ਬਾਬਾ
ਜਰਨੈਲ ਸਿੰਘ ਵੀਹਵੀਂ ਸਦੀ ਦਾ ਸ਼ਹੀਦ। ਜਰਨੈਲ। ਹਿੱਕ ਡਾਹ ਕੇ ਲੜਿਆ! ਸੀਨੇ
ਗੋਲੀਆਂ ਖਾਧੀਆਂ ਸਿੱਧੀਆਂ! ਉਸ ਨੂੰ
ਗੱਦਾਰ ਆਖਣ ਵਾਲੇ ਗਲਤ ਰਾਹੇ ਤੁਰੇ ਹੋਏ ਨੇ। ਉਸ ਦੀ
ਵਿਚਾਰਧਾਰਾ ਕੀ ਸੀ, ਇਹ ਗੱਲ ਬੇਸ਼ਕ ਮਾਇਨਾ ਰੱਖਦੀ,
ਪਰ ਉਸ ਵਿੱਚ ਖੂਬੀ ਸੀ, ਕਿ ਉਸ ਆਪਣੀ ਵਿਚਾਰ ਕਿਸੇ ਉਪਰ ਠੋਸੀ ਨਹੀਂ, ੳੋੁਦੋਂ ਵੀ ਨਹੀਂ
ਜਦ ਉਹ ਚੜਤ ਵਾਲੇ ਦਿਨਾਂ ਵਿੱਚ ਸੀ ਤੇ ਠੋਸ ਸਕਦਾ ਸੀ ਤੇ ਨਾ ਉਸ ਅਪਣੇ ਵਿਰੋਧੀ ਵਿਚਾਰ
ਵਾਲੇ ਨੂੰ ਮਾਰਿਆ!
ਬਾਬਾ ਜਰਨੈਲ ਸਿੰਘ ਨੂੰ ਢਾਲ ਬਣਾ ਕੇ,
ਕਿਸੇ ਵਲੋਂ ਵੀ ਅਪਣੀ ਵਿਚਾਰਧਾਰਾ ਦੂਜਿਆਂ ਉਪਰ ਠੋਸਣੀ ਦਰਅਸਲ ਉਸ ਸ਼ਹੀਦ ਨਾਲ ਗੱਦਾਰੀ
ਹੈ।
ਬਾਬਾ ਜਰਨੈਲ ਸਿੰਘ ਨੂੰ ਗੱਦਾਰ ਕਹਿਣ ਵਾਲੇ ਗਲਤ ਪਾਸੇ ਹੱਥ ਮਾਰ
ਰਹੇ ਹਨ, ਜਦ ਕਿ ਗੱਦਾਰ ਉਹ ਲੋਕ ਹਨ, ਜਿੰਨ੍ਹਾਂ ਬਾਬਾ ਜੀ ਦੀ
ਸ਼ਹੀਦੀ ਨੂੰ 22 ਸਾਲ ਝੂਠ ਮਾਰ ਮਿੱਟੀ ਰੋਲੀ ਰੱਖਿਆ ਤੇ
ਜਾਂ ਗੱਦਾਰ ਉਹ ਲੋਕ ਹਨ, ਜਿਹੜੇ ਬਾਬਾ ਜੀ ਦੇ ਨਾਂ ਨੂੰ ਵਰਤ
ਕੇ ਕਿਸੇ ਵਿਚਾਰਧਾਰਾ ਨੂੰ ਅਪਣੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ ਕਰ ਰਹੇ ਹਨ। ਤੇ
ਹੁਣ ਉਨ੍ਹਾਂ ਹੀ ਅਜਨਾਲੇ
ਵਰਗਿਆਂ ਨੂੰ 'ਸਿੰਘ ਸਾਹਬ' ਵਜੋਂ ਨਿਵਾਜਿਆ ਜਾ ਰਿਹੈ,
ਜਿਹੜੇ ਹਾਲੇ ਵੀ ਬਾਬਾ ਜੀ ਨੂੰ ਸ਼ਹੀਦ ਨਹੀਂ ਮੰਨਦੇ? ਅਜਨਾਲੇ ਦੇ ਗੜਵੀਆਂ ਨੂੰ
ਅੰਮ੍ਰਿਤ ਦਾ ਦੇਖੋ ਕਿੰਨਾ ਫਿਕਰ ਹੈ, ਜਿਹੜਾ ਸ਼ਹੀਦ ਨੂੰ ਸ਼ਹੀਦ ਮੰਨਣ ਲਈ ਹੀ ਤਿਆਰ ਨਹੀਂ?
