ਪੰਜਾਬ ਵਿਚ ਸਭ ਅੱਛਾ ਨਹੀਂ ਹੈ।
ਪੰਜਾਬ ਵਿਚ ਕੁਝ ਵੀ ਅੱਛਾ ਨਹੀਂ। ਪੰਜਾਬ ਵਿਚ ਵੈਸੇ ਕਦੇ ਵੀ ਕੁਝ ਅੱਛਾ ਨਹੀਂ ਰਿਹਾ।
ਜਿਥੇ ਕੁਰਸੀਆਂ ਹੀ ਲਾਸ਼ਾਂ ਉਪਰ ਡਾਹੀਆਂ ਹੋਣ ਤੇ ਸਿਵਿਆਂ ਵਿਚ ਬੈਠ ਲੋਕ ਰਾਜ ਕਰ ਹੋਣ ਉਥੇ
ਕੁਝ ਅੱਛਾ ਕਿਵੇਂ ਹੋ ਸਕਦਾ।
ਹਰਿਆਣਵੀ
ਗੁੰਡਿਆਂ ਵਲੋਂ ਕੀਤੀ ਗੁੰਡਾਗਰਦੀ, ਪੁਲਿਸ ਦਾ ਰੋਲ ਅਤੇ ਮੀਡੀਆ ਦੀ ਚੁੱਪ ਹਰਾਮ-ਜ਼ਾਦਗੀ
ਦੱਸਦੀ ਕਿ ਪੰਜਾਬ ਵਿੱਚ ਕੁੱਝ ਵੀ ਅੱਛਾ ਨਹੀਂ ਹੋ ਸਕਦਾ। ਅਜਿਹੇ ਗੁੰਡੇ ਉਕਸਾ
ਕੇ ਪੰਜਾਬ ਕਦੇ ਵੀ ਬਾਕੀਆਂ ਨਾਲੋਂ ਕੱਟ ਕੀਤਾ ਜਾ ਸਕਦਾ, ਪਾਕਿਸਤਾਨ ਵਾਲੇ ਤਾਂ ਤੁਹਾਨੂੰ
ਰਸਤਾ ਦੇਣੋਂ ਰਹੇ ਤੁਸੀਂ ਜਾਉਂਗੇ ਕਿਧਰ? ਅਜਿਹਾ ਕਦੇ ਵੀ ਹੋ ਸਕਦਾ ਅਤੇ ਹੋਣਾ ਵੀ ਇਹ
ਪੰਜਾਬ ਨਾਲ! ਉਸ ਦੇ ਕਾਰਨ ਹਨ ਕਿ ਪੰਜਾਬ ਕੁੱਟ-ਕੱਟ ਖਾ ਕੇ
ਕੁਝ ਚਿਰ ਬਾਅਦ ਹੀ ਫਿਰ ਆਪਣੀ ਮੁੱਛ ਖੜੀ ਕਰ ਲੈਂਦਾ ਜਿਹੜੀ ਕਿ ਬਗਾਵਤ ਦੀ ਨਿਸ਼ਾਨੀ ਹੈ
ਤੇ ਬਾਗੀ ਅਤੇ ਹਕੂਮਤ ਦਾ ਸਦੀਆਂ ਪੁਰਾਣਾ ਵੈਰ?
ਹੋਰ ਕਿ ਹਿੰਦੂ ਗੁੰਡਿਆਂ ਵਲੋਂ ਗੁਰਦੁਆਰੇ ਜਾ
ਕੇ ਰਾਜ ਕਾਕੜੇ ਦੀ ਮੂਵੀ ਨੂੰ ਰੋਕਣਾ ਦੱਸਦਾ ਕਿ ਇਹ ਪੰਜਾਬ ਨੂੰ ਫਿਰ ਤੋਂ ਲਾਬੂੰ ਲਾਉਂਣ
ਦੇ ਰਉਂ ਵਿਚ ਨੇ। ਕਿਸੇ ਨੇ ਉਨ੍ਹਾਂ ਦਾ ਨੋਟਿਸ ਨਹੀਂ ਲਿਆ ਯਾਣੀ ਉਨ੍ਹਾਂ ਨੂੰ ਇੰਝ ਕਰਨ
ਦਿੱਤਾ ਜਾ ਰਿਹੈ!
