ਭਾਈ
ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਕਾਤਲਾਨਾ ਹਮਲਾ ਇੱਕ ਗੱਲ ਤਾਂ ਸਾਫ ਕਰ ਗਿਆ ਹੈ,
ਕਿ ਨਿਰੋਲ ਸਿੱਖ ਵਿਚਾਰਧਾਰਾ ਦੀ ਗੱਲ ਕਰਨ ਵਾਲਾ ਹਿੰਦੂ ਨੂੰ
ਕਦਾਚਿਤ ਬਰਦਾਸ਼ਤ ਨਹੀਂ। ਭਾਈ ਰਣਜੀਤ ਸਿੰਘ ਪ੍ਰਚਾਰ
ਤਾਂ ਪਹਿਲਾਂ ਵੀ ਕਰ ਰਿਹਾ ਸੀ। ਹੁਣ ਕੀ ਤਕਲੀਫ ?
ਹਮਲਾ ਉਸ ਉਪਰ ਹੀ ਹੋਵੇਗਾ, ਜਿਹੜਾ
ਗੁਰਮਤ ਵਿਚਾਰਧਾਰਾ ਦੀ ਗੱਲ ਕਰੇਗਾ। ਉਹ ਚਾਹੇ ਪ੍ਰੋ.
ਧੂੰਦਾ ਹੋਵੇ, ਭਾਈ ਪੰਥਪ੍ਰੀਤ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰਭਦੀਪ ਸਿੰਘ ਜਾਂ ਕੋਈ ਵੀ।
ਪੰਜਾਬ ਵਿੱਚ ਹੇੜਾਂ ਲੱਗੀਆਂ ਫਿਰਦੀਆਂ ਸਾਧਾਂ ਦੀਆਂ। ਦੇਹ
ਚੁਮਟੇ ਤੇ ਚੁਮਟਾ ਖੜਕਦਾ, ਪਰ ਪੰਡੀਏ ਦੀ ਬੋਦੀ ਕਦੇ ਖੁਰਕ ਨਹੀਂ ਹੋਈ ਕਿਸੇ ਤੋਂ।
ਨਾਨਕਸਰੀਏ, ਰਾੜੇ, ਰਤਵਾੜੇ, ਪਿਹੋਵੇ ਵਾਲਾ ਹੈ, ਰੰਧਾਵਾ, ਰੰਗੀਲੇ, ਚਮਕੀਲੇ ਪਤਾ ਨਹੀਂ
ਕੀ ਕੀ ਤੁਰਿਆ ਫਿਰਦਾ। ਉਹ ਰੋਕਦਾ ਕਿਸੇ ਨੂੰ ?
ਸ੍ਰ. ਅਜਮੇਰ ਸਿੰਘ
ਕਹਿ ਰਿਹਾ ਸੀ ਕਿ ਬ੍ਰਾਹਮਣ ਆਪਣੇ ਵਿਰੋਧੀ ਨੂੰ ਜੁੱਗਾਂ ਤੱਕ ਮਾਫ ਨਹੀਂ ਕਰਦਾ।
ਸੱਚੀਂ ਹੀ ਨਹੀਂ ਕਰਦਾ। ਰਾਵਣ ਨੂੰ ਹਾਲੇ ਤੱਕ ਫੂਕੀ ਤੁਰੀ ਜਾਂਦਾ। ਬੋਧੀਆਂ-ਜੈਨੀਆਂ ਦਾ
ਬੀਜ ਨਾਸ ਕਰ ਦਿੱਤਾ ਉਸ। ਸਿੱਖ ਉਸ ਦੇ ਕੀ ਲੱਗਦੇ?
ਭਾਈ ਰਣਜੀਤ ਸਿੰਘ ਉਪਰ ਹਮਲੇ ਦੇ ਕਾਰਨ ਰਾਜਨੀਤਕ ਵੀ ਹੋ ਸਕਦੇ। ਬਾਦਲਾਂ ਦਿੱਲੀ ਨੂੰ ਡਰਾ
ਕੇ ਰਾਜ ਕੀਤਾ। ਉਹ ਸਿੱਖਾਂ ਨੂੰ ਦਿੱਲੀ ਅੱਗੇ ਜ਼ਹਿਰੀਲੇ ਸੱਪ ਬਣਾ ਕੇ ਪੇਸ਼ ਕਰਦਾ ਤੇ ਮੁੜ
ਆਪ ਹੀ ਬੀਨ ਵਜਾ ਕੇ ਕੀਲ ਲੈਣ ਦੀ ਸਮੱਰਥਾ ਵੀ ਜ਼ਾਹਰ ਕਰਦਾ। ਜਿਉਂ ਜਿਉਂ ਚੋਣਾਂ ਨੇੜੇ ਆ
ਰਹੀਆਂ, ਦੋ ਧਿਰਾਂ ਪੰਜਾਬ ਦਾ ਮੈਦਾਨ ਗਰਮ ਕਰ ਰਹੀਆਂ ਨਜ਼ਰ ਆ ਰਹੀਆਂ ਹਨ।
ਇੱਕ
ਪਾਸਾ ਸ਼ਿਵ ਸੈਨਾ ਦਾ, ਦੂਜੇ ਪਾਸੇ 'ਖਾਲਸਾ' ਸੈਨਾ ਦਾ।
ਇੱਕ ਧਿਰ ਲਲਕਾਰਦੀ ਹੈ, ਦੂਜੀ ਉਸ ਦਾ ਜਵਾਬ ਦਿੰਦੀ ਹੈ।
ਸੈਨਾ ਦੋਵੇਂ ਉਸ ਦੀਆਂ!!
