂ ਤੁਹਾਡੇ ਡੇਰਿਆਂ ਨਾਲੋਂ ਸੌਦੇ ਵਾਲੀ ਤਰਕੀਬ ਜਿਆਦਾ 'ਸਿਆਣੀ' ਸੀ। ਕੰਧਾਂ-ਕੋਠੇ ਟੱਪਣ ਦੇ ਸਭ ਖਤਰੇ ਖਤਮ? ਛੱਡਿਆਂ ਹੀ ਕੱਖ ਨਹੀਂ! ਯਾਣੀ ਪੱਕੇ 'ਬਿਹੰਗਮ'?

ਕੁੱਝ ਹੀ ਚਿਰ ਦੀ ਗੱਲ ਹੈ। ਨਿਆਣਿਆਂ ਦੇ ਕਹੇ ਅਸੀਂ 'ਹਸਕੀ' ਨਸਲ ਦਾ ਕੁੱਤਾ ਲਿਆ ਕੇ ਪਾਲਿਆ। ਉਹ ਜਦ ਵੱਡਾ ਹੋਇਆ ਤਾਂ ਅੰਨ੍ਹੀ ਤਾਕਤ ਉਸ ਵਿਚ। ਉਹ ਬੰਦੇ ਨੂੰ ਤਾਂ ਐਂਵੇ ਖਿੱਚੀ ਫਿਰਿਆ ਕਰੇ। ਪਿੱਛੇ 'ਯਾਰਡ' ਵਿਚ ਛੱਡਣਾ ਤਾਂ ਉਸ 'ਫੈਂਸ' ਟੱਪਕੇ ਜੰਗਲ ਵਿਚ ਜਾ ਵੜਨਾ। ਅਸੀਂ ਕੀ ਕੀਤਾ ਕਿ ਖੁਲ੍ਹਾ ਛੱਡਣ ਵੇਲੇ ਗਲ ਉਸ ਦੇ 'ਡਹਿਣਾ' ਬੰਨਿਆ ਕਿ ਵਾੜ ਨਾ ਟੱਪੇ ਪਰ ਉਹ 'ਡਹਿਣੇ' ਸਮੇਤ ਦੌੜ ਜਾਇਆ ਕਰੇ। ਅਸੀਂ 'ਕੁੱਤਾ ਟਰੇਨੀ' ਕੋਲੇ ਲੈ ਕੇ ਗਏ ਕਿ ਇਸ ਦੀ 'ਹੌਰਸ-ਪਾਵਰ' ਕਿਵੇਂ ਘਟਾਈ ਜਾਵੇ। ਉਸ ਸਲਾਹ ਦਿੱਤੀ ਕਿ ਇਸ ਨੂੰ 'ਬਿਹੰਗਮ' ਕਰ ਦਿਓ?????

ਸੌਦਾ ਸਾਧ ਜ਼ਰੂਰ ਕੁੱਤਿਆਂ ਦਾ 'ਸਪੈਸਲਿਸ਼ਟ' ਰਿਹਾ ਹੋਵੇਗਾ ਤੇ ਉਸ ਬੰਦਿਆਂ ਦੀ 'ਹੌਰਸ-ਪਾਵਰ' ਘਟਾਉਂਣ ਲਈ ਬੰਦੇ ਪੱਕੇ ਹੀ 'ਬਿਹੰਗਮ' ਬਣਾਉਂਣੇ ਸ਼ੁਰੂ ਕਰ ਦਿੱਤੇ?? ਪਰ ਇਹ ਤੁਹਾਡੇ ਬੜੂ ਵਾਲੇ ਜਾਂ ਨਾਨਕਸਰੀਏ ਜਾਂ ਬਾਕੀ ਤੁਰੇ ਫਿਰਦੇ ਨੰਗ ਜੇ ਛੜੇ ਛਾਂਟ ਰਹਿਣ ਨੂੰ ਹੀ 'ਬਿਹੰਗਮ' ਮੰਨੀ ਫਿਰਦੇ ਹਨ, ਤਾਂ ਇਨ੍ਹਾ ਦੇ 'ਮਹਾਂਪੁਰਖਾਂ' ਨੂੰ ਇਨ੍ਹਾਂ ਦੀ 'ਹੌਰਸ-ਪਾਵਰ' ਘਟਾਉਂਣ ਵਲ ਬਕਾਇਦਾ ਧਿਆਨ ਦੇਣਾ ਬਣਦਾ ਸੀ! ਨਹੀਂ?

ਯਾਦ ਰਹੇ ਕਿ ਗੁਰਬਾਣੀ ਵਿਚ ਇੱਕ ਕੁ ਵਾਰੀ ਹੀ "ਬਿਹੰਗਮ" ਲਫਜ ਆਇਆ ਹੈ। ਮਹਾਨ ਕੋਸ਼ ਵਿਚ ਇਸ ਦਾ ਅਰਥ ਉਹ ਪੰਛੀ ਹੈ ਜਿਹੜਾ ਕਿਤੇ ਅਪਣਾ ਪੱਕਾ ਟਿਕਾਣਾ ਨਹੀਂ ਬਣਾਉਂਦਾ। ਨਾ ਗੁਰਬਾਣੀ ਮੁਤਾਬਕ ਅਤੇ ਨਾ ਹੀ ਇਸ ਲਫਜ ਦੇ ਅੱਖਰੀ ਅਰਥਾਂ ਮੁਤਾਬਕ ਬਿਹੰਗਮ ਦਾ ਮੱਲਤਬ ਛੜਾ-ਛਾਂਟ ਨਿਕਲਦਾ ਹੈ। ਜਿਸ ਪੰਛੀ ਦੀ ਗੱਲ ਇਹ ਕਰਕੇ ਬਿਹੰਗਮ ਨਾਲ ਜੋੜਦੇ ਹਨ, ਉਸ ਦਾ ਤਾਂ ਟਿਕਾਣਾ ਕੋਈ ਨਹੀਂ ਪੱਕਾ, ਪਰ ਇਨ੍ਹਾਂ ਬਿਹੰਗਮਾ ਦੇ ਡੇਰੇ? ਯਾਣੀ ਟਿਕਾਣੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top