ਤੁਸੀਂ ਦੇਖਿਆ ਹੋਣਾ ਕਿ ਵਕੀਲਾਂ ਦਾ
ਗੁੰਡਾ ਬ੍ਰਗੇਡ ਇੱਕ ਮੀਡੀਏ ਵਾਲੀ ਬੀਬੀ ਨੂੰ ਜਵਾਬ ਦੇਣ ਦੀ ਬਜਾਇ ਪਹਿਲਾਂ ਉਸ ਨੂੰ 'ਬੰਦੇ-ਮਾਤਰਮ'
ਕਹਿਣ ਲਈ ਬਜ਼ਿਦ ਹੈ। ਜਿਸ ਮੁਲਕ ਵਿੱਚ ਪੜੇ ਲਿਖੇ ਤਬਕੇ ਦੀਆਂ ਅੱਖਾਂ ਉਪਰ
ਤੁਅੱਸਬ ਦੀ ਪੱਟੀ ਬੰਨੀ ਹੋਈ ਹੋਵੇ, ਉਸ ਮੁੱਲਕ ਦੇ ਬੌਧਿਕ ਵਿਕਾਸ ਦੀਆਂ ਲੀਰਾਂ ਜੇ ਹਾਲੇ
ਵੀ ਕਿਸੇ ਨੂੰ ਦਿੱਸਦੀਆਂ ਨਹੀਂ ਤਾਂ ਉਨ੍ਹਾਂ ਨੂੰ ਜ਼ਰੂਰ ਆਪਣੀਆਂ ਅੱਖਾਂ ਦਾ ਇਲਾਜ
ਕਰਾਉਂਣ ਦੀ ਲੋੜ ਹੈ!
ਚੋਣਾਂ ਦੇ ਨੇੜੇ
ਜਾ ਕੇ ਪੰਜਾਬ ਨੂੰ ਉਕਸਾਇਆ ਜਾਵੇਗਾ ਤੇ ਧਾਰਮਿਕ ਪੱਤਾ ਵਰਤ ਕੇ ਬਾਦਲ ਕੇ ਆਮ ਪਾਰਟੀ ਨੂੰ
ਠਿੱਬੀ ਲਾਉਂਣ ਦੀ ਕੋਸ਼ਿਸ ਕਰਨਗੇ ਤੇ ਇਸ ਵਾਰੀ ਇਸ 'ਪਲੈਨਿੰਗ' ਵਿੱਚ ਕੈਪਟਨ ਐਂਡ ਪਾਰਟੀ
ਵੀ ਬਾਦਲਾਂ ਨਾਲ ਹੈ। ਉਨ੍ਹਾਂ ਦੀ ਸਾਝੀਂ ਦੁਸ਼ਮਣ ਇਸ ਵਾਰੀ ਆਮ ਪਾਰਟੀ ਹੈ, ਜਿਹੜੀ ਉਨ੍ਹਾਂ
ਜਾਪਦਾ ਕਿ ਉਨ੍ਹਾਂ ਦੇ ਗੁਨਾਹਾ ਦਾ ਭਾਂਡਾ ਚੁਰਾਹੇ ਭੰਨਣ ਦੇ ਰਉਂ ਵਿਚ ਜਾਪਦੀ ਹੈ!
ਇਸ ਦਾ ਲੁੱਕਵੇ
ਰੂਪ ਵਿਚ ਸਾਥ ਦੇ ਰਹੀ ਮਾਨ ਐਂਡ ਪਾਰਟੀ ਜਿਸ ਦੇ ਬੰਦੇ ਕੇਜਰੀਵਾਲ ਨੂੰ ਤਾਂ ਬਾਬਾ ਜਰਨੈਲ
ਸਿੰਘ ਬਾਰੇ ਸਵਾਲ ਪੁੱਛਣ ਤੁਰ ਪਏ, ਪਰ ਇਹੀ ਸਵਾਲ ਪਹਿਲਾਂ ਉਨ੍ਹਾਂ ਨੂੰ ਚੌਂਕ ਮਹਿਤੇ ਜਾ
ਕੇ ਪੁੱਛਣੇ ਚਾਹੀਦੇ ਸਨ, ਜਾਂ ਮਿਸਟਰ ਮਾਨ ਦੇ ਸਾਜੇ-ਨਵਾਜੇ 'ਸਿੰਘ ਸਾਹਬ' ਅਮਰੀਕ ਸਿੰਘ
ਅਜਨਾਲਾ ਨੂੰ ਜਾਂ ਮਰ ਚੁੱਕੇ ਬਾਬਾ ਠਾਕੁਰ ਸਿੰਘ ਦੀ ਰੂਹ ਨੂੰ ਜਿੰਨਾ ਬਾਬਾ ਜੀ ਦੀ ਸ਼ਹੀਦੀ
ਦੀ ਰੱਜ ਕੇ ਮਿੱਟੀ ਉਡਾਈ!