ਤਰਨਤਾਰਨ ਵਿਖੇ
ਵਾਪਰੀ ਘਟਨਾ ਮਾੜੀ ਹੈ। ਤੁਹਾਡਾ ਵਿਚਾਰਾਂ ਦਾ ਵਖਰੇਵਾਂ
ਹੈ ਤੁਸੀਂ ਨਾ ਸੁਣੋ। ਪਰ ਕਿਸੇ ਉਪਰ ਹਮਲਾਵਰ ਹੋਣਾ ਸ਼ਰਮ ਵਾਲੀ ਗੱਲ ਹੈ। ਪਾਠਕਾਂ
ਨੂੰ ਯਾਦ ਹੋਵੇਗਾ ਜਦ ਇਹੋ ਜਿਹੇ ਹੀ 'ਜੋਧੇ' ਇਥੇ 'ਸਿੱਖ ਲਹਿਰ' ਵਿੱਚ ਵੀ ਕ੍ਰਿਪਾਨਾਂ
ਲੈ ਕੇ ਲੋਕਾਂ ਦੇ ਢਿੱਡ ਪਾੜ ਕੇ ਗਏ ਸਨ ਅਤੇ ਪੂਰੀ ਕੌਮ ਦਾ ਜਲੂਸ ਦੁਨੀਆਂ ਨੇ ਵੇਖਿਆ
ਸੀ। ਅਤੇ ਹੋਰ ਹੈਰਾਨੀ ਕਿ ਉਸੇ
ਗੁਰਦੁਆਰੇ ਕੁੱਝ ਚਿਰ ਬਾਅਦ ਤੀਆਂ ਨੱਚੀਆਂ, ਉਸ ਵੇਲੇ ਕਿਸੇ ਸੂਰਮੇ ਦੀ ਕ੍ਰਿਪਾਨ ਨਹੀਂ
ਨਿਕਲੀ, ਨਾ ਚਲੀ? ਹੱਦ ਨਹੀਂ? ਕੀਰਤਨ ਕਰਨਾ ਤੀਆਂ ਨਾਲੋਂ ਵੀ ਮਾੜਾ? ਇਹ ਲੋਕ ਅੰਮ੍ਰਿਤ
ਦੇ ਫਿਕਰ ਵਿਚ ਨੇ?
ਤੁਹਾਡਾ ਇਹ ਸਾਧ ਲਾਣਾ ਕੁੱਤਿਆਂ ਨੂੰ
ਅੰਮ੍ਰਿਤ ਛਕਾਈ ਜਾਂਦਾ ਤੇ ਕੁੱਤੀਆਂ ਨੂੰ ਸੱਚਖੰਡ ਤੋਰੀ ਜਾਂਦਾ, ਉਦੋਂ ਪੰਥ ਜਾਂ
ਅੰਮ੍ਰਿਤ ਨੂੰ ਖਤਰਾ ਨਹੀਂ ਹੁੰਦਾ? ਜੋ ਦੁਨੀਆਂ ਦੀ ਗੱਪਾਂ ਤੇ ਝੱਖਾਂ ਇਹ ਮਾਰਦੇ, ਕਦੇ
ਕੋਈ ਰੋਕਣ ਨਹੀਂ ਗਿਆ ਇਨ੍ਹਾਂ ਨੂੰ। ਕੀ ਬਲਾਤਕਾਰੀਏ ਪਿਹੋਵੇ ਵਰਗੇ ਰੋਕਣ ਵਾਲੇ ਨਹੀਂ?
ਪਰ ਕਿਸੇ ਨਹੀਂ ਰੋਕਿਆ?
ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਉਸ ਸ਼ਹੀਦ ਦਾ ਅਪਮਾਨ ਨਾ
ਕੀਤਾ ਜਾਵੇ ਅਤੇ ਉਸ ਨੂੰ ਗੱਦਾਰ ਕਹਿਣ ਵਾਲੇ ਵੀ ਆਪਣਾ ਸਿਰ ਠੰਡਾ ਕਰਕੇ ਸੋਚਣ ਕਿ ਹਿੱਕਾਂ
ਡਾਹ ਕੇ ਲੜਨ ਵਾਲੇ ਕੌਮਾਂ ਦੇ ਸ਼ਹੀਦ ਹੁੰਦੇ, ਨਾਂ ਕਿ ਗੱਦਾਰ!
