ਲੋਭੀ ਦਾ ਕਾਹਦਾ ਵਿਸਾਹ। ਲੋਭੀ
ਕਦੇ ਵੀ ਡੰਗ ਸਕਦਾ। ਲੋਭੀ ਕਦੇ ਵੀ ਤੁਹਾਡੇ ਨਾਲ ਵਿਸਵਾਸ਼ ਘਾਤ ਕਰ ਸਕਦਾ। ਗੰਗੂ ਪਲਾਂ
ਵਿਚ ਬਦਲ ਗਿਆ। ਲੋਭ ਦੀਆਂ ਲਹਿਰਾਂ ਉਸ ਨੂੰ ਰੋਹੜ ਖੜਿਆ। ਰਾਤੋ ਰਾਤ ਹੋਰ ਦਾ ਹੋਰ।
ਲੋਭੀ
ਕਦੇ ਤੁਹਾਡਾ ਹੋ ਹੀ ਨਹੀਂ ਸਕਦਾ। ਉਹ ਤਾਂ ਅਪਣੇ ਸਕੇ ਦਾ ਨਹੀਂ ਹੁੰਦਾ ਤੁਹਾਡਾ ਕਿਥੇ ਹੋ
ਜਾਊ? ਬਾਬਾ ਜੀ ਅਪਣੇ ਕਹਿੰਦੇ ਕਿ ਲੋਭੀ ਦਾ ਵਿਸਾਹ ਨਾ ਕਰ। ਲੋਭੀ ਤੋਂ ਚੁਕੰਨਾ। ਲੋਭੀ
ਨੂੰ ਬਾਬਾ ਜੀ ਅਪਣਿਆ ਹਰਕਾਏ ਕੁੱਤੇ ਨਾਲ ਵੀ ਤੁਲਨਾ ਦਿੱਤੀ। ਉਹ ਹਰਕਾਇਆ ਕੁੱਤਾ ਮਾਲਕ
ਨੂੰ ਵੀ ਵੱਢ ਖਾਂਦਾ। ਉਹ ਮਾਲਕ ਦੀ ਵੀ ਪਛਾਣ ਭੁੱਲ ਜਾਂਦਾ।
ਲੋਭ ਵਿਚੋਂ ਹੀ ਪਾਪ ਜਨਮ ਲੈਂਦਾ। ਜਹ ਲੋਭ ਤਹ ਪਾਪ।
ਲੋਭ ਵਿਚੋਂ ਹੀ ਝੂਠ ਜਨਮ ਲੈਂਦਾ। ਲੋਭ ਦੀ ਲਹਿਰਾਂ ਵਿਚ ਰੁੜਿਆ
ਵੱਡੇ ਝੂਠ ਮਾਰਦਾ। ਵੱਡੀਆਂ ਗੱਪਾਂ। ਪਰ ਮੁਸ਼ਕਲ ਉਦੋਂ ਹੁੰਦੀ ਜਦ ਲੋਭੀ ਬੰਦਾ ਧਾਰਮਿਕ
ਹੋਵੇ ਅਤੇ ਹੋਵੇ ਵੀ ਤੁਹਾਨੂੰ ਸਾਨੂੰ ਉਪਦੇਸ਼ ਕਰਨ ਵਾਲਾ? ਉਸ ਦੇ ਲੋਭ ਦੀਆਂ ਮਾਰੂ ਤਰੰਗਾਂ
ਹੋਰਾਂ ਲੋਕਾਂ ਉਪਰ ਵੀ ਅਪਣਾ ਮਾੜਾ ਅਸਰ ਛੱਡਦੀਆਂ ਹਨ। ਉਸ ਨੂੰ ਸੁਣਨ ਵਾਲਿਆਂ ਉਪਰ ਵੀ।
ਧਾਰਮਿਕ ਉਪਦੇਸ਼ਕ ਨੇ ਤਾਂ ਤੁਹਾਨੂੰ ਸਿਖਾਉਂਣਾ
ਸੀ ਕਿ ਲੋਭ ਤੋਂ ਬਚੋ, ਪਰ ਉਹ ਤਾਂ ਖੁਦ ਹੀ ਅਪਣੇ ਲੋਭ ਕਾਰਨ ਕਸਾਈ ਰਾਜਿਆਂ ਦਾ ਯਾਰ ਬਣ
ਬੈਠਾ। ।
ਮੁਲਾਣਾ ਤੇ ਪੰਡਤ ਜਦ ਕਸਾਈ ਰਾਜਿਆ ਦਾ ਯਾਰ ਬਣਿਆ, ਤਾਂ ਗੁਰੂ
ਸਹਿਬਾਨਾ ਉਨਾਂ ਨੂੰ 'ਉਜਾੜੇ ਕਾ ਬੰਧ' ਕਿਹਾ। ਉਜਾੜਾ ਹੀ ਉਜਾੜਾ। ਛੱਡਦੇ ਹੀ ਕੱਖ ਨਹੀਂ।
ਉਨੀ ਤਾਂ ਲੋਕਾਂ ਨੂੰ ਉਜਾੜੇ ਤੋਂ ਬਚਾਉਂਣਾ ਸੀ ਪਰ ਉਹ ਖੁਦ ਉਜਾੜਾ ਹੋ ਨਿਬੜੇ।
ਰਾਜੇ ਦੀ, ਪੰਡਤ
ਦੀ, ਮੁਲਾਣੇ ਦੀ ਪੁਰਾਣੀ ਯਾਰੀ ਹੈ। ਮੁਲਾਣਾ ਤੇ ਪੰਡਤ ਰਾਜੇ ਦੇ ਜੁਲਮਾਂ ਨੂੰ 'ਜਸਟੀਫਾਈ'
ਕਰਦਾ ਹੈ। ਉਹ ਰਾਜੇ ਨੂੰ ਨੇਕੰਲੰਕ ਕਹਿਕੇ ਰਾਜੇ ਨੂੰ ਉਸ ਦੇ ਜੁਲਮਾ ਤੋਂ ਬਰੀ ਕਰਦਾ ਹੈ।
ਪਰ ਕੀ ਗੁਰੂ ਨੂੰ ਉਹ ਪ੍ਰਵਾਨ ਸੀ?
ਤੁਹਾਡਾ ਪੰਡੀਆ ਕੀ ਕਰਦਾ ਹੈ। ਉਹ ਕਸਾਈ
ਰਾਜੇ ਦੇ ਰਾਜ ਲਈ ਅਖੰਡ ਪਾਠ ਕਰਦਾ ਹੈ, ਉਸ ਲਈ ਅਰਦਾਸਾਂ ਕਰਦਾ ਹੈ, ਪਾਠਾਂ ਦੇ ਭੋਗ
ਪਾਉਂਦਾ ਹੈ, ਉਸ ਨੂੰ ਸਿਰੋਪੇ ਦਿੰਦਾ ਹੈ, ਉਸ ਦਾ ਸਨਮਾਨ ਕਰਦਾ ਹੈ ਪਰ ਦੁਖਾਂਤ?