ਪੰਜਾਬ ਨਾਲ ਜਿਹੜਾ
ਭੋਰਾ ਵੀ ਹਮਦਰਦੀ ਰੱਖਦਾ ਉਹ ਸਮਝਦਾ ਕਿ ਰਾਜ ਕਰ ਰਹੇ ਜਰਵਾਣਿਆਂ ਦੇ ਖੂਨੀ ਪੰਜੇ ਵਿਚੋਂ
ਪੰਜਾਬ ਨੂੰ ਕਿਵੇਂ ਬਚਾਇਆ ਜਾਵੇ, ਪਰ ਬਾਹਰ ਬੈਠੀਆਂ
ਅਤੇ ਹਰ ਮੁਹਾਜ ਤੇ ਫਿਹਲ ਹੋਈਆਂ ਅਖੌਤੀ ਖਾਲਿਸਤਾਨੀ ਧਿਰਾਂ ਜਾਣੇ ਜਾਂ ਅਨਜਾਣੇ ਬਾਦਲ ਦੇ
ਹੱਕ ਵਿਚ ਭੁਗਤਦੀਆਂ ਨਜਰ ਆ ਰਹੀਆਂ ਹਨ। ਸੜਕਾਂ 'ਤੇ ਨਾਹਰੇ ਤੇ ਜੈਕਾਰੇ ਮਾਰਕੇ ਜੇ ਤਾਂ
ਪਹਿਲਾਂ ਕੁਝ ਹਾਸਲ ਹੋਇਆ, ਤਾਂ ਹੁਣ ਵੀ ਹੋ ਜਾਣਾ ਚਾਹੀਦਾ, ਨਹੀਂ ਤਾਂ ਹਿੰਦੂ ਮੰਡੀਰ ਨੇ
ਤਾਂ ਨਾਹਰੇ ਮਾਰ ਉਕਸਾ ਕੇ ਅੰਦਰੀਂ ਵੜ ਜਾਣਾ, ਤਾਂ ਮੁੜ ਵਾਢੀ ਸਿੱਖਾਂ ਦੇ ਸਿਰ ਦੀ
ਹਕੂਮਤ ਨੇ ਪਾਉਂਣੀ! ਨਾ ਇਧਰੋਂ ਨਾ ਉਧਰੋਂ ਉਕਸਾਉਂਣ ਵਾਲਿਆਂ ਦਾ ਕੁੱਝ ਕਦੇ ਗਿਆ
ਨਾ ਜਾਣਾ, ਤਾਂ ਮਾਰੇ ਜਾਣੇ ਆਮ ਮਾਵਾਂ ਦੇ ਪੁੱਤ।
ਹਿੰਦੂ
ਕੱਟੜਵਾਦੀਆਂ ਅਤੇ 'ਖਾਲਿਸਤਾਨੀਆਂ' ਯਾਣੀ ਮਾਨ ਐਂਡ ਪਾਰਟੀ ਵਿਚ ਇੱਕ ਗੱਲ ਸਾਂਝੀ ਹੈ
ਕਿ ਜਿਵੇਂ ਹਿੰਦੂਤਵੀ ਲੋਕਾਂ ਨੂੰ ਹਿੰਦੋਸਤਾਨੀ ਹੋਣ ਦਾ ਸਰਟੀਫਿਕੇਟ ਦੇਣ ਲੱਗੇ
ਹੋਏ ਨੇ, ਉਵੇਂ ਹੀ ਖਾਲਿਸਤਾਨੀ ਵੀ ਲੋਕਾਂ ਨੂੰ ਖਾਲਿਸਤਾਨੀ ਹੋਣ ਦਾ ਸਰਟੀਫਕੇਟ ਦਿੰਦੇ ਆ
ਰਹੇ ਹਨ, ਕਿ ਜਿਹੜਾ ਉਨ੍ਹਾਂ ਮੁਤਾਬਕ ਸੋਚੇ ਜਾਂ ਨਾਹਰੇ ਜੈਕਾਰੇ ਲਾਵੇ ਉਹ ਸਿੱਖ, ਨਹੀਂ
ਤਾਂ ਉਹ ਏਜੰਸੀਆਂ ਦਾ ਬੰਦਾ ਜਾਂ ਗੱਦਾਰ ?