ਇੱਕ ਤਰਸ਼ੂਲ ਲੈ ਕੇ ਆਉਂਦੀ, ਦੂਜੀ ਕ੍ਰਿਪਾਨ ਲੈ ਕੇ ਆ ਜਾਂਦੀ।
ਇੰਝ ਲੱਗਦਾ, ਜਿਉਂ ਜਿਉਂ ਚੋਣਾਂ ਦੀ ਸ਼ਾਮ ਨੇੜੇ ਆ ਰਹੀ ਹੈ, ਪੰਜਾਬ ਦੀ ਫਿਰਨੀ ਤੇ ਦੋ
ਧਿਰਾਂ ਦੇ ਲਲਕਾਰੇ ਤੇਜ਼ ਹੋ ਰਹੇ ਹਨ। ਦੋਵੇਂ ਸ਼ਰਾਬੀ ਕੀਤੀਆਂ ਧਿਰਾਂ?
ਆਮ ਬੰਦੇ ਦਾ ਇਨ੍ਹਾਂ ਗੱਲਾਂ ਨਾਲ ਦੱਸੋ
ਕੀ ਵਾਹ ਵਾਸਤਾ? ਉਨਾ ਕੋਲੇ ਤਾਂ ਦੋ ਡੰਗ ਦੀ ਰੋਟੀ ਨਹੀਂ। ਧੀ ਤੋਰਨ ਲਈ ਚਾਰ
ਦੁੱਕੜ ਨਹੀਂ। ਉਹ ਤਾਂ ਫਾਹੇ ਲੈ ਰਿਹਾ, ਇਨ੍ਹਾਂ ਨੂੰ ਧਰਮ ਚੜਿਆ ਹੋਇਆ? ਚੜਿਆ ਨਹੀਂ,
ਚੜਾਇਆ ਗਿਆ। ਚੋਣਾਂ ਬਾਅਦ ਸਭ ਦਾ ਲਹਿ ਜਾਣਾ। 2-4-5-7 ਲੋਕਾਂ ਦੀ ਬਲੀ ਦਿੱਤੀ ਜਾਣੀ...
ਤੇ ਬੱਅਸ! ਉਨਾਂ ਲਾਸ਼ਾਂ ਉਪਰ ਡਾਹੀ ਜਾਣੀ ਕੁਰਸੀ। ਇਸ ਨਾਲ ਉਨ੍ਹਾਂ ਨੂੰ ਕੀ ਫਰਕ ਪੈਂਦਾ
ਲਾਸ਼ਾਂ ਕਿਸਦੀਆਂ?
ਲੋਕ ਖੌਫ ਵਿੱਚ ਹਨ। ਲੋਕ ਸਹਿਮੇ ਹੋਏ ਹਨ। ਇਸੇ ਸਹਿਮ
ਨੂੰ ਉਹ ਕੈਸ਼ ਕਰ ਰਹੇ ਹਨ। ਬਾਦਲ ਦਿੱਲੀ ਨੂੰ ਹਮੇਸ਼ਾਂ ਦੱਸਣ ਵਿੱਚ ਕਾਮਯਾਬ ਰਿਹਾ ਹੈ ਕਿ
ਪੰਜਾਬ ਵਿਚ ਬੰਦੇ ਨਹੀਂ, ਭੂਤਨੇ ਵੱਸਦੇ ਹਨ ਤੇ ਇਨ੍ਹਾਂ ਭੂਤਾਂ ਦਾ ਵਸੀ ਕਰਨ ਕੇਵਲ ਤੇ
ਕੇਵਲ ਮੇਰੇ ਕੋਲੇ ਹੈ।
ਜੋ ਵੀ ਹੈ ਭਾਈ ਰਣਜੀਤ ਸਿੰਘ ਉਪਰ ਹਮਲਾ ਬੁਜ਼ਦਿਲੀ ਹੈ।
ਭਾਈ ਰਣਜੀਤ ਸਿੰਘ ਨੇ ਹਮਲੇ ਤੋਂ ਬਾਅਦ ਬਹੁਤ ਸੂਝ ਵਾਲਾ ਰੋਲ ਅਦਾ ਕੀਤਾ ਤੇ ਸੁੱਖ ਸ਼ਾਂਤੀ
ਬਣਾਈ ਰੱਖਣ ਦੀ ਅਪੀਲ ਕੀਤੀ।
ਇੱਕ ਗੱਲ ਰੜਕਣ ਵਾਲੀ ਹੈ ਕਿ ਭਾਈ ਸਾਹਬ ਨੂੰ ਸਰਕਾਰੀ ਹਿਫਾਜਤ ਨਹੀਂ ਸੀ ਲੈਣੀ ਚਾਹੀਦੀ।
ਪੂਰੀ ਕੌਮ ਉਨ੍ਹਾਂ ਨਾਲ ਖੜੀ ਹੈ, ਉਹ ਅੱਜ ਵੀ ਕਹਿ ਸਕਦੇ ਹਨ, ਕਿ ਕੌਮਾਂ ਨੂੰ ਪ੍ਰਣਾਏ
ਲੋਕ ਸਰਕਾਰੀ ਹਿਫਾਜਤਾਂ ਵਿਚ ਨਹੀਂ ਜਿਉਂਦੇ। ਉਹ ਸਿੱਖੀ ਦੀ ਗੱਲ ਸਿਦਕ ਨਾਲ ਕਰਦੇ ਰਹੇ
ਹਨ ਤੇ ਉਨ੍ਹਾਂ ਦੀ ਹਿਫਾਜਤ ਦੀ ਜਿੰਮੇਵਾਰੀ ਵੀ ਕੌਮ ਦੀ ਹੀ ਹੋਣੀ ਚਾਹੀਦੀ ਨਾ ਕਿ ਸਰਕਾਰੀ
ਮਸ਼ੀਨਰੀ ਦੀ।