ਟਿੱਪਣੀ:
ਸ. ਗੁਰਦੇਵ ਸਿੰਘ ਸੱਧੇਵਾਲੀਆ ਜੀ ਨੇ ਜੋ ਲਿਖਿਆ ਹੈ ਉਹ
ਦੁਰੁਸਤ ਹੈ। ਹਰ ਇਨਸਾਨ ਵੱਖਰਾ ਹੈ, ਤੇ ਵੱਖਰੀ
ਵੀਚਾਰ ਰੱਖਣ ਦਾ ਉਸਨੂੰ ਅਧਿਕਾਰ ਹੈ, ਪਰ ਆਪਣੀ ਵੀਚਾਰ ਕਿੇ 'ਤੇ ਥੋਪੀ ਨਹੀਂ ਜਾ ਸਕਦੀ,
ਹਾਂ ਆਪਣਾ ਵੀਚਾਰ ਦੇਵੇ, ਸਭਿਯਕ ਭਾਸ਼ਾ 'ਚ, ਦਲੀਲ ਨਾਲ ਦੇਵੇ... ਪਰ ਧੱਕਾ ਕਰਨਾ ਮਨੁੱਖੀ
ਅਧਿਕਾਰਾਂ ਦੀ ਉਲੰਘਣਾਂ ਹੈ।
ਭਾਈ ਜਰਨੈਲ ਸਿੰਘ
ਭਿੰਡਰਾਂਵਾਲੇ ਦੀ ਦਲੇਰੀ 'ਤੇ ਸਾਨੂੰ ਕੋਰੀ ਸ਼ੱਕ ਨਹੀਂ, ਉਹ ਕਿਸੇ ਇੱਕ ਧੜੇ ਦੇ ਆਗੂ ਨਹੀਂ
ਸੀ, ਸਿੱਖ ਕੌਮ ਦੇ ਸ਼ਹੀਦ ਹਨ। ਹਾਂ, ਜਿਸ ਥਾਂ 'ਤੋਂ ਉਨ੍ਹਾਂ ਨੇ ਤਾ ਉਮਰ
ਸਿੱਖਿਆ ਲਈ, ਉੱਥੇ ਗੁਰਮਤਿ ਤੋਂ ਉਲਟ ਬਹੁਤਾ ਵਰਤਾਰਾ ਹੈ, ਅਤੇ ੳੇਹ ਲੋਕ ਭਾਈ ਜਰਨੈਲ
ਸਿੰਘ ਭਿੰਡਰਾਂਵਾਲੇ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ... ਹਰ
ਕਿਸੀ ਗੱਲ 'ਤੇ ਉਨ੍ਹਾਂ ਦੀ ਸੋਚ ਨੂੰ ਵਰਤਦੇ ਹਨ.. ਸ਼ਹੀਦੀ ਦੀ ਦੁਰਵਰਤੋਂ ਕਰਦੇ ਹਨ, ਲੋਕਾਂ
ਦਾ ਮੂੰਹ ਬੰਦ ਕਰਣ ਲਈ। ਅਸਲ 'ਚ ਇਹ ਲੋਕ ਕਿਸੇ ਦੇ ਸਕੇ ਨਹੀਂ, ਸਿਰਫ ਆਪਣਾ ਮੁਫਾਦ ਦੇਖਦੇ
ਨੇ...
ਕੋਈ ਮਾਸ ਦੀ ਗਲ ਕਰੇ, ਤਾਂ ਕਹਿਣਗੇ ਜੀ
ਭਿੰਡਰਾਂਵਾਲਿਆਂ ਨੇ ਦਰਬਾਰ ਸਾਹਿਬ ਲੰਗਰ ਹਾਲ ਦੇ ਲਾਂਗਰੀ ਕੋਲ ਭੇਜ ਦਿੱਤਾ, ਉਸਨੇ
ਪੁੱਛਣ ਵਾਲੇ ਦੇ ਚਪੇੜ ਮਾਰੀ, ਫਿਰ ਸਵਾਲ ਪੁੱਛਣ ਵਾਲਾ ਸਮਝ ਗਿਆ...
ਅਖੌਤੀ ਦਸਮ ਗ੍ਰੰਥ ਦੀ ਗੱਲ ਕਰੋ... ਤਾਂ ਕਹਿਣਗੇ ਜੀ
ਭਿੰਡਰਾਂਵਾਲਿਆਂ ਨੇ ਅਖੌਤੀ ਦਸਮ ਗ੍ਰੰਥ ਦੀ ਕਥਾ ਕੀਤੀ, ਉਹ ਸੁਣੋ... ਗੱਲ ਕਿ ਹਰ ਇੱਕ
ਗੱਲ 'ਚ ਉਨ੍ਹਾਂ ਨੂੰ ਢਾਲ ਵਜੋਂ ਵਰਤਦੇ ਹਨ...
ਫਿਰ ਦੁਹਰਾ ਦੇਈਏ...
ਕਿ ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਗੁਰੂ ਦੀ
ਗੱਲ ਮੰਨਣੀ ਹੈ, ਕੋਈ ਕੀ ਕਹਿੰਦਾ ਹੈ, ਉਸ ਗੱਲ ਨਾਲ ਸਾਡਾ ਕੋਈ ਵਾਸਤਾ ਨਹੀਂ...
ਪਰ, ਭਿੰਡਰਾਂਵਾਲਿਆਂ ਨੂੰ ਗੱਦਾਰ ਕਹਿਣਾ ਗਲਤ ਹੈ।